ਪ੍ਰਿੰ. ਡਾ. ਮੋਹਨ ਲਾਲ ਸ਼ਰਮਾ
ਅੱਜ ਕੋਰੋਨਾ ਕਾਲ ਦੇ ਦੌਰ ’ਚ ਬੱਚੇ ਘਰਾਂ ’ਚ ਬੈਠੇ ਹੋਏ ਹਨ। ਸਰਕਾਰ ਹਰ ਕਿਸਮ ਦੇ ਯਤਨ ਕਰ ਰਹੀ ਹੈ ਕਿ ਕਿਸੇ ਵੀ ਕਾਰਨ ਬੱਚਿਆਂ ਦੀ ਪੜ੍ਹਾਈ ’ਚ ਰੁਕਾਵਟ ਨਾ ਆਵੇ। ਇਸ ਕੰੰਮ ਨੂੰ ਸੋਚ ਕੇ ਸਰਕਾਰ ਨੇ ਆਨਲਾਈਨ ਪੜ੍ਹਾਈ ਦਾ ਫੈਸਲਾ ਲਿਆ। ਆਨਲਾਈਨ ਪੜ੍ਹਾਈ ਨਾਲ ਹੁਣ ਘਰ-ਘਰ ’ਚ ਸਕੂਲ ਤਾਂ ਖੁੱਲ੍ਹ ਗਏ ਹਨ ਜੋ ਸਰਕਾਰ ਵਲੋਂ ਚੁੱਕਿਆ ਗਿਆ ਸ਼ਲਾਘਾਯੋਗ ਕਦਮ ਹੈ ਪਰ ਸਕੂਲ ਨਾ ਜਾਣ ਕਾਰਨ ਬੱਚਿਆਂ ਦੀ ਉਦਾਸੀ ਉਨ੍ਹਾਂ ਦੇ ਚਿਹਰੇ ’ਤੇ ਸਾਫ ਦਿਖਾਈ ਦੇ ਰਹੀ ਹੈ। ਬੱਚੇ ਸਕੂਲ ਜਾਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਸਕੂਲ ਖੁੱਲ੍ਹਣ ’ਚ ਅਜੇ ਸਮਾਂ ਲੱਗਣਾ ਹੈ। ਸਰਕਾਰ ਅਤੇ ਸਿੱਖਿਆ ਵਿਭਾਗ ਨੇ ਘਰਾਂ ’ਚ ਹੀ ਸਕੂਲ ਵਰਗਾ ਵਾਤਾਵਰਣ ਦੇਣ ਦੀ ਤਿਆਰੀ ਕੀਤੀ ਹੈ। ਬੱਚਿਆਂ ਨੂੰ ਘਰ ਬੈਠੇ ਪੜ੍ਹਾਉਣ ਲਈ ਸਰਕਾਰ ਨੇ ਆਨਲਾਈਨ ਸਟੱਡੀ ਮਟੀਰੀਅਲ ਦੇਣਾ ਸ਼ੁਰੂ ਕਰ ਦਿੱਤਾ। ਆਨਲਾਈਨ ਸਟੱਡੀ ਲਈ ਬੱਚਿਆਂ ਦੇ ਮਾਪਿਆਂ ਦੇ ਵ੍ਹਟਸਐਪ ਗਰੁੱਪ ਵੀ ਬਣਾਏ ਗਏ ਹਨ। ਇਨ੍ਹਾਂ ਗਰੁੱਪਾਂ ਰਾਹੀਂ ਵਿਦਿਆਰਥੀਆਂ ਨੂੰ ਵੀਡੀਓ ਕਲਿਪ, ਐੱਨ. ਸੀ. ਆਰ. ਟੀ. ਲਿੰਕ, ਈ-ਬੁੱਕਸ ਆਦਿ ਭੇਜੀਆਂ ਜਾਣਗੀਆਂ। ਵਧੇਰੇ ਬੱਚਿਆਂ ਕੋਲ ਐਂਡਰਾਇਡ ਮੋਬਾਇਲ ਨਾ ਹੋਣ ਕਾਰਨ ਹਜ਼ਾਰਾਂ ਬੱਚੇ ਪੜ੍ਹਾਈ ਨਾਲ ਨਹੀਂ ਜੁੜ ਸਕੇ।
ਵੋ ਜੋ ਜਾਤੇ ਹੈਂ ਸਕੂਲ ਤਕ ਉਨ ਰਾਸਤੋਂ ਸੇ ਹਮ ਜੁਦਾ ਹੋ ਗਏ,
ਐਸਾ ਲਗ ਰਹਾ ਹੈ ਅਪਨੇ ਸਕੂਲ ਸੇ ਹਮ ਵਿਦਾ ਹੋ ਗਏ।
ਦੂਸਰੀ ਗੱਲ ਇਹ ਕਹੀ ਜਾਵੇ ਕਿ ਇਸ ਆਨਲਾਈਨ ਪੜ੍ਹਾਈ ਨਾਲ ਬੱਚਿਆਂ ਦੀ ਪੜ੍ਹਾਈ ’ਚ ਤਾਂ ਕੋਈ ਕਮੀ ਨਹੀਂ ਜੋ ਇਕ ਸ਼ਲਾਘਾਯੋਗ ਯਤਨ ਹੈ ਪਰ ਇਕ ਗੱਲ ਜੋ ਮਾਪਿਆਂ ਅਤੇ ਬੱਚਿਆਂ ਦੇ ਵਿਰੱੁਧ ਗਈ ਹੈ, ਉਹ ਹੈ ਇੰਟਰਨੈੱਟ/ਮੋਬਾਇਲ ਦੀ ਵੱਧ ਵਰਤੋਂ। ਇਸ ਪ੍ਰਯੋਗ ਦੇ ਕਾਰਨ ਮਾਪਿਆਂ ਅਤੇ ਬੱਚਿਆਂ ਦਰਮਿਆਨ ਆਪਸੀ ਸਬੰਧ ਕਮਜ਼ੋਰ ਪੈਂਦੇ ਜਾ ਰਹੇ ਹਨ। ਮਾਪਿਆਂ ਨੇ ਬੱਚਿਆਂ ਦੀ ਪੜ੍ਹਾਈ ਲਈ ਉਨ੍ਹਾਂ ਨੂੰ ਮੋਬਾਇਲ ਫੋਨ ਅਤੇ ਆਈਪੈਡ ਲੈ ਦਿੱਤੇ ਹਨ ਤਾਂ ਕਿ ਉਨ੍ਹਾਂ ਦੇ ਬੱਚਿਅਾਂ ਦੀ ਪੜ੍ਹਾਈ ’ਚ ਕੋਈ ਵਿਘਨ ਨਾ ਪਵੇ ਪਰ ਹੁਣ ਇਹੀ ਇਨ੍ਹਾਂ ਬੱਚਿਆਂ ਦੀ ਜਾਨ ਬਣ ਗਏ ਹਨ। ਬੱਚੇ ਇਨ੍ਹਾਂ ’ਤੇ ਲੱਗ ਕੇ ਦਿਨ-ਰਾਤ ਗੇਮਾਂ, ਸੋਸ਼ਲ ਸਾਈਟਸ ਅਤੇ ਪੋਰਨ ਆਦਿ ਨੂੰ ਦੇਖ ਰਹੇ ਹਨ, ਜਿਸ ਕਾਰਨ ਉਨ੍ਹਾਂ ’ਚ ਕਦਰਾਂ-ਕੀਮਤਾਂ ਦੀ ਘਾਟ ਸਾਫ ਦਿਖਾਈ ਦੇ ਰਹੀ ਹੈ। ਸੱਭਿਆਚਾਰਕ ਅਤੇ ਸਮਾਜਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦੇਣ ਵਾਲੀਆਂ ਪਰਿਵਾਰ ਅਤੇ ਸਕੂਲ ਵਰਗੀਆਂ ਸੰਸਥਾਵਾਂ ਬੱਚਿਆਂ ਦੇ ਬਚਪਨ ਤੋਂ ਦੂਰ ਹੁੰਦੀਆਂ ਚਲੀਆਂ ਜਾ ਰਹੀਆਂ ਹਨ। ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਉਨ੍ਹਾਂ ਨੂੰ ਬੱਚਿਆਂ ਨੂੰ ਮਹਿੰਗੇ ਫੋਨ ਲੈ ਕੇ ਦੇਣੇ ਪੈ ਰਹੇ ਹਨ।
ਬੱਚਿਆਂ ਦੇ ਹੱਥਾਂ ਦੀਆਂ ਮਾਸਪੇਸ਼ੀਆਂ ਸੁੰਗੜਣ ਲੱਗੀਆਂ ਹਨ, ਜਿਸ ਕਾਰਨ ਉਨ੍ਹਾਂ ਬੱਚਿਆਂ ਨੂੰ ਹੁਣ ਪੈੱਨ ਅਤੇ ਪੈਨਸਿਲ ਫੜਨ ’ਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਬੱਚਿਆਂ ਦਾ ਸਮੁੱਚਾ ਸੰਸਾਰ ਮੋਬਾਇਲ ਅਤੇ ਆਈਪੈਡ ਤੱਕ ਹੀ ਸੰੁਗੜ ਕੇ ਰਹਿ ਗਿਆ ਹੈ। ਵਧੇਰੇ ਮਾਪਿਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਖੁਦ ਹੀ ਉਨ੍ਹਾਂ ਬੱਚਿਆਂ ਨੂੰ ਮੋਬਾਇਲ ਅਤੇ ਆਈਪੈਡ ਖਰੀਦ ਕੇ ਦਿੱਤੇ ਸਨ ਪਰ ਹੁਣ ਨੌਬਤ ਇਹ ਆ ਗਈ ਹੈ ਕਿ ਉਨ੍ਹਾਂ ਬੱਚਿਅਾਂ ਦਾ ਆਪਣੇ ਮਾਪਿਆਂ ਨਾਲ ਮਿਲਾਪ ਸਿਰਫ ਸੋਸ਼ਲ ਸਾਈਟਸ ’ਤੇ ਹੀ ਹੁੰਦਾ ਹੈ।
ਕੌੜਾ ਸੱਚ ਇਹ ਵੀ ਹੈ ਕਿ ਹੁਣ ਭਾਰਤ ’ਚ ਵੀ ਸੋਸ਼ਲ ਮੀਡੀਆ ਦੀ ਆਭਾਸੀ ਦੁਨੀਆ ਨੇ ਸਮਾਜਿਕ ਸਬੰਧਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਿਦੱਤਾ ਹੈ। ਮੁੰਬਈ ’ਚ ਅਜਿਹੇ ਕਈ ਮੈਡੀਕਲ ਕੇਂਦਰ ਸ਼ੁਰੂ ਹੋ ਗਏ ਹਨ ਜਿਥੇ ਲੋਕ ਆਪਣੇ ਬੱਚਿਆਂ ਦੀ ਸੋਸ਼ਲ ਮੀਡੀਆ ਦੀ ਆਦਤ ਛੁਡਾਉਣ ਲਈ ਉਨ੍ਹਾਂ ਨੂੰ ਲੈ ਕੇ ਜਾ ਰਹੇ ਹਨ। ਇਨ੍ਹਾਂ ’ਚ ਨਾਬਾਲਗ ਬੱਚੇ ਜ਼ਿਆਦਾ ਹਨ। ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ’ਚੋਂ ਭਾਰਤ ਅੱਜ ਏਸ਼ੀਆ ’ਚ ਤੀਸਰਾ ਅਤੇ ਵਿਸ਼ਵ ’ਚ ਚੌਥਾ ਦੇਸ਼ ਹੈ।
ਇੰਟਰਨੈੱਟ ਦੀ ਵਰਤੋਂ ਜ਼ਿਆਦਾ ਹੋਣ ਨਾਲ ਅੱਖਾਂ ਖਰਾਬ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ, ਬੱਚਾ ਮਾਨਸਿਕ ਰੋਗੀ ਵੀ ਬਣ ਸਕਦਾ ਹੈ, ਵਿਦਿਆਰਥੀਅਾਂ ਦਾ ਧਿਆਨ ਭਟਕਦਾ ਹੈ, ਉਨ੍ਹਾਂ ’ਚ ਚਿੜਚਿੜਾਪਨ ਆ ਜਾਂਦਾ ਹੈ। ਘੰਟਿਆਂ ਤੱਕ ਮੋਬਾਇਲ ਅਤੇ ਲੈਪਟਾਪ ’ਤੇ ਇੰਟਰਨੈੱਟ ਦੀ ਵਰਤੋਂ ਕਰਨ ਨਾਲ ਮਾਈਗ੍ਰੇਨ ਵੀ ਹੋ ਸਕਦਾ ਹੈ। ਸੋਸ਼ਲ ਮੀਡੀਆ ਨਾਲ ਬੱਚਿਆਂ ਦੇ ਜੁੜਨ ਦੀ ਕੌੜੀ ਸੱਚਾਈ ਇਹ ਵੀ ਹੈ ਕਿ ਬੱਚੇ ਹੌਲੀ-ਹੌਲੀ ਆਪਸੀ ਪ੍ਰੇਮ, ਹਮਦਰਦੀ ਅਤੇ ਮਨੁੱਖੀ ਸੰਵੇਦਨਾ ਵਰਗੀਆਂ ਸਮਾਜਿਕ ਕਦਰਾਂ-ਕੀਮਤਾਂ ਤੋਂ ਦੂਰ ਹੁੰਦੇ ਸਾਫ ਦਿਖਾਈ ਦੇ ਰਹੇ ਹਨ। ਇਸ ਸੰਸਾਰ ਦੇ ਵਿਸਤਾਰ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਬਚਪਨ ਹੀ ਹੈ।
ਬੱਚਿਆਂ ਦੇ ਲਗਾਤਾਰ ਮੋਬਾਇਲ ਦੀ ਦੁਨੀਆ ’ਚ ਰਹਿਣ ਦਾ ਦੂਸਰਾ ਵੱਡਾ ਨੁਕਸਾਨ ਇਹ ਹੋਇਆ ਹੈ ਕਿ ਜ਼ਿੰਦਗੀ ’ਚ ਅਸਫਲਤਾ ਦਾ ਸਾਹਮਣਾ ਕਰ ਸਕਣ ਦੀ ਸਮਰੱਥਾ ਉਨ੍ਹਾਂ ’ਚ ਪੈਦਾ ਹੀ ਨਹਂੀਂ ਹੋ ਸਕੀ ਅਤੇ ਇਸ ਕਾਰਨ ਉਨ੍ਹਾਂ ’ਚ ਹੌਸਲਾ ਅਤੇ ਸੰਜਮ ਖਤਮ ਹੋ ਜਾਣ ਨਾਲ ਨਿਰਾਸ਼ਾ ਦੇ ਭਾਵ ਵੀ ਤੇਜ਼ੀ ਨਾਲ ਘਰ ਕਰ ਰਹੇ ਹਨ।
ਮੁਕੰਮਲ ਬੰਦੀ ਅਤੇ ਸੁਰੱਖਿਅਤ ਦੂਰੀ ਦਾ ਦੌਰ ਖਤਮ ਹੋਣ ਦੇ ਬਾਅਦ ਹੋ ਸਕਦਾ ਹੈ ਕਿ ਬੱਚਿਆਂ ’ਤੇ ਇਕਦਮ ਪੜ੍ਹਾਈ ਦਾ ਬੋਝ ਆ ਜਾਵੇ ਅਤੇ ਭਾਵਨਾਤਮਕ ਦੂਰੀ ਘੱਟ ਹੋ ਜਾਵੇ। ਇਹ ਤਾਂ ਮੰਨਣਾ ਪਵੇਗਾ ਕਿ ਸਾਨੂੰ ਬੱਚਿਆਂ ਦੇ ਇੰਨੇ ਨਜ਼ਦੀਕ ਆਉਣ ਦਾ ਮੌਕਾ ਘੱਟ ਹੀ ਮਿਲਦਾ ਹੈ। ਸਾਰਿਆਂ ਦੀਆਂ ਛੁੱਟੀਆਂ ਇਕੱਠੀਆਂ ਹੋਣ, ਅਜਿਹਾ ਬਹੁਤ ਹੀ ਘੱਟ ਹੋ ਸਕਦਾ। ਇਸ ਲਈ ਇਸ ਸਮੇਂ ਬੱਚਿਆਂ ਦਾ ਬਹੁ-ਆਯਾਮੀ ਸਮਾਜੀਕਰਨ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਨਾਲ ਹੀ ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਵਿਚਕਾਰਲੇ ਖਾਲੀਪਨ ਨੂੰ ਘੱਟ ਕਰਦੇ ਹੋਏ ਬੱਚਿਅਾਂ ਅਤੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਨਾਨਾ-ਨਾਨੀ ਨਾਲ ਜੁੜੇ ਸਬੰਧਾਂ ਦੀ ਟੁੱਟਦੀ ਹੋਈ ਮਾਲਾ ਨੂੰ ਇਕ ਵਾਰ ਫਿਰ ਜੋੜਨ ਦੀ ਕੋਸ਼ਿਸ਼ ਕਰੀਏ। ਬੱਚੇ ਆਨਲਾਈਨ ਪੜ੍ਹਾਈ ਤਾਂ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਕੂਲ ਦੀ ਯਾਦ ਬਹੁਤ ਆ ਰਹੀ ਹੈ ਅਤੇ ਵਿਦਿਆਰਥੀ ਸੋਚ ਰਿਹਾ ਹੈ ਕਿ-
ਏਕ ਜ਼ਿਦ ਕੀ ਹੈ ਦਿਲ ਸੇ ਕਿ ਫਿਰ ਸੇ ਸਕੂਲ ਜਾਨਾ ਚਾਹਤਾ ਹੂੰ,
ਜ਼ਿੰਮੇਦਾਰੀ ਕੋ ਰੱਖਕਰ ਪਰ੍ਹੇ ਸਿਰਫ ਬਸਤੇ ਕਾ ਬੋਝ ਉਠਾਨਾ ਚਾਹਤਾ ਹੂੰ।
ਏਕ ਬਾਰ ਫਿਰ ਸੇ ਉਸੀ ਬੈਂਚ ਪਰ ਅਪਨੇ ਦਸਤਖਤ ਕਰਨਾ ਚਾਹਤਾ ਹੂੰ,
‘ਆਜ ਕਾ ਵਿਚਾਰ’ ਤਖਤੇ ਪਰ ਲਿਖਨਾ ਚਾਹਤਾ ਹੂੰ।
drmlsharma5@gmail.com
ਮੈਂਬਰ ਲੋਕ ਸਭਾ ਪ੍ਰਧਾਨ ਮੰਤਰੀ ਦੇ ਜਨਮ ਦਿਨ ’ਤੇ ਵਿਸ਼ੇਸ਼ ਅਜੇਤੂ ਸਾਰਥੀ : ਨਰਿੰਦਰ ਮੋਦੀ
NEXT STORY