ਜਲੰਧਰ —ਸ਼ਹਿਰੀ ਲੋਕਾਂ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਅਜਿਹੀ ਮਾਈਕ੍ਰੋ ਇਲੈਕਟ੍ਰਿਕ ਕਾਰ ਬਣਾਈ ਗਈ ਹੈ, ਜੋ ਦੇਖਣ ਵਿਚ ਨੈਨੋ ਨਾਲੋਂ ਵੀ ਛੋਟੀ ਹੈ ਪਰ ਪ੍ਰਫਾਰਮੈਂਸ ਦੇ ਮਾਮਲੇ ਵਿਚ ਇਸ ਦਾ ਕੋਈ ਮੁਕਾਬਲਾ ਨਹੀਂ। ਸਵੀਡਨ ਦੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ Uniti ਨੇ ਇਹ ਕਾਰ ਤਿਆਰ ਕੀਤੀ ਹੈ, ਜੋ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਵੀ ਆਸਾਨੀ ਨਾਲ ਮੁੜ ਸਕਦੀ ਹੈ ਅਤੇ ਸ਼ਹਿਰਾਂ ਦੇ ਅੰਦਰੂਨੀ ਇਲਾਕਿਆਂ ਵਿਚ ਬਿਨਾਂ ਪ੍ਰਦੂਸ਼ਣ ਕੀਤਿਆਂ ਸਫਰ ਕਰਨ ਵਿਚ ਮਦਦ ਕਰਦੀ ਹੈ।
ਇਸ ਕਾਰ ਦਾ ਭਾਰ ਨੈਨੋ ਨਾਲੋਂ ਵੀ ਘੱਟ ਰੱਖਿਆ ਗਿਆ ਹੈ, ਜਿਸ ਨਾਲ ਇਸ ਨੂੰ ਇਕ ਵਾਰ ਫੁੱਲ ਚਾਰਜ ਕਰ ਕੇ 150 ਤੋਂ 300 ਕਿਲੋਮੀਟਰ ਤਕ ਦਾ ਸਫਰ ਤਹਿ ਕਰਨ ਵਿਚ ਮਦਦ ਮਿਲਦੀ ਹੈ। Uniti One ਨਾਂ ਦੀ ਇਸ ਇਲੈਕਟ੍ਰਿਕ ਮਾਈਕ੍ਰੋ ਕਾਰ ਨੂੰ ਇਨਡੋਰ ਵਿਚ ਟੈਸਟਿੰਗ ਕਰਨ ਤੋਂ ਬਾਅਦ ਆਖਰ ਦੱਖਣੀ ਸਵੀਡਨ ਦੀਆਂ ਸੜਕਾਂ 'ਤੇ ਦੌੜਾਇਆ ਗਿਆ ਅਤੇ ਇਸ ਦੌਰਾਨ ਇਸ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ ਗਈਆਂ। ਇਸ ਨੂੰ ਅਗਲੇ ਸਾਲ ਤੋਂ ਵਿਕਰੀ ਲਈ ਮੁਹੱਈਆ ਕਰਵਾਇਆ ਜਾਵੇਗਾ। ਇਸ ਦੀ ਕੀਮਤ 17,300 ਡਾਲਰ (11.87 ਲੱਖ ਰੁਪਏ) ਰੱਖੀ ਗਈ ਹੈ।
2 ਸੀਟਰ ਡਿਜ਼ਾਈਨ
ਇਸ ਕਾਰ ਵਿਚ ਡਰਾਈਵਰ ਸਮੇਤ ਇਕ ਵਿਅਕਤੀ ਦੇ ਸਫਰ ਕਰਨ ਦੀ ਸਹੂਲਤ ਹੈ। ਇਸ 2 ਸੀਟਰ ਕਾਰ ਦੀ ਲੰਬਾਈ 2.91 ਮੀਟਰ, ਚੌੜਾਈ 1.2 ਮੀਟਰ ਅਤੇ ਉਚਾਈ 1.4 ਮੀਟਰ ਹੈ। ਇਸ ਦਾ ਭਾਰ 450 ਕਿਲੋ ਰੱਖਿਆ ਗਿਆ ਹੈ, ਜੋ ਨੈਨੋ ਕਾਰ ਨਾਲੋਂ ਵੀ ਕਾਫੀ ਘੱਟ ਹੈ।

2 ਬੈਟਰੀਆਂ ਦੀਆਂ ਆਪਸ਼ਨਜ਼
ਇਸ ਇਲੈਕਟ੍ਰਿਕ ਕਾਰ ਦਾ ਡਿਜ਼ਾਈਨ ਕਾਫੀ ਲਾਈਟਵੇਟ ਤੇ ਐਨਰਜੀ ਐਫੀਸ਼ੀਐਂਟ ਬਣਾਇਆ ਗਿਆ ਹੈ। ਇਸ ਵਿਚ 22 kWh ਸਮਰੱਥਾ ਵਾਲਾ ਬੈਟਰੀ ਪੈਕ ਲਾਇਆ ਗਿਆ ਹੈ। ਮੇਨ ਬੈਟਰੀ ਦੇ ਬੈਕਅਪ ਲਈ ਵੱਖਰੇ ਤੌਰ 'ਤੇ ਆਗਜ਼ਿਲਰੀ ਬੈਟਰੀ ਯੂਨਿਟ ਵੀ ਲੱਗਾ ਹੈ, ਜਿਸ ਨੂੰ ਤੁਸੀਂ ਘਰ ਜਾਂ ਦਫਤਰ ਵਿਚ ਚਾਰਜ ਕਰ ਕੇ ਮੇਨ ਬੈਟਰੀ ਖਤਮ ਹੋਣ 'ਤੇ ਵੀ 30 ਕਿਲੋਮੀਟਰ ਤਕ ਦਾ ਸਫਰ ਤਹਿ ਕਰ ਸਕਦੇ ਹੋ।

3.5 ਸੈਕੰਡ 'ਚ ਫੜੇਗੀ 80km/h ਦੀ ਸਪੀਡ
ਇਹ ਮਾਈਕ੍ਰੋ ਇਲੈਕਟ੍ਰਿਕ ਕਾਰ 3.5 ਸੈਕੰਡ ਵਿਚ 0 ਤੋਂ 80 km/h ਦੀ ਸਪੀਡ ਤਕ ਪਹੁੰਚ ਜਾਂਦੀ ਹੈ ਅਤੇ ਇਸ ਦੀ ਟਾਪ ਸਪੀਡ 130km/h ਦੱਸੀ ਗਈ ਹੈ।
ਮਾਡਰਨ ਸੇਫਟੀ ਫੀਚਰਜ਼
ਇਸ ਕਾਰ ਵਿਚ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਇਸ ਦੇ ਚਾਰੇ ਪਾਸੇ ਸੈਂਸਰ ਲੱਗੇ ਹਨ, ਜਿਨ੍ਹਾਂ ਨੂੰ ਇੰਟੈਲੀਜੈਂਟ ਸੇਫਟੀ ਟੈਕਨਾਲੋਜੀ ਨਾਲ ਕੁਨੈਕਟ ਕੀਤਾ ਗਿਆ ਹੈ। ਇਹ ਸੈਂਸਰ ਕਿਸੇ ਵੀ ਚੀਜ਼ ਦੇ ਨੇੜੇ ਆਉਣ ਜਾਂ ਉਸ ਨਾਲ ਟਕਰਾਉਣ ਤੋਂ ਪਹਿਲਾਂ ਉਸ ਦਾ ਪਤਾ ਲਾ ਲੈਣਗੇ ਅਤੇ ਇਹ ਸੇਫਟੀ ਸਿਸਟਮ ਕਾਰ ਨੂੰ ਦੂਜੇ ਪਾਸੇ ਮੋੜ ਦੇਵੇਗਾ, ਜਿਸ ਨਾਲ ਦੁਰਘਟਨਾ ਹੋਣ ਤੋਂ ਬਚਿਆ ਜਾ ਸਕੇਗਾ।

ਸਟੇਅਰਿੰਗ ਵ੍ਹੀਲ ਦੀ ਥਾਂ ਦਿੱਤੀ ਗਈ ਹੈ ਟਵਿਨ ਜਾਏਸਟਿਕ ਹੈਂਡਲਬਾਰ
ਯੂਨਿਟੀ ਵਨ ਕਾਰ ਨੂੰ ਕੰਟਰੋਲ ਕਰਨ ਲਈ ਸਟੇਅਰਿੰਗ ਵ੍ਹੀਲ ਨਹੀਂ ਦਿੱਤਾ ਗਿਆ, ਸਗੋਂ ਟਵਿਨ ਜਾਏਸਟਿਕ ਹੈਂਡਲਬਾਰ ਲਾਈ ਗਈ ਹੈ। ਇਸ ਦੇ ਸਾਹਮਣੇ ਵਾਲੇ ਪਾਸੇ ਵੱਡੀ ਵਿੰਡਸ਼ੀਲਡ ਲੱਗੀ ਹੈ। ਇਸ ਤੋਂ ਇਲਾਵਾ ਇਕ ਟੈਬਲੇਟ ਵਰਗੀ ਡਿਸਪਲੇਅ ਲੱਗੀ ਹੈ, ਜੋ ਚਾਲਕ ਨੂੰ ਸਪੀਡ ਤੋਂ ਲੈ ਕੇ ਬਚੀ ਹੋਈ ਬੈਟਰੀ ਪਾਵਰ ਦੀ ਜਾਣਕਾਰੀ ਦੇਵੇਗੀ।
ਹੜਤਾਲ ਖ਼ਤਮ ਹੋਣ ਨਾਲ ਵਾਹਨ ਉਦਯੋਗ ਨੂੰ ਰਾਹਤ
NEXT STORY