ਅੰਮ੍ਰਿਤਸਰ : ਪਾਕਿਸਤਾਨ ਦੀ ਜੇਲ 'ਚ ਮਾਰੇ ਗਏ ਸਰਬਜੀਤ ਸਿੰਘ 'ਤੇ ਬਣਾਈ ਜਾ ਰਹੀ ਫਿਲਮ ਦੀ ਸ਼ੂਟਿੰਗ ਲਈ ਐਸ਼ਵਰਿਆ ਰਾਏ ਬੱਚਨ ਟੀਮ ਅਤੇ ਹੋਰ ਮੈਂਬਰਾਂ ਸਮੇਤ ਅੰਮ੍ਰਿਤਸਰ ਪਹੁੰਚ ਚੁੱਕੀ ਹੈ। ਚਰਚਾ ਹੈ ਕਿ ਆਪਣੀ ਨੂੰਹ ਨਾਲ ਜਯਾ ਬੱਚਨ ਵੀ ਅਤੇ ਐਸ਼ਵਰਿਆ ਦੀ ਮਾਂ ਵੀ ਆਈਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਦੀ 70 ਫੀਸਦੀ ਸ਼ੂਟਿੰਗ ਮੁੰਬਈ 'ਚ ਹੋ ਚੁੱਕੀ ਹੈ। ਬਾਕੀ ਦੀ 30 ਫੀਸਦੀ ਪਿੰਡ ਭਿਖੀਵਿੰਡ ਤੋਂ ਇਲਾਵਾ ਪਿੰਡ ਡਲ ਅਤੇ ਦਲੇਰੀ 'ਚ ਹੋਵੇਗੀ। ਇਹ ਪਿੰਡ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਸਰਹੱਦੀ ਇਲਾਕਿਆਂ 'ਚ ਪੈਂਦੇ ਹਨ।
ਜ਼ਿਕਰਯੋਗ ਹੈ ਕਿ ਫਿਲਮ 'ਸਰਬਜੀਤ' ਦਾ ਨਿਰਦੇਸ਼ਨ ਉਮੰਗ ਕੁਮਾਰ ਕਰ ਰਹੇ ਹਨ, ਜਿਸ 'ਚ ਮੁਖ ਕਿਰਦਾਰ ਭਾਵ ਸਰਬਜੀਤ ਵਾਲਾ ਰੋਲ ਰਣਦੀਪ ਹੁੱਡਾ ਨਿਭਾਅ ਰਹੇ ਹਨ, ਜਦਕਿ ਐਸ਼ਵਰਿਆ ਉਨ੍ਹਾਂ ਦੀ ਭੈਣ ਦਲਬੀਰ ਕੌਰ ਦਾ ਕਿਰਦਾਰ ਨਿਭਾਅ ਰਹੀ ਹੈ। ਇਨ੍ਹਾਂ ਤੋਂ ਇਲਾਵਾ ਸਰਬਜੀਤ ਦੇ ਕਿਰਦਾਰ 'ਚ ਰਿਚਾ ਚੱਢਾ ਨੂੰ ਲਿਆ ਗਿਆ ਹੈ।
ਇਹ ਫਿਲਮ ਪਾਕਿਸਤਾਨ ਦੀ ਕੋਟ ਲਖਪਤ ਰਾਏ ਜੇਲ 'ਚ ਮਾਰੇ ਗਏ ਪੰਜਾਬੀ ਵਿਅਕਤੀ ਸਰਬਜੀਤ 'ਤੇ ਬਣੀ ਬਾਇਓਪਿਕ ਹੈ। ਦਸੰਬਰ 2015 'ਚ ਸ਼ੁਰੂ ਹੋਈ ਇਸ ਫਿਲਮ ਦੇ ਮਈ 2016 'ਚ ਰਿਲੀਜ਼ ਹੋਣ ਦੀ ਸੰਭਾਵਨਾ ਹੈ।
PICS : ਵੈਲੇਨਟਾਈਨ ਸਪੈਸ਼ਲ ਲਈ ਦੁਲਹਨ ਬਣੀ ਭਾਰਤੀ ਸਿੰਘ ਲਈ ਅਖੀਰ ਮਿਲ ਹੀ ਗਿਆ ਲਾੜਾ
NEXT STORY