Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 16, 2026

    2:05:57 AM

  • punjab bandh announcement

    ਵੱਡੀ ਖਬਰ : 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ

  • youth akali dal akali president

    ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਭਿਆਨਕ...

  • harsimrat badal gets emotional at the rally

    ਹਰਸਿਮਰਤ ਨੇ ਦੱਸੀ ਸੁਖਬੀਰ ਬਾਦਲ 'ਤੇ ਹਮਲੇ ਦੀ...

  • free uae driving license

    ਭਾਰਤੀ ਕਾਰ ਡਰਾਈਵਰਾਂ ਲਈ UAE ਦਾ ਮੁਫ਼ਤ ਡਰਾਈਵਿੰਗ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪਾਕਿਸਤਾਨ ’ਚ ਮੁਹਾਜਰਾਂ ਦੀ ਸਥਿਤੀ ਤਰਸਯੋਗ ਕਿਉਂ ਹੈ?

BLOG News Punjabi(ਬਲਾਗ)

ਪਾਕਿਸਤਾਨ ’ਚ ਮੁਹਾਜਰਾਂ ਦੀ ਸਥਿਤੀ ਤਰਸਯੋਗ ਕਿਉਂ ਹੈ?

  • Updated: 22 Nov, 2019 01:57 AM
Blog
why is the situation of migrants in pakistan pathetic
  • Share
    • Facebook
    • Tumblr
    • Linkedin
    • Twitter
  • Comment

ਬਲਬੀਰ ਪੁੰਜ

ਬੀਤੇ ਦਿਨੀਂ ਜਲਾਵਤਨ ਪਾਕਿਸਤਾਨੀ ਸਿਆਸੀ ਆਗੂ ਅਲਤਾਫ ਹੁਸੈਨ ਵਲੋਂ ਭਾਰਤ ’ਚ ਪਨਾਹ ਮੰਗਣ ਦਾ ਮਾਮਲਾ ਰੌਸ਼ਨੀ ’ਚ ਆਇਆ। ਅਲਤਾਫ ਦੇ ਕਹਿਣ ਅਨੁਸਾਰ, ‘‘ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਨੂੰ ਭਾਰਤ ਆਉਣ ਦੀ ਇਜਾਜ਼ਤ ਦੇਣ, ਤਾਂ ਮੈਂ ਆਪਣੇ ਸਾਥੀਆਂ ਨਾਲ ਭਾਰਤ ਪਹੁੰਚ ਜਾਵਾਂਗਾ ਕਿਉਂਕਿ ਮੇਰੇ ਦਾਦਾ ਅਤੇ ਦਾਦੀ ਨੂੰ ਉਥੇ ਦਫਨਾਇਆ ਗਿਆ ਹੈ। ਮੇਰੇ ਹਜ਼ਾਰਾਂ ਰਿਸ਼ਤੇਦਾਰਾਂ ਨੂੰ ਵੀ ਉਥੇ ਦਫਨਾਇਆ ਗਿਆ ਹੈ। ਮੈਂ ਭਾਰਤ ’ਚ ਉਨ੍ਹਾਂ ਦੀਆਂ ਕਬਰਾਂ ’ਤੇ ਜਾਣਾ ਚਾਹੁੰਦਾ ਹਾਂ।’’

ਅਲਤਾਫ ਹੁਸੈਨ ਉਨ੍ਹਾਂ ਲੱਖਾਂ ਮੁਸਲਮਾਨਾਂ ਦੇ ਪ੍ਰਤੀਨਿਧੀ ਹਨ, ਜਿਨ੍ਹਾਂ ਦੇ ਪਰਿਵਾਰ ਨੇ 1947 ਦੀ ਲਹੂ ਡੋਲ੍ਹਵੀਂ ਵੰਡ ਦੇ ਬਾਅਦ ਭਾਰਤ ਛੱਡ ਕੇ ਇਕ ਨਵੇਂ ਦੇਸ਼ ਪਾਕਿਸਤਾਨ ਜਾਣ ਦਾ ਫੈਸਲਾ ਕੀਤਾ। ਕੀ ਕਾਰਣ ਹੈ ਕਿ ਅੱਜ ਉਨ੍ਹਾਂ ਲੋਕਾਂ ਦਾ ਇਕ ਵੱਡਾ ਹਿੱਸਾ ਇਸ ਇਸਲਾਮੀ ਦੇਸ਼ ਤੋਂ ਨਾ ਕੇਵਲ ਨਿਰਾਸ਼ ਹੈ, ਨਾਲ ਹੀ ਭਾਰਤ ਵਾਪਸ ਪਰਤਣ ਲਈ ਅਪੀਲ ਵੀ ਕਰ ਰਿਹਾ ਹੈ? ਇਸ ਸਵਾਲ ਦਾ ਜਵਾਬ ਅਸਲ ’ਚ ਉਸ ਤੱਥ ’ਚ ਨਿਹਿਤ ਹੈ ਕਿ ਸਿਰਫ ਮਜ਼੍ਹਬ ਅਾਧਾਰਿਤ ਕੋਈ ਰਾਸ਼ਟਰ ਜ਼ਿੰਦਾ ਨਹੀਂ ਰਹਿ ਸਕਦਾ। ਇਹੀ ਕਾਰਣ ਹੈ ਕਿ ਪਾਕਿਸਤਾਨ ਆਪਣੇ ਜਨਮ ਤੋਂ ਇਕ ਸਥਿਰ ਅਤੇ ਕਿਰਿਆਸ਼ੀਲ ਦੇਸ਼ ਨਹੀਂ ਬਣ ਸਕਿਆ ਅਤੇ ਉਦੋਂ ਤੋਂ ਉਹ ਇਕ ਪਾਸੇ ਭਾਰਤ ਨਾਲ ਅਤੇ ਦੂਜੇ ਪਾਸੇ ਆਪਣੇ-ਆਪ ਨਾਲ ਲੜਦਾ ਜਾ ਰਿਹਾ ਹੈ।

ਅਜਿਹਾ ਨਹੀਂ ਸੀ ਕਿ ਬਟਵਾਰੇ ਦੇ ਬਾਅਦ ਕੇਵਲ ਖੰਡਿਤ ਭਾਰਤ ’ਚੋਂ ਹੀ ਮੁਸਲਮਾਨ ਪਾਕਿਸਤਾਨ ਜਾ ਕੇ ਵੱਸੇ, ਕਈ ਹਿੰਦੂ ਅਤੇ ਸਿੱਖ ਪਰਿਵਾਰ ਵੀ ਜੇਹਾਦੀ ਜਨੂੰਨ ਤੋਂ ਬਚਣ ਅਤੇ ਸੁਰੱਖਿਆ ਲਈ ਪਾਕਿਸਤਾਨ ਤੋਂ ਖੰਡਿਤ ਭਾਰਤ ਤੋਂ ਆ ਕੇ ਵੱਸ ਗਏ। ਇਥੇ ਉਨ੍ਹਾਂ ਨੂੰ ਕਦੇ ਸਰਕਾਰੀ ਜਾਂ ਜਨਤਕ ਤੌਰ ’ਤੇ ਸ਼ਰਨਾਰਥੀ ਜਾਂ ਕਿਸੇ ਹੋਰ ਵਿਗੜੇ ਨਾਵਾਂ ਨਾਲ ਸੰਬੋਧਿਤ ਨਹੀਂ ਕੀਤਾ ਗਿਆ, ਸਗੋਂ ਉਨ੍ਹਾਂ ਨੂੰ ਬਰਾਬਰ ਸੰਵਿਧਾਨਕ ਅਤੇ ਲੋਕਤੰਤਰੀ ਮੌਕੇ ਦਿੱਤੇ ਗਏ। ਇਨ੍ਹਾਂ ’ਚੋਂ ਕੁਝ ਤਾਂ ਦੇਸ਼ ਦੇ ਸੰਵਿਧਾਨਕ ਅਹੁਦਿਆਂ ਤਕ ਵੀ ਪਹੁੰਚੇ। ਅਣਵੰਡੇ ਪੰਜਾਬ ਦੇ ਜੇਹਲਮ (ਮੌਜੂਦਾ ਪਾਕਿਸਤਾਨੀ ਜ਼ਿਲਾ) ’ਚ 4 ਦਸੰਬਰ 1919 ਨੂੰ ਜਨਮੇ, ਲਾਹੌਰ ਤੋਂ ਗ੍ਰੈਜੂਏਟ ਉਪਾਧੀ ਪ੍ਰਾਪਤ ਇੰਦਰ ਕੁਮਾਰ ਗੁਜਰਾਲ 1997 ’ਚ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਬਣੇ। ਇਸੇ ਤਰ੍ਹਾਂ ਡਾ. ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਗਾਹ (ਪਾਕਿਸਤਾਨੀ ਪੰਜਾਬ ਦਾ ਇਕ ਪਿੰਡ) ’ਚ ਹੋਇਆ ਤਾਂ ਵੰਡ ਦੇ ਬਾਅਦ, ਅੰਮ੍ਰਿਤਸਰ ਆ ਕੇ ਵੱਸੇ ਅਤੇ ਅੱਗੇ ਚੱਲ ਕੇ ਪਹਿਲਾਂ ਆਪਣੀ ਪਛਾਣ ਪ੍ਰਸਿੱਧ ਅਰਥਸ਼ਾਸਤਰੀ ਦੀ ਬਣਾਈ, ਫਿਰ 2004-14 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਵੀ ਰਹੇ। ਇਹੀ ਨਹੀਂ ਭਾਜਪਾ ਦੇ ਸੀਨੀਅਰ ਆਗੂ ਅਤੇ ਅਯੁੱਧਿਆ ਅੰਦੋਲਨ ਦੇ ਸੂਤਰਧਾਰ ਲਾਲ ਕ੍ਰਿਸ਼ਨ ਅਡਵਾਨੀ ਦਾ ਜਨਮ 8 ਨਵੰਬਰ 1927 ਨੂੰ ਕਰਾਚੀ ’ਚ ਹੋਇਆ, ਉਹ ਵੀ 2002 ’ਚ ਭਾਰਤ ਦੇ ਸੱਤਵੇਂ ਉਪ ਪ੍ਰਧਾਨ ਮੰਤਰੀ ਬਣੇ। ਇਸ ਤਰ੍ਹਾਂ ਦੀਆਂ ਦਰਜਨਾਂ ਉਦਾਹਰਣਾਂ ਹਨ, ਜੋ ਇਸ ਖਿੱਤੇ ਦੀ ਅਨੰਤਕਾਲੀਨ ਸਨਾਤਨ ਸੰਸਕ੍ਰਿਤੀ ਅਤੇ ਬਹੁਲਤਾਵਾਦੀ ਰਵਾਇਤਾਂ ਦੇ ਕਾਰਣ ਸੰਭਵ ਹੋਇਆ ਹੈ।

ਇਸ ਪਿਛੋਕੜ ’ਚ ਵੰਡ ਦੇ ਬਾਅਦ ਪਾਕਿਸਤਾਨ ਜਾ ਕੇ ਵੱਸੇ ਮੁਸਲਮਾਨਾਂ ਦੀ ਹਾਲਤ ਕੀ ਹੈ? ਸੰਨ 1947 ’ਚ ਜਦੋਂ ਪਾਕਿਸਤਾਨ ਬਣਿਆ, ਉਦੋਂ ਖੰਡਿਤ ਭਾਰਤ ਤੋਂ ਖਾਸ ਕਰ ਕੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਬਿਹਾਰ ਆਦਿ ਇਲਾਕਿਆਂ ’ਚੋਂ ਲੱਖਾਂ ਦੀ ਗਿਣਤੀ ’ਚ ਉਰਦੂ ਭਾਸ਼ੀ ਮੁਸਲਿਮ-ਕਰਾਚੀ, ਸਿੰਧ ਅਤੇ ਢਾਕਾ ਆਦਿ ਇਲਾਕਿਆਂ ’ਚ ਜਾ ਕੇ ਵੱਸ ਗਏ। ਦਿਲਚਸਪ ਗੱਲ ਇਹ ਹੈ ਕਿ ਉਸ ਸਮੇਂ ਜੋ ਮੁਸਲਮਾਨ-ਭਾਰਤ ਦੇ ਆਜ਼ਾਦੀ ਅੰਦੋਲਨ ਦੀ ਬਜਾਏ ਮੁਸਲਿਮ ਲੀਗ ਦੇ ਪ੍ਰਤੀ ਜ਼ਿਆਦਾ ਵਫਾਦਾਰ ਸਨ, ਉਨ੍ਹਾਂ ’ਚੋਂ ਵਧੇਰਿਆਂ ਨੇ ਭਾਰਤ ’ਚ ਰਹਿਣਾ ਪਸੰਦ ਕੀਤਾ ਅਤੇ ਬਾਅਦ ’ਚ ਕਾਂਗਰਸ ਨਾਲ ਜੁੜ ਗਏ।

ਮੁਸਲਮਾਨਾਂ ਦੀ ‘ਸ਼ੁੱਧ ਭੂਮੀ’ ਮੰਨ ਕੇ ਜਦੋਂ ਲੱਖਾਂ ਉਰਦੂ ਭਾਰਤੀ ਮੁਸਲਮਾਨ ਵੰਡ ਦੇ ਬਾਅਦ ਪਾਕਿਸਤਾਨ ਪਹੁੰਚੇ, ਤਾਂ ਬੜੇ ਚਿਰ ਬਾਅਦ ਉਨ੍ਹਾਂ ਨੂੰ ਨਵੀਂ ਪਛਾਣ ਮਿਲੀ-‘ਮੁਹਾਜਰ’ ਭਾਵ ਸ਼ਰਨਾਰਥੀ। ਪੱਛਮੀ ਪਾਕਿਸਤਾਨ (ਮੌਜੂਦਾ ਪਾਕਿਸਤਾਨ) ਜਾਣ ਵਾਲੇ ਵਧੇਰੇ ਮੁਸਲਮਾਨ ਉੱਤਰ ਪ੍ਰਦੇਸ਼ ਦੇ ਸਨ, ਤਾਂ ਪੂਰਬੀ ਪਾਕਿਸਤਾਨ (ਮੌਜੂਦਾ ਬੰਗਲਾਦੇਸ਼) ਦਾ ਰੁਖ ਕਰਨ ਵਾਲੇ ਵਧੇਰੇ ਮੁਸਲਮਾਨ ਬਿਹਾਰ ਤੋਂ। 1971 ’ਚ ‘ਬੰਗਲਾਦੇਸ਼ ਮੁਕਤੀ ਯੁੱਧ’ ਦੇ ਸਮੇਂ ਬਿਹਾਰ ਤੋਂ ਗਏ ਮੁਸਲਮਾਨਾਂ ਦੀ ਗਿਣਤੀ 7.5 ਲੱਖ ਸੀ, ਜਿਨ੍ਹਾਂ ’ਚੋਂ ਵਧੇਰੇ ਪਾਕਿਸਤਾਨ ਦੇ ਸਮਰਥਨ ’ਚ ਖੜ੍ਹੇ ਰਹੇ। ਨਤੀਜੇ ਵਜੋਂ ਬੰਗਲਾਦੇਸ਼ ਬਣਨ ਦੇ ਬਾਅਦ ਉਨ੍ਹਾਂ ’ਤੇ ਹਮਲੇ ਵਧ ਗਏ ਅਤੇ 1.5 ਲੱਖ ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਥੇ ਮਰਨ ਅਤੇ ਮਾਰਨ ਵਾਲੇ ਦੋਵੇਂ ਇਸਲਾਮ ਦੇ ਪੈਰੋਕਾਰ ਸਨ। ਸਮੇਂ ਦੇ ਬਾਅਦ ਇਕ ਸਮਝੌਤੇ ਦੇ ਅਧੀਨ ਲਗਭਗ 1.7 ਲੱਖ ਉਰਦੂ ਭਾਸ਼ੀ (ਬਿਹਾਰ) ਮੁਸਲਮਾਨਾਂ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ। ਹੁਣ ਵਰਤਮਾਨ ਸਮੇਂ ’ਚ ਪਾਕਿਸਤਾਨ ਦੀ ਕੁਲ ਆਬਾਦੀ ਲਗਭਗ 21 ਕਰੋੜ ਹੈ, ਜਿਨ੍ਹਾਂ ’ਚੋਂ ਮੁਹਾਜਰਾਂ ਦੀ ਗਿਣਤੀ 8 ਫੀਸਦੀ ਭਾਵ ਲਗਭਗ 1.7 ਕਰੋੜ ਹੈ। ਇਕੱਲੇ ਸਿੰਧ ’ਚ ਮੁਹਾਜਰਾਂ ਦੀ ਗਿਣਤੀ 80 ਲੱਖ ਹੈ।

ਕਰਾਚੀ ਦਾ ਗੁੱਜਰ ਨਾਲਾ, ਓਰੰਗੀ ਟਾਊਨ, ਅਲੀਗੜ੍ਹ ਕਾਲੋਨੀ, ਬਿਹਾਰ ਕਾਲੋਨੀ ਅਤੇ ਸੁਰਜਾਨੀ ਆਦਿ ਇਲਾਕੇ ਜ਼ਿਆਦਾਤਰ ਮੁਹਾਜਰਾਂ ਨਾਲ ਭਰੇ ਪਏ ਹਨ। ਇਥੇ ਦਰਿਦਰਤਾ ਅਤੇ ਗੰਦਗੀ ਸਿਖਰ ’ਤੇ ਹੈ। ਪਾਕਿਸਤਾਨ ਦੀ ਐਲਾਨੀ ਇਸਲਾਮੀ ਹਕੂਮਤ ਵਲੋਂ ਆਪਣੀ ਅਣਦੇਖੀ ਕੀਤੇ ਅਤੇ ਆਪਣੇ ਅਧਿਕਾਰ ਖੇਤਰ ਸੁਰੱਖਿਅਤ ਕਰਨ ਲਈ ਮੁਹਾਜਰਾਂ ਨੇ 1980 ਦੇ ਦਹਾਕੇ ’ਚ ਆਪਣੀ ਬਹੁਗਿਣਤੀ ਵਾਲੇ ਸਿੰਧ ਨੂੰ ਇਕ ਵੱਖਰਾ ਆਜ਼ਾਦ ਰਾਸ਼ਟਰ ਬਣਾਉਣ ਲਈ ‘ਮੁਹਾਜਰ ਕੌਮੀ ਮੂਵਮੈਂਟ’ (ਐੱਮ. ਕਿਊ. ਐੱਮ.) ਸੰਗਠਨ ਬਣਾ ਕੇ ਸੰਘਰਸ਼ ਸ਼ੁਰੂ ਕੀਤਾ, ਜਿਸ ਦੀ ਅਗਵਾਈ ਅਲਤਾਫ ਹੁਸੈਨ 1984 ਤੋਂ ਅਜੇ ਵੀ ਕਰ ਰਹੇ ਹਨ। ਅਲਤਾਫ ਭਾਰਤ ਤੋਂ ਪਹਿਲਾਂ ਸੰਯੁਕਤ ਰਾਸ਼ਟਰ, ਅਮਰੀਕਾ, ਨਾਟੋ ਤੋਂ ਵੀ ਮਦਦ ਮੰਗ ਚੁੱਕੇ ਹਨ ਤਾਂ ਕਿ ਪਾਕਿਸਤਾਨ ’ਚ ਮੁਹਾਜਰਾਂ ਦੇ ਹਿੱਤਾਂ ਦੀ ਰੱਖਿਆ ਹੋ ਸਕੇ।

ਪਾਕਿਸਤਾਨ ’ਚ ਮੁਹਾਜਰਾਂ ’ਤੇ ਵੱਡਾ ਸਿਆਸੀ ਘਾਣ ਉਦੋਂ ਹੋਇਆ, ਜਦੋਂ ਸਾਲ 1992 ’ਚ ਤਤਕਾਲੀਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਹੁਕਮ ’ਤੇ ਕਰਾਚੀ ਦੇ ਜਿੱਨਾਹਪੁਰ ’ਚ ਮੁਹਾਜਰਾਂ ਨੂੰ ‘ਗੈਰ ਸਮਾਜਿਕ ਤੱਤ’ ਦੱਸ ਕੇ ਫੌਜੀ ਮੁਹਿੰਮ ‘ਆਪ੍ਰੇਸ਼ਨ ਬਲਿਊ ਫਾਕਸ’ ਚਲਾਈ ਗਈ। ਇਸੇ ਦੌਰਾਨ ਅਲਤਾਫ ਬ੍ਰਿਟੇਨ ਚਲੇ ਗਏ, ਜਿਥੇ ਇਕ ਦਹਾਕੇ ਬਾਅਦ ਉਨ੍ਹਾਂ ਨੂੰ ਬਰਤਾਨਵੀ ਨਾਗਰਿਕਤਾ ਵੀ ਮਿਲ ਗਈ। ਜਦੋਂ ਬੇਨਜ਼ੀਰ ਭੁੱਟੋ (1993-96) ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹੀ, ਉਦੋਂ ਇਸ ਫੌਜੀ ਆਪ੍ਰੇਸ਼ਨ ’ਚ 2 ਸਾਲ ਦੇ ਅੰਦਰ 25 ਹਜ਼ਾਰ ਤੋਂ ਵੱਧ ਮੁਹਾਜਰਾਂ ਨੂੰ ਚੁਣ-ਚੁਣ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ ’ਚ ਇੰਨੇ ਹੀ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਪਾਕਿਸਤਾਨ ’ਚ ਮੁਹਾਜਰਾਂ ਦੀ ਹਾਲਤ ਉਦੋਂ ਵੀ ਬੜੀ ਭੈੜੀ ਹੋ ਗਈ ਸੀ, ਜਦੋਂ 1977-88 ’ਚ ਫੌਜੀ ਤਾਨਾਸ਼ਾਹ ਜ਼ਿਆ-ਉੱਲ-ਹੱਕ ਨੇ ਮਾਰਸ਼ਲ ਲਾਅ ਥੋਪ ਕੇ ਕਾਨੂੰਨ-ਏ-ਇਹਾਨਤੇ-ਰਸੂਲ ਲਾਗੂ ਕਰ ਦਿੱਤਾ ਸੀ, ਜਿਸ ’ਚ ਇਸਲਾਮ ’ਤੇ ਸਵਾਲ ਖੜ੍ਹਾ ਕਰਨ ਅਤੇ ਨਰਮ ਖਿਆਲੀ ਸੋਚ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ। ਉਸੇ ਕਾਲਖੰਡ ’ਚ ਸੰਨ 1986 ਦਾ ਕਰਾਚੀ ਦੇ ਓਰੰਗੀ ਟਾਊਨ ਸਥਿਤ ਸੈਕਟਰ -1 ਡੀ ਅਤੇ ਅਲੀਗੜ੍ਹ ਬਸਤੀ ਦਾ ਕਤਲੇਆਮ, ਅਜੇ ਵੀ ਮੁਹਾਜਰਾਂ ਦੇ ਮਨਾਂ ’ਚ ਜ਼ਿੰਦਾ ਹੈ।

ਜ਼ਿਆ ਦੇ ਕੱਟੜ ਇਸਲਾਮੀ ਪ੍ਰੋਗਰਾਮ ਅਤੇ ਅਫਗਾਨਿਸਤਾਨ-ਸੋਵੀਅਤ ਜੰਗ ਦੇ ਪਿਛੋਕੜ ’ਚ ਕਰਾਚੀ ਅਤੇ ਸਿੰਧ ਦੇ ਉਨ੍ਹਾਂ ਇਲਾਕਿਆਂ ਦੇ ਆਸ-ਪਾਸ 40 ਲੱਖ ਅਫਗਾਨ ਸ਼ਰਨਾਰਥੀ ਵਸਾ ਦਿੱਤੇ ਗਏ, ਜਿਸ ਨੂੰ ਭਾਰਤ ਛੱਡ ਕੇ ਆਏ ਮੁਸਲਮਾਨ ਆਪਣਾ ਘਰ ਮੰਨ ਚੁੱਕੇ ਸਨ। ਇਸ ਦਾ ਅਸਰ ਉਥੋਂ ਦੀਆਂ ਪੁਲਸ ਭਰਤੀਆਂ ਅਤੇ ਹੋਰ ਰੋਜ਼ਗਾਰਾਂ ’ਤੇ ਵੀ ਦਿਸਣ ਲੱਗਾ। ਨਤੀਜੇ ਵਜੋਂ ਇਸ ਆਬਾਦੀ ਪੱਖੋਂ ਤਬਦੀਲੀ ਨਾਲ ਹਿੰਸਕ ਝੜਪਾਂ ਅਤੇ ਦੰਗੇ ਆਮ ਹੋ ਗਏ। ਫੌਜ ਦੀ ਭਾਰੀ ਤਾਇਨਾਤੀ ਦੇ ਦਰਮਿਆਨ 14 ਦਸੰਬਰ 1986 ਨੂੰ ਜਦੋਂ ਵੱਡੀ ਗਿਣਤੀ ’ਚ ਪਸ਼ਤੂਨ, ਮੁਹਾਜਰ ਬਹੁਗਿਣਤੀ ਓਰੰਗੀ ਟਾਊਨ ਸੈਕਟਰ-1 ਡੀ ਅਤੇ ਅਲੀਗੜ੍ਹ ਬਸਤੀ ’ਚ ਪਹੁੰਚੇ, ਉਦੋਂ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਬਿਨਾਂ ਰੋਕ-ਟੋਕ ਅੰਦਰ ਜਾਣ ਦਿੱਤਾ। ਉਸ ਸਮੇਂ ਸਿਰਫ ਦੋ ਘੰਟਿਆਂ ਦੇ ਅੰਦਰ ਉਨ੍ਹਾਂ ਪਸ਼ਤੂਨਾਂ ਨੇ 400 ਮੁਹਾਜਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਕਤਲੇਆਮ ’ਚ ਜ਼ਿੰਦਾ ਬਚੇ ਇਕ ਪੀੜਤ ਅਨੁਸਾਰ, ‘‘ਹਮਲਾਵਰ ਗੋਲੀਆਂ ਵਰ੍ਹਾਉਂਦੇ ਅਤੇ ਚਾਕੂਆਂ ਨਾਲ ਗਲਾ ਕੱਟਦੇ ਸਮੇਂ ਅੱਲ੍ਹਾ-ਹੂ ਅਕਬਰ ਦੇ ਨਾਅਰੇ ਇੰਝ ਲਗਾ ਰਹੇ ਸਨ, ਜਿਵੇਂ ਕਿ ਅਸੀਂ ਕਾਫਿਰ ਹੋਈਏ।’’ ਹੋਰ ਪੀੜਤ ਨੇ ਵੀ ਦੱਸਿਆ ਕਿ ਉਦੋਂ ਮੌਲਵੀ ਮਸਜਿਦਾਂ ’ਚੋਂ ਸਾਨੂੰ ਮਾਰਨ ਲਈ ਭਾਸ਼ਣ ਦਿੰਦਿਆਂ ਕਹਿੰਦੇ ਸਨ, ‘‘ਮੁਹਾਜਰਾਂ ਨੂੰ ਮਾਰਨ ’ਤੇ ਜੰਨਤ ਨਸੀਬ ਹੋਵੇਗੀ।’’ ਇਨ੍ਹਾਂ ਦੋਵਾਂ ਘਟਨਾਵਾਂ ’ਚ ਵੀ ਮ੍ਰਿਤਕ ਅਤੇ ਹੱਤਿਆਰੇ ਦੋਵੇਂ ਇਸਲਾਮ ਦੇ ਪੈਰੋਕਾਰ ਸਨ।

ਇਹ ਸਹੀ ਹੈ ਕਿ ਭਾਰਤ ’ਚ ਜਨਮੇ ਲੱਖਾਂ ਮੁਸਲਮਾਨਾਂ ਨੇ ਵੰਡ ਦੇ ਬਾਅਦ ਪਾਕਿਸਤਾਨ ਨੂੰ ਆਪਣਾ ਮੁਲਕ ਮੰਨਿਆ ਅਤੇ ਉਨ੍ਹਾਂ ’ਚੋਂ ਸਮੇਂ-ਸਮੇਂ ’ਤੇ ਉਥੋਂ ਦੇ ਕਈ ਉੱਚ ਅਹੁਦਿਆਂ ’ਤੇ ਵੀ ਬਿਰਾਜਮਾਨ ਹੋਏ। ਮੁਹੰਮਦ ਅਲੀ ਜਿੱਨਾਹ, ਲਿਆਕਤ ਅਲੀ, ਜ਼ਿਆ-ਉਲ-ਹੱਕ ਅਤੇ ਪ੍ਰਵੇਜ਼ ਮੁਸ਼ਰਫ ਆਦਿ ਇਸ ਦੇ ਸਭ ਤੋਂ ਪ੍ਰਤੱਖ ਅਤੇ ਵੱਡੇ ਸਬੂਤ ਹਨ। ਇਹ ਇਸ ਲਈ ਸੰਭਵ ਹੋਇਆ, ਕਿਉਂਕਿ ਲਹੂ ਡੋਲ੍ਹਵੀਂ ਵੰਡ ਦੇ ਬਾਅਦ ਇਨ੍ਹਾਂ ਵਰਗੇ ਸਾਰੇ ਮੁਸਲਮਾਨਾਂ ਨੇ ਨਾ ਕੇਵਲ ਭਾਰਤ ਨਾਲ ਜੁੜੀਆਂ ਆਪਣੀਆਂ ਜੜ੍ਹਾਂ ਦਾ ਤਿਆਗ ਕਰ ਦਿੱਤਾ ਸਗੋਂ ਭਾਰਤੀ ਉਪ ਮਹਾਦੀਪ ’ਤੇ ਜੇਹਾਦ ਕਰਨ ਵਾਲੇ ਇਸਲਾਮੀ ਹਮਲਾਵਰਾਂ -ਗੌਰੀ, ਗਜ਼ਨਬੀ ਅਤੇ ਬਾਬਰ ਨੂੰ ਆਪਣਾ ਰਾਸ਼ਟਰੀ ਨਾਇਕ ਮੰਨਦੇ ਹੋਏ ‘ਕਾਫਿਰ’ ਭਾਰਤ (ਹਿੰਦੂ) ਵਿਰੋਧੀ ਨੀਤੀਆਂ ਨੂੰ ਸਾਕਾਰ ਰੂਪ ਅਤੇ ਉਸ ਨੂੰ ਮਜ਼ਬੂਤੀ ਮੁਹੱਈਆ ਕਰਵਾਉਣ ਦਾ ਨਿਰੰਤਰ ਕੰਮ ਕੀਤਾ। ਇਨ੍ਹਾਂ ਸਾਰਿਆਂ ਨੇ ਖੰਡਿਤ ਭਾਰਤ ਨਾਲੋਂ ਪਾਕਿਸਤਾਨ ਦੀ ਮੂਲ ਸੱਭਿਆਚਾਰਕ ਅਤੇ ਸੰਸਥਾਗਤ ਜੜ੍ਹਾਂ ਨੂੰ ਕੱਟ ਕੇ ਅਤੇ ਉਨ੍ਹਾਂ ਦੀ ਵੱਖਰੀ ਪਛਾਣ ਸਥਾਪਿਤ ਕਰਨ ਲਈ ਪਾਕਿਸਤਾਨ ਨੂੰ ਅਰਬ ਅਤੇ ਮੱਧ ਏਸ਼ੀਆਈ ਸੱਭਿਆਚਾਰ ਨਾਲ ਜੋੜਨ ’ਚ ਮਹੱਤਵਪੂਰਨ ਭੂਮਿਕਾ ਵੀ ਨਿਭਾਈ। ਉਰਦੂ ਨੂੰ ਰਾਸ਼ਟਰੀ ਭਾਸ਼ਾ ਐਲਾਨਣ ਵਾਲੇ ਪਾਕਿਸਤਾਨ ਦੇ ਰਾਸ਼ਟਰੀ ਗੀਤ ਦਾ ਫਾਰਸੀ ਭਾਸ਼ਾ ’ਚ ਲਿਖਿਆ ਹੋਣਾ ਇਸ ਦਾ ਸਭ ਤੋਂ ਵੱਡਾ ਸਾਕਾਰ ਰੂਪ ਹੈ।

ਜੇਕਰ ਮਜ਼੍ਹਬ ਦੇ ਆਧਾਰ ’ਤੇ ਕਿਸੇ ਦੇਸ਼ ਦੀ ਉਸਾਰੀ ਸੰਭਵ ਹੁੰਦੀ ਤਾਂ ਕਿਉਂ ਤੁਰਕੀ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਈਰਾਨ, ਇਰਾਕ, ਇੰਡੋਨੇਸ਼ੀਆ ਵਰਗੇ ਵਿਸ਼ਵ ਦੇ ਐਲਾਨੇ 45 ਇਸਲਾਮੀ ਦੇਸ਼ ਮਜ਼੍ਹਬ ਦੇ ਨਾਂ ’ਤੇ ਇਕ ਨਹੀਂ ਹੋਏ? ਕਿਉਂ ਪਾਕਿਸਤਾਨ, ਅਫਗਾਨਿਸਤਾਨ ਅਤੇ ਈਰਾਨ ’ਚ ਅਕਸਰ ਤਣਾਅ ਬਣਿਆ ਰਹਿੰਦਾ ਹੈ? ਇਹੀ ਮਾਪਦੰਡ ਹੋਰ ਸਮਾਜ ’ਤੇ ਵੀ ਲਾਗੂ ਹੁੰਦਾ ਹੈ। ਭਾਰਤ, ਨੇਪਾਲ ਅਤੇ ਮਾਰੀਸ਼ਸ ਵਰਗੇ ਹਿੰਦੂ ਬਹੁਗਿਣਤੀ ਦੇਸ਼- ਤੇ ਜਾਪਾਨ, ਥਾਈਲੈਂਡ, ਭੂਟਾਨ, ਮੰਗੋਲੀਆ, ਸ਼੍ਰੀਲੰਕਾ, ਮਿਆਂਮਾਰ ਵਰਗੇ ਬੋਧੀ ਬਹੁਗਿਣਤੀ ਰਾਸ਼ਟਰ ਇਕ ਦੇਸ਼ ਕਿਉਂ ਨਹੀਂ ਬਣੇ?

ਸੱਚ ਤਾਂ ਇਹ ਹੈ ਕਿ ਪਿਛਲੇ 72 ਸਾਲਾਂ ਤੋਂ ਜੇਕਰ ਪਾਕਿਸਤਾਨ ਵਿਸ਼ਵ ਦੇ ਨਕਸ਼ੇ ’ਤੇ ਬਣਿਆ ਹੈ, ਤਾਂ ਉਸ ਦਾ ਕਾਰਣ ਇਸ ਇਸਲਾਮੀ ਦੇਸ਼ ਦਾ ਉਹ ਵਿਚਾਰਕ ਰਵੱਈਆ ਹੈ, ਜਿਸ ਨੂੰ ਕਾਫਿਰ-ਕੁਫਰ ਦੇ ਜ਼ਹਿਰੀਲੇ ਚਿੰਤਨ ਤੋਂ ਪ੍ਰਾਣਵਾਯੂ ਮਿਲ ਰਹੀ ਹੈ– ਜਿਸ ’ਚ ਇਸਲਾਮ ਪਹਿਲਾਂ ਕਿਸੇ ਵੀ ਸੱਭਿਆਚਾਰ ਅਤੇ ਸੱਭਿਅਤਾ ਦੇ ਪ੍ਰਤੀ ਕੇਵਲ ਨਫਰਤ ਦਾ ਭਾਵ ਹੈ। ਇਸ ਲਈ ‘ਦੋ ਰਾਸ਼ਟਰ ਸਿਧਾਂਤ’ ਨਾ ਕੇਵਲ ਢਕਵੰਜ ਸੀ, ਸਗੋਂ ਇਹ ਜ਼ਹਿਰੀਲੇ ‘ਕਾਫਿਰ-ਕੁਫਰ’ ਧਾਰਨਾ ’ਤੇ ਬੜਬੋਲੀ ਚਰਚਾ ਨੂੰ ਦਿਸ਼ਾਹੀਣ ਬਣਾਉਣ ਦਾ ਸਭ ਤੋਂ ਆਸਾਨ ਮਾਧਿਅਮ ਵੀ ਬਣਿਆ ਹੋਇਆ ਹੈ।

  • ਪਾਕਿਸਤਾਨ
  • ਤਰਸਯੋਗ
  • situation
  • migrants

ਮੋਇਆਂ ਨੂੰ ਪੂਜੇ ਇਹ ਦੁਨੀਆ, ਜਿਊਂਦੇ ਦੀ ਹਕੀਕਤ ਕੁਝ ਵੀ ਨਹੀਂ

NEXT STORY

Stories You May Like

  • pojk  crackdown  protesters
    PoJK: ਅੰਦੋਲਨ ਵਿੱਚ ਬਦਲ ਰਹੀ ਦਹਾਕਿਆਂ ਦੀ ਅਣਗਹਿਲੀ, ਕੀ ਹੈ ਆਰਥਿਕਤਾ ਦੀ ਸਥਿਤੀ
  • pok protests
    ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਰੋਸ ਪ੍ਰਦਰਸ਼ਨ ਕਿਉਂ ਭੜਕੇ ?
  • this special scheme of rbi brought 40 81 billion dollars to india
    RBI ਦੀ ਇਸ ਵਿਸ਼ੇਸ਼ ਸਕੀਮ ਨੇ ਭਾਰਤ 'ਚ ਲਿਆਂਦੇ 40.81 ਅਰਬ ਡਾਲਰ, ਜਾਣੋ ਕੀ ਹੈ ਯੋਜਨਾ
  • child abuse statistics in pakistan are alarming
    ਪਾਕਿਸਤਾਨ 'ਚ ਬਾਲ ਸ਼ੋਸ਼ਣ ਦੇ ਅੰਕੜੇ ਚਿੰਤਾਜਨਕ: ਛੇ ਮਹੀਨਿਆਂ 'ਚ 1,914 ਮਾਮਲੇ ਦਰਜ
  • jewish legacy
    ਪਾਕਿਸਤਾਨ 'ਚ ਅਲੋਪ ਹੋਈ ਯਹੂਦੀਆਂ ਦੀ ਪਛਾਣ
  • government atrocities on the people of pok
    PoK ਦੀ ਜਨਤਾ 'ਤੇ ਸਰਕਾਰੀ ਜ਼ੁਲਮ ਤੇ ਪਾਕਿਸਤਾਨ ਗਲੋਬਲ ਜਾਂਚ ਤੋਂ ਬਚ ਕਿਵੇਂ ਜਾਂਦਾ ਹੈ?
  • explosion in pakistan
    ਪਾਕਿਸਤਾਨ 'ਚ ਗ੍ਰਨੇਡ ਧਮਾਕਾ,  ਔਰਤ ਸਮੇਤ ਤਿੰਨ ਲੋਕਾਂ ਦੀ ਮੌਤ
  • religious scholar killed
    ਪਾਕਿਸਤਾਨ : ਬੰਬ ਧਮਾਕੇ 'ਚ ਧਾਰਮਿਕ ਆਗੂ ਦੀ ਮੌਤ
  • major weather warning in punjab on august 17 and 18
    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ ਚਿਤਾਵਨੀ, ਵਿਭਾਗ ਨੇ ਜਾਰੀ ਕੀਤੀ...
  • illegal liquor  accused arrested  police personnel
    ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
  • solid waste management project worth over rs 600 crore passed corporation
    ਨਿਗਮ 'ਚ ਸੋਮਵਾਰ ਨੂੰ ਪਾਸ ਹੋਵੇਗਾ 600 ਕਰੋੜ ਤੋਂ ਵੱਧ ਦਾ ਸਾਲਿਡ ਵੇਸਟ...
  • terrible road accident in jalandhar delivery boy dies tragically
    ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ...
  • holiday declared for schools in punjab on monday
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ
  • jalandhar gymkhana elections  progressives stalwarts try to form a group
    ਜਲੰਧਰ ਜਿਮਖਾਨਾ ਚੋਣਾਂ: ਇਕ ਵਾਰ ਫਿਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ...
  • horrific accident jalandhar activa rammed under a truck  leaving two injured
    ਫਿਲੌਰ 'ਚ ਭਿਆਨਕ ਹਾਦਸਾ! ਟਰੱਕ ਹੇਠਾਂ ਜਾ ਵੜੀ ਐਕਟਿਵਾ, ਮੰਜ਼ਰ ਵੇਖ ਸਹਿਮੇ ਲੋਕ
  • hooliganism in phagwara
    ਫਗਵਾੜਾ ਗੇਟ 'ਚ ਗੁੰਡਾਗਰਦੀ: ਨੌਜਵਾਨ ਨੇ ਦੁਕਾਨਦਾਰ ਨੂੰ ਚਾਕੂ ਮਾਰਨ ਦੀ ਕੀਤੀ...
Trending
Ek Nazar
heavy rain imd punjab weather

15, 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ...

shweta tiwari marriage rumors

ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ...

mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • jagtar hawara parole
      ਜਗਤਾਰ ਸਿੰਘ ਹਵਾਰਾ : ਪੰਜਾਬ ਨੂੰ ਚੋਣ ਲਾਭ ਤੋਂ ਪਹਿਲਾਂ ਸੁਰੱਖਿਆ ਨੂੰ ਤਰਜੀਹ...
    • the growing trend of climbing
      ‘ਮੰਗਾਂ ਮਨਵਾਉਣ ਲਈ ਟਾਵਰਾਂ ਆਦਿ’ ’ਤੇ ਚੜ੍ਹਨ ਦਾ ਵਧਦਾ ਰੁਝਾਨ!
    • odyssey relevance
      ਨੋਲਨ ਦੀ ਫ਼ਿਲਮ ‘ਦ ਓਡਿਸੀ’ ਅੱਜ ਦੇ ਲਈ ਪ੍ਰਾਸੰਗਿਕ ਕਿਉਂ ?
    • cyber fraud security
      ਠੱਗੀ ਤੋਂ ਆਜ਼ਾਦੀ : ਹਰਿਆਣਾ ਨੇ ਕਿਵੇਂ ਬਣਾਇਆ ‘ਸਾਈਬਰ ਸੁਰੱਖਿਆ ਕਵਚ’
    • dialogue is must in politics
      ਸਿਆਸੀ ਜੀਵਨ ’ਚ ਸੰਵਾਦ ਕਾਇਮ ਰੱਖਣਾ ਜ਼ਰੂਰੀ
    • hemant soren cbi
      ਸੀ. ਬੀ. ਆਈ. ਜਾਂਚ ਤੋਂ ਕਿਉਂ ਭੱਜ ਰਹੇ ਹਨ ਹੇਮੰਤ ਸੋਰੇਨ
    • increasing defects in planes putting passengers lives at risk
      ‘ਜਹਾਜ਼ਾਂ ’ਚ ਵਧ ਰਹੀਆਂ ਖ਼ਾਮੀਆਂ’ ਯਾਤਰੀਆਂ ਦੀਆਂ ਜਾਨਾਂ ਪੈ ਰਹੀਆਂ ਖ਼ਤਰੇ ’ਚ!
    • government e marketplace
      ਸਮਾਵੇਸ਼ੀ, ਪਾਰਦਰਸ਼ੀ ਸਰਕਾਰੀ ਖ਼ਰੀਦ ਦਾ ਬਿਹਤਰੀਨ ਪਲੇਟਫਾਰਮ ਹੈ ਜੈੱਮ
    • rss gen z
      ਆਰ. ਐੱਸ. ਐੱਸ. ਦਾ ‘ਜੈੱਨ-ਜ਼ੀ’ ਨੂੰ ਲੈ ਕੇ ‘ਡੈਮੇਜ ਕੰਟਰੋਲ’, ਭਾਜਪਾ ਨੂੰ ਸਖ਼ਤ...
    • e20
      ਇਥੇਨੌਲ-20, ਕਿਸਾਨਾਂ ਦੀ ਆਰਥਿਕ ਖੁਸ਼ਹਾਲੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +