ਨਵੀਂ ਦਿੱਲੀ — ਅਜੋਕੇ ਸਮੇਂ ਵਿਚ ਆਧਾਰ ਇਕ ਲਾਜ਼ਮੀ ਪਛਾਣ ਪੱਤਰ ਬਣ ਚੁੱਕਾ ਹੈ ਜਿਹੜਾ ਕਿ ਬਹੁਤ ਸਾਰੀਆਂ ਥਾਵਾਂ 'ਤੇ ਲੋੜੀਂਦਾ ਹੈ। ਲੋਕ ਹਰ ਜਗ੍ਹਾ ਪਛਾਣ ਪੱਤਰ(ਆਈਡੀ ਪਰੂਫ) ਵਜੋਂ ਆਧਾਰ ਕਾਰਡ ਹੀ ਦਿੰਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਜੇਕਰ ਅਧਾਰ ਕਾਰਡ ਗੁੰਮ ਜਾਵੇ ਤਾਂ ਇਸ ਨੂੰ ਮੋਬਾਈਲ ਨੰਬਰ ਦੀ ਸਹਾਇਤਾ ਨਾਲ ਦੁਬਾਰਾ ਪ੍ਰਿੰਟ ਕੀਤਾ ਜਾ ਸਕਦਾ ਹੈ। ਪਰ ਇਸ ਲਈ ਆਧਾਰ ਕਾਰਡ ਦਾ ਮੋਬਾਇਲ ਨੰਬਰ ਨਾਲ ਲਿੰਕ ਹੋਣਾ ਲਾਜ਼ਮੀ ਹੁੰਦਾ ਹੈ। ਸੋ ਤੁਸੀਂ ਖ਼ੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਆਧਾਰ ਦਾ ਮੋਬਾਈਲ ਨੰਬਰ ਨਾਲ ਲਿੰਕ ਹੋਣਾ ਕਿੰਨਾ ਜ਼ਰੂਰੀ ਹੈ।
ਪਰ ਜੇਕਰ ਤੁਹਾਡਾ ਆਧਾਰ ਕਾਰਡ, ਮੋਬਾਈਲ ਨੰਬਰ ਨਾਲ ਲਿੰਕ ਨਹੀਂ ਹੈ ਤਾਂ ਕੀ ਕੀਤਾ ਜਾ ਸਕਦਾ ਹੈ। ਆਓ ਅਸੀਂ ਤੁਹਾਨੂੰ ਇੱਕ ਤਰੀਕਾ ਦੱਸਦੇ ਹਾਂ ਜਿਸ ਰਾਂਹੀਂ ਤੁਸੀਂ ਰਜਿਸਟਰਡ ਮੋਬਾਈਲ ਨੰਬਰ ਤੋਂ ਬਿਨਾਂ ਵੀ ਆਪਣਾ ਆਧਾਰ ਪ੍ਰਿੰਟ ਕਰ ਸਕਦੇ ਹੋ। ਪਰ ਯਾਦ ਰੱਖੋ, ਇਸਦਾ ਮਤਲਬ ਇਹ ਨਹੀਂ ਹੈ ਕਿ ਨਵਾਂ ਨੰਬਰ ਤੁਹਾਡੇ ਆਧਾਰ ਵਿਚ ਰਜਿਸਟਰਡ ਹੋ ਜਾਵੇਗਾ।
ਇਹ ਵੀ ਦੇਖੋ : ਘਰ 'ਚ ਰੱਖਿਆ ਹੈ ਇੰਨੀ ਮਾਤਰਾ ਤੋਂ ਵਧ ਸੋਨਾ ਤਾਂ ਸਰਕਾਰ ਕਰ ਸਕਦੀ ਹੈ ਜ਼ਬਤ
ਬਿਨਾਂ ਰਜਿਸਟਰਡ ਮੋਬਾਈਲ ਤੋਂ ਆਪਣਾ ਆਧਾਰ ਪ੍ਰਾਪਤ ਕਰਨ ਦਾ ਤਰੀਕਾ
ਸਭ ਤੋਂ ਪਹਿਲਾਂ ਤੁਹਾਨੂੰ ਆਧਾਰ ਪੋਰਟਲ 'ਤੇ ਜਾਣਾ ਪਏਗਾ, ਜਿੱਥੇ ਤੁਹਾਨੂੰ 'ਆਰਡਰ ਆਧਾਰ ਰੀਪ੍ਰਿੰਟ' ਦੇ ਲਿੰਕ 'ਤੇ ਕਲਿੱਕ ਕਰਨਾ ਹੈ। ਇਸ ਤੋਂ ਬਾਅਦ ਤੁਹਾਨੂੰ ਆਪਣਾ ਆਧਾਰ ਕਾਰਡ ਨੰਬਰ ਦਰਜ ਕਰਨ ਲਈ ਕਿਹਾ ਜਾਵੇਗਾ।
ਸੁਰੱਖਿਆ ਕੋਡ ਨੂੰ ਭਰਨਾ ਹੋਵੇਗਾ
ਇਸਦੇ ਬਾਅਦ ਤੁਹਾਨੂੰ ਇੱਕ ਕੈਪਚਾ ਕੋਡ ਜਾਂ ਸੁਰੱਖਿਆ ਕੋਡ ਨੂੰ ਭਰਨਾ ਪਏਗਾ, ਜੋ ਕਿ ਐਲਫਾਨਿਊਮੈਰਿਕ ਹੋਵੇਗਾ। ਇੱਥੇ ਤੁਹਾਨੂੰ ਇਹ ਗੱਲ ਯਾਦ ਰੱਖਣੀ ਪਏਗੀ ਕਿ ਤੁਹਾਨੂੰ ਉਸ ਕਾਲਮ 'ਤੇ ਟਿੱਕ ਕਰਨਾ ਪਏਗਾ, ਜਿਥੇ ਇਹ ਲਿਖਿਆ ਹੋਇਆ ਹੈ ਕਿ ਮੋਬਾਈਲ ਨੰਬਰ ਰਜਿਸਟਰਡ ਨਹੀਂ ਹੈ।
ਓਟੀਪੀ ਦੇਣਾ ਜ਼ਰੂਰੀ
ਇਥੇ ਓਟੀਪੀ ਦੇਣ ਲਈ ਬਿਨੈਕਾਰ ਕੋਲੋਂ ਉਸ ਦਾ ਮੋਬਾਇਲ ਨੰਬਰ ਪੁੱਛਿਆ ਜਾਂਦਾ ਹੈ, ਜਿਸ ਮੋਬਾਈਲ ਨੰਬਰ 'ਤੇ ਉਹ ਓਟੀਪੀ ਪ੍ਰਾਪਤ ਕਰਨਾ ਚਾਹੁੰਦਾ ਹੈ। ਓਟੀਪੀ ਤੋਂ ਬਾਅਦ ਤੁਹਾਡੀ ਸਕ੍ਰੀਨ 'ਤੇ ਓਟੀਪੀ ਭਰਨ ਲਈ ਕਿਹਾ ਜਾਵੇਗਾ, ਜਿਹੜਾ ਕਿ ਤੁਹਾਡੇ ਵਲੋਂ ਦਿੱਤੇ ਗਏ ਮੋਬਾਈਲ 'ਤੇ ਭੇਜਿਆ ਜਾਵੇਗਾ।
ਇਹ ਵੀ ਦੇਖੋ : ਬਿਨਾਂ ਰਾਸ਼ਨ ਕਾਰਡ ਦੇ ਵੀ ਇਹ ਲੋਕ ਮੁਫ਼ਤ 'ਚ ਲੈ ਸਕਣਗੇ 'PM ਗਰੀਬ ਕਲਿਆਣ ਯੋਜਨਾ' ਦਾ ਲਾਭ
ਆਧਾਰ ਵੇਰਵੇ ਦੀ ਚੰਗੀ ਤਰ੍ਹਾਂ ਜਾਂਚ ਕਰੋ
ਅਗਲੇ ਪੜਾਅ 'ਚ ਤੁਹਾਨੂੰ ਓਟੀਪੀ ਦਾਖਲ ਕਰਨ ਤੋਂ ਬਾਅਦ ਨਿਯਮ ਅਤੇ ਸ਼ਰਤਾਂ ਵਾਲੇ ਕਾਲਮ 'ਤੇ ਟਿੱਕ ਲਗਾਉਣਾ ਹੋਵੇਗਾ। ਇਸਦੇ ਬਾਅਦ ਇੱਕ ਨਵਾਂ ਪੇਜ ਖੁੱਲੇਗਾ, ਜਿੱਥੇ ਦੋ ਵਿਕਲਪ ਦਿਖਾਈ ਦੇਣਗੇ। ਇੱਥੇ ਤੁਹਾਨੂੰ ਆਪਣੇ ਆਧਾਰ ਦੇ ਵੇਰਵਿਆਂ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਪਵੇਗੀ।
ਡਾਊਨਲੋਡ ਕਰ ਲਓ ਆਧਾਰ
ਇਸ ਤੋਂ ਬਾਅਦ ਤੁਸੀਂ ਆਪਣਾ ਆਧਾਰ ਦੁਬਾਰਾ ਪ੍ਰਿੰਟ ਕਰ ਸਕਦੇ ਹੋ। ਇਸ ਲਈ ਤੁਹਾਨੂੰ 50 ਰੁਪਏ ਦੇਣੇ ਪੈਣਗੇ। ਤੁਹਾਨੂੰ ਇੱਥੇ ਇੱਕ ਟ੍ਰਾਂਜੈਕਸ਼ਨ ਆਈਡੀ ਵੀ ਮਿਲੇਗੀ। ਤੁਸੀਂ ਨੈੱਟ ਬੈਂਕਿੰਗ, ਯੂਪੀਆਈ, ਡੈਬਿਟ ਅਤੇ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਆਪਣਾ ਆਧਾਰ ਡਾਊਨਲੋਡ ਕਰ ਸਕਦੇ ਹੋ।
ਇਹ ਵੀ ਦੇਖੋ : ਇਨ੍ਹਾਂ ਲੋਕਾਂ ਤੋਂ ਵਾਪਸ ਲਏ ਜਾ ਸਕਦੇ ਹਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਪੈਸੇ
#BoycottChina: ਹੁਣ ਭਾਰਤੀ ਉਦਯੋਗਪਤੀਆਂ ਨੇ ਚੀਨ ਨੂੰ ਸਬਕ ਸਿਖਾਉਣ ਲਈ ਕੱਸੀ ਕਮਰ
NEXT STORY