ਗੁਹਾਟੀ—ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਬਜਟ 'ਚ ਘੋਸ਼ਿਤ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਕਿਹਾ ਹੈ ਕਿ ਆਯੂਸ਼ਮਾਨ ਭਾਰਤ, ਸਿਹਤ ਬੀਮਾ ਯੋਜਨਾ ਨਾਲ ਦੇਸ਼ ਦੇ 45 ਤੋਂ 50 ਕਰੋੜ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਨਾਲ ਦੂਸਕੇ ਪਾਸੇ ਤੀਸਰੀ ਸ਼੍ਰੇਣੀ ਦੇ ਸ਼ਹਿਰਾਂ 'ਚ ਵੱਡੇ ਹਸਪਤਾਲਾਂ ਦੀ ਸਥਾਪਨਾ ਦੀ ਸੰਭਾਵਨਾ ਵਧ ਗਈ ਹੈ।
ਉਨ੍ਹਾਂ ਨੇ ਕਿਹਾ,' ਅਸੀਂ ਸਰਕਾਰ ਦੇ ਕੰਮ ਕਰਨ ਦੇ ਤੌਰ -ਤਰੀਕਿਆਂ 'ਚ ਬਦਲਾਅ ਕੀਤਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰੇ ਪ੍ਰੋਗਰਾਮਾਂ ਨੂੰ ਤੈਅ ਟੀਚੇ ਤੋਂ ਪਹਿਲਾਂ ਪੂਰਾ ਕੀਤਾ ਜਾਵੇ। ਸਾਡੀ ਸਰਕਾਰ ਨੇ ਪਿਛਲੇ ਸਾਢੇ ਤਿੰਨ ਸਾਲਾਂ ਦੇ ਦੌਰਾਨ ਕਈ ਮਹੱਤਵਪੂਰਨ ਸੁਧਾਰਾਂ ਨੂੰ ਸ਼ੁਰੂ ਕੀਤਾ। ਭਾਰਤ ਦੁਨੀਆਂ 'ਚ ਸਭ ਤੋਂ ਆਕਰਸ਼ਿਕ ਨਿਵੇਸ਼ ਸਥਾਨ ਬਣ ਗਿਆ ਅਤੇ ਇਹੀ ਵਜ੍ਹਾਂ ਹੈ ਕਿ 2016-17 'ਚ ਭਾਰਤ 'ਚ 60 ਅਰਬ ਡਾਲਰ ਦਾ ਸਭ ਤੋਂ ਵੱਧ ਵਿਦੇਸ਼ੀ ਨਿਵੇਸ਼ ਹੋਇਆ।
ਪ੍ਰਧਾਨਮੰਤਰੀ ਨੇ ਉੱਤਰੀ-ਪੂਰਬੀ ਸੂਬਿਆਂ ਦੇ ਵਿਕਾਸ 'ਤੇ , ਪ੍ਰਧਾਨ ਮੰਤਰੀ ਨੇ ਕਿਹਾ, ਅਸੀਂ ਪੂਰਵ 'ਚ ਕੰਮ ਕਰੋ ਨੀਤੀ ਤਿਆਰ ਕੀਤੀ ਅਤੇ ਉੱਤਰੀ-ਪੂਰਵੀ ਖੇਤਰ ਇਸਦੇ ਕੇਂਦਰ ਹਨ। ਭਾਰਤ ਦੀ ਆਰਥਿਕ ਵਾਧੇ ਦੀ ਰਫਤਾਰ ਉੱਦੋਂ ਤੇਜ਼ ਹੋਵੇਗੀ ਜਦੋਂ ਉੱਤਰ-ਪੂਰਵ ਦੇ ਲੋਕਾਂ ਦੇ ਆਲੇ-ਦੁਆਲੇ ਦਾ ਵਿਕਾਸ ਹੋਵੇਗਾ।
ਕਿਸਾਨਾਂ ਨੂੰ ਮਿਲੇਗਾ ਡੇਢ ਗੁਣਾ MSP, ਜਲਦ ਹੋ ਸਕਦੈ ਐਲਾਨ
NEXT STORY