ਮੁੰਬਈ—ਪਿਛਲੇ ਕੁਝ ਦਿਨਾਂ 'ਚ ਆਏ ਆਰਥਿਕ ਅੰਕੜੇ ਅਰਥਵਿਵਸਥਾ 'ਚ ਰਫਤਾਰ ਦਾ ਸੰਕੇਤ ਦੇ ਰਹੇ ਹਨ। ਬੈਂਕ ਕਰਜ਼ ਅਤੇ ਜਮ੍ਹਾ 17 ਜਨਵਰੀ ਨੂੰ ਖਤਮ ਪਖਵਾੜੇ 'ਚ ਲੜੀਵਾਰ 7.21 ਫੀਸਦੀ ਅਤੇ 9.51 ਫੀਸਦੀ ਵਧ ਕੇ 100.05 ਲੱਖ ਕਰੋੜ ਰੁਪਏ ਅਤੇ 131.26 ਲੱਖ ਕਰੋੜ ਰੁਪਏ ਰਿਹਾ। ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਇਕ ਸਾਲ ਪਹਿਲਾਂ ਇਸ ਮਿਆਦ 'ਚ ਬੈਂਕ ਕਰਜ਼ 93.32 ਲੱਖ ਕਰੋੜ ਰੁਪਏ, ਜਦੋਂਕਿ ਜਮ੍ਹਾ 119.85 ਲੱਖ ਕਰੋੜ ਰੁਪਏ ਸੀ। ਇਸ 'ਚ ਪਹਿਲਾਂ ਮੈਨਿਊਫੈਕਚਰਿੰਗ ਖੇਤਰ ਨਾਲ ਜੁੜੇ ਅੰਕੜੇ ਆਏ, ਜਿਸ 'ਚ ਮੈਨਿਊਫੈਕਚਰਿੰਗ ਖੇਤਰ 'ਚ ਪੀ.ਐੱਮ.ਆਈ. 55.3 ਦਰਜ ਕੀਤੀ ਗਈ ਹੈ, ਜੋ ਅੱਠ ਸਾਲ ਦਾ ਉੱਪਰੀ ਪੱਧਰ ਹੈ।
ਪਿਛਲੇ ਪਖਵਾੜੇ 'ਚ ਵੀ ਹੋਇਆ ਸੀ ਵਾਧਾ
ਇਸ ਤੋਂ ਪਿਛਲੇ ਦੋ ਜਨਵਰੀ 2020 ਨੂੰ ਖਤਮ ਪਖਵਾੜੇ 'ਚ ਕਰਜ਼ 7.57 ਫੀਸਦੀ ਵਧ ਕੇ 100.44 ਲੱਖ ਕਰੋੜ ਰੁਪਏ ਜਦੋਂਕਿ ਜਮ੍ਹਾ 9.77 ਫੀਸਦੀ ਵਧ ਕੇ 132.10 ਲੱਖ ਕਰੋੜ ਰੁਪਏ ਸੀ। ਗੈਰ-ਖਾਧ ਕਰਜ਼ ਦਸੰਬਰ 2019 'ਚ ਸਾਲਾਨਾ ਆਧਾਰ 'ਤੇ 7 ਫੀਸਦੀ ਦਾ ਵਾਧਾ ਹੋਇਆ ਹੈ, ਜਦੋਂ ਇਸ ਤੋਂ ਪਹਿਲਾਂ ਦਸੰਬਰ 2018 'ਚ ਇਸ 'ਚ 12.8 ਫੀਸਦੀ ਦਾ ਵਾਧਾ ਹੋਇਆ ਸੀ।
ਸੇਵਾ ਖੇਤਰ ਦਾ ਕਰਜ਼ 6.2 ਫੀਸਦੀ ਵਧਿਆ
ਸੇਵਾ ਖੇਤਰ ਦਾ ਕਰਜ਼ ਦਸੰਬਰ 2019 'ਚ 6.2 ਫੀਸਦੀ ਵਧਿਆ ਹੈ, ਜਦੋਂਕਿ ਇਸ ਸਾਲ ਪਹਿਲਾਂ ਇਸ ਮਿਆਦ 'ਚ ਇਸ 'ਚ 23.2 ਫੀਸਦੀ ਦਾ ਵਾਧਾ ਹੋਇਆ ਸੀ। ਅੰਕੜਿਆਂ ਅਨੁਸਾਰ ਖੇਤੀਬਾੜੀ ਅਤੇ ਸੰਬੰਧਤ ਗਤੀਵਿਧੀਆਂ ਲਈ ਕਰਜ਼ ਦਸੰਬਰ 2019 'ਚ 5.3 ਫੀਸਦੀ ਵਧਿਆ, ਜਦੋਂਕਿ ਇਕ ਸਾਲ ਪਹਿਲਾਂ ਇਸ ਮਹੀਨੇ 'ਚ 8.4 ਫੀਸਦੀ ਦਾ ਵਾਧਾ ਹੋਇਆ ਸੀ।
ਵਿਅਕਤੀਗਤ ਕਰਜ਼ 15.9 ਫੀਸਦੀ ਵਧਿਆ
ਵਿਅਕਤੀਗਤ ਕਰਜ਼ ਪਿਛਲੇ ਮਹੀਨੇ 'ਚ 15.9 ਫੀਸਦੀ ਵਧਿਆ, ਜਦੋਂਕਿ ਦਸੰਬਰ 2018 'ਚ ਇਸ 'ਚ 17 ਫੀਸਦੀ ਦਾ ਵਾਧਾ ਹੋਇਆ ਸੀ। ਉਦਯੋਗ ਨੂੰ ਦਿੱਤੇ ਜਾਣ ਵਾਲੇ ਕਰਜ਼ 'ਚ ਦਸੰਬਰ 2019 'ਚ 1.6 ਫੀਸਦੀ ਦਾ ਵਾਧਾ ਹੋਇਆ, ਜਦੋਂਕਿ ਇਕ ਸਾਲ ਪਹਿਲਾਂ ਇਸ ਮਹੀਨੇ 'ਚ ਇਹ 4.4 ਫੀਸਦੀ ਸੀ।
RBI ਦੀ ਤਿੰਨ ਦਿਨਾਂ ਮੀਟਿੰਗ ਅੱਜ ਤੋਂ, EMI 'ਚ ਕਟੌਤੀ ਦੀ ਕਿੰਨੀ ਗੁੰਜਾਇਸ਼?
NEXT STORY