Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 15, 2026

    10:34:51 PM

  • punjab bandh announcement

    ਵੱਡੀ ਖਬਰ : 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ

  • youth akali dal akali president

    ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਭਿਆਨਕ...

  • harsimrat badal gets emotional at the rally

    ਹਰਸਿਮਰਤ ਨੇ ਦੱਸੀ ਸੁਖਬੀਰ ਬਾਦਲ 'ਤੇ ਹਮਲੇ ਦੀ...

  • free uae driving license

    ਭਾਰਤੀ ਕਾਰ ਡਰਾਈਵਰਾਂ ਲਈ UAE ਦਾ ਮੁਫ਼ਤ ਡਰਾਈਵਿੰਗ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਿਆਸੀ ਆਗੂਆਂ ਦੇ ਪ੍ਰੇਮ ਪ੍ਰਸੰਗ

BLOG News Punjabi(ਬਲਾਗ)

ਸਿਆਸੀ ਆਗੂਆਂ ਦੇ ਪ੍ਰੇਮ ਪ੍ਰਸੰਗ

  • Edited By Disha,
  • Updated: 09 Dec, 2024 03:10 PM
Blog
political leaders love affairs world media personal life
  • Share
    • Facebook
    • Tumblr
    • Linkedin
    • Twitter
  • Comment

ਹਮੇਸ਼ਾ ਵਾਂਗ ਸਿਆਸੀ ਆਗੂਆਂ ਦੇ ਪ੍ਰੇਮ ਪ੍ਰਸੰਗ ਲਗਾਤਾਰ ਚਰਚਾ ’ਚ ਰਹਿੰਦੇ ਹਨ। ਇਹ ਗੱਲ ਵੱਖਰੀ ਹੈ ਕਿ ਅਜਿਹੇ ਸਾਰੇ ਮਾਮਲਿਆਂ ਨੂੰ ਧੱਕੇ ਨਾਲ ਦਬਾ ਦਿੱਤਾ ਜਾਂਦਾ ਹੈ। ਜਲਦੀ ਹੀ ਅਜਿਹੀਆਂ ਘਟਨਾਵਾਂ ਜਨਤਾ ਦੇ ਮਨ ’ਚੋਂ ਗਾਇਬ ਹੋ ਜਾਂਦੀਆਂ ਹਨ ਪਰ ਦੁਨੀਆ ਭਰ ਦੇ ਸਿਆਸੀ ਆਗੂਆਂ ਦੇ ਚਰਿੱਤਰ ਅਤੇ ਆਚਰਣ ’ਤੇ ਜਨਤਾ ਅਤੇ ਮੀਡੀਆ ਦੀ ਤਿੱਖੀ ਨਜ਼ਰ ਹਮੇਸ਼ਾ ਟਿਕੀ ਰਹਿੰਦੀ ਹੈ। ਜਦ ਤੱਕ ਸਿਆਸੀ ਆਗੂਆਂ ਦੀ ਨਿੱਜੀ ਜ਼ਿੰਦਗੀ ’ਤੇ ਪਰਦਾ ਪਿਆ ਰਹਿੰਦਾ ਹੈ, ਉਦੋਂ ਤੱਕ ਕੁਝ ਨਹੀਂ ਹੁੰਦਾ ਪਰ ਇਕ ਵਾਰ ਸਾਵਧਾਨੀ ਹਟ ਜਾਵੇ ਤਾਂ ਦੁਰਘਟਨਾ ਵਾਪਰ ਜਾਂਦੀ ਹੈ। ਫਿਰ ਤਾਂ ਉਸ ਸਿਆਸੀ ਆਗੂ ਦੀ ਮੀਡੀਆ ’ਚ ਅਜਿਹੀ ਧੁਆਈ ਹੁੰਦੀ ਹੈ ਕਿ ਕੁਰਸੀ ਵੀ ਜਾਂਦੀ ਹੈ ਅਤੇ ਇੱਜ਼ਤ ਵੀ। ਜ਼ਿਆਦਾ ਹੀ ਮਾਮਲਾ ਵਧ ਜਾਵੇ ਤਾਂ ਅਪਰਾਧਿਕ ਮਾਮਲਾ ਤੱਕ ਦਰਜ ਹੋ ਜਾਂਦਾ ਹੈ।

ਵਿਰੋਧੀ ਪਾਰਟੀਆਂ ਵੀ ਇਸੇ ਤਾਕ ’ਚ ਲੱਗੀਆਂ ਰਹਿੰਦੀਆਂ ਹਨ ਅਤੇ ਇਕ-ਦੂਜੇ ਦੇ ਵਿਰੁੱਧ ਸਬੂਤ ਇਕੱਠੇ ਕਰਦੀਆਂ ਰਹਿੰਦੀਆਂ ਹਨ। ਉਨ੍ਹਾਂ ਨੂੰ ਉਦੋਂ ਤੱਕ ਲੁਕਾ ਕੇ ਰੱਖਦੀਆਂ ਹਨ ਜਦੋਂ ਤੱਕ ਉਨ੍ਹਾਂ ਤੋਂ ਉਨ੍ਹਾਂ ਨੂੰ ਸਿਆਸੀ ਲਾਭ ਮਿਲਣ ਦੀਆਂ ਹਾਲਤਾਂ ਪੈਦਾ ਨਾ ਹੋ ਜਾਣ। ਭਾਵ ਚੋਣਾਂ ਤੋਂ ਪਹਿਲਾਂ ਇਕ-ਦੂਜੇ ’ਤੇ ਚਿੱਕੜ ਸੁੱਟਣ ਦਾ ਕੰਮ ਖੁੱਲ੍ਹ ਕੇ ਹੁੰਦਾ ਹੈ ਪਰ ਇਹ ਭਾਰਤ ’ਚ ਹੀ ਹੁੰਦਾ ਹੋਵੇ, ਅਜਿਹਾ ਨਹੀਂ ਹੈ। ਖੁੱਲ੍ਹੀ ਜ਼ਿੰਦਗੀ ਅਤੇ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਨੂੰ ਮਾਨਤਾ ਦੇਣ ਵਾਲੇ ਅਮਰੀਕੀ ਸਮਾਜ ’ਚ ਵੀ ਜਦੋਂ ਉਨ੍ਹਾਂ ਦੇ ਰਾਸ਼ਟਰਪਤੀ ਬਿਲ ਕਲਿੰਟਨ ਦਾ ਆਪਣੀ ਸੈਕ੍ਰੇਟਰੀ ਮੋਨਿਕਾ ਲਵਿੰਕਸੀ ਨਾਲ ਪ੍ਰੇਮ ਸੰਬੰਧ ਉਜਾਗਰ ਹੋਇਆ ਤਾਂ ਅਮਰੀਕਾ ’ਚ ਭਾਰੀ ਭੜਥੂ ਪਿਆ ਸੀ। ਇਟਲੀ, ਫਰਾਂਸ ਤੇ ਇੰਗਲੈਂਡ ਵਰਗੇ ਦੇਸ਼ਾਂ ’ਚ ਅਜਿਹੇ ਸੰਬੰਧਾਂ ਨੂੰ ਲੈ ਕੇ ਕਈ ਵਾਰ ਵੱਡੇ ਸਿਆਸੀ ਆਗੂਆਂ ਨੂੰ ਅਹੁਦੇ ਛੱਡਣੇ ਪਏ ਹਨ।

ਮੱਧ ਯੁੱਗ ਫਰਾਂਸ ਦੇ ਸਮਲਿੰਗੀ ਰੁਚੀ ਵਾਲੇ ਰਾਜਾ ਨੂੰ ਤਾਂ ਆਪਣੀਆਂ ਦਾਅਵਤਾਂ ਦਾ ਅੱਡਾ ਪੈਰਿਸ ਤੋਂ ਹਟਾ ਕੇ ਸ਼ਹਿਰੋਂ ਬਾਹਰ ਲਿਜਾਣਾ ਪਿਆ ਕਿਉਂਕਿ ਆਏ ਦਿਨ ਹੋਣ ਵਾਲੀਆਂ ਇਨ੍ਹਾਂ ਦਾਅਵਤਾਂ ’ਚ ਪੈਰਿਸ ਦੇ ਮਸ਼ਹੂਰ ਸਮਲਿੰਗੀ ਮਰਦ ਸ਼ਮੂਲੀਅਤ ਕਰਦੇ ਸਨ ਅਤੇ ਜਨਤਾ ’ਚ ਉਸ ਦੀ ਚਰਚਾ ਹੋਣ ਲੱਗੀ ਸੀ। ਆਜ਼ਾਦ ਭਾਰਤ ਦੇ ਇਤਿਹਾਸ ’ਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਮੰਤਰੀਆਂ, ਮੁੱਖ ਮੰਤਰੀਆਂ, ਰਾਜਪਾਲਾਂ ਆਦਿ ਦੇ ਪ੍ਰੇਮ ਪ੍ਰਸੰਗਾਂ ’ਚ ਭੜਥੂ ਪੈਂਦੇ ਰਹੇ ਹਨ। ਓਡਿਸ਼ਾ ਦੇ ਮੁੱਖ ਮੰਤਰੀ ਜੀ. ਬੀ. ਪਟਨਾਇਕ ’ਤੇ ਸਮਲਿੰਗਤਾ ਦਾ ਦੋਸ਼ ਲੱਗਾ ਸੀ। ਆਂਧਰਾ ਪ੍ਰਦੇਸ਼ ਦੇ ਰਾਜਪਾਲ ਐੱਨ. ਡੀ. ਤਿਵਾੜੀ ਦੀ ਤਿੰਨ ਮਹਿਲਾ ਦੋਸਤਾਂ ਨਾਲ ਬੈੱਡਰੂਮ ਦੀ ਤਸਵੀਰ ਟੀ. ਵੀ. ਚੈਨਲਾਂ ’ਤੇ ਦਿਖਾਈ ਗਈ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੇ ਸੰਬੰਧਾਂ ਨੂੰ ਲੈ ਕੇ ਪਾਰਟੀ ’ਚ ਕਾਫੀ ਵਿਰੋਧ ਹੋਇਆ ਸੀ। ਅਜਿਹੇ ਕਈ ਮਾਮਲੇ ਹਨ ਪਰ ਇੱਥੇ ਕਈ ਸਵਾਲ ਉੱਠਦੇ ਹਨ।

ਮੌਜੂਦਾ ਸਮੇਂ ’ਚ ਵੀ ਜਿੰਨੇ ਵੀ ਧਰਮਾਂ ਦੇ ਨੇਤਾ ਹਨ, ਉਹ ਗਾਰੰਟੀ ਨਾਲ ਇਹ ਨਹੀਂ ਕਹਿ ਸਕਦੇ ਕਿ ਉਨ੍ਹਾਂ ਦਾ ਸਮੂਹ ਸਰੀਰਕ ਵਾਸਨਾ ਦੀ ਪਕੜ ਤੋਂ ਮੁਕਤ ਹੈ। ਅਜਿਹੇ ’ਚ ਸਿਆਸੀ ਆਗੂਆਂ ਤੋਂ ਇਹ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਹ ਭਗਵਾਨ ਰਾਮ ਵਾਂਗ ਇਕ ਪਤਨੀ ਵਰਤਧਾਰੀ ਰਹਿਣਗੇ? ਖਾਸ ਕਰ ਕੇ ਉਦੋਂ ਜਦੋਂ ਸੱਤਾ ਸੁੰਦਰੀਆਂ ਨੂੰ ਉਨ੍ਹਾਂ ਨੂੰ ਅਰਪਿਤ ਕਰਨ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਅਜਿਹੇ ’ਚ ਮਨ ਨੂੰ ਰੋਕ ਸਕਣਾ ਬੜਾ ਔਖਾ ਕੰਮ ਹੈ। ਸਵਾਲ ਇਹ ਉੱਠਦਾ ਹੈ ਕਿ ਇਹ ਸਬੰਧ ਕੀ ਆਪਸੀ ਸਹਿਮਤੀ ਨਾਲ ਬਣਿਆ ਹੈ ਜਾਂ ਸਾਹਮਣੇ ਵਾਲੇ ਦਾ ਸ਼ੋਸ਼ਣ ਕਰਨ ਦੀ ਭਾਵਨਾ ਨਾਲ? ਜੇਕਰ ਸਹਿਮਤੀ ਨਾਲ ਬਣਿਆ ਹੈ ਜਾਂ ਸਾਹਮਣੇ ਵਾਲਾ ਕਿਸੇ ਲਾਭ ਦੀ ਆਸ ਨਾਲ ਖੁਦ ਨੂੰ ਅਰਪਿਤ ਕਰ ਰਿਹਾ ਹੈ ਤਾਂ ਸਿਆਸੀ ਆਗੂ ਦਾ ਬਹੁਤਾ ਦੋਸ਼ ਨਹੀਂ ਮੰਨਿਆ ਜਾ ਸਕਦਾ। ਸਿਵਾਏ ਇਸ ਦੇ ਕਿ ਆਗੂ ਤੋਂ ਮਿਸਾਲੀ ਆਚਰਣ ਦੀ ਆਸ ਕੀਤੀ ਜਾਂਦੀ ਹੈ। ਪਰ ਜੇਕਰ ਇਸ ਸੰਬੰਧ ਦਾ ਆਧਾਰ ਕਿਸੇ ਦੀ ਮਜਬੂਰੀ ਦਾ ਲਾਭ ਉਠਾਉਣਾ ਹੈ ਤਾਂ ਉਹ ਸਿੱਧੇ-ਸਿੱਧੇ ਦੁਰਾਚਾਰ ਦੀ ਸ਼੍ਰੇਣੀ ’ਚ ਆਉਂਦਾ ਹੈ। ਲੋਕਤੰਤਰ ’ਚ ਉਸ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇਹ ਤਾਂ ਰਾਜਤੰਤਰ ਵਰਗੀ ਗੱਲ ਹੋਈ ਕਿ ਰਾਜਾ ਨੇ ਜਿਸ ਨੂੰ ਚਾਹਿਆ ਚੁਕਵਾ ਲਿਆ। ਅਜਿਹੇ ਸੰਬੰਧ ਅਕਸਰ ਉਦੋਂ ਤਕ ਉਜਾਗਰ ਨਹੀਂ ਹੁੰਦੇ, ਜਦੋਂ ਤਕ ਕਿ ਸਬੰਧਤ ਵਿਅਕਤੀ ਭਾਵੇਂ ਮਰਦ ਹੋਵੇ ਜਾਂ ਇਸਤਰੀ, ਇਸ ਸੰਬੰਧ ਦਾ ਅਣਉਚਿਤ ਲਾਭ ਉਠਾਉਣ ਦਾ ਕੰਮ ਨਹੀਂ ਕਰਦਾ। ਜਦੋਂ ਉਹ ਇੰਝ ਕਰਦਾ ਹੈ ਤਾਂ ਉਸ ਦਾ ਵਧਦਾ ਪ੍ਰਭਾਵ, ਵਿਰੋਧੀਆਂ ’ਚ ਹੀ ਨਹੀਂ, ਆਪਣੀ ਪਾਰਟੀ ’ਚ ਵੀ ਵਿਰੋਧ ਦੇ ਸੁਰ ਤਿੱਖੇ ਕਰ ਦਿੰਦਾ ਹੈ। ਉਂਝ ਹਾਕਮਾਂ ਤੋਂ ਜਨਤਾ ਦੀ ਆਸ ਹੁੰਦੀ ਹੈ ਕਿ ਉਹ ਆਦਰਸ਼ ਜੀਵਨ ਦੀ ਮਿਸਾਲ ਪੇਸ਼ ਕਰਨਗੇ ਪਰ ਹੁਣ ਹਾਲਾਤ ਇੰਨੇ ਬਦਲ ਚੁੱਕੇ ਹਨ ਕਿ ਸਿਆਸੀ ਆਗੂਆਂ ਨੂੰ ਆਪਣੇ ਅਜਿਹੇ ਸੰਬੰਧਾਂ ਦਾ ਖੁਲਾਸਾ ਕਰਨ ’ਚ ਸੰਕੋਚ ਨਹੀਂ ਹੁੰਦਾ।

ਫਿਰ ਵੀ ਜਦੋਂ ਕਦੇ ਕੋਈ ਅਸਹਿਜ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਮਾਮਲਾ ਵਿਗੜ ਜਾਂਦਾ ਹੈ। ਫਿਰ ਸ਼ੁਰੂ ਹੁੰਦੀ ਹੈ ਬਲੈਕਮੇਲ ਦੀ ਖੇਡ ਜਿਸ ਦੀ ਨਤੀਜਾ ਪੈਸਾ ਜਾਂ ਕਤਲ ਦੋਵੇਂ ਹੋ ਸਕਦੇ ਹਨ। ਜੋ ਸਿਆਸੀ ਆਗੂ ਪੈਸਾ ਦੇ ਕੇ ਆਪਣੀ ਜਾਨ ਬਚਾ ਲੈਂਦੇ ਹਨ, ਉਹ ਉਨ੍ਹਾਂ ਤੋਂ ਬਿਹਤਰ ਸਥਿਤੀ ’ਚ ਹੁੰਦੇ ਹਨ ਜੋ ਪੈਸਾ ਵੀ ਨਹੀਂ ਦਿੰਦੇ ਅਤੇ ਆਪਣੇ ਪ੍ਰੇਮੀ ਜਾਂ ਪ੍ਰੇਮਿਕਾ ਦਾ ਕਤਲ ਕਰਵਾ ਕੇ ਲਾਸ਼ ਗਾਇਬ ਕਰਵਾ ਦਿੰਦੇ ਹਨ। ਇਸ ਤਰ੍ਹਾਂ ਉਹ ਆਪਣੀ ਬਰਬਾਦੀ ਦਾ ਖੁਦ ਇੰਤਜ਼ਾਮ ਕਰ ਲੈਂਦੇ ਹਨ। ਮਨੁੱਖ ਦੀ ਇਸ ਪ੍ਰਵਿਰਤੀ ’ਤੇ ਕੋਈ ਕਾਨੂੰਨ ਰੋਕ ਨਹੀਂ ਲਗਾ ਸਕਦਾ। ਤੁਸੀਂ ਕਾਨੂੰਨ ਬਣਾ ਕੇ ਲੋਕਾਂ ਦੇ ਆਚਰਣ ਨੂੰ ਕੰਟਰੋਲ ਨਹੀਂ ਕਰ ਸਕਦੇ। ਇਹ ਤਾਂ ਹਰ ਵਿਅਕਤੀ ਦੀ ਆਪਣੀ ਸਮਝ ਅਤੇ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਨਾਲ ਹੀ ਨਿਰਧਾਰਤ ਹੁੰਦਾ ਹੈ। ਜੇਕਰ ਇਹ ਮੰਨਿਆ ਜਾਵੇ ਕਿ ਮੱਧ ਯੁੱਗ ਦੇ ਰਾਜਿਆਂ ਵਾਂਗ ਸਿਆਸਤ ’ਚ ਲਗਾਤਾਰ ਜੂਝਣ ਵਾਲੇ ਸਿਆਸੀ ਆਗੂਆਂ ਨੂੰ ਬਹੁ-ਪਤਨੀ ਜਾਂ ਬਹੁ-ਪਤੀ ਵਰਗੇ ਸੰਬੰਧਾਂ ਦੀ ਛੋਟ ਹੋਣੀ ਚਾਹੀਦੀ ਹੈ ਤਾਂ ਇਸ ਵਿਸ਼ੇ ’ਚ ਬਾਕਾਇਦਾ ਕੋਈ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਜੋ ਬਿਨਾਂ ਕਿਸੇ ਬਾਹਰੀ ਦਬਾਅ ਦੇ, ਸਵੈ-ਇੱਛਾ ਨਾਲ, ਅਜਿਹੀ ਆਜ਼ਾਦ ਜ਼ਿੰਦਗੀ ਜਿਊਣਾ ਚਾਹੁੰਦੇ ਹਨ, ਉਨ੍ਹਾਂ ਨੂੰ ਜਿਊਣ ਦਾ ਹੱਕ ਮਿਲੇ। ਪਰ ਇਹ ਸਵਾਲ ਇੰਨਾ ਵਿਵਾਦਿਤ ਹੈ ਕਿ ਇਸ ’ਤੇ ਦੋ ਵਿਅਕਤੀਆਂ ਦੀ ਇਕ ਰਾਇ ਹੋਣੀ ਸੌਖੀ ਨਹੀਂ। ਇਸ ਲਈ ਦੇਸ਼, ਕਾਲ ਅਤੇ ਵਾਤਾਵਰਣ ਅਨੁਸਾਰ ਵਿਅਕਤੀ ਨੂੰ ਵਿਵਹਾਰ ਕਰਨਾ ਚਾਹੀਦਾ ਹੈ, ਤਾਂ ਕਿ ਉਹ ਵੀ ਨਾ ਡੁੱਬੇ ਅਤੇ ਸਮਾਜ ਵੀ ਪ੍ਰੇਸ਼ਾਨ ਨਾ ਹੋਵੇ।

ਵਿਨੀਤ ਨਾਰਾਇਣ 

  • Political leaders
  • love affairs
  • world
  • media
  • personal life
  • ਸਿਆਸੀ ਆਗੂ
  • ਪ੍ਰੇਮ ਪ੍ਰਸੰਗ
  • ਦੁਨੀਆ
  • ਮੀਡੀਆ
  • ਨਿੱਜੀ ਜ਼ਿੰਦਗੀ

ਆਓ ਬੰਗਲਾਦੇਸ਼ ਤੋਂ ਸਿੱਖੀਏ...!

NEXT STORY

Stories You May Like

  • budhlada leaders meet with bjp punjab organization minister srinivaslu
    ਭਾਜਪਾ ਪੰਜਾਬ ਦੇ ਸੰਗਠਨ ਮੰਤਰੀ ਸ੍ਰੀਨਿਵਾਸਲੂ ਨਾਲ ਬੁਢਲਾਡਾ ਦੇ ਆਗੂਆਂ ਦੀ ਮੁਲਾਕਾਤ
  • july uprising in bangladesh
    ਬੰਗਲਾਦੇਸ਼ 'ਚ ਜੁਲਾਈ ਵਿਦਰੋਹ ਦੇ 2 ਸਾਲ, ਸਿਆਸੀ ਸੁਧਾਰਾਂ ਦੀ ਉਮੀਦ ਫਿੱਕੀ
  • oh my dog  amit rai
    ਇਨਸਾਨਾਂ ’ਚ ਘੱਟ, ਡਾਗ ਦੇ ਪਿਆਰ ’ਚ ਦਿਸਿਆ ਨਿਰਸਵਾਰਥ ਪ੍ਰੇਮ : ਅਮਿਤ ਰਾਏ
  • zodiac signs
    ਮਹੀਨੇ ਦੇ ਪਹਿਲੇ ਹੀ ਦਿਨ ਇਨ੍ਹਾਂ ਰਾਸ਼ੀਆਂ ਦੇ ਲੋਕ ਰਹਿਣ ਸਾਵਧਾਨ, ਆਰਥਿਕ ਤੇ ਪ੍ਰੇਮ ਸਬੰਧਾਂ 'ਤੇ ਪਵੇਗਾ ਅਸਰ
  • exam irregularities protest  bjp leaders  cm residence
    ਪ੍ਰੀਖਿਆ ਬੇਨਿਯਮੀਆਂ ਵਿਰੁੱਧ ਪ੍ਰਦਰਸ਼ਨ: ਭਾਜਪਾ ਆਗੂਆਂ ਦਾ CM ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ, ਹਿਰਾਸਤ 'ਚ ਲਏ
  • discussions regarding 2027 elections
    ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਆਗੂਆਂ ਨੇ 2027 ਦੀਆਂ ਚੋਣਾਂ ਸਬੰਧੀ ਕੀਤੇ ਵਿਚਾਰ-ਵਟਾਂਦਰੇ
  • two big aap leaders resign together in amritsar
    ਅੰਮ੍ਰਿਤਸਰ 'ਚ 'ਆਪ' ਦੇ ਦੋ ਵੱਡੇ ਆਗੂਆਂ ਨੇ ਇਕੱਠੇ ਦਿੱਤਾ ਅਸਤੀਫਾ
  • sad bjp alliance
    ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ' ਵਾਂਗ ਕੰਮ ਕਰ ਸਕਦੈ SAD-BJP ਦਾ ਗਠਜੋੜ
  • major weather warning in punjab on august 17 and 18
    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ ਚਿਤਾਵਨੀ, ਵਿਭਾਗ ਨੇ ਜਾਰੀ ਕੀਤੀ...
  • illegal liquor  accused arrested  police personnel
    ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
  • solid waste management project worth over rs 600 crore passed corporation
    ਨਿਗਮ 'ਚ ਸੋਮਵਾਰ ਨੂੰ ਪਾਸ ਹੋਵੇਗਾ 600 ਕਰੋੜ ਤੋਂ ਵੱਧ ਦਾ ਸਾਲਿਡ ਵੇਸਟ...
  • terrible road accident in jalandhar delivery boy dies tragically
    ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ...
  • holiday declared for schools in punjab on monday
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ
  • jalandhar gymkhana elections  progressives stalwarts try to form a group
    ਜਲੰਧਰ ਜਿਮਖਾਨਾ ਚੋਣਾਂ: ਇਕ ਵਾਰ ਫਿਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ...
  • horrific accident jalandhar activa rammed under a truck  leaving two injured
    ਫਿਲੌਰ 'ਚ ਭਿਆਨਕ ਹਾਦਸਾ! ਟਰੱਕ ਹੇਠਾਂ ਜਾ ਵੜੀ ਐਕਟਿਵਾ, ਮੰਜ਼ਰ ਵੇਖ ਸਹਿਮੇ ਲੋਕ
  • hooliganism in phagwara
    ਫਗਵਾੜਾ ਗੇਟ 'ਚ ਗੁੰਡਾਗਰਦੀ: ਨੌਜਵਾਨ ਨੇ ਦੁਕਾਨਦਾਰ ਨੂੰ ਚਾਕੂ ਮਾਰਨ ਦੀ ਕੀਤੀ...
Trending
Ek Nazar
heavy rain imd punjab weather

15, 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ...

shweta tiwari marriage rumors

ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ...

mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • jagtar hawara parole
      ਜਗਤਾਰ ਸਿੰਘ ਹਵਾਰਾ : ਪੰਜਾਬ ਨੂੰ ਚੋਣ ਲਾਭ ਤੋਂ ਪਹਿਲਾਂ ਸੁਰੱਖਿਆ ਨੂੰ ਤਰਜੀਹ...
    • the growing trend of climbing
      ‘ਮੰਗਾਂ ਮਨਵਾਉਣ ਲਈ ਟਾਵਰਾਂ ਆਦਿ’ ’ਤੇ ਚੜ੍ਹਨ ਦਾ ਵਧਦਾ ਰੁਝਾਨ!
    • odyssey relevance
      ਨੋਲਨ ਦੀ ਫ਼ਿਲਮ ‘ਦ ਓਡਿਸੀ’ ਅੱਜ ਦੇ ਲਈ ਪ੍ਰਾਸੰਗਿਕ ਕਿਉਂ ?
    • cyber fraud security
      ਠੱਗੀ ਤੋਂ ਆਜ਼ਾਦੀ : ਹਰਿਆਣਾ ਨੇ ਕਿਵੇਂ ਬਣਾਇਆ ‘ਸਾਈਬਰ ਸੁਰੱਖਿਆ ਕਵਚ’
    • dialogue is must in politics
      ਸਿਆਸੀ ਜੀਵਨ ’ਚ ਸੰਵਾਦ ਕਾਇਮ ਰੱਖਣਾ ਜ਼ਰੂਰੀ
    • hemant soren cbi
      ਸੀ. ਬੀ. ਆਈ. ਜਾਂਚ ਤੋਂ ਕਿਉਂ ਭੱਜ ਰਹੇ ਹਨ ਹੇਮੰਤ ਸੋਰੇਨ
    • increasing defects in planes putting passengers lives at risk
      ‘ਜਹਾਜ਼ਾਂ ’ਚ ਵਧ ਰਹੀਆਂ ਖ਼ਾਮੀਆਂ’ ਯਾਤਰੀਆਂ ਦੀਆਂ ਜਾਨਾਂ ਪੈ ਰਹੀਆਂ ਖ਼ਤਰੇ ’ਚ!
    • government e marketplace
      ਸਮਾਵੇਸ਼ੀ, ਪਾਰਦਰਸ਼ੀ ਸਰਕਾਰੀ ਖ਼ਰੀਦ ਦਾ ਬਿਹਤਰੀਨ ਪਲੇਟਫਾਰਮ ਹੈ ਜੈੱਮ
    • rss gen z
      ਆਰ. ਐੱਸ. ਐੱਸ. ਦਾ ‘ਜੈੱਨ-ਜ਼ੀ’ ਨੂੰ ਲੈ ਕੇ ‘ਡੈਮੇਜ ਕੰਟਰੋਲ’, ਭਾਜਪਾ ਨੂੰ ਸਖ਼ਤ...
    • e20
      ਇਥੇਨੌਲ-20, ਕਿਸਾਨਾਂ ਦੀ ਆਰਥਿਕ ਖੁਸ਼ਹਾਲੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +