ਬੇਂਗਲੁਰੂ — Whatsapp ਭਾਰਤ 'ਚ ਵੱਡੀਆਂ ਕੰਪਨੀਆਂ ਲਈ ਆਪਣਾ ਪਹਿਲਾ ਰੈਵੇਨਿਊ ਜੇਨਰੇਟਿੰਗ ਉਤਪਾਦ ਲਾਂਚ ਕਰਨ ਜਾ ਰਹੀ ਹੈ। ਕੰਪਨੀ ਵਾਟਸਐਪ ਫਾਰ ਬਿਜ਼ਨੈੱਸ ਏ.ਪੀ.ਆਈ. ਦੇ ਜ਼ਰੀਏ ਕੰਪਨੀਆਂ ਨੂੰ ਗਾਹਕਾਂ ਨਾਲ ਸਿੱਧਾ ਸੰਪਰਕ ਕਰਨ ਦੀ ਸੁਵਿਧਾ ਦੇਵੇਗੀ। Whatsapp ਇਸ ਸਰਵਿਸ ਦੀ ਸ਼ੁਰੂਆਤ ਦੇਸ਼ ਦੇ ਸਭ ਤੋਂ ਵੱਡੇ ਆਨਲਾਈਨ ਟ੍ਰੈਵਲ ਏਜੰਟ ਮੇਕ ਮਾਈ ਟ੍ਰਿੱਪ, ਸਾਫਟਵੇਅਰ ਮੇਕਰ ਜੈਨਡੈਸਕ ਅਤੇ ਫਾਰਮਾ ਸਟਾਰਟਅੱਪ 1MG ਦੇ ਨਾਲ ਕਰੇਗੀ। ਇਸ ਨੂੰ ਭਾਰਤ ਹੀ ਨਹੀਂ ਦੂਜੇ ਦੇਸ਼ਾਂ 'ਚ ਵੀ ਹੋਲੀ-ਹੋਲੀ ਵਧਾਇਆ ਜਾਵੇਗਾ।
ਕੰਪਨੀ ਦੇ ਸੀ.ਈ.ਓ. ਦਾ ਬਿਆਨ
Whatsapp ਦੇ ਸੀ.ਈ.ਓ. ਮੈਥਿਊ ਆਈਦੇਮਾ ਨੇ ਇਸ ਬਾਰੇ ਵਿਚ ਕਿਹਾ,'ਪਿਛਲੇ ਸਾਲ ਅਸੀਂ ਦੇਖਿਆ ਕਿ ਕਈ ਛੋਟੀਆਂ ਕੰਪਨੀਆਂ ਗਾਹਕਾਂ ਨਾਲ ਸੰਪਰਕ ਕਰਨ ਲਈ ਸਾਡੀ ਐਪ ਦਾ ਇਸਤੇਮਾਲ ਕਰ ਰਹੀਆਂ ਹਨ। ਅਸੀਂ ਦੇਖਿਆ ਕਿ ਇਹ ਭਾਰਤੀ ਕੰਪਨੀਆਂ ਲਈ ਫਾਇਦੇਮੰਦ ਹੋ ਸਕਦਾ ਹੈ ਅਤੇ ਇਹ ਗਾਹਕਾਂ ਲਈ ਵੈਲਿਊ ਕ੍ਰਿਏਸ਼ਨ ਦਾ ਕੰਮ ਕਰ ਸਕਦਾ ਹੈ। ਅਸੀਂ ਆਪਣੀ ਸਟ੍ਰੈਟੇਜੀ ਦਾ ਅਗਲਾ ਕਦਮ ਚੁੱਕਣ ਜਾ ਰਹੇ ਹਾਂ। ਅਸੀਂ ਖਾਸ ਤੌਰ 'ਤੇ ਉਨ੍ਹਾਂ ਕੰਪਨੀਆਂ ਲਈ Whatsapp ਬਿਜ਼ਨੈੱਸ ਏ.ਪੀ.ਆਈ. ਲੈ ਕੇ ਆ ਰਹੇ ਹਾਂ ਜਿਨ੍ਹਾਂ ਨੂੰ ਗਾਹਕਾਂ ਨਾਲ ਸਮਾਰਟਫੋਨ ਦੇ ਜ਼ਰੀਏ ਸੰਪਰਕ ਕਰਨ ਲਈ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ।'
ਮਿਲੇਗਾ ਇਹ ਫਾਇਦਾ
Whatsapp ਦੇ ਜ਼ਰੀਏ ਨਵੇਂ ਬਿਜ਼ਨੈੱਸ ਉਤਪਾਦ ਦਾ ਸਭ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਇਹ ਕੰਪਨੀਆਂ ਨੂੰ ਸਿਰਫ ਡਿਲੀਵਰ ਹੋਏ ਮੈਸੇਜ ਲਈ ਚਾਰਜ ਕਰੇਗੀ। ਇਸ ਦੇ ਨਾਲ ਹੀ ਇਹ ਕੰਪਨੀਆਂ ਨੂੰ ਐੱਸ.ਐੱਮ.ਐੱਸ. ਸਰਵਿਸ ਲਈ ਪ੍ਰਤੀ ਮੈਸੇਜ 'ਤੇ ਔਸਤਨ 10 ਪੈਸੇ ਦੇਣੇ ਪੈਂਦੇ ਹਨ ਅਤੇ ਜੇਕਰ ਕਿਸੇ ਪਲੇਟਫਾਰਮ 'ਤੇ ਇਕ ਕਰੋੜ ਟਰਾਂਜੈਕਸ਼ਨ ਵੀ ਹੁੰਦੇ ਹਨ ਤਾਂ ਸਾਲਭਰ 'ਚ ਉਸਦੀ ਕੀਮਤ ਬਹੁਤ ਜ਼ਿਆਦਾ ਹੋਵੇਗੀ। Whatsapp ਆਪਣੇ ਬਿਜ਼ਨੈੱਸ ਪ੍ਰੋਡਕਟਸ ਨਾਲ ਇਸ 'ਚ ਕਮੀ ਲਿਆਵੇਗੀ।'
ਟੈਸਟਿੰਗ
Whatsapp ਫਾਰ ਬਿਜ਼ਨੈੱਸ ਨੂੰ ਹੁਣ ਤੱਕ ਟੈਸਟਿੰਗ ਦੇ ਤੌਰ 'ਤੇ ਬੁੱਕ ਮਾਈ ਸ਼ੋਅ, ਕੋਟਕ ਮਹਿੰਦਰਾ ਅਤੇ ਰੇਡ ਬਸ ਸਮੇਤ ਕਈ ਭਾਰਤੀ ਕੰਪਨੀਆਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਐਪ ਨੂੰ ਬਾਕੀ ਕੰਪਨੀਆਂ ਲਈ ਜਲਦੀ ਹੀ ਜਾਰੀ ਕਰੇਗੀ।
20 ਕੋਰੜ ਭਾਰਤੀ ਯੂਜ਼ਰਜ਼
ਅੰਕੜਿਆਂ ਮੁਤਾਬਕ ਮੰਥਲੀ ਬੇਸਿਸ 'ਤੇ Whatsapp ਦੇ ਦੁਨੀਆ ਭਰ 'ਚ ਡੇਢ ਅਰਬ ਯੂਜ਼ਰਜ਼ ਹਨ ਜਿਨ੍ਹਾਂ ਵਿਚੋਂ 20 ਕਰੋੜ ਭਾਰਤ 'ਚ ਹਨ। ਇਸ ਹਿਸਾਬ ਨਾਲ ਭਾਰਤ ਫੇਸਬੁੱਕ ਦੀ ਕੰਪਨੀ ਵਾਟਸਐਪ ਲਈ ਬਹੁਤ ਵੱਡਾ ਬਾਜ਼ਾਰ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿਚ Whatsapp ਫਾਰ ਬਿਜ਼ਨੈੱਸ ਨਾਲ ਕੰਪਨੀਆਂ ਨੂੰ ਬਹੁਤ ਲਾਭ ਮਿਲੇਗਾ। ਇਸ ਤੋਂ ਇਲਾਵਾ ਕੰਪਨੀਆਂ 2019 ਤੋਂ ਵਿਗਿਆਪਨ ਲਿਆਉਮ ਅਤੇ ਉਤਪਾਦ ਦੀ ਮਾਕੀਟਿੰਗ ਕਰਨ ਅਤੇ ਗਾਹਕਾਂ ਨੂੰ ਕੰਪਨੀਆਂ ਦੀ ਜਾਣਕਾਰੀ ਦੇਣ ਲਈ ਸਟੇਟਸ ਫੀਚਰ ਦਾ ਇਸਤੇਮਾਲ ਵੀ ਸ਼ੁਰੂ ਕਰੇਗੀ।
ਚਾਲੂ ਵਿੱਤੀ ਸਾਲ 'ਚ ਦੇਸ਼ ਦੀ GDP ਦਰ 7.5 ਫੀਸਦੀ ਰਹਿਣ ਦਾ ਅਨੁਮਾਨ : ਮਾਰਗਨ ਸਟੇਨਲੀ
NEXT STORY