Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, NOV 11, 2026

    3:33:51 PM

  • diwali  president  droupadi murmu  bodyguard  police

    ਵੱਡੀ ਖ਼ਬਰ ; ਰਾਸ਼ਟਰਪਤੀ ਮੁਰਮੂ ਦੇ BodyGuard ਦੇ...

  • reliance jio  s ipo 20 times bigger than expected  set to raise  64 35 billion

    ਜਲਦ ਆਉਣ ਵਾਲਾ ਹੈ Reliance Jio ਤੋਂ 20 ਗੁਣਾ...

  • toxic smoke from firecrackers and stubble burning poses a health risk

    ਪੰਜਾਬ ਦੀ ਹਵਾ 'ਚ ਘੁਲਿਆ ਜ਼ਹਿਰ! ਬੱਚਿਆਂ ਤੇ...

  • major regarding government buses in punjab

    ਪੰਜਾਬ 'ਚ ਸਰਕਾਰੀ ਬੱਸਾਂ ਨੂੰ ਲੈ ਕੇ ਵੱਡੀ ਅਪਡੇਟ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਿੱਖਿਆ ਸੰਸਥਾਨਾਂ ’ਚ ਫੈਲ ਰਹੀ ਰੈਗਿੰਗ ਦੀ ਜਾਨਲੇਵਾ ਬੁਰਾਈ

BLOG News Punjabi(ਬਲਾਗ)

ਸਿੱਖਿਆ ਸੰਸਥਾਨਾਂ ’ਚ ਫੈਲ ਰਹੀ ਰੈਗਿੰਗ ਦੀ ਜਾਨਲੇਵਾ ਬੁਰਾਈ

  • Edited By Harpreet Singh,
  • Updated: 05 Jul, 2024 02:00 AM
Blog
ragging
  • Share
    • Facebook
    • Tumblr
    • Linkedin
    • Twitter
  • Comment

ਰੈਗਿੰਗ ਇਨ੍ਹੀਂ ਦਿਨੀਂ ਉੱਚ ਸਿੱਖਿਆ ਸੰਸਥਾਨਾਂ ’ਚ ਦਾਖਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਨੂੰ ਸੀਨੀਅਰ ਵਿਦਿਆਰਥੀਆਂ ਵੱਲੋਂ ਤੰਗ-ਪ੍ਰੇਸ਼ਾਨ ਕਰਨ ਦਾ ਮਾਧਿਅਮ ਬਣ ਗਈ ਹੈ। ਇਸ ’ਚ ਉਨ੍ਹਾਂ ਦੇ ਨਾਲ ਨਿਰਾਦਰਯੋਗ ਛੇੜਛਾੜ, ਕੁੱਟਮਾਰ, ਜ਼ਬਰਦਸਤੀ ਨਸ਼ਾ ਕਰਵਾਉਣਾ, ਸੈਕਸ ਸ਼ੋਸ਼ਣ, ਕੱਪੜੇ ਉਤਰਵਾਉਣ ਵਰਗੇ ਗੈਰ-ਮਨੁੱਖੀ ਕਾਰੇ ਸ਼ਾਮਲ ਹਨ ਜਿਨ੍ਹਾਂ ਦੀਆਂ ਇਸ ਸਾਲ ਦੇ ਪੰਜ ਮਹੀਨਿਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 15 ਫਰਵਰੀ, 2024 ਨੂੰ ਹੈਦਰਾਬਾਦ (ਤੇਲੰਗਾਨਾ) ’ਚ ‘ਰਾਮਾਗੁੰਡਮ’ ਸਥਿਤ ‘ਸਰਕਾਰੀ ਮੈਡੀਕਲ ਕਾਲਜ ਤੇ ਜਨਰਲ ਹਸਪਤਾਲ’ ਦੇ ਐੱਮ. ਬੀ. ਬੀ. ਐੱਸ. ਦੂਜੇ ਸਾਲ ਦੇ 4 ਵਿਦਿਆਰਥੀਆਂ ਨੂੰ ਆਪਣੇ ਇਕ ਜੂਨੀਅਰ ਵਿਦਿਆਰਥੀ ਦੀ ਰੈਗਿੰਗ ਕਰਨ ਅਤੇ ਉਸ ਦੇ ਸਿਰ ਦੇ ਵਾਲ ਅਤੇ ਮੁੱਛਾਂ ਮੁੰਨ ਦੇਣ ਦੇ ਦੋਸ਼ ’ਚ ਕਾਲਜ ਹੋਸਟਲ ’ਚੋਂ ਕੱਢਿਆ ਗਿਆ।

* 22 ਫਰਵਰੀ ਨੂੰ ਸ਼ਰਾਬ ਪੀਣ ਲਈ ਪੈਸੇ ਨਾ ਦੇਣ ’ਤੇ ਇਕ ਵਿਦਿਆਰਥੀ ਨੂੰ ਬੈਲਟ ਨਾਲ ਕੁੱਟਣ, ਉਸ ਦਾ ਸਿਰ ਟ੍ਰਿਮਰ ਨਾਲ ਮੁੰਨ ਦੇਣ ਅਤੇ ਉਸ ਨੂੰ 5 ਘੰਟਿਆਂ ਤੱਕ ਹੋਸਟਲ ਦੇ ਕਮਰੇ ’ਚ ਬੰਦ ਰੱਖਣ ਦੇ ਦੋਸ਼ ’ਚ ਅਪਰਾਧਿਕ ਮਾਮਲਾ ਝੱਲ ਰਹੇ ‘ਪੀ. ਐੱਸ. ਜੀ. ਕਾਲਜ ਆਫ ਟੈਕਨਾਲੋਜੀ’ ’ਚ ਇੰਜੀਨੀਅਰਿੰਗ ਦੇ 8 ਵਿਦਿਆਰਥੀਆਂ ਨੂੰ ਮਦਰਾਸ ਹਾਈ ਕੋਰਟ ਦੇ ਜੱਜ ਐੱਨ. ਵੈਂਕਟੇਸ਼ ਨੇ ਜੰਮ ਕੇ ਝਾੜ ਪਾਈ ਅਤੇ ਕਿਹਾ, ‘‘ਅਜਿਹੇ ਕਾਰਿਆਂ ’ਚ ਸ਼ਾਮਲ ਹੋਣ ਨਾਲੋਂ ਚੰਗਾ ਹੈ ਕਿ ਤੁਸੀਂ ਅਨਪੜ੍ਹ ਹੀ ਬਣੇ ਰਹੋ।’’

* 12 ਅਪ੍ਰੈਲ ਨੂੰ ‘ਬੀ. ਜੇ. ਮੈਡੀਕਲ ਕਾਲਜ’ (ਬੀ. ਜੇ. ਐੱਮ. ਸੀ.) ਪੁਣੇ ਦੇ ਅਧਿਕਾਰੀਆਂ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਇਕ 24 ਸਾਲਾ ਮਹਿਲਾ ਜੂਨੀਅਰ ਰੈਜ਼ੀਡੈਂਟ ਡਾਕਟਰ ਨੇ ਕਾਲਜ ਦੇ ਸੀਨੀਅਰ ਡਾਕਟਰਾਂ ’ਤੇ ਉਸ ਦੀ ਰੈਗਿੰਗ ਅਤੇ ਘਟੀਆ ਸਲੂਕ ਕਰਨ ਦਾ ਦੋਸ਼ ਲਗਾਇਆ।

ਕਾਲਜ ਦੇ ਡੀਨ ਡਾ. ਸ਼ੇਖਰ ਪ੍ਰਧਾਨ ਦੇ ਅਨੁਸਾਰ, ‘‘ਕਾਲਜ ’ਚ ਸੀਨੀਅਰਾਂ ਵੱਲੋਂ ਜੂਨੀਅਰ ਡਾਕਟਰਾਂ ਦੀ ਰੈਗਿੰਗ ਆਮ ਗੱਲ ਹੋ ਗਈ ਹੈ ਤੇ 31 ਦਸੰਬਰ, 2023 ਨੂੰ ਵੀ ਕੁਝ ਸੀਨੀਅਰ ਵਿਦਿਆਰਥੀਆਂ ਨੇ ਸ਼ਰਾਬ ਪੀਣ ਦੇ ਬਾਅਦ ਇਕ ਮਹਿਲਾ ਰੈਜ਼ੀਡੈਂਟ ਡਾਕਟਰ ਦੇ ਕਮਰੇ ’ਚ ਦਾਖਲ ਹੋ ਕੇ ਭਾਰੀ ਹੰਗਾਮਾ ਕੀਤਾ ਸੀ।’’

* 26 ਮਈ, 2024 ਨੂੰ ਪੱਛਮੀ ਬੰਗਾਲ ਸਥਿਤ ਜਾਧਵਪੁਰ ਯੂਨੀਵਰਸਿਟੀ ਦੀ ਐਗਜ਼ੀਕਿਊਟਿਵ ਕੌਂਸਲ ਨੇ ਸਿਵਲ ਇੰਜੀਨੀਅਰਿੰਗ, ਇਕਨਾਮਿਕਸ ਤੇ ਸੋਸ਼ਿਓਲੋਜੀ ਦੇ 10 ਸੀਨੀਅਰ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਹੋਸਟਲ ’ਚੋਂ ਕੱਢ ਦੇਣ ਦੇ ਹੁਕਮ ਜਾਰੀ ਕੀਤੇ।

ਦੋਸ਼ੀ ਵਿਦਿਆਰਥੀਆਂ ਨੇ 10 ਅਗਸਤ, 2023 ਨੂੰ ਇਕ ਵਿਦਿਆਰਥੀ ਦੀ ਇੰਨੀ ਬੁਰੀ ਤਰ੍ਹਾਂ ਰੈਗਿੰਗ ਅਤੇ ਸੈਕਸ ਸ਼ੋਸ਼ਣ ਕੀਤਾ ਸੀ ਕਿ ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ’ਚ ਉਹ ਹੋਸਟਲ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।

* 5 ਜੂਨ ਨੂੰ ਟਾਂਡਾ (ਹਿਮਾਚਲ ਪ੍ਰਦੇਸ਼) ਸਥਿਤ ‘ਡਾ. ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਅਤੇ ਹਸਪਤਾਲ’ ਦੇ ਸੀਨੀਅਰ ਟ੍ਰੇਨੀ ਡਾਕਟਰਾਂ ਵੱਲੋਂ ਜੂਨੀਅਰ ਡਾਕਟਰਾਂ ਦੀ ਰੈਗਿੰਗ ਕਰਨ ਦੇ ਦੋਸ਼ ’ਚ 4 ਟ੍ਰੇਨੀ ਡਾਕਟਰਾਂ ’ਚੋਂ 2 ਨੂੰ 1-1 ਲੱਖ ਰੁਪਏ ਅਤੇ 2 ’ਤੇ 50-50 ਹਜ਼ਾਰ ਰੁਪਏ ਜੁਰਮਾਨਾ ਕਰਨ ਦੇ ਇਲਾਵਾ 2 ਟ੍ਰੇਨੀ ਡਾਕਟਰਾਂ ਨੂੰ ਇਕ-ਇਕ ਸਾਲ ਲਈ ਕਾਲਜ ’ਚੋਂ ਕੱਢ ਦਿੱਤਾ ਗਿਆ।

* 26 ਜੂਨ ਨੂੰ ਡੁੰਗਰਪੁਰ (ਰਾਜਸਥਾਨ) ਜ਼ਿਲਾ ਮੈਡੀਕਲ ਕਾਲਜ ’ਚ ਐੱਮ. ਬੀ. ਬੀ. ਐੱਸ. ਪਹਿਲੇ ਸਾਲ ਦੇ 50 ਤੋਂ ਵੱਧ ਵਿਦਿਆਰਥੀਆਂ ਨੂੰ ਸੀਨੀਅਰ ਵਿਦਿਆਰਥੀਆਂ ਵੱਲੋਂ 44 ਡਿਗਰੀ ਤਾਪਮਾਨ ’ਚ 350 ਤੋਂ ਵੱਧ ਬੈਠਕਾਂ ਕਢਵਾਉਣ ਦੇ ਕਾਰਨ ਕਈ ਵਿਦਿਆਰਥੀਆਂ ਦੀ ਹਾਲਤ ਵਿਗੜਨ ਦਾ ਮਾਮਲਾ ਸਾਹਮਣੇ ਆਇਆ।

ਇਸ ਕਾਰਨ ਇਕ ਵਿਦਿਆਰਥੀ ਦੀ ਕਿਡਨੀ ਅਤੇ ਲਿਵਰ ਦੋਵੇਂ ਪ੍ਰਭਾਵਿਤ ਹੋ ਗਏ ਅਤੇ ਉਸ ਨੂੰ ਹਸਪਤਾਲ ’ਚ ਦਾਖਲ ਹੋ ਕੇ ਡਾਇਲਸਿਸ ਕਰਵਾਉਣਾ ਪਿਆ। 15 ਮਈ ਦੀ ਇਸ ਘਟਨਾ ਦੇ ਸਬੰਧ ’ਚ ਦੂਜੇ ਸਾਲ ਦੇ 7 ਵਿਦਿਆਰਥੀਆਂ ਨੂੰ ਮੁਅੱਤਲ ਕਰਨ ਦੇ ਇਲਾਵਾ ਉਨ੍ਹਾਂ ਦੇ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਗਿਆ।

* 29 ਜੂਨ ਨੂੰ ਜਮਸ਼ੇਦਪੁਰ (ਝਾਰਖੰਡ) ਸਥਿਤ ‘ਮਹਾਤਮਾ ਗਾਂਧੀ ਮੈਮੋਰੀਅਲ ਸਰਕਾਰੀ ਮੈਡੀਕਲ ਕਾਲਜ’ ’ਚ ਜੂਨੀਅਰ ਵਿਦਿਆਰਥੀਆਂ ਨੇ 5 ਸੀਨੀਅਰ ਵਿਦਿਆਰਥੀਆਂ ਦੇ ਵਿਰੁੱਧ ਰੈਗਿੰਗ ਦੇ ਨਾਂ ’ਤੇ ਉਨ੍ਹਾਂ ਨੂੰ ਨੰਗਾ ਕਰ ਕੇ ਨਚਾਉਣ, ਜ਼ਬਰਦਸਤੀ ਸ਼ਰਾਬ ਪਿਆਉਣ, ਸਿਗਰਟਨੋਸ਼ੀ ਕਰਵਾਉਣ, ਸੈਕਸ ਸ਼ੋਸ਼ਣ ਅਤੇ ਉਨ੍ਹਾਂ ਨੂੰ ਗੰਦੀਆਂ-ਗੰਦੀਆਂ ਗੱਲਾਂ ਕਹਿਣ ਦੀ ਸ਼ਿਕਾਇਤ ‘ਨੈਸ਼ਨਲ ਮੈਡੀਕਲ ਕਮਿਸ਼ਨ’ (ਐੱਨ. ਐੱਮ. ਸੀ.) ਨੂੰ ਕੀਤੀ।

ਦੇਸ਼ ’ਚ ਰੈਗਿੰਗ ’ਤੇ ਪਾਬੰਦੀ ਹੈ ਅਤੇ ਕਾਲਜਾਂ ’ਚ ਐਂਟੀ ਰੈਗਿੰਗ ਕਮੇਟੀਆਂ ਵੀ ਬਣੀਆਂ ਹੋਈਆਂ ਹਨ ਪਰ ਇਸ ਦੇ ਬਾਵਜੂਦ ਰੈਗਿੰਗ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਸਭ ਤੋਂ ਬੁਰੀ ਗੱਲ ਇਹ ਹੈ ਕਿ ਰੈਗਿੰਗ ਦੀਆਂ ਘਟਨਾਵਾਂ ’ਚ ਮੈਡੀਕਲ ਵਰਗੇ ਨਾਜ਼ੁਕ ਅਤੇ ਮਹੱਤਵਪੂਰਨ ਪੇਸ਼ੇ ਦੀ ਪੜ੍ਹਾਈ ਨਾਲ ਜੁੜੇ ਵਿਦਿਆਰਥੀ ਵੀ ਸ਼ਾਮਲ ਪਾਏ ਜਾ ਰਹੇ ਹਨ।

ਹਾਲਾਂਕਿ ਸਾਰੇ ਵਿਦਿਆਰਥੀ ਅਜਿਹੇ ਨਹੀਂ ਹਨ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਯਕੀਨੀ ਤੌਰ ’ਤੇ ਦੁਖਦਾਇਕ ਹਨ ਅਤੇ ਇਨ੍ਹਾਂ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਿੱਖਿਆਦਾਇਕ ਸਜ਼ਾ ਮਿਲਣੀ ਹੀ ਚਾਹੀਦੀ ਹੈ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗੇ।

-ਵਿਜੇ ਕੁਮਾਰ

  • Ragging
  • Students
  • Study
  • Institutions

'ਸੱਚ ਦੀ ਨਿਰੰਤਰ ਖੋਜ ਦਾ ਨਾਂ ਹੀ ਹਿੰਦੂਤਵ'

NEXT STORY

Stories You May Like

  • ragging complaints against 12 colleges  allegations against 100 students
    12 ਕਾਲਜਾਂ ਵਿਰੁੱਧ ਰੈਗਿੰਗ ਦੀਆਂ ਸ਼ਿਕਾਇਤਾਂ, ਲਗਭਗ 100 ਵਿਦਿਆਰਥੀਆਂ 'ਤੇ ਲੱਗੇ ਗੰਭੀਰ ਦੋਸ਼
  • education has become a  game of numbers   pralhad joshi
    ‘ਨੰਬਰਾਂ ਦੀ ਖੇਡ’ ਬਣੀ ਸਿੱਖਿਆ : ਪ੍ਰਹਿਲਾਦ ਜੋਸ਼ੀ
  • pseb has announced the result of the 10th grade punjabi examination
    ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 10ਵੀਂ ਦੀ ਪੰਜਾਬੀ ਪ੍ਰੀਖਿਆ ਦਾ ਨਤੀਜਾ, ਵੈੱਬਸਾਈਟ 'ਤੇ ਕਰੋ ਚੈੱਕ
  • higher education
    ਪਾਕਿਸਤਾਨ 'ਚ ਉੱਚ ਸਿੱਖਿਆ ਦਾ ਗੰਭੀਰ ਸੰਕਟ ;  80 ਫੀਸਦੀ ਯੂਨੀਵਰਸਿਟੀਆਂ ਦਿਵਾਲੀਆ ਹੋਣ ਕੰਢੇ
  • major accident in punjab bus falls into a deep gorge 4 people dead
    ਚੜ੍ਹਦੀ ਸਵੇਰ ਪੰਜਾਬ 'ਚ ਵੱਡਾ ਹਾਦਸਾ! ਕੁੱਲੂ ਦੁਸਹਿਰੇ ਤੋਂ ਪਰਤ ਰਹੀ ਬੱਸ ਡੂੰਘੀ ਖਾਈ 'ਚ ਡਿੱਗੀ, 4 ਲੋਕਾਂ ਦੀ ਮੌਤ
  • dera  sadhvi  hospital  police  treatment
    ਡੇਰੇ 'ਚ ਇਕੱਲੀ ਵੇਖ ਸਾਧਵੀ 'ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖ਼ਲ
  • bus driver and conductor attacked with rods after being held at gunpoint
    ਬੱਸ ਡਰਾਈਵਰ ਤੇ ਕੰਡਕਟਰ ’ਤੇ ਪਿਸਤੌਲ ਤਾਣ ਕੇ ਰਾਡਾਂ ਨਾਲ ਜਾਨਲੇਵਾ ਹਮਲਾ, ਦੋਵੇਂ ਮੁਲਾਜ਼ਮ ਗੰਭੀਰ ਜ਼ਖ਼ਮੀ
  • attack on a man in kaleke village  barnala
    ਬਰਨਾਲਾ ਦੇ ਪਿੰਡ ਕਲੇਕੇ 'ਚ ਵਿਅਕਤੀ 'ਤੇ ਜਾਨਲੇਵਾ ਹਮਲਾ, ਲੱਤ 'ਚ ਮਾਰੀ ਗੋਲੀ
  • husband caught in a room with a girl
    ਪੰਜਾਬ: ਕਮਰੇ 'ਚ ਕੁੜੀ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਉਪਰੋਂ ਪਹੁੰਚੀ ਪਤਨੀ,...
  • shameful act by a suspended punjab police asi woman s clothes
    ਪੰਜਾਬ ਪੁਲਸ ਦੇ ਸਸਪੈਂਡ ASI ਦਾ ਸ਼ਰਮਨਾਕ ਕਾਰਾ! ਔਰਤ ਦੇ ਪਾੜੇ ਕੱਪੜੇ, ਵਿਦੇਸ਼...
  • drug smugler arrested
    ਫਿਲੌਰ ਪੁਲਸ ਵੱਲੋਂ ਡੇਢ ਕਿੱਲੋ ਅਫੀਮ ਸਮੇਤ ਮੁਲਜ਼ਮ ਕਾਬੂ
  • acquitted in land boundary dispute case
    ਜ਼ਮੀਨ ਦੀ ਹੱਦਬੰਦੀ ਨੂੰ ਲੈ ਕੇ ਹੋਏ ਲੜਾਈ-ਝਗੜੇ ਦੇ ਮਾਮਲੇ ’ਚ ਬਰੀ
  • son in law father in law family
    ਜਲੰਧਰ 'ਚ ਜਵਾਈ ਨੇ ਸਹੁਰੇ ਨੂੰ ਮਾਰੀ ਗੋਲ਼ੀ, ਵੀਡੀਓ 'ਚ ਕੈਦ ਹੋਈ ਵਾਰਦਾਤ
  • power cut in punjab
    ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ 6 ਘੰਟੇ ਬੰਦ ਰਹੇਗੀ...
  • vishwakarma day jalandhar
    ਡਰਾਈਵਰ ਕੰਡਕਟਰ ਯੂਨੀਅਨ ਨੇ ਮਨਾਇਆ ਵਿਸ਼ਵਕਰਮਾ ਦਿਵਸ; ਲਗਾਇਆ ਲੰਗਰ
  • jalandhar news shahkot
    ਜਲੰਧਰ ਜ਼ਿਲ੍ਹੇ 'ਚ ਸੰਘਣੀ ਧੁੰਦ ਦਾ ਕਹਿਰ! 7 ਗੱਡੀਆਂ ਦੀ ਜ਼ਬਰਦਸਤ ਟੱਕਰ; ਇਕ...
Trending
Ek Nazar
ebola cases surpass

ਕਾਂਗੋ 'ਚ ਇਬੋਲਾ ਦੇ ਮਾਮਲੇ 11,000 ਤੋਂ ਪਾਰ, ਹੁਣ ਤੱਕ 5,387 ਮੌਤਾਂ

shameful act by a suspended punjab police asi woman s clothes

ਪੰਜਾਬ ਪੁਲਸ ਦੇ ਸਸਪੈਂਡ ASI ਦਾ ਸ਼ਰਮਨਾਕ ਕਾਰਾ! ਔਰਤ ਦੇ ਪਾੜੇ ਕੱਪੜੇ, ਵਿਦੇਸ਼...

imran khan taken to hospital

ਇਮਰਾਨ ਖਾਨ ਨੂੰ ਅੱਖਾਂ ਦੇ ਇਲਾਜ ਲਈ  ਲਿਜਾਇਆ ਗਿਆ ਹਸਪਤਾਲ

general strike in spain

ਸਪੇਨ 'ਚ 14 ਸਾਲਾਂ ਬਾਅਦ ਆਮ ਹੜਤਾਲ,  ਰਿਹਾਇਸ਼ੀ ਸੰਕਟ ਨੂੰ ਲੈ ਕੇ ਸਰਕਾਰ 'ਤੇ...

property dispute sons father brothers

ਠਾਣੇ 'ਚ ਜਾਇਦਾਦ ਦੇ ਵਿਵਾਦ ਨੇ ਧਾਰਿਆ ਖੂਨੀ ਰੂਪ: ਮੁੰਡੇ ਨੇ ਪਿਓ-ਭਰਾ 'ਤੇ ਚਲਾ...

garry sandhu furious at those bursting crackers on diwali

'ਅਕਲ ਨੂੰ ਹੱਥ ਮਾਰੋ..!' ਦੀਵਾਲੀ 'ਤੇ ਪਟਾਕੇ ਚਲਾਉਣ ਵਾਲਿਆਂ 'ਤੇ ਭੜਕੇ ਗੈਰੀ ਸੰਧੂ

diwali  fair for donkeys  chunky panday  72 000 rupees  price

ਲੱਗ ਗਿਆ ਗਧਿਆਂ ਦਾ ਮੇਲਾ ! 72 ਹਜ਼ਾਰ 'ਚ ਵਿਕਿਆ 'ਚੰਕੀ ਪਾਂਡੇ', ਜਾਣੋ...

wife  sister in law  tea  husband  hospital

ਪਤਨੀ ਨੇ ਭੈਣ ਨਾਲ ਮਿਲ 'ਚਾਹ' ਪਿਲਾ ਕੇ ਮਾਰ'ਤਾ ਘਰਵਾਲਾ ! 2 ਮਹੀਨੇ ਪਹਿਲਾਂ...

ranveer singh s maternal grandfather dies

ਬਾਲੀਵੁੱਡ ਸੁਪਰਸਟਾਰ ਦੇ ਘਰ ਪਸਰਿਆ ਮਾਤਮ ! ਸੋਸ਼ਲ ਮੀਡੀਆ ਪੋਸਟ ਤੋਂ ਸਾਹਮਣੇ ਆਈ...

power cut in punjab

ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ 6 ਘੰਟੇ ਬੰਦ ਰਹੇਗੀ...

banks to remain closed in 5 states tomorrow

ਭਲਕੇ 5 ਸੂਬਿਆਂ 'ਚ ਬੈਂਕ ਰਹਿਣਗੇ ਬੰਦ ! ਜਾਣੋ RBI ਨੇ ਕਿਉਂ ਕੀਤਾ ਛੁੱਟੀ ਦਾ...

nitish bharadwaj says he is  deeply upset   with  ramayana

"ਤਾਰੀਫ਼ ਦੇ ਲਾਇਕ ਕੁਝ ਵੀ ਨਹੀਂ..!"; ਰਣਬੀਰ ਕਪੂਰ ਦੀ 'ਰਾਮਾਇਣ' ਵੇਖ ਬੇਹੱਦ...

talks between russia and ukraine

ਅਮਰੀਕਾ ਦੀ ਵਿਚੋਲਗੀ ਹੇਠ ਰੂਸ ਅਤੇ ਯੂਕਰੇਨ ਵਿਚਕਾਰ ਗੱਲਬਾਤ ਸ਼ੁਰੂ

imd weather 6 days strong winds storm

ਪੂਰਾ ਹਫ਼ਤਾ ਖੁਸ਼ਕ ਰਹੇਗਾ ਮੌਸਮ! ਇਨ੍ਹਾਂ ਸੂਬਿਆਂ ਨੂੰ ਲੈ ਕੇ IMD ਨੇ ਕਰ 'ਤੀ...

people rushed to buy this companys cars

ਇਸ ਕੰਪਨੀ ਦੀਆਂ ਕਾਰਾਂ ਨੂੰ ਖ਼ਰੀਦਣ ਲਈ ਟੁੱਟ ਕੇ ਪੈ ਗਏ ਲੋਕ! ਵਿਕਰੀ ਦੇ ਤੋੜੇ...

ai safety regulator

ਆਸਟ੍ਰੇਲੀਆ 'ਚ ਬਣੇਗਾ AI ਸੁਰੱਖਿਆ ਰੈਗੂਲੇਟਰ, ਲਗਾਏਗਾ ਭਾਰੀ ਜੁਰਮਾਨੇ

various restrictive orders issued in amritsar

ਅੰਮ੍ਰਿਤਸਰ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ, ਉਲੰਘਣਾ ਕਰਨ ਵਾਲਿਆਂ 'ਤੇ...

remove rats from home without killing

ਘਰ 'ਚੋਂ ਬਿਨਾਂ ਮਾਰੇ ਭਜਾਓ ਚੂਹੇ, ਅਪਣਾਓ ਇਹ ਘਰੇਲੂ ਉਪਾਅ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • us elections
      ਅਮਰੀਕਾ ਤੋਂ ਮਿਲਿਆ ਸੁਨੇਹਾ : ਕੋਈ ਵੀ ਨੇਤਾ ਜਨਤਾ ਤੋਂ ਵੱਡਾ ਨਹੀਂ
    • the issue of bbmb outstanding dues and the correct facts
      ਬੀ. ਬੀ. ਐੱਮ. ਬੀ. ਬਕਾਇਆ ਰਾਸ਼ੀ ਦਾ ਮੁੱਦਾ ਅਤੇ ਸਹੀ ਤੱਥ
    • advani ji an inspiring journey towards a centenary
      ਅਡਵਾਨੀ ਜੀ : ਇਕ ਸ਼ਤਾਬਦੀ ਵੱਲ ਵਧਦੀ ਪ੍ਰੇਰਣਾਦਾਇਕ ਯਾਤਰਾ
    • may a blessed diwali come into everyone s life
      ‘ਸਭ ਦੇ ਜੀਵਨ ’ਚ ਸਦਾ-ਹਮੇਸ਼ਾ’ ਸ਼ੁੱਭ ਦੀਵਾਲੀ ਆਏ!
    • burdens of the mind and infinite possibilities
      ਸਾਡੀਆਂ ਇੱਛਾਵਾਂ, ਮਨ ਦੇ ਬੋਝ ਤੇ ਅਨੰਤ ਸੰਭਾਵਨਾਵਾਂ 'ਤੇ ਦੀਵਾਲੀ ਦਾ ਇੱਕ ਆਤਮਿਕ...
    • poverty has decreased in terms of statistics
      ਅੰਕੜਿਆਂ ’ਚ ਗ਼ਰੀਬੀ ਘਟੀ ਪਰ ਕੀ ਆਤਮਨਿਰਭਰਤਾ ਵਧੀ?
    • skill development boost of rs 25000 crore for the textile industry
      ਕੱਪੜਾ ਉਦਯੋਗ ਲਈ 25,000 ਕਰੋੜ ਰੁਪਏ ਦਾ ਹੁਨਰ ਵਿਕਾਸ ਉਤਸ਼ਾਹ
    • bjp in up
      ਯੋਗੀ ਦਾ ਤੀਜਾ ਕਾਰਜਕਾਲ ਯਕੀਨੀ ਬਣਾਉਣ ਲਈ ਭਾਜਪਾ ਨੇ ਬੰਨ੍ਹਿਆ ਲੱਕ
    • diwali against drugs
      ਦੀਵਾਲੀ ਮੌਕੇ ਇਸ ਵਾਰ ਇਕ ਦੀਵਾ ਨਸ਼ਾ-ਵਿਰੋਧੀ ਜੰਗ ਦੇ ਨਾਂ
    • use of minors and women started taking place in drug
      ‘ਨਸ਼ਾ ਅਤੇ ਹਥਿਆਰਾਂ ਦੀ ਸਮੱਗਲਿੰਗ ’ਚ ਹੋਣ ਲੱਗੀ’ ਨਾਬਾਲਗਾਂ ਅਤੇ ਔਰਤਾਂ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +