ਜਲੰਧਰ (ਜ.ਬ.)– ਥਾਣਾ ਨੰਬਰ 3 ਦੀ ਪੁਲਸ ਨੇ ਮਿਲਾਪ ਚੌਕ ਤੋਂ ਸਕੂਟਰ ਸਵਾਰ ਬਜ਼ੁਰਗ ਦਾ ਮੋਬਾਈਲ ਫੋਨ ਲੁੱਟਣ ਦੇ ਮਾਮਲੇ ਵਿਚ ਕਾਬੂ ਕੀਤੇ ਲੁਟੇਰਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਕੋਲੋਂ ਲੁੱਟਿਆ ਹੋਇਆ ਮੋਬਾਈਲ ਫੋਨ ਅਤੇ ਐਕਟਿਵਾ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਲੁਟੇਰੇ ਦੀ ਪਛਾਣ ਤਰੁਣ ਕੁਮਾਰ ਨਿਵਾਸੀ ਰਾਓਵਾਲੀ ਵਜੋਂ ਹੋਈ ਹੈ।
ਥਾਣਾ ਨੰਬਰ 3 ਦੇ ਜਾਂਚ ਅਧਿਕਾਰੀ ਸੇਵਾ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਲੁਟੇਰੇ ਨੂੰ ਅਦਾਲਤ ਵਿਚ ਪੇਸ਼ ਕਰ ਕੇ ਜੇਲ੍ਹ ਭੇਜਿਆ ਜਾ ਰਿਹਾ ਹੈ, ਜਿਸ ਕੋਲੋਂ ਲੁੱਟਿਆ ਹੋਇਆ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਸੀ, ਜਦੋਂ ਕਿ ਦੂਜਾ ਲੁਟੇਰਾ ਹਸਪਤਾਲ ਵਿਚ ਦਾਖਲ ਹੈ, ਜਿਸ ’ਤੇ ਬਾਅਦ ਵਿਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਜੀਜਾ-ਸਾਲੇ ਨੇ ਰੋਲ਼ੀ ਕੁੜੀ ਦੀ ਪੱਤ, ਉੱਤੋਂ ਮੁਲਜ਼ਮ ਦੇ ਪਿਓ ਨੇ ਚੜ੍ਹਾਇਆ ਵੱਖਰਾ ਚੰਨ
ਵਰਣਯਨੋਗ ਹੈ ਕਿ ਐਕਟਿਵਾ ਸਵਾਰ 2 ਲੁਟੇਰਿਆਂ ਨੇ ਮੋਬਾਈਲ ਫੋਨ ਲੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਬਜ਼ੁਰਗ ਓਂਕਾਰ ਨਾਥ ਚੋਪੜਾ ਪੁੱਤਰ ਹਿਤੇਸ਼ ਚੋਪੜਾ ਨਿਵਾਸੀ ਕ੍ਰਿਸ਼ਨਾ ਗਲੀ ਭਗਤ ਸਿੰਘ ਚੌਕ ਦੇ ਰੌਲਾ ਪਾਉਣ ’ਤੇ ਲੋਕਾਂ ਨੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਤੇ ਜੰਮ ਕੇ ਛਿੱਤਰ-ਪਰੇਡ ਕਰਨ ਤੋਂ ਬਾਅਦ ਪੁਲਸ ਦੇ ਹਵਾਲੇ ਕਰ ਦਿੱਤਾ ਸੀ।
ਇਹ ਵੀ ਪੜ੍ਹੋ- ਨਵ-ਵਿਆਹੁਤਾ ਨੇ ਦੂਜੀ ਵਾਰ ਦਿੱਤਾ ਨਰਸਿੰਗ ਟੈਸਟ, ਮੈਰਿਟ ਲਿਸਟ 'ਚ ਨਹੀਂ ਆਇਆ ਨਾਂ ਤਾਂ ਮੌਤ ਨੂੰ ਲਗਾ ਲਿਆ ਗਲ਼ੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਵ-ਵਿਆਹੁਤਾ ਨੇ ਦੂਜੀ ਵਾਰ ਦਿੱਤਾ ਨਰਸਿੰਗ ਟੈਸਟ, ਮੈਰਿਟ ਲਿਸਟ 'ਚ ਨਹੀਂ ਆਇਆ ਨਾਂ ਤਾਂ ਮੌਤ ਨੂੰ ਲਗਾ ਲਿਆ ਗਲ਼ੇ
NEXT STORY