ਮੁੰਬਈ— ਬੀਤੇ ਹਫਤੇ ਢਾਈ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਝੱਲਣ ਵਾਲੇ ਵਾਲੇ ਸ਼ੇਅਰ ਬਾਜ਼ਾਰ ਦੀ ਚਾਲ ਅਗਲੇ ਹਫਤੇ ਰਿਜ਼ਰਵ ਬੈਂਕ ਦੀ ਕਰੰਸੀ ਨੀਤੀ ਸਮੀਖਿਆ ਬੈਠਕ ਅਤੇ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਨਾਲ ਤੈਅ ਹੋਵੇਗੀ।ਅਗਲੇ ਹਫਤੇ 6-7 ਫਰਵਰੀ ਨੂੰ ਕਰੰਸੀ ਨੀਤੀ ਸਮੀਖਿਆ ਬੈਠਕ ਹੋਣ ਵਾਲੀ ਹੈ ਅਤੇ ਨਾਲ ਹੀ ਭਾਰਤੀ ਸਟੇਟ ਬੈਂਕ, ਟਾਟਾ ਸਟੀਲ, ਓ. ਐੱਨ. ਜੀ. ਸੀ., ਬੈਂਕ ਆਫ ਬੜੌਦਾ, ਭੇਲ ਅਤੇ ਮਹਿੰਦਰਾ ਐਂਡ ਮਹਿੰਦਰਾ ਵਰਗੀਆਂ ਕਈ ਵੱਡੀ ਕੰਪਨੀਆਂ ਦੇ ਤਿਮਾਹੀ ਨਤੀਜੇ ਜਾਰੀ ਕੀਤੇ ਜਾਣ ਵਾਲੇ ਹਨ।
ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦਾ ਰੁਝੇਵਾਂ, ਕੱਚੇ ਤੇਲ ਦੀ ਕੀਮਤ ਅਤੇ ਰੁਪਏ ਦੀ ਚਾਲ ਵੀ ਸ਼ੇਅਰ ਬਾਜ਼ਾਰ ਨੂੰ ਪ੍ਰਭਾਵਿਤ ਕਰਣਗੇ।ਬਾਜ਼ਾਰ 'ਤੇ ਅਗਲੇ ਹਫਤੇ ਵੀ ਇਕੁਇਟੀ ਨਿਵੇਸ਼ 'ਚ 1 ਲੱਖ ਰੁਪਏ ਤੋਂ ਜ਼ਿਆਦਾ ਦੇ ਪੂੰਜੀਗਤ ਮੁਨਾਫੇ 'ਤੇ 10 ਫੀਸਦੀ ਟੈਕਸ ਲਾਗੂ ਕਰਨ ਅਤੇ ਸਾਉਣੀ ਫਸਲਾਂ ਲਈ ਸਮਰਥਨ ਮੁੱਲ ਲਾਗਤ ਤੋਂ ਡੇਢ ਗੁਣਾ ਕਰਨ ਦੇ ਐਲਾਨ ਦਾ ਅਸਰ ਹਾਵੀ ਰਹਿਣ ਦਾ ਖਦਸ਼ਾ ਹੈ।
ਨਿਵੇਸ਼ਕ ਇਸ ਗੱਲ ਨੂੰ ਲੈ ਕੇ ਖਦਸ਼ੇ 'ਚ ਹਨ ਕਿ ਸਮਰਥਨ ਮੁੱਲ ਦੇ ਸੰਬੰਧ 'ਚ ਕੀਤੀ ਗਏ ਐਲਾਨ ਨਾਲ ਪ੍ਰਚੂਨ ਕੀਮਤਾਂ 'ਤੇ ਕਾਫੀ ਪ੍ਰਭਾਵ ਪਵੇਗਾ।ਪ੍ਰਚੂਨ ਮਹਿੰਗਾਈ ਦਰ ਪਹਿਲਾਂ ਹੀ 17 ਮਹੀਨੇ ਦੇ ਉੱਚੇ ਪੱਧਰ 5.21 ਫ਼ੀਸਦੀ 'ਤੇ ਹੈ।ਅਜਿਹੇ 'ਚ ਰਿਜ਼ਰਵ ਬੈਂਕ ਵਿਆਜ ਦਰ ਦੇ ਸੰਬੰਧ 'ਚ ਅਗਲੀ 06 ਅਤੇ 07 ਫਰਵਰੀ ਨੂੰ ਹੋਣ ਵਾਲੀ ਨੀਤੀਗਤ ਸਮੀਖਿਆ ਬੈਠਕ 'ਚ ਦਰ ਵਧਾਉਣ 'ਤੇ ਵੀ ਵਿਚਾਰ ਕਰ ਸਕਦਾ ਹੈ।ਰਿਜ਼ਰਵ ਬੈਂਕ ਨੇ ਪ੍ਰਚੂਨ ਮਹਿੰਗਾਈ ਦਰ ਦੇ ਚਾਰ ਫੀਸਦੀ ਰਹਿਣ ਦਾ ਟੀਚਾ ਤੈਅ ਕੀਤਾ ਸੀ।ਬਜਟ ਦੇ ਐਲਾਨਾਂ ਨਾਲ ਮਚੀ ਹੜਬੜੀ 'ਚ ਪਿਛਲੇ ਹਫਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 983.69 ਅੰਕ ਦੀ ਹਫਤਾਵਰੀ ਗਿਰਾਵਟ ਨਾਲ 35,066.75 ਅੰਕ 'ਤੇ ਬੰਦ ਹੋਇਆ।ਉੱਥੇ ਹੀ, ਐੱਨ. ਐੱਸ. ਈ. ਦਾ ਨਿਫਟੀ ਵੀ 309 ਅੰਕ ਦਾ ਗੋਤਾ ਲਾਉਂਦਾ ਹੋਇਆ 10,760.60 ਅੰਕ 'ਤੇ ਬੰਦ ਹੋਇਆ।
7,000 ਧਨੀ ਲੋਕਾਂ ਨੇ ਭਾਰਤ ਛੱਡ ਦੂਜੇ ਦੇਸ਼ਾਂ 'ਚ ਲਈ 'ਪਨਾਹ'
NEXT STORY