ਜਲੰਧਰ- ਅਮਰੀਕੀ ਆਟੋਮੋਬਾਇਲ ਕੰਪਨੀ ਜੀਪ ਨੇ ਭਾਰਤ 'ਚ ਆਪਣੀ ਐੱਸ.ਯੂ.ਵੀ. ਜੀਪ ਕੰਪਾਸ ਲਾਂਚ ਕੀਤੀ ਹੈ। ਹਾਲਾਂਕਿ ਇਸ ਨੂੰ ਅਧਿਕਾਰਤ ਤੌਰ 'ਤੇ ਪਹਿਲਾਂ ਹੀ ਪੇਸ਼ ਕੀਤਾ ਗਿਆ ਸੀ ਪਰ ਸੋਮਵਾਰ ਨੂੰ ਇਸ ਦੀ ਕੀਮਤ ਦਾ ਐਲਾਨ ਹੋਇਆ ਹੈ। ਇਸ ਦੀ ਸ਼ੁਰੂਆਤੀ ਕੀਮਤ 14.95 ਲੱਖ ਰੁਪਏ ਹੈ ਜਦਕਿ ਟਾਪ ਮਾਡਲ ਦੀ ਕੀਮਤ 20.65 ਲੱਖ ਰੁਪਏ ਹੈ। ਇਸ ਐੱਸ.ਯੂ.ਵੀ. ਨੂੰ ਭਾਰਤ 'ਚ ਬਣਾਇਆ ਗਿਆ ਹੈ। ਜੀਪ ਕੰਪਾਸ ਪੰਜ ਕਲਰ ਆਪਸ਼ਨ 'ਚ ਉਪਲੱਬਧ ਹੋਵੇਗੀ। ਇਨ੍ਹਾਂ 'ਚ ਮਿਨੀਮਲ ਗ੍ਰੇ, ਐਗਜ਼ਾਟਿਕਾ ਰੈੱਡ, ਵੋਕਲ ਵਾਈਟ, ਹਾਈਡਰੋ ਬਲੂ ਅਤੇ ਬ੍ਰਿਲੀਅੰਟ ਬਲੈਕ ਸ਼ਾਮਲ ਹਨ। ਜੀਪ ਕੰਪਾਸ ਤਿੰਨ ਵੇਰੀਐਂਟ ਅਤੇ 7 ਟ੍ਰਿਮ ਆਪਸ਼ਨ 'ਚ ਉਪਲੱਬਧ ਹੋਵੇਗੀ। ਇਨ੍ਹਾਂ 'ਚ ਸਪੋਰਟ, ਲਾਂਗਟਿਊਡ ਆਪਸ਼ਨ, ਲਾਂਗਟਿਊਡ, ਲਿਮਟਿਡ, ਲਿਮਟਿਡ ਆਪਸ਼ਨ, ਲਿਮਟਿਡ 4X4 ਅਤੇ ਲਿਮਟਿਡ 4X4 ਆਪਸ਼ਨ ਸ਼ਾਮਲ ਹਨ।
ਇੰਜਨ
ਜੀਪ ਕੰਪਾਸ ਦੇ ਇਕ ਵੇਰੀਐਂਟ 'ਚ 4 ਸਿਲੰਡਰ ਵਾਲਾ 1.4 ਲੀਟਰ ਦਾ ਪੈਟਰੋਲ ਇੰਜਨ ਲੱਗਾ ਹੈ ਜੋ 160 ਹਾਰਸ ਪਾਵਰ ਦਿੰਦਾ ਹੈ। ਦੂਜਾ ਇੰਜਨ 2.0 ਲੀਟਰ ਡੀਜ਼ਲ ਹੈ ਜੋ 173 ਹਾਰਸ ਪਾਵਰ ਦਿੰਦਾ ਹੈ। ਇਸ ਵਿਚ 6 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਹੈ ਅਤੇ ਪੈਟਰੋਲ ਵੇਰੀਐਂਟ ਲਈ 7 ਸਪੀਡ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਵੀ ਹੈ।
ਸੇਫਟੀ ਫੀਚਰਜ਼
ਸੇਫਟੀ ਫੀਚਰਜ਼ ਦੀ ਗੱਲ ਕਰੀਏ ਤਾਂ ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ 50 ਤੋਂ ਜ਼ਿਆਦਾ ਸੇਫਟੀ ਅਤੇ ਸਕਿਓਰਿਟੀ ਫੀਚਰਜ਼ ਦਿੱਤੇ ਗਏ ਹਨ। ਇਨ੍ਹਾਂ ਫੀਚਰਜ਼ 'ਚ ਏ.ਬੀ.ਐੱਸ., ਹਿੱਲ ਸਟਾਰਟ ਐਸਿਸਟ, ਅਡੈਪਟਿਵ ਬ੍ਰੇਕ ਲਾਈਟ, ਇਲੈਕਟ੍ਰੋਨਿਕ ਸਟੇਬਿਲਿਟੀ ਕੰਟਰੋਲ ਅਤੇ ਪੈਨਿਕ ਬ੍ਰੇਕ ਐਸਿਸਟ ਵਰਗੇ ਐਡਵਾਂਸ ਸਿਸਟਮ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਇਸ ਵਿਚ 6 ਏਅਰਬੈਗ ਦਿੱਤੇ ਗਏ ਹਨ।
ਜੀਪ ਕੰਪਾਸ 'ਚ 16-ਇੰਚ ਦੇ ਸਟੀਲ ਅਲੌਏ ਵ੍ਹੀਲਸ ਹਨ, ਜਦਕਿ ਇਸ ਦੇ ਟਾਪ ਮਾਡਲ 'ਚ 17-ਇੰਚ ਅਲੌਏ ਵ੍ਹੀਲਸ ਦਿੱਤੇ ਗਏ ਹਨ। ਇਸ ਦਾ ਗ੍ਰਾਊਂਡ ਕਲੀਅਰੈਂਸ ਕਾਫੀ ਬਿਹਤਰ ਹੈ ਅੇਤ ਇਹ 178mm ਦਾ ਹੈ। ਮਤਲਬ ਕਿ ਇਸ ਨੂੰ ਆਫ ਰੋਡ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ।
ਬਾਜ਼ਾਰ ਨੇ ਲਗਾਈ ਉੱਚੀ ਛਲਾਂਗ, ਸੈਂਸੈਕਸ ਪਹਿਲੀ ਵਾਰ 32500 ਦੇ ਪਾਰ ਬੰਦ
NEXT STORY