ਨਵੀਂ ਦਿੱਲੀ— ਮੋਦੀ ਸਰਕਾਰ ਨੇ ਪੀ. ਐੱਨ. ਬੀ. ਘੋਟਾਲੇ ਦੇ ਮਾਸਟਰ ਮਾਈਂਡ ਮੇਹੁਲ ਚੋਕਸੀ ਨੂੰ ਘੇਰਨ ਦੀ ਰਣਨੀਤੀ ਬਣਾ ਲਈ ਹੈ। ਚੋਕਸੀ ਦੇ ਐਂਟੀਗੁਆ ਅਤੇ ਬਾਰਬੂਡਾ 'ਚ ਮੌਜੂਦ ਹੋਣ ਦੀਆਂ ਖਬਰਾਂ 'ਤੇ ਵਿਦੇਸ਼ ਮੰਤਰਾਲੇ ਨੇ ਉੱਥੇ ਦੀ ਸਰਕਾਰ ਨੂੰ ਅਲਰਟ ਕੀਤਾ ਹੈ। ਜਾਰਜ ਟਾਊਨ 'ਚ ਭਾਰਤੀ ਹਾਈ ਕਮਿਸ਼ਨਰ ਨੇ ਲਿਖਤੀ ਅਤੇ ਜ਼ੁਬਾਨੀ ਐਂਟੀਗੁਆ ਅਤੇ ਬਾਰਬੂਡਾ ਸਰਕਾਰ ਨੂੰ ਅਲਰਟ ਕੀਤਾ ਹੈ ਕਿ ਮੇਹੁਲ ਚੋਕਸੀ ਨੂੰ ਜ਼ਮੀਨ, ਹਵਾ ਜਾਂ ਸਮੁੰਦਰੀ ਰਸਤਿਓਂ ਕਿਤੇ ਹੋਰ ਨਾ ਜਾਣ ਦਿੱਤਾ ਜਾਵੇ। ਰਿਪੋਰਟਾਂ ਮੁਤਾਬਕ ਹਾਈ ਕਮਿਸ਼ਨਰ ਵੱਲੋਂ ਅੱਜ ਇਸ ਸੰਬੰਧੀ ਐਂਟੀਗੁਆ ਅਤੇ ਬਾਰਬੂਡਾ (ਏ. ਐਂਡ ਬੀ.) ਸਰਕਾਰ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਐਂਟੀਗੁਆ ਦੇ ਪੀ. ਐੱਮ. ਨੇ ਕਿਹਾ ਸੀ ਕਿ ਉਨ੍ਹਾਂ ਨੂੰ ਭਾਰਤ ਵੱਲੋਂ ਅਜੇ ਕੋਈ ਅਪੀਲ ਨਹੀਂ ਮਿਲੀ ਹੈ।
ਸੂਤਰਾਂ ਮੁਤਾਬਕ ਮੇਹੁਲ ਚੋਕਸੀ ਦਾ ਪਾਸਪੋਰਟ ਫਰਵਰੀ 2018 'ਚ ਰੱਦ ਕਰ ਦਿੱਤਾ ਗਿਆ ਸੀ। ਜਿਵੇਂ ਹੀ ਵਿਦੇਸ਼ ਮੰਤਰਾਲੇ ਨੂੰ ਮੇਹੁਲ ਚੋਕਸੀ ਦੇ ਐਂਟੀਗੁਆ 'ਚ ਮੌਜੂਦ ਹੋਣ ਦੀ ਸੰਭਾਵਨਾ ਦੀ ਜਾਣਕਾਰੀ ਮਿਲੀ, ਜਾਰਜ ਟਾਊਨ 'ਚ ਹਾਈ ਕਮਿਸ਼ਨ ਨੇ ਏ. ਐਂਡ ਬੀ. ਸਰਕਾਰ ਨੂੰ ਉਸ ਦੀ ਮੌਜੂਦਗੀ ਕਨਫਰਮ ਕਰਨ ਲਈ ਲਿਖਤੀ ਅਤੇ ਜ਼ੁਬਾਨੀ ਅਲਰਟ ਕਰਕੇ ਉਸ ਦੀ ਮੂਵਮੈਂਟ 'ਤੇ ਰੋਕ ਲਾਉਣ ਨੂੰ ਕਹਿ ਦਿੱਤਾ ਸੀ।
ਖੁਸ਼ਖਬਰੀ! SBI ਨੇ FD 'ਤੇ ਵਧਾਇਆ ਵਿਆਜ, ਅੱਜ ਤੋਂ ਲਾਗੂ ਹੋਏ ਨਵੇਂ ਰੇਟ
NEXT STORY