ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਕ ਕੰਪਨੀ ਐੱਨ. ਟੀ. ਪੀ. ਸੀ. ਦਾ ਬਿਜਲੀ ਉਤਪਾਦਨ ਦੇ ਮਾਮਲੇ 'ਚ ਇਸ ਸਾਲ ਅਗਸਤ ਮਹੀਨੇ 'ਚ ਪ੍ਰਦਰਸ਼ਨ ਬਿਹਤਰ ਰਿਹਾ ਹੈ। ਮਹੀਨੇ ਦੌਰਾਨ ਕੰਪਨੀ ਦੇ ਬਿਜਲੀ ਉਤਪਾਦਨ 'ਚ ਇਸ ਤੋਂ ਪਿਛਲੇ ਸਾਲ ਦੇ ਇਸ ਮਹੀਨੇ ਦੇ ਮੁਕਾਬਲੇ 12.55 ਫ਼ੀਸਦੀ ਦਾ ਵਾਧਾ ਹੋਇਆ ਹੈ।
ਮਹੀਨੇ ਦੌਰਾਨ ਕੰਪਨੀ ਦਾ ਕੁਲ ਉਤਪਾਦਨ 22.347 ਅਰਬ ਯੂਨਿਟ ਰਿਹਾ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੇ ਇਸ ਮਹੀਨੇ 'ਚ 19.855 ਅਰਬ ਯੂਨਿਟ ਸੀ। ਜਨਤਕ ਖੇਤਰ ਦੀ ਕੰਪਨੀ ਨੇ ਅੱਜ ਇਕ ਬਿਆਨ 'ਚ ਕਿਹਾ ਕਿ ਅਗਸਤ 2017 'ਚ ਪਲਾਂਟ ਲੋਡ ਫੈਕਟਰ (ਪੀ. ਐੱਲ. ਐੱਫ.) 'ਚ 5.58 ਫ਼ੀਸਦੀ ਦਾ ਵਾਧਾ ਹੋਇਆ। ਕੰਪਨੀ ਦੇ ਬਿਜਲੀ ਘਰਾਂ ਦਾ ਪੀ. ਐੱਲ. ਐੱਫ. 80 ਫ਼ੀਸਦੀ ਤੋਂ ਜ਼ਿਆਦਾ ਹੈ।
ਭਾਰਤ 'ਚ ਹੋਏ ਘਾਟੇ ਦੇ ਕਾਰਨ NIKE ਨੇ ਚੁੱਕੇ ਇਹ ਕਦਮ
NEXT STORY