ਨਵੀਂ ਦਿੱਲੀ-ਦੇਸ਼ ਦੇ ਸਾਰੇ ਪੈਟਰੋਲ ਪੰਪਾਂ 'ਤੇ ਬੈਟਰੀ ਚਾਰਜ ਦੀ ਵਿਵਸਥਾ ਅਤੇ ਚਾਰਜਡ ਬੈਟਰੀ ਪ੍ਰਾਪਤ ਕਰਨ ਦੀ ਸਹੂਲਤ ਹੋਣ ਨਾਲ ਸੜਕਾਂ 'ਤੇ ਇਲੈਕਟ੍ਰਿਕ ਵਾਹਨ ਦੀ ਯੋਜਨਾ 2030 ਤੱਕ ਸਫਲ ਹੋ ਸਕੇਗੀ।ਇਹ ਕਹਿਣਾ ਹੈ ਆਈ. ਆਈ. ਟੀ. ਮਦਰਾਸ ਰਿਸਰਚ ਪਾਰਕ ਦੇ ਇਨੋਵੇਸ਼ਨ ਯੋਜਨਾ ਦੇ ਮੁਖੀ ਅਤੇ ਮੰਨੇ-ਪ੍ਰਮੰਨੇ ਇਲੈਕਟ੍ਰਿਕ ਇੰਜੀਨੀਅਰ ਪ੍ਰੋ. ਅਸ਼ੋਕ ਝੁਨਝੁਨਵਾਲਾ ਦਾ, ਜੋ ਦੇਸ਼ 'ਚ ਇਲੈਕਟ੍ਰਿਕ ਵਾਹਨ ਪ੍ਰਣਾਲੀ ਦੇ ਸੂਤਰਧਾਰ ਹਨ। ਪਦਮਸ਼੍ਰੀ ਨਾਲ ਸਨਮਾਨਿਤ ਝੁਨਝੁਨਵਾਲਾ ਨੇ ਮਦਰਾਸ ਆਈ. ਆਈ. ਟੀ. ਦੇ ਦੌਰੇ 'ਤੇ ਗਏ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਊਰਜਾ ਮੰਤਰਾਲਾ ਦੇ ਸਲਾਹਕਾਰ ਦੇ ਰੂਪ 'ਚ ਇਹ ਆਡੀਆ ਸਰਕਾਰ ਨੂੰ ਦਿੱਤਾ ਸੀ ਅਤੇ ਹੁਣ ਕਈ ਪੈਟਰੋਲ ਕੰਪਨੀਆਂ ਅਤੇ ਬੈਟਰੀ ਕੰਪਨੀਆਂ ਨੇ ਇਸ ਯੋਜਨਾ 'ਚ ਦਿਲਚਸਪੀ ਦਿਖਾਈ ਹੈ। ਜੇਕਰ ਦੇਸ਼ ਦੇ ਸਾਰੇ ਪੈਟਰੋਲ ਪੰਪਾਂ 'ਤੇ ਇਹ ਸਹੂਲਤ ਹੋ ਜਾਵੇ ਤਾਂ ਦੇਸ਼ 'ਚ ਗ੍ਰੀਨ ਊਰਜਾ ਦੇ ਖੇਤਰ 'ਚ ਕ੍ਰਾਂਤੀ ਆ ਜਾਵੇਗੀ ਅਤੇ ਵਾਹਨ ਪ੍ਰਦੂਸ਼ਣ ਖਤਮ ਹੋ ਜਾਵੇਗਾ। ਵਿਦੇਸ਼ੀ ਕਰੰਸੀ ਦੀ ਬੱਚਤ ਹੋਵੇਗੀ ਅਤੇ ਪੈਟਰੋਲ-ਡੀਜ਼ਲ ਨਾਲ ਮਹਿੰਗਾਈ ਦੀ ਮਾਰ ਵੀ ਘੱਟ ਹੋ ਜਾਵੇਗੀ।
65 ਕਰੋੜ ਬੈਂਕ ਖਾਤੇ ਘੱਟੋ-ਘੱਟ ਬੈਲੇਂਸ ਤੋਂ ਬਾਹਰ : ਸਰਕਾਰ
NEXT STORY