ਨਵੀਂ ਦਿੱਲੀ- ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਇਕ ਵਾਰ ਦੁਨੀਆ ਦੇ ਅਰਬਪਤੀਆਂ ਦੀ ਲਿਸਟ 'ਚ ਦੂਜੇ ਪਾਇਦਾਨ ਦੇ ਵੱਲ ਕਦਮ ਮਜ਼ਬੂਤੀ ਨਾਲ ਵਧਾ ਦਿੱਤੇ ਹਨ। ਬਲੂਮਬਰਗ ਬਿਲੇਨੀਅਰ ਇੰਡੈਕਸ ਦੀ ਤਾਜ਼ੀ ਸੂਚੀ 'ਚ ਅਡਾਨੀ ਹੁਣ ਦੂਜੇ ਨੰਬਰ 'ਤੇ ਕਾਬਿਜ਼ ਬਰਨਾਰਡ ਅਰਨਾਲਟ ਤੋਂ ਸਿਰਫ਼ 7 ਅਰਬ ਡਾਲਰ ਦੀ ਦੂਰੀ 'ਤੇ ਹਨ। ਪਹਿਲੇ ਨੰਬਰ 'ਤੇ ਏਲਨ ਮਸਕ ਹਨ। ਬਲੂਮਬਰਗ ਬਿਲੇਨੀਅਰ ਇੰਡੈਕਸ ਦੇ ਅੰਕੜਿਆਂ ਮੁਤਾਬਕ ਦੁਨੀਆ ਦੇ ਟਾਪ-10 ਅਮੀਰਾਂ ਦੀ ਸੂਚੀ 'ਚ ਸ਼ਾਮਲ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਦੀ ਨੈੱਟਵਰਥ 'ਚ ਇਕ ਦਿਨ 2.8 ਅਰਬ ਡਾਲਰ ਵਧੀ ਹੈ। ਉਧਰ ਏਲਨ ਮਸਕ ਦੀ ਜਾਇਦਾਦ ਇਕ ਦਿਨ 'ਚ 6.6 ਅਰਬ ਡਾਲਰ ਘੱਟ ਹੋ ਗਈ ਹੈ। ਇਸ ਤੋਂ ਇਲਾਵਾ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਲੁਈ ਵਿਟਨ ਦੇ ਬਾਸ ਬਰਨਾਰਡ ਅਰਨਾਲਟ ਦੀ ਜਾਇਦਾਦ 'ਚ 520 ਮਿਲੀਅਨ ਡਾਲਰ ਦੀ ਗਿਰਾਵਟ ਦੇਖੀ ਗਈ।
ਜੇਫ ਬੇਜੋਸ ਅਡਾਨੀ ਤੋਂ ਬਹੁਤ ਪਿੱਛੇ
ਕਦੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਰਹੇ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਬਲੂਮਬਰਗ ਟਾਪ-10 ਬਿਲੇਨੀਅਰ ਲਿਸਟ 'ਚ ਚੌਥੇ ਨੰਬਰ 'ਤੇ ਹਨ। ਹੁਣ ਉਨ੍ਹਾਂ ਦੇ ਕੋਲ ਕੁੱਲ ਜਾਇਦਾਦ 114 ਅਰਬ ਡਾਲਰ ਰਹਿ ਗਈ ਹੈ। ਅਡਾਨੀ ਦੀ ਨੈੱਟਵਰਥ ਜੈੱਫ ਬੇਜੋਸ ਦੀ ਕੁੱਲ ਜਾਇਦਾਦ ਨਾਲੋਂ 22 ਅਰਬ ਡਾਲਰ ਜ਼ਿਆਦਾ ਹੈ। ਇਸ ਸਮੇਂ ਅਡਾਨੀ ਦੇ ਕੋਲ ਕੁੱਲ 136 ਅਰਬ ਡਾਲਰ ਦੀ ਜਾਇਦਾਦ ਹੈ।
ਕਿੱਥੋਂ ਆ ਰਿਹਾ ਹੈ ਅਡਾਨੀ ਕੋਲ ਇੰਨਾ ਪੈਸਾ?
ਅਡਾਨੀ ਦੀ ਦੌਲਤ ਦਾ ਵੱਡਾ ਹਿੱਸਾ ਅਡਾਨੀ ਸਮੂਹ ਦੇ ਕੋਲ ਜਨਤਕ ਹਿੱਸੇਦਾਰੀ ਤੋਂ ਪ੍ਰਾਪਤ ਹੁੰਦਾ ਹੈ, ਜਿਸ ਨਾਲ ਉਨ੍ਹਾਂ ਨੇ ਇਸ ਦੀ ਸਥਾਪਨਾ ਕੀਤੀ ਗਈ ਸੀ। ਮਾਰਚ 2022 ਦੀ ਸਟਾਕ ਐਕਸਚੇਂਜ ਫਾਈਲਿੰਗ ਦੇ ਅਨੁਸਾਰ, ਉਹ ਅਡਾਨੀ ਇੰਟਰਪ੍ਰਾਈਜਿਜ਼, ਅਡਾਨੀ ਪਾਵਰ ਅਤੇ ਅਡਾਨੀ ਟ੍ਰਾਂਸਮਿਸ਼ਨ 'ਚ 75% ਹਿੱਸੇਦਾਰੀ ਰੱਖਦਾ ਹੈ। ਉਹ ਅਡਾਨੀ ਟੋਟਲ ਗੈਸ ਦਾ ਲਗਭਗ 37%, ਅਡਾਨੀ ਪੋਟਰਸ ਅਤੇ ਵਿਸ਼ੇਸ਼ ਆਰਥਿਕ ਖੇਤਰ ਦਾ 65% ਅਤੇ ਅਡਾਨੀ ਗ੍ਰੀਨ ਐਨਰਜੀ ਦੇ 61% ਦੇ ਮਾਲਕ ਹਨ। ਇਹ ਸਾਰੀਆਂ ਕੰਪਨੀਆਂ ਜਨਤਕ ਤੌਰ 'ਤੇ ਕਾਰੋਬਾਰ ਕਰਦੀਆਂ ਹਨ ਅਤੇ ਅਹਿਮਦਾਬਾਦ 'ਚ ਸਥਿਤ ਹਨ।
ਮੁਕੇਸ਼ ਅੰਬਾਨੀ ਹੁਣ 8ਵੇਂ ਪਾਇਦਾਨ 'ਤੇ
ਦੁਨੀਆ ਦੇ ਅਮੀਰਾਂ ਦੀ ਲਿਸਟ 'ਚ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ (90 ਅਰਬ ਡਾਲਰ) ਹੁਣ 8ਵੇਂ ਪਾਇਦਾਨ 'ਤੇ ਹੈ। ਬਿਲ ਗੇਟਸ (108 ਅਰਬ ਡਾਲਰ) ਪੰਜਵੇਂ, ਵਾਰੇਨ ਬਫੇਟ (102 ਅਰਬ ਡਾਲਰ) ਛੇਵੇਂ, ਲੈਰੀ ਏਲੀਸ਼ਨ (91.2) ਲੈਰੀ ਪੇਜ (83 ਅਰਬ ਡਾਲਰ) ਨੌਵੇਂ ਅਤੇ ਸਟੀਵ ਬਾਲਮਰ (81.8 ਅਰਬ ਡਾਲਰ)10ਵੇਂ ਸਥਾਨ 'ਤੇ ਹਨ।
ਜੀਵਨ ਬੀਮਾ ਕੰਪਨੀਆਂ ਦੀ ਨਵੀਂ ਪ੍ਰੀਮੀਅਮ ਆਮਦਨ ਅਕਤੂਬਰ 'ਚ 15 ਫੀਸਦੀ ਵਧੀ
NEXT STORY