ਨਵੀਂ ਦਿੱਲੀ (ਭਾਸ਼ਾ) - ਆਰ.ਬੀ.ਆਈ. ਦੀ ਮੌਦ੍ਰਿਕ ਨੀਤੀ ਕਮੇਟੀ (ਐੱਮ.ਪੀ.ਸੀ.) ਦੀ ਮੈਂਬਰੀ ਆਸ਼ਿਮਾ ਗੋਇਲ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਨੇ ਕਈ ਬਾਹਰੀ ਝਟਕਿਆਂ ਦੇ ਬਾਵਜੂਦ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਇਸ ਦੀ ਮਜ਼ਬੂਤੀ ਬਣਾਈ ਰੱਖਣ ਲਈ ਪ੍ਰਤੀ-ਚੱਕਰੀ ਵਿਆਪਕ ਆਰਥਿਕ ਨੀਤੀਗਤ ਉਪਾਵਾਂ ਦੀ ਲੋੜ ਹੋਵੇਗੀ। ਗੋਇਲ ਨੇ ਕਿਹਾ ਕਿ ਦੇਸ਼ ’ਚ ਮੁਦਰਾਸਫਿਤੀ ਘੱਟ ਹੋਈ ਹੈ ਪਰ ਇਹ ਵੀ ਅਜੇ ਟੀਚਾਬੱਧ ਪੱਧਰ ਤੱਕ ਨਹੀਂ ਪਹੁੰਚ ਪਾਈ ਹੈ।
ਉਨ੍ਹਾਂ ਨੇ ਕਿਹਾ,‘‘ਅਰਥਵਿਵਸਥਾ ਦੇ ਚੰਗੇ ਪ੍ਰਦਰਸ਼ਨ ’ਚ ਭਾਰਤ ਦੀ ਵਧਦੀ ਆਰਥਿਕ ਵੰਨ-ਸੁਵੰਨਤਾ ਅਤੇ ਝਟਕੇ ਨੂੰ ਘੱਟ ਕਰਨ ’ਚ ਨੀਤੀ ਦੀ ਭੂਮਿਕਾ ਰਹੀ। ਇਨ੍ਹਾਂ ਦੋਵਾਂ ਕਾਰਕਾਂ ਨੇ ਕਈ ਬਾਹਰੀ ਝਟਕਿਆਂ ਦੇ ਬਾਵਜੂਦ ਭਾਰਤ ਨੂੰ ਚੰਗਾ ਪ੍ਰਦਰਸ਼ਨ ਕਰਨ ’ਚ ਮਦਦ ਕੀਤੀ।’’ ਰਿਜ਼ਰਵ ਬੈਂਕ ਨੇ ਘਰੇਲੂ ਖਪਤ ’ਚ ਸੁਧਾਰ ਅਤੇ ਨਿੱਜੀ ਰਜਿਸਟ੍ਰੇਸ਼ਨ ਖਰਚ ਚੱਕਰ ’ਚ ਤੇਜ਼ੀ ਕਾਰਨ ਅਗਲੇ ਵਿੱਤੀ ਸਾਲ ਲਈ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ 7 ਫ਼ੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਹੈ।
ਮੰਨੀ-ਪ੍ਰਮੰਨੀ ਅਰਥਸ਼ਾਸਤਰੀ ਗੋਇਲ ਨੇ ਕਿਹਾ,‘‘ਭੂ-ਸਿਆਸੀ ਸਥਿਤੀ ਦੇ ਨਾ਼ਜ਼ੁਕ ਹੋਣ ਨਾਲ ਪ੍ਰਤੀ-ਚੱਕਰੀ ਨੀਤੀ ਨੂੰ ਅਰਥਵਿਵਸਥਾ ਦੀ ਸੁਭਾਵਕ ਮਜ਼ਬੂਤੀ ’ਚ ਮਦਦ ਜਾਰੀ ਰਹਿਣੀ ਹੋਵੇਗੀ।’’ ਉਨ੍ਹਾਂ ਨੇ ਕਿਹਾ ਕਿ ਉੱਚ ਵਾਧਾ ਅਤੇ ਟੈਕਸ ਉਛਾਲ ਹੋਣ ਨਾਲ ਘਾਟੇ ਅਤੇ ਕਰਜ਼ੇ ਅਨੁਪਾਤ ਨੂੰ ਘੱਟ ਕਰਨ ਦੀ ਗੂੰਜਾਇਸ਼ ਪੈਦਾ ਹੁੰਦੀ ਹੈ। ਹਾਲਾਂਕਿ ਉਨ੍ਹਾਂ ਨੇ ਮਾਲੀਆ ਵਧਣ ’ਤੇ ਵਾਧੂ ਖਰਚ ਕਰਨ ਦੇ ਲਾਲਚ ਤੋਂ ਬਚਣ ਲਈ ਸਲਾਹ ਦਿੰਦੇ ਹੋਏ ਕਿਹਾ ਕਿ 2000 ਦੇ ਦਹਾਕੇ ਦੇ ਉੱਚ ਵਧਦੇ ਦੌਰ ’ਚ ਇਹੀ ਗਲਤੀ ਕੀਤੀ ਈ ਸੀ ਜਿਸ ਨਾਲ ਇਕ ਦਹਾਕੇ ਤੱਕ ਵਿਆਪਕ ਆਰਥਿਕ ਕਮਜ਼ੋਰੀ ਬਣੀ ਰਹੀ।
ਦਿੱਲੀ ਦੀ ਪ੍ਰਤੀ ਵਿਅਕਤੀ ਆਮਦਨ ਦੋ ਸਾਲਾਂ 'ਚ 22 ਫ਼ੀਸਦੀ ਵਧੀ: ਆਰਥਿਕ ਸਮੀਖਿਆ
NEXT STORY