ਨਵੀਂ ਦਿੱਲੀ-ਨੌਕਰੀਆਂ ਦੇਣ ਸਬੰਧੀ ਹਾਂ-ਪੱਖੀ ਰੁਖ ਰੱਖਣ ਦੇ ਮਾਮਲੇ 'ਚ ਭਾਰਤੀ ਕੰਪਨੀਆਂ ਦੁਨੀਆ ਭਰ 'ਚ 7ਵੇਂ ਸਥਾਨ 'ਤੇ ਹਨ ਕਿਉਂਕਿ ਅਗਲੇ ਤਿੰਨ ਮਹੀਨਿਆਂ 'ਚ ਉਨ੍ਹਾਂ ਦੀਆਂ ਨਿਯੁਕਤੀ ਯੋਜਨਾਵਾਂ 'ਚ 17 ਫ਼ੀਸਦੀ ਤੇਜ਼ੀ ਰਹਿਣ ਦੀ ਉਮੀਦ ਹੈ।
ਇਸ ਸਬੰਧ 'ਚ ਜੁਲਾਈ-ਸਤੰਬਰ ਲਈ ਭਾਰਤ ਦੇ 5,110 ਨੌਕਰੀਦਾਤਿਆਂ ਵਿਚਾਲੇ ਇਕ ਸਰਵੇਖਣ ਕੀਤਾ ਗਿਆ। ਮੈਨਪਾਵਰ ਸਮੂਹ ਰੋਜ਼ਗਾਰ ਸਿਨੇਰਿਓ ਸਰਵੇਖਣ ਅਨੁਸਾਰ ਬੀਤੀ ਤਿਮਾਹੀ ਵਾਂਗ ਹੀ ਇਸ ਤਿਮਾਹੀ 'ਚ ਵੀ ਨੌਕਰੀਆਂ ਸਥਿਰ ਰਹਿਣ ਦੀ ਸੰਭਾਵਨਾ ਹੈ। ਸਰਵੇਖਣ ਅਨੁਸਾਰ ਦੁਨੀਆ ਦੇ 44 ਦੇਸ਼ਾਂ 'ਚ 60,000 ਨੌਕਰੀਦਾਤਿਆਂ ਵਿਚਾਲੇ ਕੀਤੇ ਗਏ ਸਰਵੇਖਣ 'ਚ ਜਾਪਾਨ 'ਚ ਨੌਕਰੀਆਂ ਦੀ ਯੋਜਨਾ ਦੇ ਹਾਂ-ਪੱਖੀ ਰਹਿਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਇਸ ਸਬੰਧ 'ਚ ਕਰੋਏਸ਼ੀਆ, ਹੰਗਰੀ ਅਤੇ ਤਾਇਵਾਨ ਦਾ ਨਾਂ ਹੈ, ਜਦੋਂ ਕਿ ਇਸ ਮਾਮਲੇ 'ਚ ਸਭ ਤੋਂ ਕਮਜ਼ੋਰ ਦੇਸ਼ ਇਟਲੀ, ਪਨਾਮਾ ਤੇ ਸਪੇਨ ਹਨ।
ਯੂਨੀਟੈੱਕ ਨੂੰ 1,000 ਕਰੋੜ ਰੁਪਏ ਦਾ ਘਾਟਾ
NEXT STORY