ਪਦਮ ਪੁਰਸਕਾਰਾਂ ’ਤੇ ਹੁਣ ਆਮ ਤੌਰ ’ਤੇ ਜ਼ਿਆਦਾ ਖੱਪ ਨਹੀਂ ਪੈਂਦੀ। ਇਹ ਵੀ ਕਹਿਣ ਵਾਲੇ ਘੱਟ ਹੋ ਗਏ ਹਨ ਕਿ ਮੈਂ ਪਦਮ ਪੁਰਸਕਾਰ (ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮਸ਼੍ਰੀ) ਦਿਵਾ ਸਕਦਾ ਹਾਂ। ਜ਼ਿਆਦਾ ਨਹੀਂ ਤਾਂ ਬੀਤੇ ਦਹਾਕੇ ਤੋਂ ਪਹਿਲਾਂ ਇਹ ਗੱਲਾਂ ਅਕਸਰ ਸੁਣਨ ਨੂੰ ਮਿਲ ਜਾਂਦੀਆਂ ਸਨ ਅਤੇ ਸਾਹਮਣੇ ਦਿਸਣ ਵਾਲੀਆਂ ਅਤੇ ਵੱਡੀਆਂ ਹਸਤੀਆਂ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕ ਇਸ ਨਾਲ ਸਨਮਾਨਿਤ ਹੋ ਜਾਂਦੇ ਸਨ। ਰਾਸ਼ਟਰੀ ਪੱਧਰ ’ਤੇ ਇਨ੍ਹਾਂ ਪੁਰਸਕਾਰਾਂ ਨੂੰ ਹਾਸਲ ਕਰਨ ਦੀ ਜੋ ਹੋੜ ਪਹਿਲਾਂ ਹੁੰਦੀ ਸੀ, ਹੁਣ ਵੀ ਹੁੰਦੀ ਹੈ ਪਰ ਹੁਣ ਸ਼ਾਇਦ ਸਾਫ ਪ੍ਰਕਿਰਿਆ ਹੋਣ ਨਾਲ ਸੱਚਮੁੱਚ ਸਮਾਜ ਬਦਲਣ ਵਾਲੇ ਜਾਂ ਫਿਰ ਜਿਨ੍ਹਾਂ ਨੇ ਕਲਾ, ਸੱਭਿਆਚਾਰ, ਵਿਗਿਆਨ, ਜਨਤਕ ਜ਼ਿੰਦਗੀ, ਮੈਡੀਕਲ ਦੇ ਇਲਾਵਾ ਹੋਰ ਪ੍ਰਮੁੱਖ ਖੇਤਰਾਂ ’ਚ ਵੱਡੀ ਕਾਰਗੁਜ਼ਾਰੀ ਦਿਖਾਈ ਹੈ, ਉਨ੍ਹਾਂ ਦਾ ਨਾਂ ਸਾਹਮਣੇ ਆਉਣ ਲੱਗਾ ਹੈ (ਅਪਵਾਦ ਤਾਂ ਅਜੇ ਵੀ ਹਨ ਅਤੇ ਅੱਗੇ ਵੀ ਰਹਿਣਗੇ ਪਰ ਹੁਣ ਤੁਹਾਨੂੰ ਝਟਕਾ ਨਹੀਂ ਲੱਗਦਾ)।
ਪਹਿਲਾਂ ਕਿਹਾ ਜਾਂਦਾ ਸੀ ਕਿ ਪਦਮ ਪੁਰਸਕਾਰ ਉਨ੍ਹਾਂ ਨੂੰ ਹੀ ਮਿਲਦੇ ਹਨ ਜੋ ਵੱਡੇ-ਵੱਡੇ ਘਰਾਂ ’ਚ ਰਹਿੰਦੇ ਹਨ। ਪਹਿਲਾਂ ਦੀ ਯਾਦ ਜ਼ਿਆਦਾ ਜ਼ਰੂਰੀ ਹੈ। ਪਹਿਲਾਂ ਦਿੱਲੀ ਜਾਂ ਮੁੰਬਈ ਦਾ ਕਬਜ਼ਾ ਜ਼ਿਆਦਾ ਹੁੰਦਾ ਸੀ ਜਾਂ ਫਿਰ ਫਿਲਮੀ ਦੁਨੀਆ ਦੀ ਖਿੱਚ ਸੀ। ਕੁਝ ਖੇਡਾਂ ਅਤੇ ਫਿਰ ਜਨਤਕ ਜ਼ਿੰਦਗੀ ਦੇ ਨਾਂ ’ਤੇ ਅਫਸਰਾਂ ਅਤੇ ਨੇਤਾਵਾਂ ਦਾ। ਕਈ ਵਾਰ ਅਜਿਹਾ ਹੁੰਦਾ ਸੀ ਕਿ ਮੈਡੀਕਲ ਖੇਤਰ ’ਚ ਪਦਮ ਐਵਾਰਡ ਦੇ ਆਮ ਤੌਰ ’ਤੇ ਸਵਾ ਸੌ ਦੇ ਨੇੜੇ-ਤੇੜੇ ਰਹਿਣ ਵਾਲੀ ਸੂਚੀ ’ਚ 20-20 ਨਾਂ ਮੈਡੀਕਲ ਤੋਂ ਹੁੰਦੇ ਸਨ ਅਤੇ ਜ਼ਿਆਦਾਤਰ ਮਹਾਨਗਰਾਂ ਜਾਂ ਫਿਰ ਪ੍ਰਧਾਨ ਮੰਤਰੀਆਂ ਦੇ ਇਲਾਕਿਆਂ ਦੇ। 90 ਦੇ ਦਹਾਕੇ ’ਚ 10 ਸਾਲਾਂ ’ਚ 117 ਡਾਕਟਰਾਂ ਨੂੰ ਇਨ੍ਹਾਂ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਅਤੇ 2000 ਦੇ ਪਹਿਲੇ ਦਹਾਕੇ ’ਚ 122 ਨੂੰ।
ਫਿਲਮਾਂ ’ਚ ਜਦੋਂ ਸੈਫ ਅਲੀ ਖਾਨ (2010) ਅਤੇ ਅਜੇ ਦੇਵਗਨ (2016) ਨੂੰ ਇਹ ਸਨਮਾਨ ਦਿੱਤਾ ਗਿਆ ਤਾਂ ਉਨ੍ਹਾਂ ਦੇ ਬੇਮਿਸਾਲ ਯੋਗਦਾਨ ’ਤੇ ਸਵਾਲ ਉੱਠੇ। ਪਾਕਿਸਤਾਨ ਤੋਂ ਆਏ ਗਾਇਕ ਅਦਨਾਨ ਸਾਮੀ, ਟੀ. ਵੀ. ’ਤੇ ਸੱਸ-ਨੂੰਹ ਸੀਰੀਜ਼ ਦੀ ਕੁਈਨ ਅਤੇ ਬੋਲਡ ਫਿਲਮਾਂ ਬਣਾਉਣ ਵਾਲੀ ਏਕਤਾ ਕਪੂਰ ਅਤੇ ਜ਼ਮੀਨ ਤੋਂ ਉੱਡੀਆਂ (ਜੁੜੀਆਂ ਨਹੀਂ) ਫਿਲਮਾਂ ਬਣਾਉਣ ਵਾਲੇ ਕਰਣ ਜੌਹਰ ਵੀ ਇਸ ਸ਼੍ਰੇਣੀ ’ਚ ਰਹੇ।
ਪਰ ਹੁਣ ਇਹ ਕਹਿਣ ’ਚ ਝਿਜਕ ਨਹੀਂ ਕਿ ਪਿਛਲੇ ਇਕ ਦਹਾਕੇ ਤੋਂ ਇਸ ’ਚ ਲੋੜੀਂਦਾ ਸੁਧਾਰ ਦੇਖਣ ਨੂੰ ਮਿਲਿਆ। ਇਸ ’ਚ ਪਾਰਦਰਸ਼ਿਤਾ ਦਿਸੀ, ਜ਼ਮੀਨ ਨਾਲ ਜੁੜੇ ਲੋਕ ਦਿਸੇ, ਜਿਨ੍ਹਾਂ ਨੇ ਵਿਸਤਾਰਿਤ ਸਮਾਜ ਲਈ ਸੱਚਮੁੱਚ ਕੁਝ ਕੀਤਾ, ਉਹ ਦਿਸੇ। ਬੀਤੇ 10 ਸਾਲਾਂ ’ਚ ਖੇਤੀਬਾੜੀ ਅਤੇ ਜੈਵਿਕ ਖੇਤੀਬਾੜੀ ’ਚ ਨਵਾਚਾਰ, ਸਵਦੇਸ਼ੀ ਬੀਜਾਂ ਦੀ ਸੰਭਾਲ ਅਤੇ ਪੈਦਾਵਾਰ ਵਧਾਉਣ ਲਈ ਕਈ ਕਿਸਾਨਾਂ ਅਤੇ ਵਿਗਿਆਨੀਆਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।
ਇਸ ਵਾਰ ਵੀ ਪਦਮ ਪੁਰਸਕਾਰਾਂ ਨੂੰ ਦੇਖੋ। ਬਹੁਤਿਆਂ ਨੂੰ ਲੈ ਕੇ ਤੁਸੀਂ ਇਹ ਕਹਿ ਸਕਦੇ ਹੋ ਕਿ ਇਨ੍ਹਾਂ ’ਚੋਂ ਕਈਆਂ ਨੇ ਗੰਭੀਰ ਨਿੱਜੀ ਉਲਝਣਾਂ ਨੂੰ ਕਿਨਾਰੇ ਲਾਉਂਦੇ ਹੋਏ, ਆਪਣੇ-ਆਪਣੇ ਖੇਤਰਾਂ ’ਚ ਉੱਤਮਤਾ ਹਾਸਲ ਕੀਤੀ। ਇਨ੍ਹਾਂ ’ਚੋਂ ਕਈ ਪੱਛੜੇ ਅਤੇ ਗਲਤ ਭਾਈਚਾਰਿਆਂ ਦੇ ਇਲਾਵਾ ਦੂਰ-ਦੁਰਾਡੇ ਅਤੇ ਔਖੇ ਭੂਗੋਲਿਕ ਇਲਾਕਿਆਂ ਤੋਂ ਆਉਣ ਵਾਲੇ ਹਨ। ਸੁਪਰੀਮ ਕੋਰਟ ਦੇ ਜੱਜ ਅਤੇ ਦੇਸ਼ ’ਚ ਕਾਨੂੰਨ ਦੇ ਕਈ ਸੁਧਾਰਾਂ ਦੇ ਪ੍ਰਣੇਤਾ ਰਹੇ ਕੇਰਲ ਦੇ ਕੇ. ਟੀ. ਥਾਮਸ, ਵਾਇਲਨ ’ਚ ਦੁਨੀਆ ’ਚ ਨਾਂ ਰੌਸ਼ਨ ਕਰਨ ਵਾਲੇ ਐੱਨ. ਰਾਜਨ, ਕੇਰਲ ਦੇ ਹੀ ਸਾਹਿਤਕਾਰ ਪੀ. ਨਾਰਾਇਣਨ, ਖੱਬੇਪੱਖੀ ਨੇਤਾ ਅਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਵੀ. ਐੱਸ. ਅਚਿਉਤਾਨੰਦਨ ਦੇ ਨਾਂ ਪਦਮ ਵਿਭੂਸ਼ਣ ਲਈ ਹਨ ਅਤੇ ਇਸ ’ਤੇ ਕੌਣ ਇਤਰਾਜ਼ ਕਰ ਸਕਦਾ ਹੈ। ਆਪਣੇ ਧਰਮ ਭਾਅ ਜੀ ਇਸੇ ਸ਼੍ਰੇਣੀ ’ਚ ਹਨ। ਉਨ੍ਹਾਂ ਨੂੰ ਮਰਨ ਉਪਰੰਤ ਇਹ ਸਨਮਾਨ ਿਦੱਤਾ ਿਗਆ। ਉਂਝ ਧਰਮਿੰਦਰ ਨੂੰ ਆਪਣੇ ਕਰੀਅਰ ਦੇ 40 ਸਾਲਾਂ ਤੋਂ ਕੋਈ ਪੁਰਸਕਾਰ, ਫਿਲਮਫੇਅਰ ਵੀ ਨਹੀਂ ਮਿਲਿਆ। ਬੀਤੇ ਦਹਾਕੇ ’ਚ ਉਨ੍ਹਾਂ ਨੂੰ ਅਚਾਨਕ ਪਦਮਭੂਸ਼ਣ ਦਿੱਤਾ ਗਿਆ ਅਤੇ ਹੁਣ ਪਦਮ ਵਿਭੂਸ਼ਣ।
ਇਸੇ ਤਰ੍ਹਾਂ ਪਦਮਭੂਸ਼ਣ ਦੀ ਸੂਚੀ ’ਚ ਗਾਇਕਾ ਅਲਕਾ ਯਾਗਨਿਕ, ਫਿਲਮ ਅਭਿਨੇਤਾ ਮਮੂਟੀ, ਤਾਮਿਲਨਾਡੂ ਦੇ ਮੈਡੀਸਨ ’ਚ ਕਲੀਪਤੀ ਰਾਮਾਸਵਾਮੀ ਅਤੇ ਅਮਰੀਕਾ ’ਚ ਰਹਿ ਰਹੇ ਕੈਂਸਰ ਮਾਹਿਰ ਨੌਰੀ ਦੱਤਾਤ੍ਰੇਅਦੂ ਦੇ ਇਲਾਵਾ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਿਸੰਘ ਕੋਸ਼ੀਆਰੀ ਵੀ ਸ਼ਾਮਲ ਹਨ। ਇਸ ਦੇ ਇਲਾਵਾ ਵਿਗਿਆਨ ਦੀ ਦੁਨੀਆ ਦੇ ਮੋਹਰੀ ਅਤੇ ਹੁਣ ਤੱਕ ‘ਅਬਕੀ ਬਾਰ ਮੋਦੀ ਸਰਕਾਰ’ ਦੇ ਨਾਅਰੇ ਨੂੰ ਲੋਕਾਂ ’ਚ ਹਰਮਨਪਿਆਰਾ ਬਣਾਉਣ ਵਾਲੇ ਪਿਊਸ਼ ਪਾਂਡੇ ਨੂੰ ਮਰਨ ਉਪਰੰਤ, ਉਦਯੋਗਪਤੀ ਕੋਟਕ, ਖੇਡ ਪ੍ਰਸ਼ਾਸਕ ਅਤੇ ਭਾਜਪਾ ਦੇ ਸੀਨੀਅਰ ਸਿਆਸੀ ਆਗੂ ਵੀ. ਕੇ. ਮਲਹੋਤਰਾ ਨੂੰ ਮਰਨ ਉਪਰੰਤ ਤਾਮਿਲਨਾਡੂ ਦੇ ਸੋਸ਼ਲ ਵਰਕਰ ਐੱਸ. ਕੇ. ਐੱਨ. ਮਹਿਲਾਨੰਦਨ, ਕਰਨਾਟਕ ਦੇ ਭਜਨ ਗਾਇਕ ਸਤਾਵਧਾਨੀ ਗਣੇਸ਼, ਸਿੱਖਿਆ ਮਾਹਿਰ ਅਤੇ ਕੇਰਲ ਦੇ ਸਭ ਤੋਂ ਵੱਡੇ ਹਿੰਦੂ ਭਾਈਚਾਰੇ ਅਝਾਵਾ ਦੇ ਨੇਤਾ ਵੇਲਾਪੱਲੀ ਨਤੇਸ਼ਨ (ਕੇਰਲ), ਟੈਨਿਸ ਖਿਡਾਰੀ ਵਿਜੇ ਅੰਮ੍ਰਿਤਰਾਜ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ (ਮਰਨ ਉਪਰੰਤ) ਨੂੰ ਇਸੇ ਸ਼੍ਰੇਣੀ ’ਚ ਦਿੱਤਾ ਗਿਆ।
ਹੁਣ ਪਦਮਸ਼੍ਰੀ ਨਾਲ ਨਿਵਾਜੇ ਗਏ ਅੰਕੇ ਗੌੜਾ (ਜੋ ਕਦੇ ਕੰਡਕਟਰ ਸਨ ਅਤੇ ਬਾਅਦ ’ਚ ਜਿਨ੍ਹਾਂ ਨੇ 20 ਲੱਖ ਕਿਤਾਬਾਂ ਨਾਲ ਲਾਇਬ੍ਰੇਰੀ ਬਣਾਈ), ਬਿਹਾਰ ਦੇ ਲੋਕ ਗਾਇਕ ਭਾਰਤ ਿਸੰਘ ਭਾਰਤੀ ਅਤੇ ਬਿਹਾਰ ਲਈ ਲੋਕ ਨਾਚ ਦੇ ਪ੍ਰਣੇਤਾ ਵਿਸ਼ਵਬੰਧੂ, ਓਡਿਸ਼ਾ ਦੇ ਸੋਸ਼ਲ ਵਰਕਰ ਚਰਨ ਹੇਮਰਾਜ, ਲੀਚੀ ਕਿਸਾਨ ਗੋਪਾਲ ਜੀ ਤ੍ਰਿਵੇਦੀ, ਮੇਘਾਲਿਆ ਦੇ ਵਾਤਾਵਰਣ ਸੰਭਾਲਕਰਤਾ ਬਾਂਸ ਦੇ ਪੁਲ ਬਣਾਉਣ ਵਾਲੇ ਹੈਲੀਵਾਰ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਸਫਾਈ ਲਈ ਜ਼ਿੰਦਗੀ ਸਮਰਪਣ ਕਰਨ ਵਾਲੇ ਸਾਬਕਾ ਆਈ. ਏ. ਐੱਸ. ਇੰਦਰਜੀਤ ਸਿੰਘ ਸੰਧੂ, ਫਿਲਮ ਕਲਾਕਾਰ ਮਾਧਵਨ, ਰੰਗਮੰਚ ਲਈ ਆਪਣੀ ਜ਼ਿੰਦਗੀ ਸਮਰਪਿਤ ਕਰਨ ਵਾਲੇ ਅਨਿਲ ਰਸਤੋਗੀ, ਆਸਾਮ ਦੀ ਲੋਕ ਗਾਇਕਾ ਪੋਖਿਲਾ ਲੇਪਥੇਪੀ, ਸ਼ਿਲਪਗੁਰੂ ਚਿਰੰਜੀ ਲਾਲ ਯਾਦਵ ਅਤੇ ਅਲੋਪ ਹੁੰਦੀਆਂ 55 ਤੋਂ ਵੱਧ ਸਬਜ਼ੀਆਂ ਦੇ ਬੀਜਾਂ ਨੂੰ ਬਚਾਉਣ ਲਈ ਰਘੂਪਤ ਸਿੰਘ (ਮਰਨ ਉਪਰੰਤ) ਅਜਿਹੇ ਕਈ ਨਾਂ ਹਨ, ਜਿਨ੍ਹਾਂ ਨੇ ਵੱਖਰੀ ਤਰ੍ਹਾਂ ਦਾ ਕੁਝ ਕੰਮ ਕੀਤਾ।
ਇਸ ਵਾਰ ਵੀ ਵਿਵਾਦ ਲਈ ਇਕ ਗੱਲ ਹੈ। ਕਹਿਣ ਵਾਲੇ ਸਿਰਫ ਇੰਨਾ ਹੀ ਕਹਿ ਸਕਦੇ ਹਨ ਕਿ ਕੇਰਲ ਦੇ ਲੋਕਾਂ ਨੂੰ ਵੱਧ (8) ਪਦਮ ਪੁਰਸਕਾਰ ਮਿਲੇ ਹਨ (ਖਾਸ ਤੌਰ ’ਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਅਚਿਉਤਾਨੰਦਨ ਸਮੇਤ ਤਿੰਨ) ਮਿਲੇ ਹਨ। ਆਸ ਅਨੁਸਾਰ ਇਸ ਛੋਟੇ ਜਿਹੇ ਸੂਬੇ ’ਚ ਇਹ ਗਿਣਤੀ ਵੱਧ ਹੈ। ਇਸੇ ਤਰ੍ਹਾਂ ਪੱਛਮੀ ਬੰਗਾਲ ’ਚ ਵੀ 11 ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ।... ਅਤੇ ਦੋਵਾਂ ਹੀ ਸੂਬਿਆਂ ’ਚ ਅਗਲੇ ਸਾਲ ਚੋਣਾਂ ਹਨ। ਦੋਸ਼ ਹੈ ਕਿ ਜਿਨ੍ਹਾਂ 5 ਸੂਬਿਆਂ ’ਚ (ਦੇਸ਼ ਦੀ ਆਬਾਦੀ ਦਾ 18 ਫੀਸਦੀ ਜ਼ਮੀਨ ਹਿੱਸਾ) ਚੋਣਾਂ ਹਨ, ਉਥੇ 37 ਫੀਸਦੀ ਪੁਰਸਕਾਰ ਦਿੱਤੇ ਗਏ ਹਨ।
ਦੋਸ਼ ਤਾਂ ਇਹ ਵੀ ਹੈ ਕਿ ਕਈ ਵਿਵਾਦਿਤ ਮਾਮਲਿਆਂ ’ਚ ਫਸ ਚੁੱਕੇ ਸ਼ਿਬੂ ਸੋਰੇਨ ਨੂੰ ਵੀ ਸਨਮਾਨਿਤ ਝਾਰਖੰਡ ਦੀ ਅਗਲੀ ਸਿਆਸਤ ਦੇ ਮੱਦੇਨਜ਼ਰ ਕੀਤਾ ਗਿਆ ਹੈ। ਦੂਜੇ ਪਾਸੇ ਮੋਦੀ ਸਰਕਾਰ ਵੀ ਕਹਿ ਸਕਦੀ ਹੈ ਕਿ ਅਸੀਂ ਤਾਂ ਪਹਿਲਾਂ ਸ਼ਰਦ ਪਵਾਰ, ਤਰੁਣ ਗੋਗੋਈ, ਮੁਲਾਇਮ ਸਿੰਘ ਯਾਦਵ, ਪ੍ਰਣਬ ਮੁਖਰਜੀ, ਗੁਲਾਮ ਨਬੀ ਆਜ਼ਾਦ ਸਮੇਤ ਸਿਆਸੀ ਵਿਰੋਧੀਆਂ ਨੂੰ ਸਨਮਾਨਿਤ ਕੀਤਾ ਹੈ। ਹੁਣ ਪਦਮ ਪੁਰਸਕਾਰਾਂ ਦੀ ਪ੍ਰਕਿਰਿਆ ਜ਼ਿਆਦਾ ਪਾਰਦਰਸ਼ੀ ਹੈ। ਇਸ ਵਾਰ 30 ਸੂਬਿਆਂ ਦੇ 84 ਜ਼ਿਲਿਆਂ ’ਚੋਂ 39 ਹਜ਼ਾਰ ਤੋਂ ਵੱਧ ਅਰਜ਼ੀਆਂ ਆਈਆਂ ਅਤੇ ਕਮੇਟੀ ਨੇ ਇਨ੍ਹਾਂ ’ਚੋਂ ਚੋਣ ਕੀਤੀ।
ਪਰ ਪਦਮ ਪੁਰਸਕਾਰਾਂ ਨੂੰ ਲੈ ਕੇ ਇਹ ਗੱਲ ਤਾਂ ਕਹੀ ਜਾ ਸਕਦੀ ਹੈ ਕਿ ਪਦਮ ਪੁਰਸਕਾਰ ਹੁਣ ਖੁਦ ਸਨਮਾਨਿਤ ਹੋ ਰਹੇ ਹਨ।
ਅੱਕੂ ਸ਼੍ਰੀਵਾਸਤਵ
ਵੀ. ਬੀ. ਜੀ ਰਾਮ ਜੀ : ਗਾਂਧੀ ਜੀ ਦੇ ਸੁਪਨਿਆਂ ਦੇ ਭਾਰਤ ਦਾ ਨਿਰਮਾਣ
NEXT STORY