ਨਵੀਂ ਦਿੱਲੀ- ਐਪਲ ਅਤੇ ਸੈਮਸੰਗ ਦੀ ਅਗਵਾਈ ਵਿਚ ਪ੍ਰੀਮੀਅਮ ਸਮਾਰਟਫੋਨਾਂ ਦੀ ਵਧਦੀ ਮੰਗ ਕਾਰਨ ਸਾਲ 2025 ਵਿਚ ਭਾਰਤੀ ਸਮਾਰਟਫੋਨ ਬਜ਼ਾਰ ਦਾ ਆਕਾਰ 50 ਅਰਬ ਡਾਲਰ (ਲਗਭਗ 4,28,900 ਕਰੋੜ ਰੁਪਏ) ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਇਕ ਰਿਪੋਰਟ 'ਚ ਇਹ ਸੰਭਾਵਨਾ ਪ੍ਰਗਟਾਈ ਗਈ ਹੈ। ਮਾਰਕਿਟ ਰਿਸਰਚ ਫਰਮ ਕਾਊਂਟਰਪੁਆਇੰਟ ਤਕਨਾਲੋਜੀ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਰਿਪੋਰਟ 'ਚ ਕਿਹਾ ਕਿ ਭਾਰਤ 'ਚ ਖਪਤਕਾਰ ਹੁਣ ਪ੍ਰੀਮੀਅਮ ਸਮਾਰਟਫੋਨਜ਼ ਵੱਲ ਮੁੜ ਰਹੇ ਹਨ, ਜਿਸ ਕਾਰਨ ਕੁੱਲ ਬਾਜ਼ਾਰ 'ਚ ਇਸ ਹਿੱਸੇ ਦੀ ਹਿੱਸੇਦਾਰੀ ਲਗਾਤਾਰ ਵਧ ਰਹੀ ਹੈ। ਰਿਪੋਰਟ ਦੇ ਅਨੁਸਾਰ,"ਭਾਰਤ ਦਾ ਸਮਾਰਟਫੋਨ ਬਜ਼ਾਰ 2025 ਤੱਕ 50 ਅਰਬ ਡਾਲਰ ਨੂੰ ਪਾਰ ਕਰਕੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਣ ਦੇ ਰਾਹ 'ਤੇ ਹੈ। ਐਪਲ ਅਤੇ ਸੈਮਸੰਗ ਵਰਗੇ ਬ੍ਰਾਂਡ ਪ੍ਰੀਮੀਅਮ ਅਤੇ ਅਲਟਰਾ-ਪ੍ਰੀਮੀਅਮ ਸੈਗਮੈਂਟਾਂ 'ਚ ਪ੍ਰਤੀਯੋਗੀ ਉਤਪਾਦ ਲਾਂਚ ਕਰਕੇ ਇਸ ਤਬਦੀਲੀ ਦੀ ਅਗਵਾਈ ਕਰ ਰਹੇ ਹਨ।"
ਪ੍ਰੀਮੀਅਮ ਫੋਨ ਦੇ ਪ੍ਰਤੀ ਰੁਝਾਨ ਵਧਣ ਕਾਰਨ ਭਾਰਤ ਦੇ ਸਮਾਰਟਫੋਨ ਬਜ਼ਾਰ ਦਾ ਔਸਤ ਪਰਚੂਨ ਵਿਕਰੀ ਮੁੱਲ ਇਸ ਸਾਲ ਪਹਿਲੀ ਵਾਰ 300 ਡਾਲਰ (ਲਗਭਗ 25,700 ਰੁਪਏ) ਨੂੰ ਪਾਰ ਕਰਨ ਦੀ ਉਮੀਦ ਹੈ। ਸਾਲ 2021 'ਚ ਭਾਰਤੀ ਸਮਾਰਟਫੋਨ ਬਜ਼ਾਰ ਦਾ ਆਕਾਰ 37.9 ਅਰਬ ਡਾਲਰ (ਲਗਭਗ 3.25 ਲੱਖ ਕਰੋੜ ਰੁਪਏ) ਰਿਹਾ ਸੀ। ਵਿੱਤ ਸਾਲ 2023-24 'ਚ ਐਪਲ ਨੇ ਭਾਰਤ 'ਚ ਮੋਬਾਇਲ ਫੋਨ ਕਾਰੋਬਾਰ ਤੋਂ ਕੁੱਲ 67,121.6 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਸੀ, ਜਦੋਂ ਕਿ ਸੈਮਸੰਗ ਨੇ 71,157.6 ਕਰੋੜ ਰੁਪਏ ਦੀ ਕਮਾਈ ਕੀਤੀ। ਰਿਪੋਰਟ ਅਨੁਸਾਰ, ਸਥਾਨਕ ਨਿਰਮਾਣ ਅਤੇ ਆਪਣੇ ਆਈਫੋਨ ਉਤਪਾਦਾਂ ਦੀਆਂ ਕੀਮਤਾਂ 'ਚ ਹਾਲੀਆ ਕਟੌਤੀ ਕਾਰਨ ਐਪਲ ਨੂੰ ਆਪਣੇ 'ਪ੍ਰੋ-ਸੀਰੀਜ਼' ਦੀ ਮੰਗ 'ਚ ਮਜ਼ਬੂਤੀ ਦੇਖਣ ਦੀ ਉਮੀਦ ਹੈ। ਇਸ ਵਿਚ ਸੈਮਸੰਗ ਦੀ ਮਉੱਲ-ਕੇਂਦਰਿਤ ਰਣਨੀਤੀ ਖਾਸ ਕਰ ਕੇ 'ਐੱਸ-ਸੀਰੀਜ਼' ਨਾਲ ਗਤੀ ਫੜ ਰਹੀ ਹੈ। ਵੀਵੋ, ਓਪੋ ਅਤੇ ਵਨਪਲਸ ਵਰਗੇ ਚੀਨੀ ਬ੍ਰਾਂਡ ਕਿਫਾਇਤੀ ਪ੍ਰੀਮੀਅਮ ਸ਼੍ਰੇਣੀ 'ਚ ਉੱਨਤ ਕੈਮਰਾ ਸਿਸਟਮ ਵਰਗੀਆਂ ਖੂਬੀਆਂ ਦੀ ਪੇਸ਼ਕਸ਼ ਨਾਲ ਉਪਭੋਗਤਾਵਾਂ ਨੂੰ ਆਕਰਸ਼ਿਤ ਕਰ ਰਹੇ ਹਨ। ਵਨਪਲੱਸ ਹਾਲ 'ਚ ਡਿਸਪਲੇਅ ਅਤੇ ਮਦਰਬੋਰਡ ਨੂੰ ਲੈ ਕੇ ਪੈਦਾ ਹੋਈਆਂ ਚਿੰਤਾਵਾਂ ਨੂੰ ਦੂਰ ਕਰ ਕੇ ਵਾਪਸੀ ਕਰਦਾ ਨਜ਼ਰ ਆ ਰਿਹਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪ੍ਰੀਮੀਅਮ ਹਿੱਸਾ (30,000 ਰੁਪਏ ਤੋਂ ਉੱਪਰ ਦੀ ਕੀਮਤ) ਦੀ 2025 ਤੱਕ ਸਮਾਰਟਫੋਨ ਬਜ਼ਾਰ 'ਚ ਹਿੱਸੇਦਾਰੀ 20 ਫ਼ੀਸਦੀ ਤੋਂ ਵੱਧ ਹੋਣ ਦਾ ਅਨੁਮਾਨ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BSNL ਦੇ ਯੂਜ਼ਰਸ ਨੂੰ ਲੱਗੇਗਾ ਝਟਕਾ, ਸਰਕਾਰੀ ਟੈਲੀਕਾਮ ਕੰਪਨੀ ਨੇ ਬੰਦ ਕੀਤੀ ਇਹ ਸਰਵਿਸ
NEXT STORY