ਮੁੰਬਈ-ਆਰ. ਬੀ. ਆਈ. ਦੇ ਹਾਲੀਆ ਅੰਕੜਿਆਂ ਮੁਤਾਬਕ 14 ਸਤੰਬਰ ਨੂੰ ਖਤਮ ਪੰਦਰਵਾੜੇ ’ਚ ਬੈਂਕਾਂ ਵੱਲੋਂ ਦਿੱਤਾ ਗਿਆ ਕਰਜ਼ਾ 13.46 ਫੀਸਦੀ ਦੇ ਵਾਧੇ ਨਾਲ 87,98,812 ਕਰੋਡ਼ ਰੁਪਏ ’ਤੇ ਪਹੁੰਚ ਗਿਆ। ਪਿਛਲੇ ਸਾਲ ਇਸ ਪੰਦਰਵਾੜੇ ’ਚ ਬੈਂਕਾਂ ਦਾ ਕਰਜ਼ਾ 77,54,406 ਕਰੋਡ਼ ਰੁਪਏ ਰਿਹਾ ਸੀ, ਉਥੇ ਹੀ 31 ਅਗਸਤ 2018 ਨੂੰ ਖਤਮ ਹੋਏ ਪੰਦਰਵਾੜੇ ’ਚ ਬੈਂਕਾਂ ਦਾ ਕਰਜ਼ਾ 13.49 ਫੀਸਦੀ ਵਧ ਕੇ 87,89,259 ਕਰੋਡ਼ ਰੁਪਏ ਸੀ। ਕੇਂਦਰੀ ਬੈਂਕ ਦੇ ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਪੰਦਰਵਾੜੇ ’ਚ ਉਨ੍ਹਾਂ ਕੋਲ ਜਮ੍ਹਾ ਰਾਸ਼ੀ ’ਚ 8.58 ਫੀਸਦੀ ਦੀ ਵਾਧਾ ਦਰਜ ਕੀਤਾ ਗਿਅਾ ਤੇ ਉਹ 115,70,748 ਕਰੋਡ਼ ਰੁਪਏ ’ਤੇ ਪਹੁੰਚ ਗਈ। 31 ਅਗਸਤ, 2018 ਨੂੰ ਖਤਮ ਹੋਏ ਪੰਦਰਵਾੜੇ ’ਚ ਜਮ੍ਹਾ ਰਾਸ਼ੀ 8.88 ਫੀਸਦੀ ਦੇ ਵਾਧੇ ਨਾਲ 116, 45,870 ਕਰੋਡ਼ ਰੁਪਏ ਸੀ।
ਟਾਟਾ ਸਟੀਲ ਨੂੰ ਓਡਿਸ਼ਾ ’ਚ ਇਕਾਈ ਸਥਾਪਤ ਕਰਨ ਦੀ ਮਿਲੀ ਮਨਜ਼ੂਰੀ
NEXT STORY