ਨਵੀਂ ਦਿੱਲੀ — ਨੀਤੀ ਕਮਿਸ਼ਨ ਨੇ ਬੱਚਿਆਂ 'ਚ ਖੋਜ ਅਤੇ ਉਦਮਸ਼ੀਲਤਾ ਵਧਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਯੋਜਨਾ ਅਟਲ ਇਨੋਵੇਸ਼ਨ ਮਿਸ਼ਨ ਦੇ ਤਹਿਤ ਅਟਲ ਟਿੰਕਰਿੰਗ ਲੈਬ(ਏ.ਟੀ.ਐੱਲ.) ਸਥਾਪਤ ਕਰਨ ਲਈ 3000 ਹੋਰ ਸਕੂਲਾਂ ਨੂੰ ਚੁਣਿਆ ਹੈ। ਇਸ ਦੇ ਨਾਲ ਹੀ ਏ.ਟੀ.ਐੱਲ. ਸਕੂਲਾਂ ਦੀ ਸੰਖਿਆ ਵਧ ਕੇ 5,441 ਹੋ ਗਈ ਹੈ। ਕਮਿਸ਼ਨ ਨੇ ਕਿਹਾ ਹੈ ਕਿ ਜਲਦੀ ਹੀ ਅਟਲ ਇਨੋਵੇਸ਼ਨ ਮਿਸ਼ਨ ਦੀ ਪਹੁੰਚ ਦੇਸ਼ ਦੇ ਸਾਰੇ ਜ਼ਿਲਿਆ ਵਿਚ ਹੋਵੇਗੀ। ਨੀਤੀ ਕਮਿਸ਼ਨ ਦੇ ਬਿਆਨਾਂ ਅਨੁਸਾਰ ਚੁਣੇ ਗਏ ਸਕੂਲਾਂ ਨੂੰ ਅਗਲੇ 5 ਸਾਲਾਂ ਵਿਚ 20 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਨੀਤੀ ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਜਲਦੀ ਹੀ ਦੇਸ਼ ਦੇ ਸਾਰੇ ਜ਼ਿਲਿਆ 'ਚ ਟਿੰਕਰਿੰਗ ਲੈਬ ਸਥਾਪਤ ਕੀਤੇ ਜਾਣਗੇ। ਇਸ ਨਾਲ ਟੈਕਨਾਲੋਜੀ ਨਵੀਨਤਾ ਅਤੇ ਸਿੱਖਿਆ ਪ੍ਰਣਾਲੀ ਵਿਚ ਵੱਡੀਆਂ ਤਬਦੀਲੀਆਂ ਆਉਣਗੀਆਂ। ਅਟਲ ਇਨੋਵੇਸ਼ਨ ਮਿਸ਼ਨ ਦੇ ਪ੍ਰਬੰਧਕ ਨਿਰਦੇਸ਼ਕ ਰਾਮਨਾਥਨ ਰਮਣਨ ਨੇ ਕਿਹਾ, 'ਇਨ੍ਹਾਂ 3,000 ਵਾਧੂ ਸਕੂਲਾਂ ਦੇ ਆਉਣ ਨਾਲ ਏ.ਟੀ.ਐੱਲ. ਪ੍ਰੋਗਰਾਮ ਦਾ ਦਾਇਰਾ ਵੱਡਾ ਹੋਵੇਗਾ। ਇਨੋਵੇਸ਼ਨ ਗਤੀਵਿਧੀਆਂ ਵਿਚ ਬੱਚਿਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ ਅਤੇ ਨੌਜਵਾਨ ਖੋਜਕਾਰਾਂ ਕੋਲ 3ਡੀ ਪ੍ਰਿੰਟਿੰਗ, ਰੋਬੋਟਿਕਸ, ਇੰਟਰਨੈੱਟ ਆਫ ਥਿੰਗਸ ਅਤੇ ਮਾਈਕਰੋਪ੍ਰੋਸੈਸਰਾਂ ਵਰਗੀਆਂ ਤਕਨਾਲੋਜੀਆਂ ਤੱਕ ਪਹੁੰਚ ਅਸਾਨ ਹੋਵੇਗੀ।'
ਇਨ੍ਹਾਂ ਨਵੇਂ ਸਕੂਲਾਂ ਨਾਲ 2020 ਤੱਕ 10 ਲੱਖ ਤੋਂ ਵਧ ਨਵੇਂ ਖੋਜਕਾਰÎਾਂ ਅਤੇ ਉਤਪਾਦਕਾਂ ਦੇ ਬਣਨ ਦਾ ਰਸਤਾ ਅਸਾਨ ਹੋਵੇਗਾ। ਏ.ਟੀ.ਐੱਲ. ਯੋਜਨਾ ਦੇ ਤਹਿਤ ਬੱਚਿਆਂ ਲਈ ਉਨ੍ਹਾਂ ਸਥਾਨਕ ਸਮੱਸਿਆਵਾਂ ਦੇ ਵਿਲੱਖਣ ਹੱਲ ਦੀਆਂ ਸੰਭਾਵਨਾਵਾਂ ਨੂੰ ਖੋਜਣ ਨੂੰ ਲੈ ਕੇ ਇਕ ਨਵੀਨਤਾ ਕੇਂਦਰ ਵਜੋਂ ਕੰਮ ਕਰੇਗੀ, ਜਿਨ੍ਹਾਂ ਨਾਲ ਉਨ੍ਹਾਂ ਦਾ ਰੋਜ਼ਾਨਾ ਸਾਹਮਣਾ ਹੁੰਦਾ ਹੈ। ਇਨ੍ਹਾਂ ਨਵੇਂ ਸਕੂਲਾਂ ਦੇ ਨਾਲ ਏ.ਟੀ.ਐੱਲ. ਦੀ ਪਹੁੰਚ 5,441 ਸਕੂਲਾਂ ਤੱਕ ਹੋ ਗਈ ਹੈ। ਜੋ ਕਿ ਪੂਰੇ ਦੇਸ਼ ਅਤੇ 7 ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿਚ ਫੈਲੇ ਹਨ। ਅਟਲ ਇਨੋਵੇਸ਼ਨ ਮਿਸ਼ਨ(ਏ.ਆਈ.ਐੱਮ.) ਦੇਸ਼ ਵਿਚ ਨਵੀਨਤਾ ਅਤੇ ਉਦਮਸ਼ੀਲਤਾ ਦੇ ਸਭਿਆਚਾਰ ਨੂੰ ਵਧਾਉਣ ਲਈ ਸਰਕਾਰ ਦਾ ਇਕ ਪ੍ਰਮੁੱਖ ਪ੍ਰੋਗਰਾਮ ਹੈ।
HDFC ਬੈਂਕ ਦੇ ATM 'ਚੋਂ ਨਹੀਂ ਕਢਾ ਸਕੋਗੇ ਪੈਸੇ, ਹੋ ਸਕਦੀ ਹੈ ਮੁਸ਼ਕਿਲ
NEXT STORY