ਹਰੀ ਜੈਸਿੰਘ
11 ਘੰਟਿਆਂ ਦੀ ਮੈਰਾਥਨ ਬੈਠਕ ਦੇ ਬਾਅਦ ਭਾਰਤੀ ਅਤੇ ਚੀਨੀ ਫੌਜਾਂ ਦੇ ਕੋਰ-ਕਮਾਂਡਰ ਵਿਵਾਦਤ ਪੂਰਬੀ ਲੱਦਾਖ ਸਰਹੱਦ ’ਤੇ ਤਣਾਅ ਘਟਾਉਣ ਦੇ ਲਈ ਆਪਸੀ ਸਹਿਮਤੀ ’ਤੇ ਪਹੁੰਚੇ ਹਨ। ਲੱਦਾਖ ਦੀ ਗਲਵਾਨ ਘਾਟੀ ’ਚ ਪੀ.ਐੱਲ.ਏ. ਦੇ ਫੌਜੀਆਂ ਵਲੋਂ 20 ਭਾਰਤੀ ਫੌਜੀਆਂ ਦੇ ਸ਼ਹੀਦ ਕੀਤੇ ਜਾਣ ਦੇ ਬਾਅਦ ਤੋਂ 8 ਦਿਨਾਂ ਦੇ ਬਾਅਦ ਖਿਚੋਤਾਣ ’ਤੇ ਫੈਸਲਾ ਆਇਆ ਹੈ। ਹਾਲਾਂਕਿ ਇਸ ਪ੍ਰਕਿਰਿਆ ਦੇ ਲਈ ਅਜੇ ਤਕ ਕੋਈ ਸਮਾਂ ਹੱਦ ਨਿਰਧਾਰਤ ਨਹੀਂ ਕੀਤੀ ਗਈ। ਮੁੱਖ ਬਿੰਦੂ ਇਹ ਹੈ ਕਿ ਅਸੀਂ ਅਸਲ ਕੰਟ੍ਰੋਲ ਰੇਖਾ (ਐੱਲ.ਏ.ਸੀ.) ’ਤੇ ਸ਼ਾਂਤੀ ਬਣਾਏ ਰੱਖਣ ਲਈ ਚੀਨ ’ਤੇ ਭਰੋਸਾ ਕਰ ਸਕਦੇ ਹਾਂ। ਸਾਮਰਾਜਵਾਦੀ ਅਤੇ ਵਿਸਤਾਰਵਾਦੀ ਰਾਸ਼ਟਰ ਦੇ ਤੌਰ ’ਤੇ ਚੀਨ ਦਾ ਪਹਿਲਾ ਇਤਿਹਾਸ ਦੇਖਦੇ ਹੋਏ ਇਹ ਔਖਾ ਲਗਦਾ ਹੈ ਕਿ ਇਸ ਸਖਤ ਪੱਥਰ ਨੂੰ ਅਸੀਂ ਤੋੜ ਸਕਾਂਗੇ। ਚੀਨ ਕਦੇ ਵੀ ਆਪਣੇ ਸ਼ਬਦਾਂ ’ਤੇ ਕਾਇਮ ਨਹੀਂ ਰਿਹਾ। ਹੁਣ ਅਜਿਹੀਆਂ ਰਿਪੋਰਟਾਂ ਆਈਆਂ ਹਨ ਕਿ ਇਸ ਨੇ ਸਾਡੀ ਦੌਲਤਬੇਗ ਓਲਡੀ (ਡੀ.ਬੀ.ਓ.) ਦੀ ਹਵਾਈ ਪੱਟੀ ਦੇ ਨੇੜੇ ਦੇਵਸਾਂਗ ’ਚ ਇਕ ਨਵਾਂ ਫਰੰਟ ਖੋਲ੍ਹ ਦਿੱਤਾ ਹੈ। ਅਸੀਂ ਕਦੀ ਵੀ ਪੂਰੇ ਤੌਰ ’ਤੇ ਗਲਵਾਨ ਘਾਟੀ ’ਚ ਪੇਈਚਿੰਗ ਦੇ ਸਿੱਟਿਆਂ ਬਾਰੇ ਕੁਝ ਨਹੀਂ ਕਹਿ ਸਕਦੇ।
1993 ’ਚ ਚੀਨ ਨੇ ਭਾਰਤ ਦੇ ਨਾਲ ਬਾਰਡਰ ਪੀਸ ਐਂਡ ਟ੍ਰੈਨਕਵੈਲਿਟੀ ਐਗਰੀਮੈਂਟ (ਬੀ.ਪੀ.ਟੀ.ਏ) ’ਤੇ ਦਸਤਖਤ ਕੀਤੇ ਸਨ। ਸਰਹੱਦ ’ਤੇ ਸ਼ਾਂਤੀ ਅਤੇ ਸੁਖਾਵੇਂ ਮਾਹੌਲ ਲਈ ਕਈ ਸੰਚਾਲਤ ਪ੍ਰਕਿਰਿਅਾਵਾਂ ਨੂੰ ਵੀ ਅਪਣਾਇਆ ਗਿਆ ਸੀ। ਉਹ ਸਭ ਹੁਣ ਇਤਿਹਾਸ ਦੇ ਢੇਰ ’ਤੇ ਹਨ। ਇਹ ਕਹਿਣਾ ਹੈ ਚੀਨ ’ਚ ਭਾਰਤ ਦੇ ਸਾਬਕਾ ਰਾਜਦੂਤ ਗੌਤਮ ਬੰਬਾਵਲੇ ਦਾ। ਗੌਤਮ ਬੰਬਾਵਲੇ ਦਾ ਕਥਨ ਹੈ ਕਿ ਜ਼ਮੀਨੀ ਪੱਧਰ ’ਤੇ ਕੁਝ ਛੋਟੇ ਤਕਨੀਕੀ ਲਾਭਾਂ ਲਈ ਚੀਨ ਨੇ ਕੂਟਨੀਤਕ ਤੌਰ ’ਤੇ ਭਾਰਤ ਨੂੰ ਗੁਆ ਦਿੱਤਾ (ਦਿ ਹਿੰਦੂ ਜੂਨ 22) ਮੈਂ ਉਨ੍ਹਾਂ ਨਾਲ ਬਿਲਕੁਲ ਸਹਿਮਤ ਹਾਂ ਜਿਉਂ ਦੀ ਤਿਉਂ ਸਥਿਤੀ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਮਕਸਦੀ ਨਿੱਜੀ ਸਮਝੌਤਿਅਾਂ ਦਾ ਨਿਰਮਾਣ ਕਰਨ ਲਈ ਕੁਝ ਵਿਸ਼ੇਸ਼ ਯਤਨ ਕੀਤੇ। ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਚੋਟੀ ਦੀ ਲੀਡਰਸ਼ਿਪ ਤੋਂ ਸਿਗਨਲ ਦੇ ਬਿਨਾਂ ਆਪਣੇ ਹੀ ਸ਼ਬਦਾਂ ’ਤੇ ਖਰੀ ਨਹੀਂ ਉਤਰੀ। ਉਸ ਮਾਮਲੇ ’ਚ ਨਵੀਂ ਦਿੱਲੀ ਪੇਈਚਿੰਗ ਦੇ ਨਾਲ ਸਿਆਸੀ ਅਤੇ ਆਰਥਕ ਸਮਝੌਤਿਅਾਂ ਦੇ ਵਿਸਥਾਰ ਨੂੰ ਦੇਖਦਾ ਆਇਆ ਹੈ।
ਭਾਰਤ-ਚੀਨ ਸਮਝੌਤੇ ਅਸਲੀ ਹੋਣੇ ਚਾਹੀਦੇ ਸਨ, ਜੋ ਕਿ ਸਾਡੇ ਰਾਸ਼ਟਰੀ ਹਿੱਤਾਂ ’ਤੇ ਆਧਾਰਤ ਹਨ। ਮੈਂ ਇਹ ਦੇਖ ਕੇ ਖੁਸ਼ ਹਾਂ ਕਿ ਭਾਰਤੀ ਲੀਡਰਸ਼ਿਪ ਇਕ ਸਹੀ ਦਿਸ਼ਾ ਵੱਲ ਕਦਮ ਵਧਾ ਰਹੀ ਹੈ। ਐੱਲ. ਏ. ਸੀ. ’ਤੇ ਜ਼ਮੀਨੀ ਪੱਧਰ ’ਤੇ ਕੋਈ ਵੀ ਕਾਰਵਾਈ ਲਈ ਸਾਡੇ ਹਥਿਆਰਬੰਦ ਬਲਾਂ ਨੂੰ ਖੁਲ੍ਹ ਮਿਲ ਗਈ ਹੈ। ਭਾਰਤੀ ਹਵਾਈ ਫੌਜ ਨੇ ਆਪਣੇ ਫਰੰਟ ਲਾਈਨ ਲੜਾਕੂ ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ, ਜਿਨ੍ਹਾਂ ’ਚ ਯੂ.ਐੱਸ. 30, ਐੱਮ.ਕੇ.-1, ਐੱਸ ਅਤੇ ਮਿਗ-29 ਯੂ.ਪੀ.ਏ., ਏ.ਐੱਚ.-64 ਈ, ਅਪਾਚੀ ਹੈਵੀ ਅਟੈਕ ਹੈਲੀਕਾਪਟਰ ਸ਼ਾਮਲ ਹਨ। ਇਸਦਾ ਮਕਸਦ ਚੀਨੀ ਰੱਖਿਆ ਪ੍ਰਣਾਲੀ ਨੂੰ ਬੇਅਸਰ ਕਰਨਾ ਹੈ। ਇਸਦੇ ਇਲਾਵਾ ਭਾਰਤ ਨੇ ਸੀ.ਐੱਚ-47 ਚਿਨੂਕ ਹੈਵੀ ਲਿਫਟ ਹੈਲੀਕਾਪਟਰ ਨੂੰ ਵੀ ਲੱਦਾਖ ’ਚ ਤਾਇਨਾਤ ਕੀਤਾ ਹੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਪੇਈਚਿੰਗ ਨੂੰ ਇਕ ਸਪੱਸ਼ਟ ਸੰਦੇਸ਼ ਪਹੁੰਚਾਇਆ ਜਾ ਰਿਹਾ ਹੈ ਕਿ ਨਵੀਂ ਦਿੱਲੀ ਕਾਰੋਬਾਰ ਚਾਹੁੰਦਾ ਹੈ ਅਤੇ ਚੀਨ ਨੂੰ ਉਸਦੇ ਹਿਸਾਬ ਨਾਲ ਨਹੀਂ ਚੱਲਣਾ ਹੋਵੇਗਾ। ਇਹ ਸਭ ਜ਼ਰੂਰੀ ਵੀ ਸੀ ਕਿਉਂਕਿ ਚੀਨ ਨੇ ਆਪਣੀਅਾਂ ਤੋਪਾਂ ਨਾਲ ਲੈਸ ਵਾਹਨ ਅਤੇ ਟੈਂਕ ਐੱਲ.ਏ.ਸੀ. ’ਤੇ ਆਪਣੇ ਵੱਲ ਤਾਇਨਾਤ ਕੀਤੇ ਸਨ। ਜੰਗ ਸਮੱਸਿਆ ਦਾ ਹੱਲ ਨਹੀਂ। ਨਵੀਂ ਦਿੱਲੀ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਹਾਲਾਤ ਨੂੰ ਫੌਜੀ ਅਤੇ ਕੂਟਨੀਤਿਕ ਗੱਲਬਾਤ ਰਾਹੀਂ ਕੰਟ੍ਰੋਲ ’ਚ ਰੱਖਿਆ ਜਾ ਸਕੇ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਮਾਸਕੋ ’ਚ ਹਨ ਅਤੇ ਉਹ ਫੌਜੀ ਇਕਰਾਰਾਂ ਦੇ ਹਿਸਾਬ ਨਾਲ ਸਮੇਂ ਸਿਰ ਡਲਿਵਰੀ ਹਾਸਲ ਕਰ ਸਕਣ।
ਐੱਲ.ਏ.ਸੀ. ਦੇ ਨੇੜੇ-ਤੇੜੇ ਭਾਰਤ ਚਾਹੁੰਦਾ ਹੈ ਕਿ 5 ਮਈ ਤੋਂ ਪਹਿਲਾਂ ਵਾਲੀ ਜਿਉਂ ਦੀ ਤਿਉਂ ਵਾਲੀ ਸਥਿਤੀ ਬਣਾਈ ਜਾ ਸਕੇ। ਗਲਵਾਨ ਮੁਸ਼ਕਲ ਦੇ ਇਲਾਵਾ ਪੈਂਗੋਂਗ ਤਸੋ ਇਲਾਕਾ ਵੀ ਗਰਮ ਮੁੱਦਾ ਹੈ। ਕਿਉਂਕਿ ਪੇਈਚਿੰਗ ਨੇ ਫਿੰਗਰ 4 ਤਕ ਆਪਣੇ ਪੈਰ ਪਸਾਰੇ ਹਨ ਅਤੇ ਫਿੰਗਰ 8 ’ਤੇ ਵੀ ਆਪਣਾ ਦਾਅਵਾ ਠੋਕ ਰਿਹਾ ਹੈ। ਰੱਖਿਆ ਰਿਪੋਰਟਾਂ ਦਸਦੀਆਂ ਹਨ ਕਿ ਪੈਂਗੋਗ ਤਸੋ ਇਲਾਕੇ ਦਾ ਮਾਮਲਾ ਨਜਿੱਠਣ ’ਚ ਸਮਾਂ ਲਗ ਸਕਦਾ ਹੈ। ਸਾਬਕਾ ਫੌਜ ਮੁਖੀ ਜਨਰਲ ਵੀ.ਪੀ. ਮਲਿਕ ਦਾ ਕਹਿਣਾ ਹੈ ਕਿ ਐੱਲ. ਏ. ਸੀ. ’ਤੇ ਕਿਸੇ ਕਿਸਮ ਦੀ ਵੀ ਘੁਸਪੈਠ ਅਤੇ ਇਸ ਨਾਲ ਸਬੰਧਤ ਖੇਤਰ ਦੀ ਰੱਖਿਆ ਕਰਨ ਨੂੰ ਕਬਜ਼ਾ ਮੰਨਿਆ ਜਾਣਾ ਚਾਹੀਦਾ । ਮੇਰੀ ਧਾਰਨਾ ਇਹ ਹੈ ਕਿ ਪੈਂਗੋਗ ਤਸੋ ਦੇ ਉੱਤਰ ’ਚ ਪੀ.ਐੱਲ.ਏ. ਫੌਜੀਆਂ ਨੇ ਫਿੰਗਰ 4 ਅਤੇ 8 ਜਿਥੇ ਦੋਵੇਂ ਦੇਸ਼ ਹਾਲ ਹੀ ’ਚ ਪੈਟ੍ਰੋਲਿੰਗ ਕਰ ਰਹੇ ਸਨ, ਦੇ ਵਿਵਾਦਿਤ ਇਲਾਕੇ ’ਤੇ ਕਬਜ਼ਾ ਕੀਤਾ ਹੋਇਆ ਹੈ। ਗਲਵਾਨ ਘਾਟੀ ’ਚ ਐੱਲ. ਏ. ਸੀ. ਤੋਂ ਲੈ ਕੇ ਸਯੋਕ ਰਿਵਰ ਦੇ ਨਾਲ ਪੁਜ਼ੀਸ਼ਨਾਂ ਲਈਆਂ ਹੋਈਆਂ ਹਨ। ਇਸ ਤਰ੍ਹਾਂ ਚੀਨ ਨੇ ਐੱਲ. ਏ. ਸੀ. ’ਤੇ ਸਾਡੀਆਂ ਸਰਗਰਮੀਆਂ ਨੂੰ ਨਕਾਰਿਆ ਹੈ। ਇਹ ਇਕ ਬੇਹੱਦ ਨਾਜ਼ੁਕ ਮਾਮਲਾ ਹੈ ਅਤੇ ਮੋਦੀ ਸਰਕਾਰ ਨੂੰ ਇਸ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ। ਇਸ ਸੰਦਰਭ ’ਚ ਜੋ ਗੱਲ ਹੈਰਾਨ ਕਰਨ ਵਾਲੀ ਹੈ ਉਹ ਇਹ ਹੈ ਕਿ ਸਰਬ ਪਾਰਟੀ ਬੈਠਕ ’ਚ ਪ੍ਰਧਾਨ ਮੰਤਰੀ ਦੀ ਟਿੱਪਣੀ ’ਤੇ ਵਿਵਾਦ ਪੈਦਾ ਹੋਇਆ ਹੈ। ਮੋਦੀ ਨੇ ਕਥਿਤ ਤੌਰ ’ਤੇ ਉਸ ਦਿਨ ਕਿਹਾ ਸੀ ਕਿ ਨਾ ਤਾਂ ਸਾਡੇ ਇਲਾਕੇ ਦੇ ਅੰਦਰ ਕੋਈ ਹੈ ਅਤੇ ਨਾ ਹੀ ਸਾਡੇ ਕਿਸੇ ਇਲਾਕੇ ’ਤੇ ਕਬਜ਼ਾ ਕੀਤਾ ਗਿਆ ਹੈ। ਇਸ ਬਿਆਨ ਦੇ ਜਵਾਬ ’ਚ ਕਾਂਗਰਸ ਨੇ ਪੁੱਛਿਆ ਹੈ ਕਿ ਕੀ ਪ੍ਰਧਾਨ ਮੰਤਰੀ ਮੋਦੀ ਦਾ ਮਤਲਬ ਇਹ ਹੈ ਕਿ ਭਾਰਤੀ ਇਲਾਕਾ ਚੀਨ ਨੂੰ ਸੌਂਪ ਦਿੱਤਾ ਗਿਆ ਹੈ।
ਹਾਲਾਂਕਿ ਪੀ.ਐੱਮ. ਨੇ ਕਾਂਗਰਸ ਦੀ ਟਿੱਪਣੀ ਨੂੰ ਪੀ.ਐੱਮ. ਦੀ ਟਿੱਪਣੀ ਲਈ ਸ਼ਰਾਰਤੀ ਵਿਆਖਿਆ ਦੇ ਰੂਪ ’ਚ ਖਾਰਜ ਕਰ ਦਿੱਤਾ। ਇਸ ਨੇ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਦੀਆਂ ਟਿਪਣੀਅਾਂ ਕਿ ਅਸਲ ਕੰਟ੍ਰੋਲ ਰੇਖਾ ਦੇ ਸਾਡੇ ਪਾਸੇ ’ਚ ਚੀਨੀਆਂ ਦੀ ਕੋਈ ਮੌਜੂਦਗੀ ਨਹੀਂ ਸੀ, ਜੋ ਕਿ ਸਾਡੇ ਹਥਿਆਰਬੰਦ ਬਲਾਂ ਦੇ ਬਹਾਦਰੀ ਦੇ ਨਤੀਜੇ ਵਜੋਂ ਸਥਿਤੀ ਨਾਲ ਸਬੰਧਤ ਸੀ। 16 ਬਿਹਾਰ ਰੈਜੀਮੈਂਟ ਦੇ ਫੌਜੀ ਜਵਾਨਾਂ ਦੇ ਬਲੀਦਾਨ ਨੇ ਚੀਨੀ ਧਿਰ ਦੇ ਯਤਨ ਨੂੰ ਅਸਫਲ ਕਰ ਦਿੱਤਾ ਅਤੇ ਉਸ ਦਿਨ ਐੱਲ. ਏ. ਸੀ. ਦੇ ਇਸ ਬਿੰਦੂ ’ਤੇ ਕੀਤੇ ਗਏ ਚੀਨੀ ਯਤਨ ਨੂੰ ਵੀ ਖਤਮ ਕਰ ਦਿੱਤਾ ਗਿਆ। ਰਾਸ਼ਟਰ ਦੇ ਲਈ ਸੰਕਟ ਦੀ ਇਸ ਘੜੀ ’ਚ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਰੋਸੇਯੋਗਤਾ ’ਤੇ ਕੋਈ ਸਵਾਲ ਨਹੀਂ ਉਠਾਵਾਂਗਾ। ਉਹ ਇਕ ਚੰਗੇ ਬੁਲਾਰੇ ਹਨ ਅਤੇ ਚੰਗੀ ਤਰ੍ਹਾਂ ਧਿਆਨ ਕੇਂਦਰਿਤ ਕਰਨ ਵਾਲੇ ਆਗੂ ਹਨ ਪਰ ਕਈ ਮੌਕਿਅਾਂ ’ਤੇ ਉਹ ਆਪਣੇ ਸ਼ਬਦਾਂ ਲਈ ਡਾਵਾਂਡੋਲ ਹੋ ਜਾਂਦੇ ਹਨ। ਮੈਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਗੱਲ ਨਾਲ ਸਹਿਮਤ ਹਾਂ ਕਿ ਪੀ.ਐੱਮ.ਮੋਦੀ ਨੂੰ ਹਮੇਸ਼ਾ ਹੀ ਆਪਣੇ ਸ਼ਬਦਾਂ ਦੀ ਉਲਝਣ ਦੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ ਬਿਨਾਂ ਤਿਆਰੀ ਦੇ ਹੀ ਬੋਲ ਦਿੰਦੇ ਹਨ, ਜੋ ਅਣਉਚਿਤ ਸ਼ਬਦਾਂ ਦੀ ਵਰਤੋਂ ਦੀ ਅਗਵਾਈ ਹੁੰਦੀ ਹੈ ਪਰ ਪੀ.ਐੱਮ. ਮੋਦੀ ਦੀ ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਦੇ ਪ੍ਰਤੀ ਉਨ੍ਹਾਂ ਦੇ ਯੋਗਦਾਨ ਅਤੇ ਉਨ੍ਹਾਂ ਦੀ ਪ੍ਰਤੀਬੱਧਤਾ ’ਤੇ ਸਵਾਲ ਨਹੀਂ ਉਠਾਉਣੇ ਚਾਹੀਦੇ।
ਭਾਜਪਾ ਨੇਤਾਵਾਂ ਨੂੰ ਇਸ ਗੱਲ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਕਿ ਸਾਡੇ ਵਰਗੇ ਵਿਸ਼ਾਲ ਲੋਕਤੰਤਰ ’ਚ ਵਿਰੋਧੀ ਧਿਰ ਦੇ ਨੇਤਾਵਾਂ ਅਤੇ ਮੀਡੀਆ ਦੇ ਲੋਕਾਂ ਨੂੰ ਕਿਸੇ ਵੀ ਸਪੱਸ਼ਟੀਕਰਨ ਲਈ ਸਵਾਲ ਕਰਨ ਦਾ ਅਧਿਕਾਰ ਹੈ। ਭਾਰਤੀ ਲੋਕਤੰਤਰ ਦਾ ਪਹੀਆ ਇਸੇ ਤਰ੍ਹਾਂ ਹੀ ਘੁੰਮਣਾ ਚਾਹੀਦਾ ਹੈ। ਰਾਸ਼ਟਰ ਵਿਰੋਧੀ ਦੇ ਤੌਰ ’ਤੇ ਸਮਝੇ ਜਾਣ ਵਾਲੇ ਅਜਿਹੇ ਸਵਾਲ ਕਿਸੇ ਵੀ ਹਿਸਾਬ ਨਾਲ ਤਰਕ ਸੰਗਤ ਨਹੀਂ ਹਨ। ਰਾਸ਼ਟਰ ਵਿਰੋਧੀ ਲੋਕਾਂ ਨੂੰ ਅਜਿਹੇ ਸਵਾਲ ਨਹੀਂ ਉਠਾਉਣੇ ਚਾਹੀਦੇ ਜਦਕਿ ਦੇਸ਼ ਇਕ ਚੁਣੌਤੀਪੂਰਨ ਸਥਿਤੀ ਅਤੇ ਗੈਰ-ਭਰੋਸੇਮੰਦ ਦੇਸ਼ ਚੀਨ ਦੇ ਨਾਲ ਨਜਿੱਠ ਰਿਹਾ ਹੈ। ਚੀਨ ’ਤੇ ਭਰੋਸਾ ਕਰ ਕੇ ਦੇਸ਼ ਨੂੰ ਵੱਡੀ ਕੀਮਤ ਅਦਾ ਕਰਨੀ ਪਈ ਹੈ। ਮੇਰਾ ਨਿੱਜੀ ਤੌਰ ’ਤੇ ਮੰਨਣਾ ਹੈ ਕਿ ਸਾਡੇ ਨੇਤਾਵਾਂ ਨੇ ਇਤਿਹਾਸ ਤੋਂ ਕੋਈ ਸਬਕ ਨਹੀਂ ਸਿੱਖਿਆ ਖਾਸ ਤੌਰ ’ਤੇ ਚੀਨ ਦੇ ਸਬੰਧ ’ਚ। ਇਹ ਵੀ ਗੱਲ ਦਿਮਾਗ ’ਚ ਰੱਖਣੀ ਹੋਵੇਗੀ ਕਿ ਲੋਕਤੰਤਰ ਭਾਰਤ ਦੀ ਵਿਦੇਸ਼ ਨੀਤੀ ਨਿੱਜੀ ਮੰਤਵਾਂ ਨੂੰ ਲੈ ਕੇ ਨਹੀਂ ਚਲਣੀ ਚਾਹੀਦੀ। ਇਹ ਜ਼ਮੀਨੀ ਪੱਧਰ ਦੀਆਂ ਹਕੀਕਤਾਂ ਨੂੰ ਲੈ ਕੇ ਹੀ ਨਜਿੱਠੀ ਜਾਣੀ ਚਾਹੀਦੀ ਹੈ। ਯਕੀਨਨ ਪ੍ਰਧਾਨ ਮੰਤਰੀ ਮੋਦੀ ਦੇ ਰਾਸ਼ਟਰਪਤੀ ਸ਼ੀ ਨਾਲ ਕੁਝ ਚੰਗੇ ਨਿੱਜੀ ਸਬੰਧ ਹਨ ਪਰ ਸਵਾਲ ਤਾਂ ਬਣਦੇ ਹੀ ਹਨ। ਕੀ ਇਨ੍ਹਾਂ ਨਿੱਜੀ ਸਮੀਕਰਨਾਂ ਨਾਲ ਭਾਰਤ ਨੂੰ ਕੋਈ ਫਾਇਦਾ ਹੋਇਆ ਹੈ।
ਸੰਕਟ ਦੀ ਇਸ ਘੜੀ ’ਚ ਸਾਡਾ ਮੁੱਖ ਟੀਚਾ ਰਾਸ਼ਟਰੀ ਏਕਤਾ ਅਤੇ ਸੁਰੱਖਿਆ ’ਤੇ ਹੋਣਾ ਚਾਹੀਦਾ ਹੈ। ਰਾਸ਼ਟਰ ਦੇ ਤੌਰ ’ਤੇ ਸਾਨੂੰ ਪਰਪਕ ਹੋਣਾ ਚਾਹੀਦਾ ਹੈ ਅਤੇ ਸਾਡੇ ਬੜੇ ਕੀਮਤੀ ਸਮੇਂ ਨੂੰ ਇਸ ਤਰ੍ਹਾਂ ਨਹੀਂ ਲੁਟਾਉਣਾ ਚਾਹੀਦਾ। ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਨੂੰ ਸਰੰਡਰ ਮੋਦੀ ਕਹਿ ਕੇ ਬੁਲਾਉਣਾ ਵੀ ਚੰਗੀ ਗੱਲ ਨਹੀਂ। ਸਿਆਸੀ ਨਜ਼ਰੀਏ ਤੋਂ ਇਕ ਨਾਂਹਪਖੀ ਵਤੀਰਾ ਅਪਣਾਉਣਾ ਰਾਹੁਲ ਲਈ ਮਦਦਗਾਰ ਸਾਬਤ ਨਹੀਂ ਹੋਵੇਗਾ। ਰਾਹੁਲ ਨੂੰ ਮਮਤਾ ਬੈਨਰਜੀ, ਮਾਇਆਵਤੀ ਅਤੇ ਸ਼ਰਦ ਪਵਾਰ ਵਰਗੇ ਵਿਰੋਧੀ ਧਿਰ ਦੇ ਨੇਤਾਵਾਂ ਤੋਂ ਸਿੱਖਣਾ ਹੋਵੇਗਾ। ਕਾਂਗਰਸ ਦੇ ਆਗੂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਵਿਰੋਧੀ ਧਿਰ ਦਾ ਨੇਤਾ ਹੋਣ ਦੇ ਨਾਤੇ ਉਸਨੂੰ ਕਿਹੋ ਜਿਹਾ ਵਤੀਰਾ ਧਾਰਨ ਕਰਨਾ ਚਾਹੀਦਾ ਹੈ। ਪੀ.ਐੱਮ. ਮੋਦੀ ਦੀਆਂ ਟਿੱਪਣੀਆਂ ਨੂੰ ਦੋਸ਼ ਪ੍ਰਤੀਦੋਸ਼ ਦੇ ਮਾਮਲੇ ਤੋਂ ਪਹਿਲਾਂ ਭਾਜਪਾ ਦੇ ਮਹਾਰਥੀ ਆਗੂਆਂ ਨੂੰ ਵੀ ਕੁਝ ਕਹਿਣ ਤੋਂ ਪਹਿਲਾਂ 2 ਵਾਰ ਸੋਚਣਾ ਹੋਵੇਗਾ।
ਧੀਆਂ ਦੇ ਮਾਮਲੇ ’ਚ ਲਾਪਰਵਾਹ ਕਿਉਂ ਹਾਂ ਅਸੀਂ?
NEXT STORY