Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 01, 2026

    8:50:53 AM

  • gas cylinder price hike by rs 993

    993 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ, ਮਹੀਨੇ ਦੇ...

  • e rickshaw travel double rate

    ਅੱਜ ਤੋਂ ਮਹਿੰਗਾ ਹੋਇਆ ਈ-ਰਿਕਸ਼ੇ ਦਾ ਸਫ਼ਰ, ਇਨ੍ਹਾਂ...

  • famous khanna dhaba

    ਖੰਨਾ 'ਚ ਵੱਡੀ ਵਾਰਦਾਤ : ਮਸ਼ਹੂਰ ਢਾਬੇ 'ਤੇ...

  • lpg cylinder booking new rules 1 may 2026 delivery gap

    ਕੱਲ੍ਹ ਤੋਂ ਬਦਲ ਜਾਣਗੇ LPG ਸਿਲੰਡਰ ਬੁਕਿੰਗ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਰਤ-ਅਮਰੀਕਾ ਡੀਲ ਨਾਲ ਕਿਸਾਨੀ ਦਾ ਸੰਕਟ ਹੋਰ ਡੂੰਘਾ ਹੋ ਜਾਵੇਗਾ

BLOG News Punjabi(ਬਲਾਗ)

ਭਾਰਤ-ਅਮਰੀਕਾ ਡੀਲ ਨਾਲ ਕਿਸਾਨੀ ਦਾ ਸੰਕਟ ਹੋਰ ਡੂੰਘਾ ਹੋ ਜਾਵੇਗਾ

  • Edited By Rakesh,
  • Updated: 04 Feb, 2026 04:38 PM
Blog
the india us deal will further deepen the agricultural crisis
  • Share
    • Facebook
    • Tumblr
    • Linkedin
    • Twitter
  • Comment

ਜਿਸ ਦਾ ਡਰ ਸੀ ਉਹੀ ਹੋਇਆ। ਇਨ੍ਹਾਂ ਸਤਰਾਂ ਦਾ ਲੇਖਕ ਪਿਛਲੇ ਕੁਝ ਸਮੇਂ ਤੋਂ ਵਾਰ-ਵਾਰ ਇਹ ਸੁਚੇਤ ਕਰਦਾ ਰਿਹਾ ਹੈ ਕਿ ਭਾਵੇਂ ਮੋਦੀ ਸਰਕਾਰ ਕੁਝ ਵੀ ਕਹੇ, ਟਰੰਪ ਇਸ ’ਚ ਕਾਮਯਾਬ ਹੋਣਗੇ ਕਿ ਉਹ ਭਾਰਤ ਸਰਕਾਰ ਨੂੰ ਟ੍ਰੇਡ ਡੀਲ ’ਤੇ ਮਜਬੂਰ ਕਰੇ। ਪ੍ਰਚਾਰ ਜੋ ਵੀ ਹੋਵੇ, ਇਸ ਡੀਲ ’ਚ ਖੇਤੀ ਨੂੰ ਸ਼ਾਮਲ ਕੀਤਾ ਜਾਵੇਗਾ। ਪਿਛਲੇ ਕਈ ਮਹੀਨਿਆਂ ਤੋਂ ਦਰਬਾਰੀ ਮੀਡੀਆ ਫੈਲਾਅ ਰਿਹਾ ਸੀ ਕਿ ਮੋਦੀ ਨੇ ਅਮਰੀਕਾ ਦੇ ਸਾਹਮਣੇ ਝੁਕਣ ਤੋਂ ਇਨਕਾਰ ਕਰ ਦਿੱਤਾ। ਅਗਸਤ ’ਚ ਪ੍ਰਧਾਨ ਮੰਤਰੀ ਨੇ ਛਾਤੀ ਠੋਕ ਕੇ ਕਿਹਾ ਸੀ ਕਿ ਕਿਸਾਨ, ਪਸ਼ੂ ਪਾਲਕ ਅਤੇ ਮਛੇਰੇ ਉਨ੍ਹਾਂ ਦੀ ਸਰਵਉੱਚ ਪਹਿਲ ਹੈ, ਉਨ੍ਹਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਯੂਰਪੀ ਯੂਨੀਅਨ ਨਾਲ ਹੋਏ ਵਪਾਰ ਸਮਝੌਤੇ ’ਚ ਖੇਤੀ ਨੂੰ ਬਾਹਰ ਰੱਖਣ ’ਤੇ ਵੀ ਇਹੀ ਪ੍ਰਚਾਰ ਹੋਇਆ ਕਿ ਮੋਦੀ ਕਿਸਾਨ ਦੇ ਹਿੱਤਾਂ ਦੀ ਰੱਖਿਆ ਕਰ ਰਹੇ ਹਨ।

ਇਸ ਲਈ ਉਹੀ ਹੋਇਆ ਜੋ ਹੋਣਾ ਸੀ। ਭਾਰਤ-ਪਾਕਿਸਤਾਨ ’ਚ ਯੁੱਧ ਵਿਰਾਮ ਵਾਂਗ ਇਸ ਵਾਰ ਵੀ ਭਾਰਤ ਦੀ ਜਨਤਾ ਨੂੰ ਪਹਿਲੀ ਸੂਚਨਾ ਅਮਰੀਕੀ ਰਾਸ਼ਟਰਪਤੀ ਟਰੰਪ ਤੋਂ ਮਿਲੀ। ਅਜੇ ਪ੍ਰਧਾਨ ਮੰਤਰੀ ਨੇ ਮੂੰਹ ਨਹੀਂ ਖੋਲ੍ਹਿਆ ਹੈ ਅਤੇ ਭਾਰਤ ਸਰਕਾਰ ਦਾ ਰਵਾਇਤੀ ਬਿਆਨ ਨਹੀਂ ਆਇਆ ਹੈ ਪਰ ਟਰੰਪ ਦਾ ਬਿਆਨ ਸਾਫ ਤੌਰ ’ਤੇ ਜ਼ਿਕਰ ਕਰਦਾ ਹੈ ਕਿ ਡੀਲ ’ਚ ਖੇਤੀ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਅਮਰੀਕਾ ਦੀ ਖੇਤੀ ਮੰਤਰੀ (ਉਥੇ ਖੇਤੀ ਸਕੱਤਰ) ਬਰੁਕ ਰੋਲਿੰਸ ਦੇ ਬਿਆਨ ਨਾਲ ਹੋਈ ਸੀ। ਉਨ੍ਹਾਂ ਨੇ ਅਮਰੀਕਾ ਦੇ ਕਿਸਾਨਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ ਹੈ ਕਿ ਰਾਸ਼ਟਰਪਤੀ ਟਰੰਪ ਨੇ ਹੁਣ ਉਨ੍ਹਾਂ ਦੀਆਂ ਫਸਲਾਂ ਲਈ ਭਾਰਤ ਦੀਆਂ ਮੰਡੀਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਜ਼ਰੂਰ ਹੁਣ ਭਾਰਤ ਸਰਕਾਰ ਵਲੋਂ ਲੀਪਾਪੋਤੀ ਦੀ ਕੋਸ਼ਿਸ਼ ਸ਼ੁਰੂ ਹੋ ਜਾਵੇਗੀ ਪਰ ਦਰਬਾਰੀ ਮੀਡੀਆ ਦੇ ਪ੍ਰਚਾਰ ’ਚ ਆਉਣ ਤੋਂ ਪਹਿਲਾਂ ਕੁਝ ਬੁਨਿਆਦੀ ਤੱਥਾਂ ’ਤੇ ਗੌਰ ਕਰਨਾ ਬਿਹਤਰ ਹੋਵੇਗਾ। ਪਿਛਲੇ ਕਈ ਦਹਾਕਿਆਂ ਤੋਂ ਸੱਤਾ ’ਚ ਭਾਵੇਂ ਜੋ ਵੀ ਦਲ ਹੋਵੇ, ਭਾਰਤ ਸਰਕਾਰ ਦੀ ਨੀਤੀ ਇਹ ਰਹੀ ਹੈ ਕਿ ਖੇਤੀ ਨੂੰ ਕੌਮਾਂਤਰੀ ਵਪਾਰ ਸਮਝੌਤਿਆਂ ਤੋਂ ਬਾਹਰ ਰੱਖਿਅਾ ਜਾਵੇਗਾ ਤਾਂ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ। ਭਾਰਤ ਦੇ ਕਿਸਾਨਾਂ ਨੂੰ ਵਿਦੇਸ਼ੀ ਵਪਾਰ ਤੋਂ ਖਤਰਾ ਇਸ ਲਈ ਨਹੀਂ ਹੈ ਕਿ ਭਾਰਤ ਦਾ ਕਿਸਾਨ ਨਿਕੰਮਾ ਜਾਂ ਅਸਮਰੱਥ ਹੈ। ਦਰਅਸਲ ਦੁਨੀਆ ਦੇ ਸਾਰੇ ਵੱਡੇ ਖੇਤੀ ਉਤਪਾਦਕ ਦੇਸ਼ ਅਾਪਣੇ ਕਿਸਾਨਾਂ ਨੂੰ ਭਾਰੀ ਸਬਸਿਡੀ ਦਿੰਦੇ ਹਨ ਜਿਸ ਕਾਰਨ ਉਹ ਵਿਸ਼ਵ ਬਾਜ਼ਾਰ ’ਚ ਅਾਪਣਾ ਮਾਲ ਸਸਤਾ ਵੇਚ ਸਕਦੇ ਹਨ। ਇਸ ਦੇ ਉਲਟ ਭਾਰਤ ਸਰਕਾਰ ਕਿਸਾਨਾਂ ਨੂੰ ਜਿੰਨਾ ਦਿੰਦੀ ਹੈ ਉਸ ਤੋਂ ਵੱਧ ਉਨ੍ਹਾਂ ਦੀ ਜੇਬ ’ਚੋਂ ਕੱਢ ਲੈਂਦੀ ਹੈ। ਤਕਨੀਕੀ ਭਾਸ਼ਾ ’ਚ ਕਹੀਏ ਤਾਂ ਭਾਰਤ ’ਚ ਕਿਸਾਨਾਂ ਨੂੰ ‘ਨਾਂਹਪੱਖੀ ਸਬਸਿਡੀ’ ਮਿਲਦੀ ਹੈ। ਇਸ ਲਈ ਜਿਹੜੀਆਂ ਫਸਲਾਂ ਦੀ ਭਾਰਤ ’ਚ ਲੋੜੀਂਦੀ ਪੈਦਾਵਾਰ ਹੁੰਦੀ ਹੈ ਉਨ੍ਹਾਂ ’ਤੇ ਦਰਾਮਦ ਡਿਊਟੀ ਲਗਾ ਕੇ ਭਾਰਤ ਸਰਕਾਰ ਕਿਸਾਨਾਂ ਨੂੰ ਵਿਦੇਸ਼ੀ ਮਾਲ ਦੇ ਹਮਲੇ ਤੋਂ ਬਚਾਉਂਦੀ ਹੈ। ਇਸੇ ਨੀਤੀ ਕਾਰਨ ਪਿਛਲੇ ਸਾਲਾਂ ’ਚ ਜਿੰਨੇ ਵੀ ਵਿਦੇਸ਼ੀ ਵਪਾਰ ਸਮਝੌਤੇ ਹੋਏ, ਉਨ੍ਹਾਂ ’ਚੋਂ ਖੇਤੀ ਉਤਪਾਦਾਂ ਨੂੰ ਬਾਹਰ ਰੱਖਿਆ ਗਿਆ। ਹਾਲਾਂਕਿ ਯੂਰਪੀ ਯੂਨੀਅਨ ਦੇ ਨਾਲ ਤਜਵੀਜ਼ਤ ਸਮਝੌਤੇ ’ਚ ਪ੍ਰੋਸੈੱਸਡ ਫੂਡ ਨੂੰ ਤਾਂ ਇਜਾਜ਼ਤ ਦਿੱਤੀ ਗਈ ਹੈ ਜਿਸ ਦਾ ਅਸਰ ਆਖਿਰ ਸਾਡੇ ਕਿਸਾਨਾਂ ’ਤੇ ਪੈ ਸਕਦਾ ਹੈ।

ਟਰੰਪ ਨੇ ਭਾਰਤ ਸਰਕਾਰ ਨੂੰ ਇਸ ਨੀਤੀ ਨੂੰ ਪਲਟਣ ਲਈ ਮਜਬੂਰ ਕਰ ਲਿਆ ਹੈ। ਸ਼ੁਰੂ ਤੋਂ ਹੀ ਅਮਰੀਕਾ ਦੇ ਬੁਲਾਰਿਆਂ ਦੀ ਨਜ਼ਰ ਭਾਰਤ ਦੇ ਖੇਤੀ ਪਦਾਰਥਾਂ ਦੇ ਬਾਜ਼ਾਰ ’ਤੇ ਸੀ। ਅਮਰੀਕਾ ਦੁਨੀਆ ਭਰ ’ਚ ਮੱਕਾ, ਸੋਇਆਬੀਨ ਅਤੇ ਕਪਾਹ ਦੇ ਸਭ ਤੋਂ ਵੱਡੇ ਉਤਪਾਦਕਾਂ ’ਚ ਹੈ। ਪਿਛਲੇ ਕੁਝ ਸਾਲਾਂ ’ਚ ਉਸ ਦਾ ਉਤਪਾਦਨ ਤਾਂ ਵਧਿਆ ਹੈ ਪਰ ਚੀਨ ਨੇ ਮੱਕਾ ਅਤੇ ਸੋਇਆਬੀਨ ਦੀ ਖਰੀਦ ਘਟਾ ਦਿੱਤੀ ਹੈ।

ਪਿਛਲੇ ਸਾਲ ਅਮਰੀਕਾ ਦੇ ਵਣਜ ਵਿਭਾਗ ਦੀ ਇਕ ਰਿਪੋਰਟ ਨੇ ਇਸ ਫਾਲਤੂ ਪੈਦਾਵਾਰ ਦੀ ਖਪਤ ਲਈ ਭਾਰਤ ਨੂੰ ਇਕ ਵੱਡੇ ਸਰੋਤ ਵਜੋਂ ਦਰਸਾਇਆ ਸੀ। ਉਨ੍ਹਾਂ ਲਈ ਅੜਿੱਕਾ ਇਹ ਸੀ ਕਿ ਭਾਰਤ ਦੀ ਦਰਾਮਦ ਡਿਊਟੀ ਬੜੀ ਜ਼ਿਆਦਾ ਸੀ ਅਤੇ ਅਮਰੀਕਾ ਦਾ ਵਧੇਰੇ ਮੱਕਾ ਅਤੇ ਸੋਇਆਬੀਨ ਜੈਨੇਟਿਕਲੀ ਮੋਡੀਫਾਈਡ (ਜੀ. ਐੱਮ.) ਹੈ ਜਿਸ ’ਤੇ ਭਾਰਤ ’ਚ ਪਾਬੰਦੀ ਹੈ। ਅਮਰੀਕਾ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਵੀ ਭਾਰਤ ਨੂੰ ਵੇਚਣਾ ਚਾਹੁੰਦਾ ਹੈ ਪਰ ਇਥੇ ਵੀ ਡਿਊਟੀ ਤੋਂ ਇਲਾਵਾ ਭਾਰਤ ਦੀ ਇਹ ਸ਼ਰਤ ਹੈ ਕਿ ਦੁੱਧ ਜਿਸ ਜਾਨਵਰ ਦਾ ਹੋਵੇ, ਉਸ ਨੂੰ ਮਾਸਾਹਾਰੀ ਪਦਾਰਥ ਨਾ ਖੁਆਏ ਗਏ ਹੋਣ। ਅਮਰੀਕਾ ਇਨ੍ਹਾਂ ਸਾਰੀਆਂ ਸ਼ਰਤਾਂ ਤੋਂ ਮੁਕਤੀ ਚਾਹੁੰਦਾ ਸੀ।

ਹੁਣ ਤਕ ਸਮਝੌਤਿਆਂ ਦੀ ਵਿਵਸਥਾ ਜਨਤਕ ਨਹੀਂ ਹੋਈ ਹੈ, ਇਸ ਲਈ ਇਹ ਕਹਿਣਾ ਔਖਾ ਹੈ ਕਿ ਭਾਰਤ ਸਰਕਾਰ ਨੇ ਇਨ੍ਹਾਂ ’ਚੋਂ ਕਿਹੜੀਆਂ-ਕਿਹੜੀਆਂ ਸ਼ਰਤਾਂ ਮੰਨ ਲਈਆਂ ਹਨ ਪਰ ਇੰਨਾ ਤੈਅ ਹੈ ਕਿ ਖੇਤੀਬਾੜੀ ਨੂੰ ਸ਼ਾਮਲ ਨਾ ਕਰਵਾਉਣ ਦੇ ਸੰਕਲਪ ਤੋਂ ਮੋਦੀ ਸਰਕਾਰ ਪਿੱਛੇ ਹਟੀ ਹੈ। ਇਹ ਵੀ ਤੈਅ ਹੈ ਕਿ ਬਾਦਾਮ ਅਤੇ ਸੇਬ ਵਰਗੀਆਂ ਫਸਲਾਂ ਦੀ ਵੱਡੇ ਪੱਧਰ ’ਤੇ ਦਰਾਮਦ ਘੱਟ ਜਾਵੇਗੀ ਅਤੇ ਇਨ੍ਹਾਂ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ ਝਟਕਾ ਲੱਗੇਗਾ। ਮੋਟੇ ਤੌਰ ’ਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਦੀ ਪਹਿਲੀ ਮਾਰ ਮੱਕਾ, ਸੋਇਆਬੀਨ ਅਤੇ ਗੰਨਾ ਬੀਜਣ ਵਾਲੇ ਕਿਸਾਨ ’ਤੇ ਪਵੇਗੀ। ਪਿਛਲੇ ਕੁਝ ਸਾਲਾਂ ’ਚ ਦੇਸ਼ ’ਚ ਮੱਕਾ ਅਤੇ ਸੋਇਆਬੀਨ ਦੀ ਪੈਦਾਵਾਰ ਵਧੀ ਹੈ ਅਤੇ ਕਿਸਾਨਾਂ ਨੂੰ ਉਸ ਦਾ ਭਾਅ ਵੀ ਚੰਗਾ ਮਿਲਿਆ ਹੈ। ਅਮਰੀਕਾ ਦਾ ਸਸਤਾ ਮੱਕਾ ਅਤੇ ਸੋਇਆਬੀਨ ਦਰਾਮਦ ਹੋਣ ਨਾਲ ਭਾਰਤੀ ਬਾਜ਼ਾਰ ’ਚ ਉਸ ਦਾ ਭਾਅ ਡਿੱਗੇਗਾ। ਅਜਿਹਾ ਕਪਾਹ ਦੇ ਨਾਲ ਸ਼ਾਇਦ ਨਾ ਹੋਵੇ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਕਪਾਹ ਦੀ ਪੈਦਾਵਾਰ ਘਟੀ ਹੈ ਅਤੇ ਸਾਨੂੰ ਕਪਾਹ ਵਿਦੇਸ਼ ਤੋਂ ਦਰਾਮਦ ਕਰਨੀ ਪੈਂਦੀ ਹੈ ਪਰ ਇਸ ਦਾ ਅਪ੍ਰਤੱਖ ਨੁਕਸਾਨ ਗੰਨੇ ਵਾਲੇ ਕਿਸਾਨਾਂ ਨੂੰ ਹੋਵੇਗਾ। ਸੰਭਾਵਨਾ ਇਹ ਹੈ ਕਿ ਮੱਕਾ ਅਤੇ ਸੋਇਆਬੀਨ ’ਚ ਜੀ. ਐੱਮ. ਫਸਲਾਂ ’ਤੇ ਲੱਗੀ ਪਾਬੰਦੀ ਤੋਂ ਬਚਣ ਲਈ ਸਰਕਾਰ ਇਨ੍ਹਾਂ ਦਾ ਤੇਲ ਐਥਨੌਲ ’ਚ ਵਰਤੋਂ ਕਰਨ ਦੀ ਇਜਾਜ਼ਤ ਦੇ ਸਕਦੀ ਹੈ। ਫਿਲਹਾਲ ਦੇਸ਼ ’ਚ ਗੰਨੇ ਦੀ ਬਹੁਤਾਤ ਹੈ ਅਤੇ ਗੰਨਾ ਮਿੱਲਾਂ ਐਥਨੌਲ ਬਣਾ ਕੇ ਕਿਸਾਨਾਂ ਦੇ ਗੰਨੇ ਨੂੰ ਖਰੀਦ ਰਹੀਆਂ ਹਨ। ਜੇਕਰ ਐਥਨੌਲ ਅਮਰੀਕਾ ਤੋਂ ਆਉਣ ਲੱਗਾ ਤਾਂ ਗੰਨਾ ਮਿੱਲਾਂ ਅਤੇ ਗੰਨਾ ਕਿਸਾਨ ਦੋਵੇਂ ਸੰਕਟ ’ਚ ਫਸ ਜਾਣਗੇ। ਅਜੇ ਡੇਅਰੀ ਬਾਰੇ ਕੋਈ ਸਪੱਸ਼ਟ ਨਹੀਂ ਹੈ ਪਰ ਜੇਕਰ ਉਸ ਤੋਂ ਡਿਊਟੀ ਅਤੇ ਪਾਬੰਦੀ ਹਟਾ ਦਿੱਤੀ ਜਾਂਦੀ ਹੈ ਤਾਂ ਭਾਰਤ ਦੇ ਪਸ਼ੂ ਪਾਲਕਾਂ ਲਈ ਭਾਰੀ ਸੰਕਟ ਖੜ੍ਹਾ ਹੋ ਜਾਵੇਗਾ।

ਬਾਹਰੋਂ ਆਏ ਇਸ ਸੰਕਟ ਨੂੰ ਅੰਦਰਲੀ ਬੇਰੁਖੀ ਨਾਲ ਜੋੜਨ ’ਤੇ ਪੂਰੀ ਤਸਵੀਰ ਸਾਹਮਣੇ ਆਉਂਦੀ ਹੈ। ਨਵੇਂ ਬਜਟ ’ਚ ਵਿੱਤ ਮੰਤਰੀ ਨੇ ਕਿਸਾਨ ਦਾ ਨਾਂ ਲੈਣਾ ਵੀ ਜ਼ਰੂਰੀ ਨਹੀਂ ਸਮਝਿਆ। ਖਾਨਾਪੂਰਤੀ ਲਈ ਜਿਹੜੀਆਂ ਯੋਜਨਾਵਾਂ ਦਾ ਐਲਾਨ ਕੀਤਾ ਜਾਂਦਾ ਸੀ ਉਹ ਵੀ ਨਹੀਂ ਕੀਤੀਆਂ। ਖੇਤੀ ਅਤੇ ਉਸ ਨਾਲ ਜੁੜੀਆਂ ਸਾਰੀਆਂ ਮਦਾਂ ’ਤੇ ਖਰਚੇ ਦਾ ਅਨੁਪਾਤ 2019 ਦੇ ਬਾਅਦ ਤੋਂ ਲਗਾਤਾਰ ਘਟਦਾ ਰਿਹਾ ਹੈ, ਇਸ ਸਾਲ 3.38 ਫੀਸਦੀ ਤੋਂ ਘਟਾ ਕੇ 3.04 ਫੀਸਦੀ ਕਰ ਦਿੱਤਾ ਗਿਆ। ਇਹੀ ਨਹੀਂ, ਪਿਛਲੇ ਸਾਲ ਜਿਹੜੇ 6 ਵਿਸ਼ੇਸ਼ ਮਿਸ਼ਨਾਂ ਦਾ ਐਲਾਨ ਕੀਤਾ ਗਿਆ ਸੀ, ਉਨ੍ਹਾਂ ਲਈ ਬਜਟ ’ਚ ਇਕ ਪੈਸਾ ਵੀ ਨਹੀਂ ਦਿੱਤਾ ਗਿਆ। ਉਪਰੋਂ ਯੂਰੀਅਾ ਦੀ ਸਬਸਿਡੀ ਕੱਟਣ ਦੀ ਤਿਆਰੀ ਕਰ ਲਈ ਗਈ ਹੈ ਪਰ ਖੇਤੀ ਕਿਸਾਨੀ ਦੇ ਲੰਬੇ ਸੰਮੇਂ ਦੇ ਸੰਕਟ ਨਾਲ ਨਜਿੱਠਣ ਲਈ ਕੋਈ ਯੋਜਨਾ ਨਹੀਂ ਬਣਾਈ ਗਈ। ਕੁਲ ਮਿਲਾ ਕੇ ਸਰਕਾਰ ਨੇ ਕਿਸਾਨਾਂ ਨੂੰ ਰੱਬ ਦੇ ਭਰੋਸੇ ਛੱਡਣ ਲਈ ਪੱਕੀ ਧਾਰ ਲਈ ਹੈ। ਹੁਣ ਦੇਖਣਾ ਹੈ ਕਿ ਕਿਸਾਨ ਅਤੇ ਕਿਸਾਨ ਸੰਗਠਨ ਇਸ ਚੁਣੌਤੀ ਨੂੰ ਕਿਵੇਂ ਲੈਂਦੇ ਹਨ।

ਯੋਗੇਂਦਰ ਯਾਦਵ

  • India US deal
  • agricultural crisis

‘ਕਿਵੇਂ ਆ ਰਹੀ ਲੋਕਾਂ ’ਚ ਇੰਨੀ ਹਿੰਸਾ’ ਨਿਕਲ ਰਹੇ ਦੁਖਦਾਈ ਨਤੀਜੇ!

NEXT STORY

Stories You May Like

  • us iran war has a major impact on india  huge in crude oil imports
    ਅਮਰੀਕਾ-ਈਰਾਨ ਜੰਗ ਦਾ ਭਾਰਤ 'ਤੇ ਵੱਡਾ ਅਸਰ: ਕੱਚੇ ਤੇਲ ਦੇ ਆਯਾਤ 'ਚ ਭਾਰੀ ਗਿਰਾਵਟ
  • indian delegation to visit us for trade talks
    ਵਪਾਰਕ ਗੱਲਬਾਤ ਲਈ ਭਾਰਤੀ ਵਫ਼ਦ ਜਾਵੇਗਾ ਅਮਰੀਕਾ
  • us returned over 650 antiquities to india
    ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ ਵਸਤਾਂ
  • iran us talks pakistan mediation abbas araghchi
    'ਅਸੀਂ ਨ੍ਹੀਂ ਕਰਨੀ ਅਮਰੀਕਾ ਨਾਲ ਗੱਲ...!' ਪਾਕਿਸਤਾਨ ਨੂੰ ਸਿੱਧਾ ਹੋ ਗਿਆ ਈਰਾਨ, ਕਿਹਾ-ਆਪੇ ਕਰਲੋ...
  • trump in all out mood with iran
    ਈਰਾਨ ਨਾਲ 'ਆਰ-ਪਾਰ' ਦੇ ਮੂਡ 'ਚ ਟਰੰਪ: 'ਜਦੋਂ ਤੱਕ 100% ਡੀਲ ਨਹੀਂ ਹੁੰਦੀ, ਹੋਰਮੁਜ਼ 'ਚ ਜਾਰੀ ਰਹੇਗੀ ਨਾਕਾਬੰਦੀ'
  • punjabi origin arrested in canada
    ਕੈਨੇਡਾ 'ਚ ਪੰਜਾਬੀ ਮੂਲ ਦਾ ਇੱਕ ਹੋਰ ਵਿਅਕਤੀ ਗ੍ਰਿਫ਼ਤਾਰ, ਜਲਦ ਹੋ ਸਕਦੈ ਡਿਪੋਰਟ
  • us cracks down on vessels linked to iran
    ਫੌਜ ਨੂੰ ਜਾਰੀ ਕਰ 'ਤਾ ਗੋਲੀ ਮਾਰਨ ਦਾ ਹੁਕਮ! ਈਰਾਨ ਨਾਲ ਜੁੜੇ ਜਹਾਜ਼ਾਂ 'ਤੇ ਅਮਰੀਕਾ ਨੇ ਵਧਾਈ ਸਖ਼ਤੀ
  • gurugram land deal  robert vadra  summons  ed  court
    ਗੁਰੂਗ੍ਰਾਮ ਲੈਂਡ ਡੀਲ ਮਾਮਲੇ ’ਚ ਰਾਬਰਟ ਵਾਡਰਾ ਨੂੰ ਸੰਮਨ, ਸ਼ੁਰੂ ਹੋਵੇਗੀ ਦੋਸ਼ ਤੈਅ ਕਰਨ ਦੀ ਸੁਣਵਾਈ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
Trending
Ek Nazar
virat kohli

ਅੰਪਾਇਰ ਨਾਲ ਭਿੜੇ ਵਿਰਾਟ ਕੋਹਲੀ! GT vs RCB ਮੈਚ 'ਚ ਹੋਇਆ ਹਾਈਵੋਲਟੇਜ ਡਰਾਮਾ

major rules will change

1 ਮਈ ਤੋਂ ਬਦਲ ਜਾਣਗੇ ਇਹ ਨਿਯਮ! LPG ਸਿਲੰਡਰ ਤੋਂ ਲੈ ਕੇ UPI ਤੱਕ ਤੁਹਾਡੀ ਜੇਬ...

jeep falls into gorge in nepal  17 people die

ਨੇਪਾਲ ’ਚ ਜੀਪ ਖੱਡ ਵਿਚ ਡਿੱਗੀ, 17 ਲੋਕਾਂ ਦੀ ਮੌਤ

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • defections in aap ideology and principles
      ‘ਆਪ’ ’ਚ ਦਲਬਦਲ : ਵਿਚਾਰਧਾਰਾ ਅਤੇ ਸਿਧਾਂਤ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +