ਨਵੀਂ ਦਿੱਲੀ—ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਕਿਹਾ ਕਿ ਉਹ ਅਸਾਮ ਅਤੇ ਪੱਛਮ ਬੰਗਾਲ ਸਣੇ 5 ਸੂਬਿਆਂ 'ਚ ਪੇਂਡੂ ਸੜਕ ਕੁਨੈਕਟੀਵਿਟੀ 'ਚ ਸੁਧਾਰ ਲਈ 50 ਕਰੋੜ ਦਾ ਕਰਜ਼ਾ ਮੁਹੱਈਆ ਕਰਵਾਏਗਾ। ਏ. ਡੀ. ਬੀ. ਨੇ ਇਕ ਬਿਆਨ 'ਚ ਕਿਹਾ ਹੈ ਕਿ ਏ. ਡੀ. ਬੀ. ਦੇ ਨਿਰਦੇਸ਼ਕ ਮੰਡਲ ਨੇ ਦੂਜੇ ਪੇਂਡੂ ਕੁਨੈਕਟੀਵਿਟੀ ਨਿਵੇਸ਼ ਪ੍ਰੋਗਰਾਮ ਲਈ ਇਕ ਵਿੱਤੀ ਪੋਸ਼ਣ ਸਹੂਲਤ ਐੈੱਮ. ਐੱਫ. ਐੱਫ. ਨੂੰ ਮਨਜ਼ੂਰੀ ਦਿੱਤੀ ਹੈ। ਇਸ ਪ੍ਰਾਜੈਕਟ ਦਾ ਫਾਇਦਾ ਅਸਾਮ, ਮੱਧ ਪ੍ਰਦੇਸ਼, ਛੱਤੀਸਗੜ੍ਹ, ਓਡਿਸ਼ਾ ਅਤੇ ਪੱਛਮ ਬੰਗਾਲ ਨੂੰ ਹੋਵੇਗਾ, ਜਿੱਥੇ ਏ. ਡੀ. ਬੀ. 12,000 ਕਿਲੋਮੀਟਰ ਲੰਬੀਆਂ ਪੇਂਡੂ ਸੜਕਾਂ ਦਾ ਨਿਰਮਾਣ ਅਤੇ ਅਪਗ੍ਰੇਡ ਕਰੇਗਾ।
ਅੱਜ ਆ ਸਕਦੇ ਹਨ GDP ਗਰੋਥ ਦੇ ਅੰਕੜੇ, PM ਮੋਦੀ ਨੂੰ ਮਿਲ ਸਕਦੀ ਹੈ ਖੁਸ਼ਖਬਰੀ
NEXT STORY