ਮੁੰਬਈ - ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਦੀ ਕੁਲ ਸੰਪਤੀ ਸੋਮਵਾਰ ਨੂੰ 1.55 ਅਰਬ ਡਾਲਰ ਘੱਟ ਗਈ। ਇਸ ਕਾਰਨ ਸਮੂਹ ਦੀਆਂ 6 ਸੂਚੀਬੱਧ ਕੰਪਨੀਆਂ ਵਿਚੋਂ 3 ਦੇ ਸ਼ੇਅਰਾਂ ਵਿਚ ਗਿਰਾਵਟ ਰਹੀ। ਕੰਪਨੀ ਦੇ ਸ਼ੇਅਰਾਂ ਵਿਚ ਗਿਰਾਵਟ ਦੇ ਕਾਰਨ ਜਿਥੇ ਉਹ ਪਹਿਲਾਂ ਹੀ ਏਸ਼ੀਆ ਦੇ ਅਮੀਰ ਲੋਕਾਂ ਦੀ ਸੂਚੀ ਵਿਚ ਦੂਜੇ ਤੋਂ ਤੀਜੇ ਨੰਬਰ 'ਤੇ ਖਿਸਕ ਗਏ ਸਨ। ਉਥੇ ਜਾਇਦਾਦ 'ਚ ਹੋਰ ਗਿਰਾਵਟ ਦੇ ਕਾਰਨ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚੋਂ ਵੀ ਦੋ ਸਥਾਨ ਖਿਸਕ ਗਏ ਹਨ।
ਬਲੂਮਬਰਗ ਬਿਲੀਨੀਅਰ ਇੰਡੈਕਸ ਅਨੁਸਾਰ ਅਡਾਨੀ ਦੀ ਕੁਲ ਸੰਪਤੀ ਹੁਣ 62.2 ਬਿਲੀਅਨ ਡਾਲਰ ਰਹਿ ਗਈ ਹੈ। ਇਸਦੇ ਨਾਲ ਹੀ ਉਹ ਅਮੀਰ ਦੀ ਸੂਚੀ ਵਿਚ 15 ਵੇਂ ਤੋਂ 17 ਵੇਂ ਨੰਬਰ 'ਤੇ ਗਏ ਹਨ। ਇਕ ਸਮੇਂ ਉਸ ਦੀ ਕੁਲ ਜਾਇਦਾਦ 77 ਅਰਬ ਡਾਲਰ ਤੱਕ ਪਹੁੰਚ ਗਈ ਸੀ। ਇਸ ਸਾਲ ਉਸਦੀ ਕੁਲ ਜਾਇਦਾਦ 28.4 ਬਿਲੀਅਨ ਵਧੀ ਹੈ।
ਇਹ ਵੀ ਪੜ੍ਹੋ : ਮਾਰੂਤੀ ਨੇ ਚਾਰ ਹੋਰ ਸ਼ਹਿਰਾਂ ’ਚ ਸ਼ੁਰੂ ਕੀਤੀ ਵਾਹਨ ‘ਕਿਰਾਏ’ ਉੱਤੇ ਦੇਣ ਦੀ ਯੋਜਨਾ
ਕਿਹੜੇ ਸਟਾਕ ਵਿਚ ਰਹੀ ਗਿਰਾਵਟ
ਸੋਮਵਾਰ ਨੂੰ ਅਡਾਨੀ ਗਰੁੱਪ ਦੀਆਂ 6 ਸੂਚੀਬੱਧ ਕੰਪਨੀਆਂ ਵਿਚੋਂ 3 ਦੇ ਸ਼ੇਅਰ ਡਿੱਗੇ। ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ ਵਿਚ 2.90%, ਅਡਾਨੀ ਟ੍ਰਾਂਸਮਿਸ਼ਨ ਦੇ ਸ਼ੇਅਰਾਂ ਵਿਚ 2.52 ਪ੍ਰਤੀਸ਼ਤ ਅਤੇ ਅਡਾਨੀ ਟੋਟਲ ਗੈਸ ਦੇ ਸ਼ੇਅਰਾਂ ਵਿਚ 5 ਪ੍ਰਤੀਸ਼ਤ ਦੀ ਗਿਰਾਵਟ ਆਈ। ਦੂਜੇ ਪਾਸੇ ਅਡਾਨੀ ਐਂਟਰਪ੍ਰਾਈਜਜ਼ ਦੇ ਸ਼ੇਅਰਾਂ ਵਿਚ 0.44%, ਅਡਾਨੀ ਪੋਰਟਸ (APSEZ) ਵਿੱਚ 0.55% ਅਤੇ ਅਡਾਨੀ ਪਾਵਰ ਦੇ ਸ਼ੇਅਰਾਂ ਵਿੱਚ 1.16% ਦੀ ਤੇਜ਼ੀ ਆਈ।
ਇਹ ਵੀ ਪੜ੍ਹੋ : ‘ਕੇਅਰਨ ਐਨਰਜੀ 12 ਅਰਬ ਡਾਲਰ ਵਸੂਲਣ ਲਈ ਵਿਦੇਸ਼ ’ਚ ਭਾਰਤੀ ਕੰਪਨੀਆਂ ’ਤੇ ਕਰੇਗੀ ਮੁਕੱਦਮਾ’
ਅੰਬਾਨੀ 12 ਵੇਂ ਨੰਬਰ 'ਤੇ
ਬਲੂਮਬਰਗ ਬਿਲੀਨੀਅਰਸ ਇੰਡੈਕਸ ਅਨੁਸਾਰ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ (ਆਰਆਈਐਲ) ਦੇ ਚੇਅਰਮੈਨ ਮੁਕੇਸ਼ ਅੰਬਾਨੀ 12 ਵੇਂ ਸਥਾਨ 'ਤੇ ਹਨ। ਸੋਮਵਾਰ ਨੂੰ ਰਿਲਾਇੰਸ ਦੇ ਸ਼ੇਅਰਾਂ ਦੀ ਗਿਰਾਵਟ ਨੇ ਉਸਦੀ ਨੈੱਟਵਰਥ 79.6 ਕਰੋੜ ਡਾਲਰ ਘਟਾ ਦਿੱਤੀ। ਉਹ 79.2 ਅਰਬ ਡਾਲਰ ਦੀ ਕੁਲ ਸੰਪਤੀ ਨਾਲ ਏਸ਼ੀਆ ਵਿਚ ਪਹਿਲੇ ਸਥਾਨ ਤੇ ਹੈ। ਰਿਲਾਇੰਸ ਦਾ ਸਟਾਕ 16 ਸਤੰਬਰ 2020 ਨੂੰ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਸੀ। ਇਸ ਨਾਲ ਅੰਬਾਨੀ ਦੀ ਕੁਲ ਜਾਇਦਾਦ 90 ਅਰਬ ਡਾਲਰ ਤੱਕ ਪਹੁੰਚ ਗਈ ਸੀ ਅਤੇ ਉਹ ਵਿਸ਼ਵ ਦੇ ਅਮੀਰ ਲੋਕਾਂ ਦੀ ਸੂਚੀ ਵਿਚ ਚੌਥੇ ਨੰਬਰ 'ਤੇ ਆ ਗਏ ਸਨ।
ਸਿਖ਼ਰ 'ਤੇ ਜੈੱਫ ਬੇਜੋਸ
ਇੰਡੈਕਸ ਅਨੁਸਾਰ ਐਮਾਜ਼ੋਨ ਦੇ ਜੈੱਫ ਬੇਜੋਸ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਣੇ ਹੋਏ ਹਨ। ਉਸ ਦੀ ਨੈੱਟਵਰਥ 199 ਅਰਬ ਡਾਲਰ ਹੈ। ਟੇਸਲਾ ਦੇ ਸੀਈਓ ਐਲਨ ਮਸਕ 188 ਅਰਬ ਡਾਲਰ ਦੀ ਕੁਲ ਸੰਪਤੀ ਨਾਲ ਇਸ ਸੂਚੀ ਵਿਚ ਦੂਜੇ ਨੰਬਰ ‘ਤੇ ਹਨ। ਫਰਾਂਸ ਦੇ ਕਾਰੋਬਾਰੀ ਅਤੇ ਦੁਨੀਆ ਦੀ ਸਭ ਤੋਂ ਵੱਡੀ ਲਗਜ਼ਰੀ ਸਾਮਾਨ ਕੰਪਨੀ LVMH Moët Hennessy ਦੇ ਚੇਅਰਮੈਨ ਆਫ ਚੀਫ ਐਗਜ਼ੀਕਿਊਟਿਵ ਬਰਨਾਰਡ ਅਰਨਾਲਟ (174 ਅਰਬ ਡਾਲਰ) ਨਾਲ ਤੀਜੇ ਨੰਬਰ 'ਤੇ ਹਨ। ਮਾਈਕ੍ਰੋਸਾੱਫਟ ਦੇ ਸਹਿ-ਸੰਸਥਾਪਕ ਬਿਲ ਗੇਟਸ (146 ਅਰਬ ਡਾਲਰ) ਨਾਲ ਇਸ ਸੂਚੀ ਵਿਚ ਚੌਥੇ ਨੰਬਰ 'ਤੇ ਹਨ।
ਇਹ ਵੀ ਪੜ੍ਹੋ : ਵਿਗਿਆਨੀਆਂ ਨੇ ਤਿਆਰ ਕੀਤੇ ਸ਼ੂਗਰ ਰੋਗੀਆਂ ਲਈ 'Designer Egg', ਕੁਪੋਸ਼ਣ ਤੋਂ ਮਿਲੇਗੀ ਰਾਹਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
1 ਜੁਲਾਈ ਤੋਂ ਕੱਟੇਗਾ ਦੁੱਗਣਾ TDS, ਅਜਿਹੇ ਲੋਕਾਂ ਦੀ ਪਛਾਣ ਲਈ ਬਣਾਇਆ ਨਵਾਂ ਸਿਸਟਮ
NEXT STORY