ਜੈਤੋ(ਰਘੁਨੰਦਨ ਪਰਾਸ਼ਰ)-ਦੇਸ਼ ਦੇ ਵੱਖ-ਵੱਖ ਕਪਾਹ ਫਸਲੀ ਸੂਬਿਆਂ ਦੀਆਂ ਮੰਡੀਆਂ 'ਚ ਹੁਣ ਤੱਕ ਲਗਭਗ 2 ਕਰੋੜ 40 ਲੱਖ ਗੰਢ ਵ੍ਹਾਈਟ ਗੋਲਡ ਦੀ ਪਹੁੰਚੀ ਹੈ, ਜਿਸ 'ਚ ਲਗਭਗ 44 ਲੱਖ ਗੰਢ ਪੰਜਾਬ, ਹਰਿਆਣਾ ਤੇ ਰਾਜਸਥਾਨ ਸੂਬਿਆਂ ਦੀ ਵੀ ਸ਼ਾਮਲ ਹੈ। ਇਹ ਜਾਣਕਾਰੀ ਅੰਤਰਰਾਸ਼ਟਰੀ ਪੱਧਰੀ ਪ੍ਰਸਿੱਧ ਸਪਿਨਿੰਗ ਗਰੁੱਪ ਆਰ. ਟੀ. ਐੱਮ. ਦੇ ਸੀ. ਪੀ. ਓ. ਐੈੱਨ. ਕੇ. ਸੋਨੀ ਨੇ ਦਿੱਤੀ।
ਦੇਸ਼ 'ਚ ਅੱਜ-ਕੱਲ 1.68 ਤੋਂ 1.70 ਲੱਖ ਗੰਢਾਂ ਦਾ ਵ੍ਹਾਈਟ ਗੋਲਡ ਮੰਡੀਆਂ 'ਚ ਪਹੁੰਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚਾਲੂ ਕਪਾਹ ਸੈਸ਼ਨ ਸਾਲ 2017-18 ਦੇ ਦੌਰਾਨ ਹੁਣ ਤੱਕ ਲਗਭਗ 40 ਲੱਖ ਗੰਢ ਵੱਖ-ਵੱਖ ਦੇਸ਼ਾਂ ਨੂੰ ਬਰਾਮਦ ਹੋ ਚੁੱਕੀ ਹੈ। 12 ਤੋਂ 15 ਲੱਖ ਗੰਢ ਹੋਰ ਬਰਾਮਦ ਹੋ ਸਕਦੀ ਹੈ। ਦੇਸ਼ 'ਚ ਇਸ ਕਪਾਹ ਸੈਸ਼ਨ ਦੌਰਾਨ 3.70 ਤੋਂ 3.75 ਕਰੋੜ ਵ੍ਹਾਈਟ ਗੋਲਡ ਗੰਢਾਂ ਦੀ ਪੈਦਾਵਾਰ ਹੋ ਸਕਦੀ ਹੈ ਜੋ ਕਿ ਭਾਰਤੀ ਟੈਕਸਟਾਈਲਜ਼ ਉਦਯੋਗ ਅਤੇ ਕਤਈ ਮਿੱਲਾਂ ਦੀ ਕੁਲ ਖਪਤ ਤੋਂ ਜ਼ਿਆਦਾ ਹੈ। ਭਾਰਤੀ ਵਾਅਦਾ ਰੂੰ ਤੇ ਵਾਅਦਾ ਕਪਾਹ ਕਪਾੜਾ ਨੂੰ ਲੈ ਕੇ ਹਾਜ਼ਰ ਰੂੰ ਵਪਾਰ ਬਰਬਾਦੀ ਦੇ ਕੰਢੇ 'ਤੇ ਪਹੁੰਚ ਗਿਆ ਹੈ, ਜਿਸ ਨਾਲ ਭਾਰਤੀ ਰੂੰ ਬਾਜ਼ਾਰ ਪੂਰੀ ਤਰ੍ਹਾਂ ਡਿਸਟਰਬ ਹੋ ਚੁੱਕਾ ਹੈ। ਕਪਾਹ ਜਿਨਰਾਂ ਨੇ ਰੂੰ ਦੇ ਨਾਲ-ਨਾਲ ਕਾਟਨ ਸੀਡ 'ਚ ਵੀ ਮੋਟੀ ਤੇਜ਼ੀ ਆਉਣ ਦੀ ਉਮੀਦ ਨਾਲ ਵੱਡਾ ਸਟਾਕ ਕਰ ਲਿਆ।
ਮੰਨਿਆ ਜਾ ਰਿਹਾ ਹੈ ਕਿ ਜਦੋਂ ਤੱਕ ਕਪਾਹ ਜਿਨਰ ਹਾਜ਼ਰ ਰੂੰ ਬਾਜ਼ਾਰ ਦੇਖ ਕੇ ਵਪਾਰ ਨਹੀਂ ਕਰਨਗੇ ਉਦੋਂ ਤੱਕ ਮੁਨਾਫਾ ਹਾਸਲ ਨਹੀਂ ਕਰ ਸਕਦੇ। ਕਾਟਨ ਸੀਡ ਦੇ ਭਾਅ ਕਰੀਬ 300 ਰੁਪਏ ਕੁਇੰਟਲ ਡੁੱਬ ਚੁੱਕੇ ਹਨ ਜਿਸ ਨਾਲ ਕਪਾਹ ਜਿਨਰਾਂ ਨੂੰ ਦੂਜੀ ਵੱਡੀ ਆਰਥਿਕ ਮਾਰ ਪਈ ਹੈ। ਇਸ ਤੋਂ ਪਹਿਲਾਂ ਰੂੰ 'ਚ ਵੱਡੀ ਮੰਦੀ ਆਉਣ ਨਾਲ ਕਪਾਹ ਜਿਨਰਾਂ ਨੂੰ ਆਰਥਿਕ ਝਟਕਾ ਲੱਗ ਚੁੱਕਾ ਹੈ।
PNB ਘਪਲੇ ਤੋਂ ਘਬਰਾਏ ਵਿਦੇਸ਼ੀ ਨਿਵੇਸ਼ਕ
NEXT STORY