ਨਵੀਂ ਦਿੱਲੀ (ਭਾਸ਼ਾ)-ਕਾਰੋਬਾਰ ਦੀ ਸਥਿਤੀ ਨੂੰ ਵਧੀਆ ਕਰਨ ਲਈ ਕੇਂਦਰੀ ਦਵਾਈ ਮਾਪਦੰਡ ਕੰਟਰੋਲ ਸੰਗਠਨ (ਸੀ. ਡੀ. ਐੱਸ. ਸੀ. ਓ.) ਨੇ ਫਾਰਮਾਸਿਊਟੀਕਲ ਕੰਪਨੀਆਂ ਲਈ ਵੱਖ-ਵੱਖ ਬੰਦਰਗਾਹਾਂ 'ਤੇ ਦਵਾਈਆਂ, ਮੈਡੀਕਲ ਉਪਕਰਨਾਂ ਤੇ ਕਾਸਮੈਟਿਕ ਸਮੱਗਰੀ ਦੀ ਬਰਾਮਦ ਲਈ ਨੋ ਆਬਜੈਕਸ਼ਨ ਸਰਟੀਫਿਕੇਟ (ਐੱਨ. ਓ. ਸੀ.) ਦੀ ਵਿਵਸਥਾ ਨੂੰ ਖਤਮ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਲਾਇਸੈਂਸ ਵਾਲੀਆਂ ਦਵਾਈਆਂ ਤੇ ਮੈਡੀਕਲ ਉਪਕਰਨਾਂ ਦੇ ਨਿਰਮਾਤਾਵਾਂ ਨੂੰ ਇਸ ਦੀ ਬਰਾਮਦ ਸਿਰਫ ਅਮਰੀਕਾ, ਕੈਨੇਡਾ, ਜਾਪਾਨ, ਆਸਟਰੇਲੀਆ ਤੇ ਯੂਰਪੀ ਸੰਘ ਨੂੰ ਕਰਨ ਦੀ ਇਜਾਜ਼ਤ ਸੀ। ਬੁੱਧਵਾਰ ਨੂੰ ਜਾਰੀ ਨੋਟਿਸ 'ਚ ਸੀ. ਡੀ. ਐੱਸ. ਸੀ. ਓ. ਨੇ ਕਿਹਾ ਕਿ ਜੇਕਰ ਲਾਇਸੈਂਸਧਾਰੀ ਨਿਰਮਾਤਾਵਾਂ ਵੱਲੋਂ ਮਾਲ ਨੂੰ ਬਾਹਰ ਭੇਜਣ ਦੇ ਬਿੱਲ ਦੇ ਨਾਲ 'ਜਾਇਜ਼ ਲਾਇਸੈਂਸ' ਦੀ ਕਾਪੀ ਵੀ ਦਿੱਤੀ ਜਾਵੇਗੀ ਤਾਂ ਐੱਨ. ਓ. ਸੀ. ਦੀ ਜ਼ਰੂਰਤ ਨਹੀਂ ਹੋਵੇਗੀ। ਨੋਟਿਸ 'ਚ ਕਿਹਾ ਗਿਆ ਹੈ ਕਿ ਇਹ ਕਦਮ ਭਾਰਤ 'ਚ ਦਵਾਈਆਂ, ਮੈਡੀਕਲ ਉਪਕਰਨਾਂ ਤੇ ਕਾਸਮੈਟਿਕਸ ਸਮੱਗਰੀ ਦੀ ਬਰਾਮਦ ਦੇ ਸਬੰਧ 'ਚ ਦਵਾਈ ਰੈਗੂਲੇਟਰੀ ਵਿਵਹਾਰ ਨੂੰ ਸਰਲ ਬਣਾਉਣ ਲਈ ਚੁੱਕਿਆ ਗਿਆ ਹੈ।
ਮਾਰੂਤੀ ਡਿਜ਼ਾਇਰ ਟੂਰ ਐੱਸ CNG ਵੇਰੀਐਂਟ ਦੀ ਕੀਮਤ ਹੋਈ ਲੀਕ
NEXT STORY