ਨਵੀਂ ਦਿੱਲੀ—ਘਰੇਲੂ ਸ਼ੇਅਰ ਬਾਜ਼ਾਰ 'ਚ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਸ਼ੇਅਰਾਂ 'ਚ ਲਗਾਤਾਰ ਵਾਧੇ ਦਾ ਸਿਲਸਿਲਾ ਜਾਰੀ ਹੈ। ਇਸ ਵਾਧੇ ਨੇ ਰਿਲਾਇੰਸ ਇੰਡਸਟਰੀਡ ਨੂੰ 8 ਲੱਖ ਕਰੋੜ ਦੇ ਮਾਰਕਿਟ ਕੈਪ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣਾ ਦਿੱਤਾ ਹੈ। ਕੰਪਨੀ ਦੇ ਸ਼ੇਅਰਾਂ 'ਚ ਵਾਧੇ ਦਾ ਫਾਇਦਾ ਮੁਕੇਸ਼ ਅੰਬਾਨੀ ਨੂੰ ਵੀ ਮਿਲਦਾ ਹੈ। ਉਨ੍ਹਾਂ ਦੇ ਦੌਲਤ 50 ਅਰਬ ਡਾਲਰ ਦਾ ਅੰਕੜਾ ਪਾਰ ਕਰ ਗਈ ਹੈ ਅਤੇ ਪੂਰੇ ਏਸ਼ੀਆ 'ਚ ਇਨ੍ਹਾਂ ਅੰਕੜਿਆਂ ਨੂੰ ਪਾਰ ਕਰਨ ਵਾਲੇ ਇਕਮਾਤਰ ਵਿਅਕਤੀ ਹਨ।
ਰਿਲਾਇੰਸ ਇੰਡਸਟਰੀ ਦਾ ਸ਼ੇਅਰ ਵਧਣ ਨਾਲ ਮੁਕੇਸ਼ ਨੂੰ ਫਾਇਦਾ
ਬਲਿਊਬਰਗ ਬਿਲੀਅਨੇਅਰ ਇੰਡੈਕਸ ਦੇ ਮੁਤਾਬਕ ਮੁਕੇਸ਼ ਅੰਬਾਨੀ ਦੀ ਕੁੱਲ ਦੌਲਤ 50.7 ਅਰਬ ਡਾਲਰ (3.55 ਲੱਖ ਕਰੋੜ ਰੁਪਏ) ਹੋ ਗਈ ਹੈ। ਦਰਅਸਲ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਸ਼ੇਅਰਾਂ 'ਚ ਲਗਾਤਾਰ ਰੈਲੀ ਜਾਰੀ ਹੈ। ਇਸ ਦੀ ਬਦੌਲਤ ਕੰਪਨੀ ਦੇ ਨਾਲ ਹੀ ਮੁਕੇਸ਼ ਦੀ ਦੌਲਤ ਵੀ ਵਧੀ ਹੈ।
ਇਸ ਸਾਲ 20 ਫੀਸਦੀ ਤੋਂ ਜ਼ਿਆਦਾ ਵਧੀ ਮੁਕੇਸ਼ ਦੀ ਜਾਇਦਾਦ
ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ ਹੋਏ ਵਾਧੇ ਦੇ ਕਾਰਨ ਉਹ ਦੁਨੀਆ ਦੇ ਅਮੀਰ ਲੋਕਾਂ ਦੀ ਲਿਸਟ 'ਚ 11ਵੇਂ ਸਥਾਨ 'ਤੇ ਬਣੇ ਹੋਏ ਹਨ। ਇਸ ਤਰ੍ਹਾਂ ਉਹ ਅਮਰੀਕੀ ਬਿਜ਼ਨੈੱਸਮੈਨ ਅਤੇ ਓਰੇਕਲ ਕਾਰਪੋਰੇਸ਼ਨ ਦੇ ਮੁੱਖ ਲੈਰੀ ਐਲੀਸਨ ਤੋਂ ਸਿਰਫ ਇਕ ਕਦਮ ਪਿੱਛੇ ਹਨ। 2018 'ਚ ਹੁਣ ਤੱਕ ਭਾਵ 8 ਮਹੀਨੇ 'ਚ ਮੁਕੇਸ਼ ਦੀ ਜਾਇਦਾਦ 'ਚ 10.4 ਅਰਬ ਡਾਲਰ ਭਾਵ 20 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਦੁਨੀਆ ਦਾ ਸਭ ਤੋਂ ਅਮੀਰ ਲੋਕਾਂ ਨੇ 2018 'ਚ ਜੋ ਕਮਾਈ ਕੀਤੀ ਹੈ ਉਸ 'ਚੋਂ ਮੁਕੇਸ਼ ਅੰਬਾਨੀ ਤੀਜੇ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਵਿਅਕਤੀ ਹਨ।
ਜੈਕ ਮਾ ਨੂੰ ਛੱਡਿਆ ਪਿੱਛੇ
ਮੁਕੇਸ਼ ਅੰਬਾਨੀ ਪਹਿਲਾਂ ਹੀ ਅਲੀਬਾਬਾ ਫਾਊਂਡਰ ਜੈਕ ਮਾ ਨੂੰ ਪਿੱਛੇ ਛੱਡ ਚੁੱਕੇ ਹਨ। ਮੁਕੇਸ਼ ਅੰਬਾਨੀ ਨਾ ਸਿਰਫ ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਹਨ ਸਗੋਂ ਉਹ ਛੇਤੀ ਹੀ ਟਾਪ 10 'ਚ ਵੀ ਸ਼ਾਮਲ ਹੋ ਸਕਦੇ ਹਨ। ਲਿਸਟ 'ਚ ਮੁਕੇਸ਼ ਅੰਬਾਨੀ ਨੇ ਵਾਲਮਾਰਟ ਮੁੱਖ ਜਿਮ ਵਾਲਟਨ, ਰੋਬ ਵਾਲਟਨ, ਐਲਿਸ ਵਾਲਟਨ ਨੂੰ ਪਿੱਛੇ ਛੱਡ ਦਿੱਤਾ ਹੈ। ਮੁਕੇਸ਼ ਅੰਬਾਨੀ ਦੇ ਬਾਅਦ 12ਵੇਂ ਪਾਇਦਾਨ 'ਤੇ ਫਰਾਂਸੁਆ ਬੇਟਨਕੋਰਟ ਮੇਅਰਸ ਸ਼ਾਮਲ ਹੈ। ਉਹ ਫਰਾਂਸ ਦੀ ਅਰਬਪਤੀ ਕਾਰੋਬਾਰ ਹੈ।
ਇਸ ਲਿਸਟ 'ਚ ਕਦੇ ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਰਹੇ ਜੈਕ ਮਾ ਹੁਣ 18ਵੇਂ ਪਾਇਦਾਨ 'ਤੇ ਕਾਬਿਜ਼ ਹੋਏ ਹਨ। ਉਨ੍ਹਾਂ ਦੀ ਕੁੱਲ ਦੌਲਤ 42.3 ਅਰਬ ਡਾਲਰ 'ਤੇ ਹੈ। ਦੱਸ ਦੇਈਏ ਕਿ ਜੈਕ ਮਾ ਅਲੀਬਾਬਾ ਗਰੁੱਪ ਦੇ ਫਾਊਂਡਰ ਹਨ।
2018 'ਚ ਘਟੀ FMCG ਦੀ ਰਫਤਾਰ : ਨੀਲਸਨ
NEXT STORY