ਨਵੀਂ ਦਿੱਲੀ (ਭਾਸ਼ਾ) – ਆਉਣ ਵਾਲੀਆਂ ਆਮ ਚੋਣਾਂ ਹੀ ਨਹੀਂ, ਸਾਲ 2025 ਦੇ ਮਾਰਚ ਤੱਕ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਕਾਬੂ ’ਚ ਰਹਿਣਗੀਆਂ। ਇਸ ਕਾਰਨ ਕੇਂਦਰ ਸਰਕਾਰ ਵਲੋਂ ਖਾਣ ਵਾਲੇ ਤੇਲਾਂ ਦੀ ਦਰਾਮਦ ’ਤੇ ਕਸਟਮ ਡਿਊਟੀ ’ਚ ਕਟੌਤੀ ਕਰਨਾ ਹੈ। ਕੇਂਦਰ ਸਰਕਾਰ ਨੇ ਖਾਣਾ ਪਕਾਉਣ ਵਾਲੇ ਤੇਲਾਂ ਦੀਆਂ ਕੀਮਤਾਂ ’ਤੇ ਕਾਬੂ ਪਾਉਣ ਲਈ ਦਰਾਮਦ ’ਤੇ ਲਾਗੂ ਕਸਟਮ ਡਿਊਟੀ ’ਚ ਕਟੌਤੀ ਨੂੰ ਇਕ ਸਾਲ ਲਈ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ : ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ
ਕੇਂਦਰ ਸਰਕਾਰ ਨੇ ਇਸੇ ਸਾਲ ਜੂਨ ਵਿਚ ਕਰੂਡ ਪਾਮ ਆਇਲ, ਕਰੂਡ ਸਨਫਲਾਵਰ ਆਇਲ ਅਤੇ ਕਰੂਡ ਸੋਇਆਬੀਨ ਤੇਲ ’ਤੇ ਕਸਟਮ ਡਿਊਟੀ ਵਿਚ 5 ਫੀਸਦੀ ਦੀ ਕਟੌਤੀ ਕੀਤੀ ਸੀ। ਉਸ ਸਮੇਂ ਇਨ੍ਹਾਂ ਖਾਣ ਵਾਲੇ ਤੇਲਾਂ ’ਤੇ 15.5 ਫੀਸਦੀ ਦੀ ਕਸਟਮ ਡਿਊਟੀ ਲਗਦੀ ਸੀ। ਇਸ ਨੂੰ ਘਟਾ ਕੇ 12.5 ਫੀਸਦੀ ਕਰ ਦਿੱਤਾ ਗਿਆ ਸੀ। ਇਹ ਫੈਸਲਾ ਮਾਰਚ 2024 ਤੱਕ ਲਈ ਲਾਗੂ ਹੈ। ਹੁਣ ਸਰਕਾਰ ਨੇ ਛੋਟ ਦੀ ਮਿਆਦ ਨੂੰ ਇਕ ਸਾਲ ਲਈ ਹੋਰ ਵਧਾ ਦਿੱਤਾ ਹੈ। ਯਾਨੀ ਕਿ 12.5 ਫੀਸਦੀ ਦਾ ਰੇਟ ਮਾਰਚ 2025 ਤੱਕ ਲਾਗੂ ਰਹੇਗਾ। ਕਣਕ ਅਤੇ ਚੌਲਾਂ ਦੇ ਮਾਮਲੇ ਵਿਚ ਭਾਰਤ ਭਾਵੇਂ ਆਤਮ-ਨਿਰਭਰ ਹੋ ਗਿਆ ਹੋਵੇ ਪਰ ਖਾਣ ਵਾਲੇ ਤੇਲਾਂ ਦੇ ਮਾਮਲੇ ਵਿਚ ਅਸੀਂ ਆਜ਼ਾਦੀ ਤੋਂ 7 ਦਹਾਕਿਆਂ ਬਾਅਦ ਵੀ ਆਤਮ-ਨਿਰਭਰ ਨਹੀਂ ਹੋ ਸਕੇ ਹਾਂ। ਇਸ ਸਮੇਂ ਭਾਰਤ ਦੁਨੀਆ ਵਿਚ ਖਾਣ ਵਾਲੇ ਤੇਲਾਂ ਦਾ ਸਭ ਤੋਂ ਵੱਡਾ ਇੰਪੋਰਟਰ ਦੇਸ਼ ਹੈ। ਅਸੀਂ ਖਾਣ ਵਾਲੇ ਤੇਲਾਂ ਦੀ ਆਪਣੀ 60 ਫੀਸਦੀ ਲੋੜ ਦਰਾਮਦ ਰਾਹੀਂ ਪੂਰੀ ਕਰਦੇ ਹਾਂ, ਇਸ ਲਈ ਜੇ ਇਸ ’ਤੇ ਕਸਟਮ ਡਿਊਟੀ ਜ਼ਿਆਦਾ ਰਹਿੰਦੀ ਹੈ ਤਾਂ ਘਰੇਲੂ ਬਾਜ਼ਾਰ ਵਿਚ ਦਰਾਮਦ ਕੀਤੇ ਹੋਏ ਖਾਣ ਵਾਲੇ ਤੇਲ ਮਹਿੰਗੇ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਇਨ੍ਹਾਂ ਸੂਬਿਆਂ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਸੂਚੀ
ਭਾਰਤ ਇੱਥੋਂ ਖਰੀਦਦਾ ਹੈ ਖਾਣ ਵਾਲੇ ਤੇਲ
ਭਾਰਤ ਮੁੱਖ ਤੌਰ ’ਤੇ ਇੰਡੋਨੇਸ਼ੀਆ, ਮਲੇਸ਼ੀਆ ਅਤੇ ਥਾਈਲੈਂਡ ਤੋਂ ਕਰੂਡ ਪਾਮ ਆਇਲ ਖਰੀਦਦਾ ਹੈ। ਸੋਇਆਬੀਨ ਅਤੇ ਸੂਰਜਮੁਖੀ ਤੇਲ ਦੇ ਮਾਮਲੇ ਵਿਚ ਅਸੀਂ ਅਰਜਨਟੀਨਾ ਅਤੇ ਬ੍ਰਾਜ਼ੀਲ ਤੋਂ ਖਰੀਦਦਾਰੀ ਕਰਦੇ ਹਾਂ। ਕੁੱਝ ਖਾਣ ਵਾਲੇ ਤੇਲ ਅਸੀਂ ਕੈਨੇਡਾ ਤੋਂ ਵੀ ਦਰਾਮਦ ਕਰਦੇ ਹਾਂ। ਥੋੜੀ-ਬਹੁਤੀ ਮਾਤਰਾ ਵਿਚ ਅਸੀਂ ਆਲਿਵ ਜਾਂ ਜੈਤੂਨ ਦਾ ਤੇਲ ਵੀ ਮੰਗਾਉਂਦੇ ਹਾਂ।
ਭਾਰਤ ’ਚ ਖਾਣ ਵਾਲੇ ਤੇਲਾਂ ਦੀ ਦਰਾਮਦ ਵਿਚ ਸਭ ਤੋਂ ਵੱਧ ਹਿੱਸੇਦਾਰੀ ਪਾਮ ਆਇਲ ਦੀ ਹੀ ਹੈ। ਅਸੀਂ ਸਾਲ ਭਰ ਵਿਚ ਜਿੰਨਾ ਤੇਲ ਦਰਾਮਦ ਕਰਦੇ ਹਾਂ, ਉਸ ’ਚੋਂ ਕਰੀਬ 60 ਫੀਸਦੀ ਤਾਂ ਪਾਮ ਆਇਲ ਵੀ ਹੁੰਦਾ ਹੈ। ਕਿਉਂਕਿ ਇਹ ਤੇਲ ਦਰਾਮਦ ਕੀਤੇ ਖਾਣ ਵਾਲੇ ਤੇਲਾਂ ’ਚੋਂ ਸਭ ਤੋਂ ਸਸਤਾ ਹੈ, ਇਸ ਲਈ ਨਮਕੀਨ ਅਤੇ ਭੁਜੀਆ ਉਦਯੋਗ ਇਸੇ ’ਤੇ ਨਿਰਭਰ ਹੈ।
ਖਾਣ ਵਾਲੇ ਤੇਲਾਂ ਦੀ ਵਧ ਰਹੀ ਹੈ ਦਰਾਮਦ
ਭਾਰਤ ’ਚ ਖਾਣ ਵਾਲੇ ਤੇਲਾਂ ਦੀ ਦਰਾਮਦ ਅਕਤੂਬਰ 2023 ਵਿਚ ਸਮਾਪਤ ਤੇਲ ਸਾਲ ਵਿਚ 16 ਫੀਸਦੀ ਵਧ ਕੇ 167.1 ਲੱਖ ਟਨ ਹੋ ਗਈ ਹੈ। ਇਹ ਅੰਕੜਾ ਇੰਡਸਟਰੀ ਬਾਡੀ ਸਾਲਵੈਂਟ ਐਕਸਟਰੈਕਟਰਜ਼ ਐਸੋਸੀਏਸ਼ਨ ਆਫ ਇੰਡੀਆ (ਐੱਸ. ਈ. ਏ.) ਨੇ ਜਾਰੀ ਕੀਤਾ ਹੈ। ਐਸੋਸੀਏਸ਼ਨ ਮੁਤਾਬਕ ਤੇਲ ਸਾਲ 2021-22 (ਨਵੰਬਰ-ਅਕਤੂਬਰ) ਵਿਚ 144.1 ਲੱਖ ਟਨ ਖਾਣ ਵਾਲੇ ਤੇਲ ਦੀ ਦਰਾਮਦ ਕੀਤੀ ਸੀ। ਤੇਲ ਸਾਲ 2022-23 ਦੌਰਾਨ ਕੁੱਲ ਖਾਣ ਵਾਲੇ ਤੇਲ ਦੀ ਦਰਾਮਦ ’ਚੋਂ 164.7 ਲੱਖ ਟਨ ਖਾਣ ਵਾਲਾ ਤੇਲ ਸੀ ਜਦ ਕਿ ਗੈਰ-ਖਾਣ ਯੋਗ ਤੇਲ ਦਾ ਹਿੱਸਾ ਸਿਰਫ 2.4 ਲੱਖ ਟਨ ਸੀ।
ਇਹ ਵੀ ਪੜ੍ਹੋ : ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
GST ਦੀ ਵਸੂਲੀ ’ਚ ਪੰਜਾਬ ਦੇ ਮੁਕਾਬਲੇ ਹਰਿਆਣਾ ਅੱਗੇ, ਸੂਬੇ ’ਚ ਲੋਹਾ-ਸਕ੍ਰੈਪ ਟੈਕਸ ਮਾਫੀਆ ਦੀ ‘ਗਰਜ’
NEXT STORY