ਮੁੰਬਈ—ਵਿਦੇਸ਼ੀ ਨਿਵੇਸ਼ਕਾਂ ਦੀ ਜਾਰੀ ਲਿਵਾਲੀ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਦੀ ਮਜ਼ਬੂਤੀ 'ਚ ਖੁੱਲ੍ਹਣ ਨਾਲ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਛੇ ਪੈਸੇ ਮਜ਼ਬੂਤ ਹੋ ਕੇ 68.57 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਬੁੱਧਵਾਰ ਨੂੰ ਰੁਪਿਆ 13 ਪੈਸੇ ਮਜ਼ਬੂਤ ਹੋ ਕੇ 68.83 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਡੀਲਰਾਂ ਨੇ ਕਿਹਾ ਕਿ ਨਿਰਯਾਤਕਾਂ ਦੀ ਡਾਲਰ ਬਿਕਵਾਲੀ ਅਤੇ ਘਰੇਲੂ ਬਾਜ਼ਾਰਾਂ 'ਚ ਵਾਧੇ 'ਚ ਖੁੱਲ੍ਹਣ ਨਾਲ ਰੁਪਏ ਨੂੰ ਸਮਰਥਨ ਮਿਲਿਆ ਹੈ। ਸ਼ੁਰੂਆਤੀ ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ 1,771.61 ਕਰੋੜ ਰੁਪਏ ਦੀ ਸ਼ੁੱਧ ਲਿਵਾਲੀ ਕੀਤੀ। ਇਸ ਦੌਰਾਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 91.03 ਅੰਕ ਦੀ ਤੇਜ਼ੀ ਨਾਲ 38,477.78 ਅੰਕ 'ਤੇ ਚੱਲ ਰਿਹਾ ਸੀ।
ਚੰਗੇ ਗਲੋਬਲ ਸੰਕੇਤ, ਅਮਰੀਕੀ ਬਜ਼ਾਰ 1 ਫੀਸਦੀ ਚੜ੍ਹ ਕੇ ਬੰਦ
NEXT STORY