ਨਵੀਂ ਦਿੱਲੀ— ਰੇਟਿੰਗ ਏਜੰਸੀ ਕ੍ਰਿਸਿਲ ਨੇ ਚਾਲੂ ਵਿੱਤੀ ਸਾਲ ਲਈ ਭਾਰਤ ਦੀ ਆਰਥਿਕ ਵਾਧਾ ਦਰ ਦਾ ਅੰਦਾਜ਼ਾ ਪਹਿਲਾਂ ਦੇ 7 ਫ਼ੀਸਦੀ ਤੋਂ ਘਟਾ ਕੇ 6.8 ਫ਼ੀਸਦੀ ਕਰ ਦਿੱਤਾ ਹੈ। ਫਿਲਹਾਲ ਅਗਲੇ ਵਿੱਤੀ ਸਾਲ 'ਚ ਵਾਧਾ ਦਰ ਵਧ ਕੇ 7.6 ਫ਼ੀਸਦੀ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਗਿਆ ਹੈ, ਹਾਲਾਂਕਿ ਇਹ ਵੀ ਪਹਿਲਾਂ ਦੇ 7.8 ਫ਼ੀਸਦੀ ਅੰਦਾਜ਼ੇ ਦੇ ਮੁਕਾਬਲੇ ਘੱਟ ਹੈ। ਕ੍ਰਿਸਿਲ ਨੇ ਇਹ ਵੀ ਅੰਦਾਜ਼ਾ ਲਾਇਆ ਹੈ ਕਿ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) 'ਤੇ ਆਧਾਰਿਤ ਮਹਿੰਗਾਈ ਦਰ ਚਾਲੂ ਵਿੱਤੀ ਸਾਲ 'ਚ 4 ਫ਼ੀਸਦੀ ਰਹੇਗੀ। ਇਹ ਰਿਜ਼ਰਵ ਬੈਂਕ ਦੇ ਹਾਲ ਦੇ 3.7 ਫ਼ੀਸਦੀ ਰਹਿਣ ਦੇ ਅੰਦਾਜ਼ੇ ਤੋਂ ਥੋੜ੍ਹਾ ਜ਼ਿਆਦਾ ਹੈ। ਕ੍ਰਿਸਿਲ ਨੇ ਅਗਲੇ ਵਿੱਤੀ ਸਾਲ 'ਚ ਮਹਿੰਗਾਈ ਦਰ 4.6 ਫ਼ੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਹੈ।
ਬੇਸ ਇਫੈਕਟ ਕਾਰਨ ਦੂਜੀ ਛਿਮਾਹੀ 'ਚ ਵਾਧਾ ਦਰ 7.5 ਫ਼ੀਸਦੀ ਰਹਿਣ ਦੀ ਸੰਭਾਵਨਾ
ਹਾਲਾਂਕਿ 6.8 ਫ਼ੀਸਦੀ ਆਰਥਿਕ ਵਾਧਾ ਦਰ ਲਈ ਜ਼ਰੂਰੀ ਹੈ ਕਿ ਚਾਲੂ ਵਿੱਤੀ ਸਾਲ ਦੇ ਆਖਰੀ 6 ਮਹੀਨਿਆਂ 'ਚ ਵਾਧਾ ਦਰ 7.5 ਫ਼ੀਸਦੀ ਰਹੇ ਕਿਉਂਕਿ ਪਹਿਲੇ 6 ਮਹੀਨਿਆਂ 'ਚ ਵਾਧਾ ਦਰ 6 ਫ਼ੀਸਦੀ ਸੀ। ਕ੍ਰਿਸਿਲ ਦੇ ਮੁੱਖ ਅਰਥਸ਼ਾਸਤਰੀ ਡੀ. ਕੇ. ਜੋਸ਼ੀ ਨੇ ਕਿਹਾ ਕਿ ਬੇਸ ਇਫੈਕਟ ਕਾਰਨ ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ 'ਚ ਵਾਧਾ ਦਰ 7.5 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ। ਪਿਛਲੇ ਸਾਲ 8 ਅਕਤੂਬਰ ਨੂੰ ਨੋਟਬੰਦੀ ਦੇ ਐਲਾਨ ਤੋਂ ਬਾਅਦ ਭਾਰਤ ਦੀ ਆਰਥਿਕ ਵਾਧਾ ਦਰ ਇਸ ਤੋਂ ਪਹਿਲਾਂ ਦੇ ਵਿੱਤੀ ਸਾਲ ਦੀ ਦੂਜੀ ਛਿਮਾਹੀ 'ਚ ਸੁਸਤ ਰਹੀ ਸੀ। ਕੁੱਲ ਘਰੇਲੂ ਉਤਪਾਦ 'ਚ ਵਾਧਾ ਦਰ ਤੀਜੀ ਤਿਮਾਹੀ 'ਚ 6.9 ਫ਼ੀਸਦੀ ਅਤੇ ਚੌਥੀ ਤਿਮਾਹੀ 'ਚ 6.1 ਫ਼ੀਸਦੀ ਰਹੀ। ਇਸੇ ਤਰ੍ਹਾਂ ਪਿਛਲੇ ਸਾਲ ਦੀ ਦੂਜੀ ਛਿਮਾਹੀ 'ਚ ਵਾਧਾ ਦਰ 6.5 ਫ਼ੀਸਦੀ ਰਹਿ ਗਈ ਸੀ।
ਖੇਤੀਬਾੜੀ ਖੇਤਰ ਦੀ ਵਾਧਾ ਦਰ ਰਹੇਗੀ 3 ਫ਼ੀਸਦੀ
ਅਗਲੇ ਵਿੱਤੀ ਸਾਲ 'ਚ ਕ੍ਰਿਸਿਲ ਨੇ ਆਰਥਿਕ ਵਾਧਾ ਦਰ 7.6 ਫ਼ੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਹੈ, ਜੋ ਉਸ ਦੇ ਪਹਿਲਾਂ ਦੇ 7.8 ਫ਼ੀਸਦੀ ਵਾਧਾ ਦਰ ਦੇ ਅੰਦਾਜ਼ੇ ਦੇ ਮੁਕਾਬਲੇ ਘੱਟ ਹੈ। ਕ੍ਰਿਸਿਲ ਨੇ ਕਿਹਾ ਹੈ ਕਿ ਚਾਲੂ ਵਿੱਤੀ ਸਾਲ 'ਚ ਖੇਤੀਬਾੜੀ ਖੇਤਰ ਦੀ ਵਾਧਾ ਦਰ 3 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ। ਜੋਸ਼ੀ ਨੇ ਕਿਹਾ ਕਿ ਖੇਤੀਬਾੜੀ ਉਤਪਾਦ 'ਚ ਅੱਧੀ ਹਿੱਸੇਦਾਰੀ ਬਾਗਬਾਨੀ ਅਤੇ ਚਾਰਿਆਂ ਦੀ ਹੁੰਦੀ ਹੈ। ਅਗਲੇ ਸਾਲ ਨਿਵੇਸ਼ ਦਰ 'ਚ ਗਿਰਾਵਟ ਜਾਰੀ ਰਹਿਣ ਦੀ ਸੰਭਾਵਨਾ ਹੈ। ਨਾਲ ਹੀ ਜੀ. ਡੀ. ਪੀ. ਵਾਧਾ ਦਰ ਵੀ ਕਮਜ਼ੋਰ ਰਹੇਗੀ। ਜੋਸ਼ੀ ਨੇ ਕਿਹਾ ਕਿ ਉਸ ਤੋਂ ਬਾਅਦ ਜੀ. ਡੀ. ਪੀ. 'ਚ ਤੇਜ਼ ਵਾਧਾ ਹੋਵੇਗਾ।
ਘਰ ਖਰੀਦਣ ਵੇਲੇ ਦਫਤਰ ਤੋਂ ਦੂਰੀ ਵੀ ਵੇਖਦੇ ਹਨ ਦਿੱਲੀ
NEXT STORY