Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUL 05, 2026

    5:57:17 PM

  • kewal dhillon in jalandhar

    PM ਮੋਦੀ ਦੇ ਦੌਰੇ ਤੋਂ ਪਹਿਲਾਂ ਜਲੰਧਰ ਪਹੁੰਚੇ...

  • strange case

    ਭੱਖ਼ਦੀ ਗਰਮੀ 'ਚ ਰਜਾਈਆਂ-ਕੰਬਲ ਲੈ ਕੇ ਫ਼ਿਰਦੈ ਇਹ...

  • jathedar gargajj speech

    ਜਥੇਦਾਰ ਸਾਹਿਬ ਵੱਲੋਂ ਮੀਰੀ ਪੀਰੀ ਖ਼ਾਲਸਾ ਵਹੀਰ...

  • major incident in punjab youth murdered with sharp weapons

    ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਕੂਲਾਂ, ਹਸਪਤਾਲਾਂ, ਹਵਾਈ ਅੱਡਿਆਂ, ਜੇਲਾਂ ਨੂੰ ਧਮਕੀਆਂ ਭੇਜਣ ਦਾ ਸਿਲਸਿਲਾ ਜਾਰੀ

BLOG News Punjabi(ਬਲਾਗ)

ਸਕੂਲਾਂ, ਹਸਪਤਾਲਾਂ, ਹਵਾਈ ਅੱਡਿਆਂ, ਜੇਲਾਂ ਨੂੰ ਧਮਕੀਆਂ ਭੇਜਣ ਦਾ ਸਿਲਸਿਲਾ ਜਾਰੀ

  • Edited By Harpreet Singh,
  • Updated: 15 May, 2024 03:11 AM
Blog
threats to explode schools and hospitals
  • Share
    • Facebook
    • Tumblr
    • Linkedin
    • Twitter
  • Comment

ਅੱਜਕਲ ਦੇਸ਼ ’ਚ ਆਖਰੀ ਪੜਾਅ ਵੱਲ ਵਧ ਰਹੀਆਂ ਚੋਣਾਂ ਜਿੱਥੇ ਮਜ਼ੇਦਾਰ ਬਣਦੀਆਂ ਜਾ ਰਹੀਆਂ ਹਨ ਉੱਥੇ ਮਾਹੌਲ ਵਿਗਾੜਨ, ਪ੍ਰਸ਼ਾਸਨ ’ਚ ਅਫਰਾ-ਤਫਰੀ ਫੈਲਾਉਣ ਅਤੇ ਲੋਕਾਂ ’ਚ ਡਰ ਪੈਦਾ ਕਰਨ ਲਈ ਸਮਾਜ ਵਿਰੋਧੀ ਅਨਸਰਾਂ ਵਲੋਂ ਧਮਕੀ ਭਰੀਆਂ ਈ-ਮੇਲਜ਼ ਸਕੂਲਾਂ, ਹਸਪਤਾਲਾਂ, ਹਵਾਈ ਅੱਡਿਆਂ, ਜੇਲਾਂ ਆਦਿ ਭੀੜ-ਭਾੜ ਵਾਲੇ ਸਥਾਨਾਂ ਦੇ ਪ੍ਰਬੰਧਕਾਂ ਨੂੰ ਭੇਜਣ ਦਾ ਸਿਲਸਿਲਾ ਵੀ ਜਾਰੀ ਹੈ, ਜਿਨ੍ਹਾਂ ਦੀਆਂ ਉਦਾਹਰਣਾਂ ਹੇਠਾਂ ਲਿਖੀਆਂ ਹਨ :

* 30 ਅਪ੍ਰੈਲ, 2024 ਨੂੰ ਦਿੱਲੀ ਸਥਿਤ ‘ਚਾਚਾ ਨਹਿਰੂ ਹਸਪਤਾਲ’ ਦੇ ਪ੍ਰਬੰਧਕਾਂ ਨੂੰ ਭੇਜੀ ਗਈ ਈ-ਮੇਲ ’ਚ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ।

* 1 ਮਈ ਨੂੰ ਦਿੱਲੀ-ਐੱਨ.ਸੀ.ਆਰ. ਦੇ 100 ਤੋਂ ਵੱਧ ਸਕੂਲਾਂ ’ਚ ਬੰਬ ਰੱਖੇ ਹੋਣ ਦੀ ਈ-ਮੇਲ ਭੇਜੀ ਗਈ ਜੋ ਬਾਅਦ ’ਚ ਪੁਲਸ ਜਾਂਚ ’ਚ ਫਰਜ਼ੀ ਪਾਈ ਗਈ।

* 6 ਮਈ ਨੂੰ ਗੁਜਰਾਤ ਦੇ ਅਹਿਮਦਾਬਾਦ ’ਚ ਲਗਭਗ ਅੱਧਾ ਦਰਜਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈ-ਮੇਲ ਰਾਹੀਂ ਭੇਜੀ ਗਈ ਧਮਕੀ ਨਾਲ ਹੜਕੰਪ ਮਚ ਗਿਆ।

* 12 ਮਈ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-3 ਅਤੇ ਬੁਰਾੜੀ ਹਸਪਤਾਲ, ਸੰਜੇ ਗਾਂਧੀ ਮੈਮੋਰੀਅਲ ਹਸਪਤਾਲ, ਗੁਰੂ ਤੇਗ ਬਹਾਦਰ ਹਸਪਤਾਲ, ਬਾੜਾ ਹਿੰਦੂ ਰਾਵ ਹਸਪਤਾਲ, ਜਨਕਪੁਰੀ ਸੁਪਰ-ਸਪੈਸ਼ਲਿਟੀ ਹਸਪਤਾਲ, ਦੀਨ ਦਿਆਲ ਉਪਾਧਿਆਏ ਹਸਪਤਾਲ, ਦਾਦਾ ਦੇਵ ਹਸਪਤਾਲ, ਅਰੁਣਾ ਆਸਿਫ ਅਲੀ ਹਸਪਤਾਲ ਸਮੇਤ 21 ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਈ-ਮੇਲ ਰਾਹੀਂ ਭੇਜੀ ਗਈ।

* 12 ਮਈ ਨੂੰ ਹੀ ਸੀ.ਆਈ.ਐੱਸ.ਐੱਫ. ਦੀ ਅਧਿਕਾਰਕ ਆਈ.ਡੀ. ’ਤੇ ਈ-ਮੇਲ ਰਾਹੀਂ ਭੇਜੀ ਗਈ ਧਮਕੀ ’ਚ ਕਿਹਾ ਗਿਆ ਕਿ ਦਿੱਲੀ, ਜੈਪੁਰ, ਅਹਿਮਦਾਬਾਦ, ਗੁਹਾਟੀ, ਜੰਮੂ, ਲਖਨਊ, ਪਟਨਾ, ਅਗਰਤਲਾ, ਔਰੰਗਾਬਾਦ, ਬਾਗਡੋਗਰਾ, ਭੋਪਾਲ ਅਤੇ ਕਾਲੀਕਟ ਹਵਾਈ ਅੱਡਿਆਂ ਦੀਆਂ ਇਮਾਰਤਾਂ ’ਚ ਬੰਬ ਲੁਕਾਏ ਗਏ ਹਨ। ਈ-ਮੇਲ ’ਚ ਇਹ ਵੀ ਕਿਹਾ ਗਿਆ ਕਿ ਇਸ ਮੇਲ ਨੂੰ ਧਮਕੀ ਨਾ ਮੰਨੋ। ਕੁਝ ਹੀ ਘੰਟਿਆਂ ’ਚ ਧਮਾਕੇ ਹੋਣਗੇ।

* 12 ਮਈ ਨੂੰ ਹੀ ਉੱਤਰ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ (ਸੀ.ਪੀ.ਆਰ.ਓ.) ਦੇ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭੇਜੀ ਗਈ।

* 13 ਮਈ ਨੂੰ ਭੇਜੀ ਗਈ ਈ-ਮੇਲ ਰਾਹੀਂ ਲਖਨਊ ਦੇ 4 ਸਕੂਲਾਂ ’ਚ ਬੰਬ ਹੋਣ ਦੀ ਧਮਕੀ ਦਿੱਤੀ ਗਈ। ਇਸ ਤੋਂ ਬਾਅਦ ਸਕੂਲਾਂ ’ਚ ਤੁਰੰਤ ਛੁੱਟੀ ਕਰ ਕੇ ਬੱਚਿਆਂ ਨੂੰ ਸਕੂਲਾਂ ’ਚੋਂ ਬਾਹਰ ਕੱਢ ਕੇ ਉਨ੍ਹਾਂ ਦੇ ਮਾਪਿਆਂ ਨੂੰ ਸੰਦੇਸ਼ ਭੇਜ ਦਿੱਤਾ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਆ ਕੇ ਲੈ ਜਾਣ।

* 13 ਮਈ ਨੂੰ ਹੀ ਸਵੇਰੇ-ਸਵੇਰੇ ਰਾਜਸਥਾਨ ’ਚ ਜੈਪੁਰ ਦੇ 68 ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਇਕ ਹੀ ਸਮੇਂ ’ਤੇ ਈ-ਮੇਲ ਰਾਹੀਂ ਸਕੂਲਾਂ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਮਿਲੀ ਜਿਸ ਦੇ ਤੁਰੰਤ ਬਾਅਦ ਸਾਰੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ। ਇਸ ਚਿਤਾਵਨੀ ਨੇ ਰਾਜਸਥਾਨ ਦੇ ਲੋਕਾਂ ’ਚ ਦਹਿਸ਼ਤ ਭਰ ਦਿੱਤੀ ਕਿਉਂਕਿ 16 ਸਾਲ ਪਹਿਲਾਂ 13 ਮਈ, 2008 ਦੇ ਦਿਨ ਜੈਪੁਰ ’ਚ 15 ਮਿੰਟਾਂ ਦੇ ਅੰਦਰ ਹੋਏ 9 ਬੰਬ ਧਮਾਕਿਆਂ ’ਚ 71 ਲੋਕਾਂ ਦੀ ਮੌਤ ਅਤੇ 216 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।

* 13 ਮਈ ਨੂੰ ਹੀ ਕਰਨਾਟਕ ਦੇ ਬੈਂਗਲੁਰੂ ’ਚ 6 ਪ੍ਰਾਈਵੇਟ ਹਸਪਤਾਲਾਂ ਨੂੰ ਵੀ ਧਮਕੀ ਭਰੀਆਂ ਈ-ਮੇਲ ਮਿਲੀਆਂ, ਜਿਨ੍ਹਾਂ ’ਚ ਚਿਤਾਵਨੀ ਦਿੱਤੀ ਗਈ ਕਿ ‘‘ਤੁਹਾਡੀ ਇਮਾਰਤ ’ਚ ਧਮਾਕਾਖੇਜ਼ ਲਗਾ ਦਿੱਤੇ ਗਏ ਹਨ ਜੋ ਅਗਲੇ ਕੁਝ ਘੰਟਿਆਂ ’ਚ ਫਟ ਜਾਣਗੇ।’’

* 14 ਮਈ ਨੂੰ ਈ-ਮੇਲ ਰਾਹੀਂ ਦਿੱਲੀ ’ਚ ਫਿਰ 4 ਹਸਪਤਾਲਾਂ-ਗੁਰੂ ਤੇਗ ਬਹਾਦਰ ਹਸਪਤਾਲ, ਦਾਦਾ ਦੇਵ ਹਸਪਤਾਲ, ਹੈਡਗੇਵਾਰ ਹਸਪਤਾਲ ਅਤੇ ਦੀਪ ਚੰਦ ਬੰਧੂ ਹਸਪਤਾਲ ਤੋਂ ਇਲਾਵਾ ਤਿਹਾੜ ਜੇਲ੍ਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਜਿਸ ਤੋਂ ਬਾਅਦ ਤਿਹਾੜ ਜੇਲ ਦਾ ਪ੍ਰਸ਼ਾਸਨ ਅਲਰਟ ਮੋਡ ’ਤੇ ਆ ਗਿਆ।

ਚੰਗੀ ਗੱਲ ਇਹ ਹੈ ਕਿ ਉਕਤ ਸਾਰੇ ਮਾਮਲਿਆਂ ’ਚ ਅਲਰਟ ਮੋਡ ’ਚ ਆ ਕੇ ਸੁਰੱਖਿਆ ਦਸਤਿਆਂ ਵਲੋਂ ਕੀਤੀ ਗਈ ਤੁਰੰਤ ਕਾਰਵਾਈ ’ਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਅਤੇ ਸਾਰੀਆਂ ਈ-ਮੇਲਜ਼ ਹੁਣ ਤੱਕ ਝੂਠੀਆਂ ਹੀ ਸਾਬਿਤ ਹੋਈਆਂ ਹਨ। ਜਾਂਚ ’ਚ ਬੰਬ ਡਿਸਪੋਜ਼ਲ ਸਕੁਐਡ, ਫਾਇਰ ਡਿਪਾਰਟਮੈਂਟ, ਬੰਬ ਡਿਟੈਕਸ਼ਨ ਟੀਮ, ਸਥਾਨਕ ਪੁਲਸ, ਏ.ਟੀ.ਐੱਸ. ਕਮਾਂਡੋ, ਡੌਗ ਸਕੁਐਡ ਆਦਿ ਸ਼ਾਮਲ ਸਨ।

ਹਾਲਾਂਕਿ ਭੀੜ-ਭਾੜ ਵਾਲੇ ਵੱਖ-ਵੱਖ ਸੰਸਥਾਨਾਂ ਨੂੰ ਭੇਜੀਆਂ ਗਈਆਂ ਇਨ੍ਹਾਂ ਧਮਕੀ ਭਰੀਆਂ ਈ-ਮੇਲਜ਼ ਨਾਲ ਸੁਰੱਖਿਆ ਦਸਤਿਆਂ ਦੀ ਅਲਰਟਨੈੱਸ ਦੀ ਜਾਂਚ ਹੋ ਗਈ ਹੈ ਪਰ ਇਸ ਤਰ੍ਹਾਂ ਦੀ ਈ-ਮੇਲ ਭੇਜ ਕੇ ਪ੍ਰਸ਼ਾਸਨ ’ਚ ਅਫਰਾ-ਤਫਰੀ ਅਤੇ ਲੋਕਾਂ ’ਚ ਡਰ ਪੈਦਾ ਕਰਨਾ ਬਿਲਕੁਲ ਗ਼ਲਤ ਅਤੇ ਦੇਸ਼ਧ੍ਰੋਹ ਦੇ ਅਨੁਸਾਰ ਭਿਆਨਕ ਨਾ-ਮੁਆਫੀਯੋਗ ਅਪਰਾਧ ਹੈ।

ਦੱਸਿਆ ਜਾਂਦਾ ਹੈ ਕਿ ਇਨ੍ਹਾਂ ਧਮਕੀਆਂ ਲਈ ਵੱਖ-ਵੱਖ ਮੇਲਿੰਗ ਸਰਵਿਸਿਜ਼ ਦੀ ਵਰਤੋਂ ਕੀਤੀ ਗਈ, ਜਿਨ੍ਹਾਂ ’ਚ ‘ਰੂਸੀ ਮੇਲਿੰਗ ਸਰਵਿਸ’ ਵੀ ਸ਼ਾਮਲ ਹੈ। ਇਸ ਲਈ ਇਨ੍ਹਾਂ ਦੇ ਸਰੋਤਾਂ ਦਾ ਪਤਾ ਕਰ ਕੇ ਇਨ੍ਹਾਂ ਲਈ ਜ਼ਿੰਮੇਵਾਰ ਲੋਕਾਂ ਜਾਂ ਗਿਰੋਹਾਂ ਨੂੰ ਤੁਰੰਤ ਸਖਤ ਸਜ਼ਾ ਦੇਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਜਿੱਥੇ ਕਿਤੇ ਵੀ ਧਮਕੀਆਂ ਮਿਲੀਆਂ ਹਨ, ਉੱਥੇ ਚੌਕਸੀ ਪੱਕੇ ਤੌਰ ’ਤੇ ਮਜ਼ਬੂਤ ਕੀਤੀ ਜਾਣੀ ਚਾਹੀਦੀ ਹੈ।

-ਵਿਜੇ ਕੁਮਾਰ

  • Explode
  • Schools
  • Hospitals
  • threats

ਲਾਹੇਵੰਦ ਹੋ ਸਕਦਾ ਹੈ, ਝੋਨੇ ਦੀ ਪਨੀਰੀ ਵੇਚਣ ਦਾ ਕਾਰੋਬਾਰ

NEXT STORY

Stories You May Like

  • air suvidha 2 0
    ਦੇਸ਼ ਦੇ ਹਵਾਈ ਅੱਡਿਆਂ 'ਤੇ ਸ਼ੁਰੂ ਹੋਇਆ 'ਏਅਰ ਸੁਵਿਧਾ 2.0' ! 'ਇਬੋਲਾ' ਦੇ ਮੱਦੇਨਜ਼ਰ ਮਜ਼ਬੂਤ ਹੋਵੇਗੀ ਨਿਗਰਾਨੀ
  • this cycle of country in the grip of mafia rule is not stopping
    ‘ਮਾਫੀਆ ਰਾਜ ਦੀ ਗ੍ਰਿਫਤ ’ਚ ਦੇਸ਼’ ਰੁਕ ਨਹੀਂ ਰਿਹਾ ਇਹ ਸਿਲਸਿਲਾ!
  • fraud case in nawanshahr
    ਵਰਕ ਪਰਮਿਟ 'ਤੇ ਆਸਟ੍ਰੇਲੀਆ ਭੇਜਣ ਦੇ ਬਹਾਨੇ 24.50 ਲੱਖ ਰੁਪਏ ਦੀ ਕੀਤੀ ਠੱਗੀ
  • india  s befitting reply to pakistan
    ਜੰਗ ਦੀਆਂ ਧਮਕੀਆਂ ਨਾਲ PoK ਦੀਆਂ ਨਾਕਾਮੀਆਂ ਨਹੀਂ ਲੁਕਣਗੀਆਂ! ਭਾਰਤ ਦਾ ਪਾਕਿ ਨੂੰ ਕਰਾਰਾ ਜਵਾਬ
  • case registered for making photos and videos viral and making threats
    ਫੋਟੋ ਤੇ ਵੀਡੀਓ ਵਾਇਰਲ ਕਰਨ ਅਤੇ ਧਮਕੀਆਂ ਦੇਣ ’ਤੇ ਕੇਸ ਦਰਜ
  • snakes wreak havoc in border villages of kalanaur
    ਕਲਾਨੌਰ ਦੇ ਸਰਹੱਦੀ ਪਿੰਡਾਂ 'ਚ ਸੱਪਾਂ ਦਾ ਕਹਿਰ: ਅੱਧੀ ਦਰਜਨ ਲੋਕ ਹੋਏ ਸ਼ਿਕਾਰ, ਹਸਪਤਾਲ 'ਚ ਇਲਾਜ ਜਾਰੀ
  • the series of ransoms is not stopping in punjab
    ਪੰਜਾਬ 'ਚ ਨਹੀਂ ਰੁਕ ਰਿਹਾ ਫਿਰੌਤੀਆਂ ਦਾ ਸਿਲਸਿਲਾ, ਇਕ ਹੋਰ ਘਰ 'ਤੇ ਚੱਲੀਆਂ ਤਾਬੜਤੋੜ ਗੋਲੀਆਂ
  • amidst the strike of mid day meal workers
    ਮਿਡ-ਡੇ-ਮੀਲ ਵਰਕਰਾਂ ਦੀ ਹੜਤਾਲ ਵਿਚਾਲੇ ਵਿਭਾਗ ਦਾ ਵੱਡਾ ਐਕਸ਼ਨ, ਹਰ ਹਾਲ ’ਚ ਚਾਲੂ ਰਹੇਗੀ ਸਕੂਲਾਂ ਦੀ ਰਸੋਈ
  • kewal dhillon in jalandhar
    PM ਮੋਦੀ ਦੇ ਦੌਰੇ ਤੋਂ ਪਹਿਲਾਂ ਜਲੰਧਰ ਪਹੁੰਚੇ ਪੰਜਾਬ ਭਾਜਪਾ ਪ੍ਰਧਾਨ ਕੇਵਲ...
  • haryana chief minister naib singh saini reached jalandhar
    ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਹੁੰਚੇ ਜਲੰਧਰ, ਪੀਯੂਸ਼ ਮੁਨੀ ਜੀ...
  • punjabi boy in italy
    ਇਟਲੀ 'ਚ ਪੰਜਾਬੀ ਮੂਲ ਦੇ ਹੋਣਹਾਰ ਵਿਦਿਆਰਥੀ ਜਸਮੀਤ ਪਾਲ "ਜੋਬਨ" ਨੇ ਰਚਿਆ ਇਤਿਹਾਸ
  • punjabi girl in italiy
    ਖਟਕੜ ਕਲਾਂ ਦੀ ਧੀ ਇਟਲੀ ਪੁਲਿਸ 'ਚ ਨਿਭਾਏਗੀ ਅਹਿਮ ਸੇਵਾਵਾਂ, ਭਾਈਚਾਰੇ 'ਚ ਖੁਸ਼ੀ...
  • man murdered in jalandhar deadbody found covered in blood in fields
    ਲੁਧਿਆਣੇ ਦੇ ਵਿਅਕਤੀ ਦਾ ਜਲੰਧਰ 'ਚ ਕਤਲ! ਖੇਤਾਂ 'ਚ ਖ਼ੂਨ ਨਾਲ ਲਥਪਥ ਮਿਲੀ ਲਾਸ਼
  • pinkoo tv rainy day video
    'ਰੱਬਾ-ਰੱਬਾ ਮੀਂਹ ਵਰਸਾ...' Pinkoo TV ਦੀ ਨਵੀਂ ਵੀਡੀਓ ਵੇਖ ਤੁਹਾਨੂੰ ਵੀ...
  • punjab weather update
    ਪੰਜਾਬ 'ਚ 6, 7 ਤੇ 8 ਜੁਲਾਈ ਲਈ ਨਵੀਂ ਭਵਿੱਖਬਾਣੀ! ਮੌਸਮ ਵਿਭਾਗ ਵੱਲੋਂ 'ਯੈਲੋ...
  • cyber   fraud network busted  729 arrests in one year
    ਸਾਈਬਰ ਠੱਗੀ ਨੈੱਟਵਰਕ ਦਾ ਪਰਦਾਫਾਸ਼, ਇਕ ਸਾਲ ’ਚ 729 ਗ੍ਰਿਫ਼ਤਾਰੀਆਂ
Trending
Ek Nazar
tribute to ayatollah ali khamenei

ਅਯਾਤੁੱਲਾ ਅਲੀ ਖਮੇਨੀ ਦੀ ਹੋਈ ਅੰਤਿਮ ਅਰਦਾਸ, ਲੱਖਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

sister  brother  killed  police  arrested

ਭਰਾ ਹੀ ਬਣ ਗਿਆ ਹੈਵਾਨ ! ਸੁੱਤੀ ਪਈ ਭੈਣ ਦੇ ਮਾਰ'ਤੀ ਗੋਲ਼ੀ, ਹੋਸ਼ ਉਡਾਏਗਾ ਪੂਰਾ...

european kabaddi federation

ਯੂਰਪੀਅਨ ਕਬੱਡੀ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਓਸਲੋ (ਨਾਰਵੇ) 'ਚ ਸੰਪੰਨ

america 250th anniversary

ਜ਼ੇਲੇਂਸਕੀ ਅਤੇ ਪੁਤਿਨ ਨੇ ਅਮਰੀਕਾ ਦੀ 250ਵੀਂ ਵਰ੍ਹੇਗੰਢ 'ਤੇ ਟਰੰਪ ਨੂੰ ਦਿੱਤੀ...

india australia relations

ਭਾਰਤ-ਆਸਟ੍ਰੇਲੀਆ ਸਬੰਧ ਪਹਿਲਾਂ ਕਦੇ ਇੰਨੇ ਮਜ਼ਬੂਤ ਨਹੀਂ ਰਹੇ : ਅਲਬਾਨੀਜ਼

bollywood veteran actor becomes groom for the third time

ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ

sole of branded shoes fell off in 1 month commission imposes fine

'ਰੱਦੀ' ਨਿਕਲੇ ਹਜ਼ਾਰਾਂ ਦੇ ਬ੍ਰਾਂਡਿਡ ਸ਼ੂਜ਼ ! 1 ਮਹੀਨੇ 'ਚ ਹੀ ਉੱਖੜ ਗਈ ਸੋਲ,...

famous couple of the industry has announced their separation

ਇਕ ਹੋਰ ਰਿਸ਼ਤਾ ਹੋਇਆ ਖਤਮ ! ਮਾਂ-ਪਿਓ ਬਣਨ ਮਗਰੋਂ ਇੰਡਸਟਰੀ ਦੇ ਮਸ਼ਹੂਰ ਜੋੜੇ ਨੇ...

famous singer receives threat

'5 ਕਰੋੜ ਦੇ, ਨਹੀਂ ਤਾਂ ਚੱਲਦੇ ਸ਼ੋਅ 'ਚ ਮਾਰ ਦਿਆਂਗੇ ਗੋਲ਼ੀ..!' ਮਸ਼ਹੂਰ ਸਿੰਗਰ...

i have been in relationships with some girls actress makes big revelation

'ਮੇਰੇ ਕੁੱਝ ਕੁੜੀਆਂ ਨਾਲ ਰਿਲੇਸ਼ਨ ਰਹੇ ਹਨ...'; ਮਸ਼ਹੂਰ ਅਦਾਕਾਰਾ ਦਾ ਵੱਡਾ...

saif ali khan sent a letter to ex amrita before his wedding to kareena

ਜਦੋਂ ਕਰੀਨਾ ਦਾ ਹੱਥ ਫੜਨ ਤੋਂ ਪਹਿਲਾਂ ਸੈਫ਼ ਨੇ ਅੰਮ੍ਰਿਤਾ ਸਿੰਘ ਨੂੰ ਭੇਜਿਆ ਸੀ...

meteorological department has issued an alert in these states

ਅਗਲੇ 15 ਘੰਟਿਆਂ 'ਚ ਹੋਵੇਗੀ ਭਾਰੀ ਬਾਰਿਸ਼ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ...

15 year old vaibhav suryavanshi creates history

ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ ! 15 ਸਾਲ ਦੀ ਉਮਰ 'ਚ ਕੀਤਾ ਡੈਬਿਊ, ਤੋੜ 'ਤਾ...

amarnath yatra administration advisory registration pilgrims

ਅਮਰਨਾਥ ਯਾਤਰਾ ਨੂੰ ਲੈ ਕੇ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਇਜ਼ਰੀ, ਬਿਨਾਂ...

labour dies under suspicious circumstances in sultanpur lodhi

ਸ਼ੱਕੀ ਹਾਲਾਤ 'ਚ ਮਜ਼ਦੂਰ ਦੀ ਮੌਤ! ਅੰਤਿਮ ਸੰਸਕਾਰ ਤੋਂ ਪਹਿਲਾਂ ਖੁੱਲ੍ਹਿਆ ਵੱਡਾ...

another famous couple is separating after 8 years of marriage

ਵਿਆਹ ਦੇ 8 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਇੱਕ-ਦੂਜੇ ਨੂੰ ਕੀਤਾ...

social media influencer

ਸੋਸ਼ਲ ਮੀਡੀਆ ਇਨਫਲੂਐਂਸਰ ਦਾ ਪਤੀ ਨੇ ਕੀਤਾ ਕਤਲ ! ਮਗਰੋਂ ਖੁਦ ਨੂੰ ਵੀ...

politician relative among 4 arrested

ਲਾਹੌਰ 'ਚ ਵਿਦੇਸ਼ੀ ਮਹਿਲਾਵਾਂ ਨਾਲ ਦਰਿੰਦਗੀ! ਡਿਪਟੀ PM ਦਾ ਰਿਸ਼ਤੇਦਾਰ ਨਿਕਲਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • relationship crisis
      ਸਮਾਜਿਕ ਚੁਣੌਤੀ ਵੀ ਹੈ ਰਿਸ਼ਤਿਆਂ ਦਾ ਦੁਖਾਂਤ
    • data center water consumption
      ਡਾਟਾ ਸੈਂਟਰ : ਪਾਣੀ ਦੀ ਲੁੱਟ ਅਤੇ ਵਾਤਾਵਰਣ ਦੀ ਤਬਾਹੀ
    • this cycle of country in the grip of mafia rule is not stopping
      ‘ਮਾਫੀਆ ਰਾਜ ਦੀ ਗ੍ਰਿਫਤ ’ਚ ਦੇਸ਼’ ਰੁਕ ਨਹੀਂ ਰਿਹਾ ਇਹ ਸਿਲਸਿਲਾ!
    • dialogue between delhi and srinagar
      ਦਿੱਲੀ ਅਤੇ ਸ਼੍ਰੀਨਗਰ ’ਚ ਸੰਵਾਦ ਜ਼ਰੂਰੀ
    • election commission
      ਚੋਣ ਕਮਿਸ਼ਨ ਨੂੰ ਅਪਣਾਉਣਾ ਚਾਹੀਦਾ ਹੈ ਸਮਾਵੇਸ਼ੀ ਦ੍ਰਿਸ਼ਟੀਕੋਣ
    • punjab economy
      ਪੰਜਾਬ ਦੀ ਡੋਲਦੀ ਆਰਥਿਕਤਾ ਬਨਾਮ ‘ਆਪ’ ਸਰਕਾਰ
    • cyber fraud zero fir
      ਸਾਰੇ ਸਾਈਬਰ ਅਪਰਾਧਾਂ ’ਚ ‘ਜ਼ੀਰੋ-ਐੱਫ.ਆਈ.ਆਰ.’ ਦਰਜ ਹੋਵੇ
    • jammu kashmir terrorists helpers
      ‘ਜੰਮੂ-ਕਸ਼ਮੀਰ ’ਚ ਸ਼ਾਂਤੀ ਲਈ’ ਅੱਤਵਾਦੀਆਂ ਦੇ ਮਦਦਗਾਰਾਂ ਦਾ ਸਫ਼ਾਇਆ ਜ਼ਰੂਰੀ!
    • can an elderly persons lifespan be reversed
      ਕੀ ਬਜ਼ੁਰਗ ਇਨਸਾਨ ਦੀ ਉਮਰ ਨੂੰ ਮੋੜਿਆ ਜਾ ਸਕਦਾ ਹੈ?
    • bns bnss bsa
      ਅੰਗਰੇਜ਼ਾਂ ਦੇ ਕਾਨੂੰਨ ਤੋਂ ਨਿਜਾਤ, ਨਿਆਂ ਦੇ ਨਵੇਂ ਯੁੱਗ ਦਾ ਆਗਾਜ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +