ਨਵੀਂ ਦਿੱਲੀ—ਦਿੱਲੀ ਐੱਨ.ਸੀ.ਆਰ. ਦੇ ਪ੍ਰਾਪਰਟੀ ਬਾਜ਼ਾਰ 'ਤੇ ਮੰਦੀ ਦਾ ਸਾਇਆ ਕਾਇਮ ਹੈ। ਨਵੇਂ ਕੰਸਟ੍ਰਕਸ਼ਨ ਦੇ ਮੁਕਾਬਲੇ ਰੀਸੇਲ ਦੇ ਦਬਦਬੇ ਵਾਲੀ ਮਾਰਕੀਟ 'ਚ ਪ੍ਰਾਪਰਟੀ ਸਰਚ 'ਚ ਤੇਜ਼ੀ ਜ਼ਰੂਰ ਆਈ ਹੈ, ਪਰ ਤੀਸਰੀ ਤਿਮਾਹੀ 'ਚ 78% ਇਲਾਕਿਆਂ 'ਚ ਕੀਮਤਾਂ ਔਸਤਨ 3.3% ਘਟੀਆ ਹਨ। ਰੀਅਲ ਅਸਟੇਟ ਪੋਰਟਲ ਮੈਗਜ਼ੀਨ ਦੀ ਤੀਸਰੀ ਤਿਮਾਹੀ ਦੇ ਪ੍ਰਾਪਰਟੀ ਇੰਡੈਕਸ ਦੇ ਮੁਤਾਬਕ ਸਭ ਤੋਂ ਜ਼ਿਆਦਾ ਆਨਲਾਈਨ ਪ੍ਰਾਪਰਟੀ ਸਰਚ ਅਤੇ ਲਿਸਿਟੰਗ ਵਾਲੇ ਦਿੱਲੀ ਦੇ 68% ਇਲਾਕਿਆਂ 'ਚ ਰੀਸੈਲ ਗਤੀਵਿਧੀਆਂ ਵਧੀਆਂ ਹਨ।
ਦੇਸ਼ ਦੇ 14 ਸ਼ਹਿਰਾਂ ਦੇ ਸਿਟੀ ਪ੍ਰਾਈਸ ਇੰਡੈਕਸ 'ਚ ਦਿੱਲੀ 1 % ਗਿਰਾਵਟ ਦੇ ਨਾਲ ਦਸਵੇਂ ਸਥਾਨ 'ਤੇ ਹੈ। ਨਵੇਂ ਨਿਰਮਾਣ ਦੀ ਸੀਮਿਤ ਸੰਭਾਵਨਾ ਵਾਲੀ ਰਾਜਧਾਨੀ 'ਚ ਰੀਸੇਲ ਗਤੀਵਿਧੀਆਂ 'ਚ ਤੇਜ਼ੀ ਦੇ ਸੰਕੇਤ ਮਿਲ ਰਹੇ ਹਨ, ਪਰ ਕੀਮਤਾਂ ਦੀ ਸੁਸਤੀ ਕਾਇਮ ਹੈ। ਸਤੰਬਰ ਤੋਂ ਦਸੰਬਰ 2017 ਤਿਮਾਹੀ 'ਚ ਜਿਨ੍ਹਾਂ ਇਲਾਕਿਆਂ 'ਚ ਪ੍ਰਾਪਰਟੀ ਕੀਮਤਾਂ ਵੱਧੀਆਂ ਹਨ, ਉਨ੍ਹਾਂ 'ਚ ਦਵਾਰਕਾ, ਵਿਕਾਸਪੁਰੀ, ਮਹਾਵੀਰ ਇਨਕਲੇਵ, ਮੋਤੀ ਨਗਰ, ਸ਼ਾਹਦਰਾ, ਲਕਸ਼ਮੀ, ਪਾਂਡਵ ਨਗਰ, ਡਿਫੇਂਸ ਕਲੋਨੀ, ਛਤਰਪੁਰ ਪ੍ਰਮੁੱਖ ਹੈ। ਉਤਰ ਨਗਰ, ਜਨਕਪੁਰੀ, ਪੱਛਮੀ ਵਿਹਾਰ, ਰਾਜੌਰੀ ਗਾਰਡਨ, ਵਸੰਤਕੁੰਜ, ਸਾਕੇਤ, ਸਰਿਤਾ ਵਿਹਾਰ, ਚਿੰਤਰੰਜਨ ਪਾਰਕ, ਹੌਜਖਾਸ, ਸਫਦਗੰਜ ਇਨਕਲੇਵ 'ਚ ਕੀਮਤ ਘਟੀ ਹੈ। ਪੋਰਟਲ ਦੇ ਮੁਤਾਬਕ 50% ਪ੍ਰਾਪਰਟੀ ਸਰਚ ਅਤੇ 40% ਪ੍ਰਾਪਰਟੀ ਲਿਸਿਟੰਗ 3000 ਤੋਂ 8000 ਰੁਪਏ ਪ੍ਰਤੀ ਵਰਗਫੁੱਟ ਪ੍ਰਾਈਸ ਰੇਂਜ 'ਚ ਦਰਜ ਕੀਤੀ ਗਈ ਹੈ। ਸਾਊਥ ਦਿੱਲੀ ਸਭ ਤੋਂ ਮਹਿੰਗਾ ਇਲਾਕਾ ਹੈ, ਜਿੱਥੇ ਕੀਮਤਾਂ 10,000 ਤੋਂ 26,000 ਰੁਪਏ ਪ੍ਰਤੀ ਵਰਗ ਦੀ ਰੇਂਜ 'ਚ ਹੈ।
ਨੋਇਡਾ
ਸਭ ਤੋਂ ਜ਼ਿਆਦਾ ਪ੍ਰਾਪਰਟੀ ਸਰਚ ਅਤੇ ਲਿਸਟਿੰਗ ਵਾਲੇ ਨੋਇਡਾ ਦੇ 35% ਇਲਾਕਿਆਂ 'ਚ ਖਰੀਦ-ਫਰੋਖਤ ਵਧੀ ਹੈ। 37% ਇਲਾਕਿਆਂ 'ਚ ਕੀਮਤ ਵਧੀ ਹੈ. ਜਦਕਿ 60% 'ਚ ਘਟੀ ਹੈ। ਸੈਕਟਰ 73, 121, 133, 119, 61, 151, ਗ੍ਰੇਟਰ ਨੋਇਡਾ ਐਕਸਪ੍ਰੇਸਵੇ 'ਚ ਕੀਮਤਾਂ ਨੇ ਉੱਪਰ ਦਾ ਰੁੱਖ ਕੀਤਾ ਹੈ, ਜਦਕਿ ਸੈਕਟਰ 29, 37, 45, 44, 74, 76,78, 134, 'ਚ ਕੀਮਤ ਘਟੀ ਹੈ।
ਗੁੜਗਾਂਓ
27% ਇਲਾਕਿਆਂ 'ਚ ਕੀਮਤ ਵਧੀ ਹੈ, ਜਦਕਿ 70% 'ਚ ਘਟੇ ਹਨ। ਔੌਸਤਨ ਕੀਮਤ 7690 ਰੁਪਏ ਤੋਂ ਘਟਾ ਕੇ 7616 ਰੁਪਏ ਪ੍ਰਤੀ ਵਰਗਫੁੱਟ ਹੋਈ ਹੈ। ਸੈਕਟਰ 45,54,58,69,72,77,81,84,89, ਡੀ.ਐੱਲ.ਐੱਫ. ਸਿਟੀ ਫੇਜ 3 'ਚ ਕੀਮਤ ਵਧੀ ਹੈ, ਜਦਕਿ ਸੋਹਨਾ ਰੋਡ, ਗਾਲਫ ਕੋਰਸ ਐਕਸਟੇਂਸ਼ਨ ਰੋਡ, ਡੀ.ਐੱਲ.ਐੱਫ. ਸਿਟੀ ਫੇਜ 1 ਅਤੇ ਫੇਜ 2 ਪਾਲਮ ਬਿਹਾਰ ਸੈਕਟਰ, ਐੱਮ.ਜੀ.ਰੋਡ, ਸੈਕਟਰ 53,56, 66, 68, 78, 81ਏ 82, 83, 'ਚ ਕੀਮਤ ਘਟੀ ਹੈ।
ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ, ਸੈਂਸੈਕਸ 36250 ਦੇ ਪਾਰ ਅਤੇ ਨਿਫਟੀ 11100 ਤੱਕ ਪਹੁੰਚਿਆ
NEXT STORY