ਨਵੀਂ ਦਿੱਲੀ- ਐਤਵਾਰ, 1 ਫਰਵਰੀ ਤੋਂ ਕਈ ਨਿਯਮਾਂ ’ਚ ਬਦਲਾਅ ਹੋਣ ਜਾ ਰਹੇ ਹਨ, ਜਿਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ’ਤੇ ਪਵੇਗਾ। 1 ਫਰਵਰੀ ਤੋਂ ਸਿਗਰਟ, ਤੰਬਾਕੂ, ਤੰਬਾਕੂ ਉਤਪਾਦਾਂ, ਐੱਲ. ਪੀ. ਜੀ. ਗੈਸ, ਪੀ. ਐੱਨ. ਜੀ., ਸੀ. ਐੱਨ. ਜੀ., ਫਾਸਟੈਗ, ਕ੍ਰੈਡਿਟ ਕਾਰਡ ਆਦਿ ਨਾਲ ਜੁੜੇ ਨਿਯਮਾਂ ’ਚ ਬਦਲਾਅ ਲਾਗੂ ਹੋ ਜਾਣਗੇ। ਇੱਥੇ ਅਸੀਂ ਜਾਣਾਂਗੇ ਕਿ 1 ਫਰਵਰੀ ਤੋਂ ਕੀ-ਕੀ ਬਦਲਾਅ ਹੋਣ ਜਾ ਰਹੇ ਹਨ।
1 ਫਰਵਰੀ ਤੋਂ ਦੇਸ਼ ’ਚ ਸਿਗਰਟ, ਤੰਬਾਕੂ ਅਤੇ ਹੋਰ ਤੰਬਾਕੂ ਉਤਪਾਦਾਂ ’ਤੇ ਨਵਾਂ ਟੈਕਸ ਢਾਂਚਾ ਲਾਗੂ ਹੋ ਜਾਵੇਗਾ। ਨਵਾਂ ਟੈਕਸ ਲਾਗੂ ਹੋਣ ਕਾਰਨ ਸਿਗਰਟ, ਤੰਬਾਕੂ, ਪਾਨ ਮਸਾਲਾ ਅਤੇ ਹੋਰ ਸਾਰੇ ਤੰਬਾਕੂ ਉਤਪਾਦ ਮਹਿੰਗੇ ਹੋ ਜਾਣਗੇ। ਸਰਕਾਰ ਇਨ੍ਹਾਂ ’ਤੇ ਐਕਸਾਈਜ਼ ਡਿਊਟੀ ਅਤੇ ਸੈੱਸ ਵਧਾ ਰਹੀ ਹੈ, ਜੋ ਜੀ. ਐੱਸ. ਟੀ. ਤੋਂ ਵੱਖਰਾ ਹੋਵੇਗਾ।
ਇਹ ਵੀ ਪੜ੍ਹੋ- ਪੰਜਾਬ ਸਿਆਸਤ 'ਚ ਵੱਡਾ ਧਮਾਕਾ: ਨਵਜੋਤ ਕੌਰ ਸਿੱਧੂ ਨੇ ਕਾਂਗਰਸ ਨੂੰ ਕਹਿ ਦਿੱਤਾ ਅਲਵਿਦਾ!
ਐੱਲ. ਪੀ. ਜੀ. ਸਿਲੰਡਰ ਦੀ ਕੀਮਤ
ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਐੱਲ. ਪੀ. ਜੀ. ਭਾਵ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ ਅਤੇ ਲੋੜ ਦੇ ਆਧਾਰ ’ਚ ਇਸ ਦੀਆਂ ਪ੍ਰਚੂਨ ਕੀਮਤਾਂ ’ਚ ਕਟੌਤੀ ਜਾਂ ਵਾਧਾ ਕੀਤਾ ਜਾਂਦਾ ਹੈ। ਲਿਹਾਜ਼ਾ, 1 ਫਰਵਰੀ ਨੂੰ ਤੇਲ ਮਾਰਕੀਟਿੰਗ ਕੰਪਨੀਆਂ 14.2 ਕਿਲੋ ਵਾਲੇ ਘਰੇਲੂ ਅਤੇ 19 ਕਿਲੋ ਵਾਲੇ ਕਮਰਸ਼ੀਅਲ ਐੱਲ. ਪੀ. ਜੀ. ਸਿਲੰਡਰ ਦੀਆਂ ਕੀਮਤਾਂ ’ਚ ਬਦਲਾਅ ਕਰ ਸਕਦੀਆਂ ਹਨ।
ਸੀ. ਐੱਨ. ਜੀ., ਪੀ. ਐੱਨ. ਜੀ. ਅਤੇ ਏ. ਟੀ. ਐੱਫ. ਦੀਆਂ ਕੀਮਤਾਂ ’ਚ ਬਦਲਾਅ
ਐੱਲ. ਪੀ. ਜੀ. ਸਿਲੰਡਰ ਵਾਂਗ ਹੀ ਸੀ. ਐੱਨ. ਜੀ., ਪੀ. ਐੱਨ. ਜੀ. ਅਤੇ ਏ. ਟੀ. ਐੱਫ. ਦੀਆਂ ਕੀਮਤਾਂ ਦੀ ਵੀ ਹਰ ਮਹੀਨੇ ਸਮੀਖਿਆ ਕੀਤੀ ਜਾਂਦੀ ਹੈ ਅਤੇ ਲੋੜ ਪੈਣ ’ਤੇ ਇਸ ’ਚ ਘਾਟਾ-ਵਾਧਾ ਕੀਤਾ ਜਾਂਦਾ ਹੈ। ਜਿੱਥੇ ਸੀ. ਐੱਨ. ਜੀ. ਦੀ ਗੈਸ ਗੱਡੀਆਂ ਦੇ ਈਂਧਨ ਵਜੋਂ ਵਰਤੋਂ ਹੁੰਦੀ ਹੈ, ਉੱਥੇ ਹੀ ਦੂਜੇ ਪਾਸੇ ਹਵਾਈ ਜਹਾਜ਼ ਲਈ ਏ. ਟੀ. ਐੱਫ. ਭਾਵ ਜਹਾਜ਼ੀ ਈਂਧਨ ਦੀ ਵਰਤੋਂ ਕੀਤੀ ਜਾਂਦੀ ਹੈ। ਪੀ. ਐੱਨ. ਜੀ. ਗੈਸ, ਰਸੋਈ ਗੈਸ ਹੀ ਹੁੰਦੀ ਹੈ ਜੋ ਸਿਲੰਡਰ ਦੀ ਬਜਾਏ ਪਾਈਪਲਾਈਨ ਰਾਹੀਂ ਘਰਾਂ ਤੱਕ ਪਹੁੰਚਦੀ ਹੈ।
ਇਹ ਵੀ ਪੜ੍ਹੋ- ਕਾਂਗਰਸ ਛੱਡਦੇ ਸਾਰ ਨਵਜੋਤ ਕੌਰ ਸਿੱਧੂ ਨੇ ਦੱਸ'ਤਾ ਅਗਲਾ ਪਲਾਨ
ਫਾਸਟੈਗ ਲਈ ਖ਼ਤਮ ਹੋਵੇਗੀ ਕੇ. ਵਾਈ. ਸੀ. ਦੀ ਲੋੜ
1 ਫਰਵਰੀ ਤੋਂ ਫਾਸਟੈਗ ਲਈ ਕੇ. ਵਾਈ. ਸੀ. ਵੈਰੀਫਿਕੇਸ਼ਨ ਦੀ ਲੋੜ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਐੱਨ. ਐੱਚ. ਏ. ਆਈ. ਭਾਵ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਪਹਿਲਾਂ ਹੀ ਇਸ ਦਾ ਐਲਾਨ ਕਰ ਚੁੱਕੀ ਹੈ। ਨਵੇਂ ਨਿਯਮਾਂ ਤਹਿਤ ਹੁਣ ਫਾਸਟੈਗ ਜਾਰੀ ਕਰਨ ਵਾਲੇ ਬੈਂਕਾਂ ਨੂੰ ਹੀ ਫਾਸਟੈਗ ਜਾਰੀ ਕਰਨ ਤੋਂ ਪਹਿਲਾਂ ਪੂਰੀ ਜਾਂਚ ਕਰਨੀ ਪਵੇਗੀ।
ਇਹ ਵੀ ਪੜ੍ਹੋ- ਬੀਅਰ ਪੀ ਚਲਾਇਆ ਸਾਇਕਲ, ਪੁਲਸ ਨੇ ਕੱਟ'ਤਾ 65 ਹਜ਼ਾਰ ਦਾ ਚਲਾਨ
ਚਾਂਦੀ 1.28 ਲੱਖ ਅਤੇ ਸੋਨਾ 42 ਹਜ਼ਾਰ ਰੁਪਏ ਸਸਤਾ, ਨਿਵੇਸ਼ਕਾਂ 'ਚ ਹਾਹਾਕਾਰ
NEXT STORY