ਨਵੀਂ ਦਿੱਲੀ—ਸਥਾਨਕ ਬਾਜ਼ਾਰਾਂ 'ਚ ਜ਼ਿਆਦਾ ਕੀਮਤ ਅਤੇ ਮੌਸਮੀ ਕਾਰਨਾਂ ਕਰਕੇ ਦੇਸ਼ 'ਚ ਸੋਨੇ ਦੀ ਮੰਗ ਇਸ ਸਾਲ ਅਪ੍ਰੈਲ-ਜੂਨ ਦੌਰਾਨ ਅੱਠ ਫੀਸਦੀ ਘੱਟ ਹੋ ਕੇ 187.20 ਟਨ 'ਤੇ ਆ ਗਈ ਹੈ। ਵਿਸ਼ਵ ਗਹਿਣਾ ਪ੍ਰੀਸ਼ਦ (ਡਬਲਿਊ.ਜੀ.ਸੀ.) ਨੇ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ।
ਡਬਲਿਊ.ਡੀ.ਜੀ. ਨੇ 'ਗੋਲਡ ਡਿਮਾਂਡ ਟ੍ਰੇਂਡ' ਰਿਪੋਰਟ 'ਚ ਕਿਹਾ ਕਿ ਪਿਛਲੇ ਸਾਲ ਦੇ ਇਸ ਸਮੇਂ 'ਚ ਇਹ ਮੰਗ 202.6 ਟਨ ਰਹੀ ਸੀ।
ਮੁੱਲ ਦੇ ਹਿਸਾਬ ਨਾਲ ਸੋਨੇ ਦੀ ਮੰਗ ਪਿਛਲੇ ਸਾਲ ਦੇ 52,750 ਕਰੋੜ ਰੁਪਏ ਦੀ ਤੁਲਨਾ 'ਚ ਇਸ ਸਾਲ 52,692 ਕਰੋੜ ਰੁਪਏ ਰਹੀ ਹੈ। ਇਸ ਦੌਰਾਨ ਗਹਿਣਿਆਂ ਦੀ ਮੰਗ ਵੀ ਅੱਠ ਫੀਸਦੀ ਡਿੱਗ ਕੇ 147.90 ਟਨ 'ਤੇ ਆ ਗਈ। ਪਿਛਲੇ ਸਾਲ ਇਸ ਸਮੇਂ 'ਚ ਇਹ 161 ਟਨ ਸੀ। ਸੋਨੇ 'ਚ ਨਿਵੇਸ਼ ਦੀ ਮੰਗ ਵੀ ਪੰਜ ਫੀਸਦੀ ਡਿੱਗ ਕੇ 39.3 ਟਨ ਰਹੀ ਜੋ ਪਿਛਲੇ ਸਾਲ 41.6 ਟਨ ਸੀ।
ਡਬਲਿਊ.ਜੀ.ਸੀ. ਦੇ ਭਾਰਤ ਪ੍ਰਬੰਧ ਨਿਰਦੇਸ਼ਕ ਸੋਮਾਸੁੰਦਰਮ ਪੀਆਰ ਨੇ ਕਿਹਾ ਕਿ ਭਾਰਤ 'ਚ ਸੋਨੇ ਦੀ ਮੰਗ ਇਸ ਸਾਲ ਦੀ ਦੂਜੀ ਤਿਮਾਹੀ 'ਚ ਪਿਛਲੇ ਸਾਲ ਦੀ ਇਸ ਤਿਮਾਹੀ ਦੀ ਤੁਲਨਾ 'ਚ ਅੱਠ ਫੀਸਦੀ ਘੱਟ ਰਹੀ ਹੈ। ਪਿਛਲੇ ਸਾਲ ਦੀ ਦੂਜੀ ਤਿਮਾਹੀ 'ਚ ਮਾਲ ਅਤੇ ਸੇਵਾ ਟੈਕਸ ਦੇ ਲਾਗੂ ਹੋਣ ਤੋਂ ਪਹਿਲਾਂ ਉਪਭੋਗਤਾ ਵਲੋਂ ਅਗਲੀ ਖਰੀਦ ਕਰਨ 'ਚ ਮੰਗ ਮਜ਼ਬੂਤ ਰਹੀ ਸੀ। ਇਸ ਦੌਰਾਨ ਸੋਨੇ ਦੀ ਸੰਸਾਰਕ ਮੰਗ 'ਚ ਵੀ ਗਿਰਾਵਟ ਆਈ ਹੈ ਅਤੇ ਇਹ ਪਿਛਲੇ ਸਾਲ ਦੀ ਦੂਜੀ ਤਿਮਾਹੀ 'ਚ 1,007.50 ਤੋਂ ਚਾਰ ਫੀਸਦੀ ਘੱਟ ਹੋ ਕੇ 964.30 ਟਨ 'ਤੇ ਆ ਗਈ ਹੈ।
GST ਕੌਂਸਲ ਦੇਵੇਗੀ ਤੋਹਫਾ, ਡਿਜੀਟਲ ਪੇਮੈਂਟ 'ਤੇ ਮਿਲੇਗਾ ਕੈਸ਼ਬੈਕ
NEXT STORY