ਨਵੀਂ ਦਿੱਲੀ- ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ 14 ਇਕਾਈਆਂ ਤੋਂ ਜ਼ਮਾਨਤ ਬਾਜ਼ਾਰ 'ਚ ਕਾਰੋਬਾਰ ਕਰਨ ਦੀ ਰੋਕ ਹਟਾ ਦਿੱਤੀ ਹੈ। ਇਨ੍ਹਾਂ ਇਕਾਈਆਂ 'ਤੇ ਕਥਿਤ ਰੂਪ ਨਾਲ ਟੈਕਸ ਚੋਰੀ ਅਤੇ ਮਨੀ ਲਾਂਡਰਿੰਗ ਗਤੀਵਿਧੀਆਂ ਲਈ ਸ਼ੇਅਰ ਬਾਜ਼ਾਰ ਪਲੇਟਫਾਰਮ ਦੀ ਦੁਰਵਰਤੋਂ ਕਰਨ ਲਈ ਰੋਕ ਲਾਈ ਗਈ ਸੀ। ਰੈਗੂਲੇਟਰੀ ਨੇ ਕਿਹਾ ਕਿ ਇਨ੍ਹਾਂ ਇਕਾਈਆਂ ਖਿਲਾਫ ਕਿਸੇ ਤਰ੍ਹਾਂ ਦਾ ਸਬੂਤ ਨਹੀਂ ਮਿਲਿਆ ਹੈ, ਜਿਸ ਤੋਂ ਬਾਅਦ ਰੋਕ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਇਕਾਈਆਂ ਨੂੰ ਪਹਿਲੀ ਨਜ਼ਰੇ ਗ਼ੈਰ-ਵਾਜਿਬ ਲਾਭ ਲਈ ਕੰਪਨੀ ਦੀਆਂ ਸ਼ੇਅਰ ਕੀਮਤਾਂ ਨੂੰ ਗਲਤ ਤਰੀਕੇ ਨਾਲ ਵਧਾਉਣ ਦਾ ਜ਼ਿੰਮੇਵਾਰ ਮੰਨਿਆ ਗਿਆ ਸੀ। ਇਸ ਮਹੀਨੇ ਰੈਗੂਲੇਟਰੀ ਨੇ ਹੁਣ ਤੱਕ ਧੋਖਾਦੇਹੀ ਵਾਲੇ ਤਰੀਕੇ ਨਾਲ ਲੰਮੀ ਮਿਆਦ ਦਾ ਲਾਭ ਕਮਾਉਣ (ਐੱਲ. ਟੀ. ਸੀ. ਜੀ.) ਦੇ ਵੱਖ-ਵੱਖ ਮਾਮਲਿਆਂ 'ਚ ਕੁਲ 750 ਇਕਾਈਆਂ ਤੋਂ ਰੋਕ ਹਟਾਈ ਹੈ। ਤਾਜ਼ਾ ਕੇ. ਐੱਫ. ਸੀ. ਐੱਲ. (ਹੁਣ ਗਰੋਮੋ ਟ੍ਰੇਡ ਐਂਡ ਕੰਸਲਟੈਂਸੀ ਲਿਮਟਿਡ) ਦੇ ਮਾਮਲੇ 'ਚ ਸੇਬੀ ਨੇ ਫਰਵਰੀ, 2015 'ਚ 33 ਇਕਾਈਆਂ 'ਤੇ ਜ਼ਮਾਨਤ ਬਾਜ਼ਾਰ 'ਚ ਕਾਰੋਬਾਰ ਦੀ ਰੋਕ ਲਾਈ ਸੀ। ਬਾਅਦ 'ਚ ਅਗਸਤ, 2016 'ਚ 2 ਇਕਾਈਆਂ ਤੋਂ ਰੋਕ ਹਟਾ ਦਿੱਤੀ ਗਈ ਸੀ। ਸੇਬੀ ਨੇ ਜਨਵਰੀ ਤੋਂ ਦਸੰਬਰ, 2014 ਦੌਰਾਨ ਕੇ. ਐੱਫ. ਸੀ. ਐੱਲ. ਦੇ ਸ਼ੇਅਰਾਂ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ ਸੀ।
ਤਿਆਰ ਇਸਪਾਤ ਦੀ ਬਰਾਮਦ 36 ਫ਼ੀਸਦੀ, ਦਰਾਮਦ 62 ਫ਼ੀਸਦੀ ਵਧੀ
NEXT STORY