ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਬਣਾਈ ਗਈ ਉੱਚ ਪੱਧਰੀ ਟਾਸਕ ਫੋਰਸ ਦੀ ਮੀਟਿੰਗ ਹੋਈ। ਮੀਟਿੰਗ ਵਿਚ ਦਿੱਲੀ ਵਿਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਤਤਕਾਲ ਅਤੇ ਲੰਬੇ ਸਮੇਂ ਦੇ ਉਪਾਵਾਂ ਨੂੰ ਲਾਗੂ ਕਰਨ ਵਿਚ ਦਿੱਲੀ ਸਰਕਾਰ ਅਤੇ ਹੋਰ ਹਿੱਸੇਦਾਰਾਂ ਦੀ ਤਿਆਰੀ ਦਾ ਮੁਲਾਂਕਣ ਕਰਨ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਕੇਂਦਰੀ ਮੰਤਰਾਲਿਆਂ ਅਤੇ ਦਿੱਲੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੀ ਇਸ ਟਾਸਕ ਫੋਰਸ ਨੇ ਮੌਜੂਦਾ ਰਣਨੀਤੀਆਂ ਦੀ ਸਮੀਖਿਆ ਕੀਤੀ ਅਤੇ ਪ੍ਰਦੂਸ਼ਣ ਚੁਣੌਤੀ ਨਾਲ ਨਜਿੱਠਣ ਲਈ ਹੋਰ ਨਵੀਆਂ ਪਹਿਲਕਦਮੀਆਂ ’ਤੇ ਚਰਚਾ ਕੀਤੀ।
ਦਿੱਲੀ ਵਿਚ ਹਵਾ ਪ੍ਰਦੂਸ਼ਣ ’ਚ ਮੁੱਖ ਯੋਗਦਾਨ ਉਸਾਰੀ ਨਾਲ ਸਬੰਧਤ ਧੂੜ, ਬਾਇਓਮਾਸ ਬਰਨਿੰਗ ਅਤੇ ਵਾਹਨਾਂ ਦੇ ਨਿਕਾਸ ਦਾ ਹੈ। ਸਥਿਤੀ ਖਾਸ ਤੌਰ ’ਤੇ ਸਰਦੀਆਂ ਦੇ ਮਹੀਨਿਆਂ ਦੌਰਾਨ ਵਿਗੜ ਜਾਂਦੀ ਹੈ ਜਦੋਂ ਮੌਸਮ ਵਧੇਰੇ ਸਥਿਰ ਹੋ ਜਾਂਦਾ ਹੈ। ਕਈ ਉਪਾਵਾਂ ਦੀ ਲੋੜ ਹੈ, ਜਿਸ ਵਿਚ ਇਲੈਕਟ੍ਰਿਕ ਬੱਸ ਫਲੀਟ ਨੂੰ ਵਧਾਉਣਾ ਅਤੇ ਚਾਰਜਿੰਗ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨਾ, ਸੜਕਾਂ ਦੀ ਮਸ਼ੀਨੀ ਸਫਾਈ, ਧੂੜ ਘਟਾਉਣ, ਰਹਿੰਦ-ਖੂੰਹਦ ਅਤੇ ਬਾਇਓਮਾਸ ਨੂੰ ਸਾੜਨ ਤੋਂ ਰੋਕਣ ਲਈ ਯਤਨ ਸ਼ਾਮਲ ਹਨ।
ਮੌਜੂਦਾ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ। ਸੜਕਾਂ ਅਤੇ ਨਿਰਮਾਣ ਸਰਗਰਮੀਆਂ, ਦੋਵਾਂ ਤੋਂ ਧੂੜ ਨੂੰ ਕੰਟਰੋਲ ਕਰਨ ਲਈ ਢੁੱਕਵੇਂ ਉਪਾਅ ਕੀਤੇ ਜਾਣ ਦੀ ਲੋੜ ਹੈ।
ਸੜਕਾਂ ਦੇ ਵਿਚਕਾਰ ਸਥਿਤ ਥਾਵਾਂ ਨੂੰ ਹਰਿਆ-ਭਰਿਆ ਕਰਨ ਅਤੇ ਧੂੜ ਤੋਂ ਬਚਾਉਣ ਲਈ ਫੁੱਟਪਾਥਾਂ ਅਤੇ ਸੜਕਾਂ ਦੇ ਕਿਨਾਰੇ ਖੁੱਲ੍ਹੇ ਖੇਤਰਾਂ ਨੂੰ ਪੱਕਾ ਕਰਨ/ਹਰਿਆ-ਭਰਿਆ ਕਰਨ ਲਈ ਮਿਸ਼ਨ ਮੋਡ ਵਿਚ ਕੰਮ ਕਰਨ ਲਈ ਵਧੇਰੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਖਾਸ ਤੌਰ ’ਤੇ ਭਾਰੀ ਪ੍ਰਦੂਸ਼ਣ ਵਾਲੇ ਸਥਾਨਾਂ ਅਤੇ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਜੀ. ਆਰ. ਏ. ਪੀ.) ਤਹਿਤ ਆਉਣ ਵਾਲੇ ਸਮੇਂ ’ਚ ਮਸ਼ੀਨਾਂ ਨਾਲ ਸੜਕਾਂ ਦੀ ਸਫਾਈ, ਲੋੜੀਂਦੀ ਗਿਣਤੀ ਵਿਚ ਐਂਟੀ-ਸਮੌਗ ਗੰਨ ਦੀ ਤਾਇਨਾਤੀ ਅਤੇ ਨਿਯਮਿਤ ਤੌਰ ’ਤੇ ਪਾਣੀ ਦਾ ਛਿੜਕਾਅ ਵੀ ਵਧਾਉਣ ਦੀ ਲੋੜ ਹੈ।
ਉਸਾਰੀ ਅਤੇ ਢਾਹੁਣ ਵਾਲੀਆਂ ਥਾਵਾਂ ’ਤੇ ਧੂੜ ਕੰਟਰੋਲ ਉਪਾਵਾਂ ਦੀ ਨਿਗਰਾਨੀ ਵਧਾਉਣ ਅਤੇ ਸਖਤੀ ਨਾਲ ਲਾਗੂ ਕਰਨ ਦੇ ਨਾਲ-ਨਾਲ ਇਹ ਯਕੀਨੀ ਬਣਾਉਣ ਦੀ ਵੀ ਜ਼ਰੂਰਤ ਹੈ ਕਿ ਉਸਾਰੀ ਸਮੱਗਰੀ ਅਤੇ ਮਲਬੇ ਨੂੰ ਇਸ ਤਰੀਕੇ ਨਾਲ ਲਿਜਾਇਆ ਜਾਵੇ ਜਿਸ ਨਾਲ ਸੜਕਾਂ ’ਤੇ ਧੂੜ ਪ੍ਰਦੂਸ਼ਣ ਨਾ ਹੋਵੇ।
ਨਗਰਪਾਲਿਕਾ ਸਬੰਧੀ ਠੋਸ ਰਹਿੰਦ-ਖੂੰਹਦ ਅਤੇ ਬਾਇਓਮਾਸ ਨੂੰ ਖੁੱਲ੍ਹੇਆਮ ਸਾੜਨ ਤੋਂ ਰੋਕਣ ਦੀ ਲੋੜ ਹੈ, ਜੋ ਸਰਦੀਆਂ ਦੇ ਮਹੀਨਿਆਂ ਦੌਰਾਨ ਹਵਾ ਪ੍ਰਦੂਸ਼ਣ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।
ਦਿੱਲੀ ਵਿਚ ਲੈਂਡਫਿਲ ਸਾਈਟਾਂ ਦੀ ਮਨਜ਼ੂਰੀ ਦੀ ਹੌਲੀ ਰਫ਼ਤਾਰ ਅਤੇ ਐੱਮ. ਸੀ. ਡੀ. ਵਲੋਂ ‘ਵੇਸਟ ਟੂ ਐਨਰਜੀ’ ਸਕੀਮਾਂ ਨੂੰ ਲਾਗੂ ਕਰਨ ਵਿਚ ਹੋ ਰਹੀ ਦੇਰੀ ਵੀ ਚਿੰਤਾ ਦਾ ਵਿਸ਼ਾ ਹੈ।
ਦਿੱਲੀ ਅਤੇ ਗੁਆਂਢੀ ਸੂਬਿਆਂ ਵਿਚ ਮੌਸਮੀ ਹਵਾ ਪ੍ਰਦੂਸ਼ਣ ਦਾ ਇਕ ਵੱਡਾ ਸਰੋਤ ਖੇਤੀਬਾੜੀ ਦੀ ਪਰਾਲੀ ਨੂੰ ਸਾੜਨ ਬਾਰੇ ਵੀ ਚਰਚਾ ਕੀਤੀ ਗਈ। ਭਾਵੇਂ ਦਿੱਲੀ ਵਿਚ ਝੋਨੇ ਹੇਠ ਰਕਬਾ ਮੁਕਾਬਲਤਨ ਘੱਟ ਹੈ ਪਰ ਆਲੇ-ਦੁਆਲੇ ਦੇ ਖੇਤਰਾਂ ਲਈ ਇਕ ਮਾਡਲ ਵਜੋਂ ਸ਼ਹਿਰ ਵਿਚ ਪਰਾਲੀ ਸਾੜਨ ਦੇ ਮੁਕੰਮਲ ਖਾਤਮੇ ਦਾ ਸੱਦਾ ਦਿੱਤਾ ਜਾਣਾ ਚਾਹੀਦਾ ਹੈ।
ਇਹ ਯਤਨ, ਇਲੈਕਟ੍ਰਿਕ ਬੱਸ ਫਲੀਟ ਦੇ ਵਿਸਥਾਰ ਅਤੇ ਵਾਹਨ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਦੇ ਨਾਲ, ਵਾਹਨ ਪ੍ਰਦੂਸ਼ਣ ਨੂੰ ਘਟਾਉਣ ਲਈ ਇਕ ਮਹੱਤਵਪੂਰਨ ਕਦਮ ਹੋਵੇਗਾ। 2026 ਤੱਕ ਇਲੈਕਟ੍ਰਿਕ ਬੱਸਾਂ ਦੇ ਫਲੀਟ ਨੂੰ 8,000 ਤੱਕ ਵਧਾਉਣ ਦਾ ਟੀਚਾ ਹੈ ਅਤੇ ਅਨੁਮਾਨ ਹੈ ਕਿ 2025-26 ਤੱਕ 18,000 ਵਾਹਨ ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ।
ਉਪਰੋਕਤ ਉਪਾਵਾਂ ਤੋਂ ਇਲਾਵਾ, ਦਿੱਲੀ ਵਿਚ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਦੀ ਮਹੱਤਤਾ ’ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਡੀਜ਼ਲ ਜਨਰੇਟਰਾਂ ’ਤੇ ਨਿਰਭਰਤਾ ਘੱਟ ਤੋਂ ਘੱਟ ਕੀਤੀ ਜਾ ਸਕੇ। ਇਸ ਕਾਰਨ ਬਹੁਤ ਜ਼ਿਆਦਾ ਹਵਾ ਪ੍ਰਦੂਸ਼ਣ ਹੁੰਦਾ ਹੈ, ਖਾਸ ਕਰਕੇ ਬਿਜਲੀ ਦੇ ਕੱਟਾਂ ਦੌਰਾਨ।
ਐੱਮ. ਓ. ਐੱਚ. ਯੂ. ਏ. ਸਕੱਤਰ, ਐੱਮ. ਓ. ਈ. ਐੱਫ. ਸੀ. ਸੀ. ਸਕੱਤਰ, ਦਿੱਲੀ ਪੁਲਸ, ਦਿੱਲੀ ਨਗਰ ਨਿਗਮ (ਐੱਮ. ਸੀ. ਡੀ.), ਦਿੱਲੀ ਵਿਕਾਸ ਅਥਾਰਟੀ (ਡੀ. ਡੀ. ਏ.), ਨਵੀਂ ਦਿੱਲੀ ਮਿਊਂਸਪਲ ਕੌਂਸਲ (ਐੱਨ. ਡੀ. ਐੱਮ. ਸੀ.) ਅਤੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਏ. ਕਿਊ. ਐੱਮ. ਸੀ.) ਸਮੇਤ ਦਿੱਲੀ ਸਰਕਾਰ ਅਤੇ ਕੇਂਦਰੀ ਮੰਤਰਾਲਿਆਂ ਦੇ ਨੁਮਾਇੰਦਿਆਂ ਦੀ ਹਿੱਸੇਦਾਰੀ ਵਾਲੀ ਟਾਸਕ ਫੋਰਸ (ਕਾਰਜਬਲ) ਨੇ ਵਿਸ਼ੇਸ਼ ਤੌਰ ’ਤੇ ਆਉਣ ਵਾਲੇ ਸਰਦੀਆਂ ਦੇ ਮੌਸਮ ਲਈ, ਦਿੱਲੀ ਵਿਚ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਆਪਣੇ ਸਮੂਹਿਕ ਸੰਕਲਪ ਦੀ ਵੀ ਪੁਸ਼ਟੀ ਕੀਤੀ ਹੈ।
ਡਾ. ਪੀ. ਕੇ. ਮਿਸ਼ਰ (ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ)
ਭਾਰਤ ’ਚ ਵੰਡ ਹੁੰਦੀਆਂ ‘ਮੁਫਤ ਦੀਆਂ ਰਿਓੜੀਆਂ ਦੀ ਗੂੰਜ’ ਸੁਣਾਈ ਦੇ ਰਹੀ ਹੁਣ ਅਮਰੀਕਾ ’ਚ!
NEXT STORY