ਨਵੀਂ ਦਿੱਲੀ - ਰੋਜ਼ਾਨਾ ਇਸਤੇਮਾਲ ਦੀਆਂ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਨੇ ਦੇਸ਼ ਭਰ ਦੇ ਲੋਕਾਂ ਲਈ ਭਾਰੀ ਵਿੱਤੀ ਸੰਕਟ ਖੜ੍ਹਾ ਦਿੱਤਾ ਹੈ। ਇਸ ਦਾ ਅਸਰ ਸਿਰਫ਼ ਘਰੇਲੂ ਪੱਧਰ 'ਤੇ ਹੀ ਨਹੀਂ ਸਗੋਂ ਦੁਕਾਨਦਾਰਾਂ ਅਤੇ ਨਿਰਮਾਤਾ ਉੱਤੇ ਵੀ ਪਿਆ ਹੈ। ਵਧਦੀਆਂ ਕੀਮਤਾਂ ਨੇ ਛੋਟੇ ਦੁਕਾਨਦਾਰਾਂ ਅਤੇ ਉਤਪਾਦਕਾਂ ਨੂੰ ਆਪਣਾ ਕਾਰੋਬਾਰ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਕਰੋੜਾਂ ਦਾ ਨਿਵੇਸ਼ ਕਰੇਗਾ 'ਆਯੁਸ਼ ਮੰਤਰਾਲਾ' , ਵਧਣਗੇ ਆਮਦਨ ਦੇ ਸਾਧਨ
ਰਿਟੇਲ ਇੰਟੈਲੀਜੈਂਟ ਪਲੇਟਫਾਰਮ ਬਾਇਜਾਮ ਅਤੇ ਗਲੋਬਲ ਫਰਮ ਨੀਲਸਨ ਨੇ ਦਾਅਵਾ ਕੀਤਾ ਹੈ ਕਿ ਨਵੰਬਰ 'ਚ 6 ਫ਼ੀਸਦੀ ਛੋਟੇ ਦੁਕਾਨਦਾਰ ਆਪਣਾ ਕਾਰੋਬਾਰ ਬੰਦ ਕਰ ਗਏ ਅਤੇ 14 ਫ਼ੀਸਦ ਤੱਕ ਨਿਰਮਾਣ ਇਕਾਈਆਂ ਨੇ ਵੀ ਫੈਕਟਰੀਆਂ ਨੂੰ ਤਾਲਾ ਲਗਾ ਦਿੱਤਾ ਹੈ।
ਰਿਪੋਰਟ ਮੁਤਾਬਕ ਅਕਤੂਬਰ ਤਿਮਾਹੀ 'ਚ ਐਫਐਮਸੀਜੀ ਉਤਪਾਦਕਤਾਂ ਦੇ ਛੋਟੇ ਨਿਰਮਾਤਾਵਾਂ ਦੀ ਕੁੱਲ ਉਦਯੋਗ ਵਿਚ ਹਿੱਸੇਦਾਰੀ ਸਮਰਫ਼ 2 ਫ਼ੀਸਦੀ ਰਹਿ ਗਈ ਹੈ। ਇਸ ਦੌਰਾਨ 14 ਫ਼ੀਸਦ ਛੋਟੇ ਨਿਰਮਾਤਾਵਾਂ ਨੇ ਆਪਣਾ ਕਾਰੋਬਾਰ ਬੰਦ ਕਰ ਦਿੱਤਾ। ਇਸ ਉਲਟ ਵੱਡੇ ਉਤਪਾਦਕਾਂ ਦੀ ਹਿੱਸੇਦਾਰੀ ਵਧ ਕੇ 76 ਫ਼ੀਸਦ ਤੱਕ ਪਹੁੰਚ ਗਈ ਹੈ। ਨੀਰਸਨ ਦੇ ਦੱਖਣੀ ਏਸ਼ੀਆ ਮੁੱਖੀ ਸਮੀਰ ਸ਼ੁੱਕਲਾ ਨੇ ਕਿਹਾ ਕਿ ਛੋਟੇ ਨਿਰਮਾਤਾ ਵਧਦੀ ਮਹਿੰਗਾਈ ਦਾ ਦਬਾਅ ਨਹੀਂ ਸਹਿ ਸਕੇ। ਲਗਾਤਾਰ ਘਾਟੇ ਕਾਰਨ ਉਨ੍ਹਾਂ ਨੂੰ ਆਪਣਾ ਕਾਰੋਬਾਰ ਬੰਦ ਕਰਨਾ ਪੈ ਰਿਹਾ ਹੈ।
ਦੂਜੇ ਪਾਸੇ ਬਾਇਜਾਮ ਦੇ ਰਣਨਿਤਕ ਅਧਿਕਾਰੀ ਅਕਸ਼ੇ ਡਿਸੂਜ਼ਾ ਨੇ ਦੱਸਿਆ ਕਿ ਦੀਵਾਲੀ ਦੇ ਬਾਅਦ 6.1 ਫ਼ੀਸਦੀ ਛੋਟੇ ਦੁਕਾਨਦਾਰ ਵੀ ਆਪਣਾ ਕਾਰੋਬਾਰ ਬੰਦ ਕਰਕੇ ਚਲੇ ਗਏ ਹਨ।
ਇਹ ਵੀ ਪੜ੍ਹੋ : ਸ਼ਾਨਦਾਰ : ਦੋ ਭਾਰਤੀ ਵਿਦਿਆਰਥੀਆਂ ਨੂੰ ਵਿਦੇਸ਼ੀ ਕੰਪਨੀਆਂ ਤੋਂ ਮਿਲਿਆ 2-2 ਕਰੋੜ ਤੋਂ ਵੱਧ ਦਾ ਸਾਲਾਨਾ ਪੈਕੇਜ
ਵਿਕਰੀ 'ਚ ਗਿਰਾਵਟ
ਰੋਜ਼ਾਨਾ ਇਸਤੇਮਾਲ ਵਾਲਾ ਸਮਾਨ ਜਿਵੇਂ ਕਿ ਸਾਬਣ, ਤੇਲ, ਟੁੱਥਪੇਸਟ, ਚਾਹ ਅਤੇ ਹੋਰ ਚੀਜ਼ਾਂ ਦੀ ਵਿਕਰੀ ਅਕਤੂਬਰ ਮਹੀਨੇ ਦੇ ਮੁਕਾਬਲੇ ਨਵੰਬਰ 'ਚ 14.4 ਫ਼ੀਸਦੀ ਘਟੀ ਹੈ। ਇਸ ਦਾ ਪ੍ਰਮੁੱਖ ਕਾਰਨ ਵੱਡੇ ਮਾਲ ਵਿਚ ਸਸਤਾ ਸਮਾਨ ਮਿਲਣਾ ਵੀ ਹੈ। ਇਸ ਕਾਰਨ ਬਾਜ਼ਾਰਾਂ ਵਿਚ ਛੋਟੇ ਅਤੇ ਚਾਲੂ ਕਰਿਆਨਾ ਦੁਕਾਨਦਾਰਾਂ ਦੀ ਵਿਕਰੀ ਘਟੀ ਹੈ। ਪਿਛਲੇ ਸਾਲ ਦੇ ਮੁਕਾਬਲੇ ਉਪਭੋਗਤਾ ਸਮਾਨਾਂ ਦੀ ਵਿਕਰੀ 10.4 ਫ਼ੀਸਦੀ ਵਧੀ ਹੈ। ਇਸ ਸਾਲ ਡੱਬਾ ਬੰਦ ਖੁਰਾਕ ਉਤਪਾਦਾਂ ਦੀ ਮੰਗ ਵਧੀ ਹੈ ਕਿਉਂਕਿ ਦਫ਼ਤਰ ਦੁਬਾਰਾ ਖੁੱਲ੍ਹਣ ਅਤੇ ਯਾਤਰਾਵਾਂ 'ਤੇ ਪਾਬੰਦੀ ਹਟਣ ਕਾਰਨ ਲੋਕ ਘਰਾਂ ਵਿਚੋਂ ਬਾਹਰ ਨਿਕਲ ਰਹੇ ਹਨ।
ਇਹ ਵੀ ਪੜ੍ਹੋ : ਪੈਨਸ਼ਨਰਜ਼ ਲਈ ਵੱਡੀ ਰਾਹਤ, ਸਰਕਾਰ ਨੇ ਲਾਈਫ ਸਰਟੀਫਿਕੇਟ ਜਮ੍ਹਾ ਕਰਵਾਉਣ ਦੀ ਆਖ਼ਰੀ ਤਰੀਖ਼ ਵਧਾਈ
ਸੀਮੈਂਟ ਵੀ ਹੋਇਆ ਮਹਿੰਗਾ
ਕੋਲਾ ਅਤੇ ਡੀਜ਼ਲ ਵਰਗੇ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਕਾਰਨ ਅਗਲੇ ਕੁਝ ਮਹੀਨਿਆਂ ਵਿਚ ਸੀਮੈਂਟ ਦੀ ਖ਼ੁਦਰਾ ਕੀਮਤ 15-20 ਹੋਰ ਵਧ ਜਾਵੇਗੀ। ਰੇਟਿੰਗ ਏਜੰਸੀ ਕ੍ਰਿਸਿਲ ਨੇ ਵੀਰਵਾਰ ਨੂੰ ਦੱਸਿਆ ਕਿ ਅਗਸਤ ਮਹੀਨੇ ਤੋਂ ਹੁਣ ਤੱਕ ਸੀਮੈਂਟ ਦਾ ਖ਼ੁਦਰਾ ਮੁੱਲ 10-15 ਰੁਪਏ ਵਧ ਚੁੱਕਾ ਹੈ। ਮਾਰਚ ਤੱਕ ਇਹ ਆਪਣੇ ਰਿਕਾਰਡ ਪੱਧਰ 400 ਰੁਪਏ ਪ੍ਰਤੀ ਬੋਰੀ ਦੇ ਭਾਅ 'ਤੇ ਪਹੁੰਚ ਜਾਵੇਗੀ। ਲਾਗਤ ਵਧਣ ਕਾਰਨ ਕੰਪਨੀਆਂ ਦਾ ਮੁਨਾਫ਼ਾ 100-150 ਰੁਪਏ ਪ੍ਰਤੀ ਟਨ ਘੱਟ ਹੋ ਗਿਆ ਹੈ, ਜਿਸਦੀ ਭਰਪਾਈ ਲਈ ਕੰਪਨੀਆਂ ਕੀਮਤਾਂ ਵਧਾਉਣ 'ਤੇ ਵਿਚਾਰ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਘਰਾਂ 'ਚ ਪਏ ਸੋਨੇ ਨਾਲ ਇੰਝ ਬਿਹਤਰ ਹੋ ਸਕਦੀ ਹੈ ਦੇਸ਼ ਦੀ ਅਰਥਵਿਵਸਥਾ, ਜਾਣੋ ਆਰ.ਗਾਂਧੀ ਨੇ ਕੀ ਦਿੱਤਾ ਸੁਝਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ ਧੜੰਮ ਡਿੱਗਿਆ, ਸੈਂਸੈਕਸ 764 ਅੰਕ ਟੁੱਟਿਆ ਤੇ ਨਿਫਟੀ 17200 ਦੇ ਪੱਧਰ ਤੋਂ ਹੇਠਾਂ ਬੰਦ
NEXT STORY