ਨਵੀਂ ਦਿੱਲੀ- ਰਾਜਧਾਨੀ ਦਿੱਲੀ ਦੀ ਇਕ ਅਦਾਲਤ ਨੇ 89 ਸਾਲਾ ਫਿਲਮ ਅਦਾਕਾਰ ਧਰਮਿੰਦਰ ਅਤੇ ਦੋ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲਾ ਗਰਮ ਧਰਮ ਢਾਬੇ ਨਾਲ ਹੋਈ ਧੋਖਾਧੜੀ ਦਾ ਹੈ। ਦਿੱਲੀ ਦੇ ਇਕ ਕਾਰੋਬਾਰੀ ਵੱਲੋਂ ਦਾਇਰ ਸ਼ਿਕਾਇਤ 'ਤੇ ਨੋਟਿਸ ਜਾਰੀ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਪਟੀਸ਼ਨਰ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਗਰਮ ਧਰਮ ਢਾਬੇ ਦੀ ਫਰੈਂਚਾਇਜ਼ੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦੇ ਕੇ ਠੱਗੀ ਮਾਰੀ ਗਈ ਹੈ।
ਇਹ ਵੀ ਪੜ੍ਹੋ- ਕੌਣ ਹੈ ਗਾਇਕ AP Dhillon ਦੀ ਕ੍ਰਸ਼! ਖੁੱਲ੍ਹਿਆ ਭੇਦ
ਜਾਣਕਾਰੀ ਮੁਤਾਬਕ ਧਰਮਿੰਦਰ ਖਿਲਾਫ ਇਹ ਨੋਟਿਸ ਜੁਡੀਸ਼ੀਅਲ ਮੈਜਿਸਟ੍ਰੇਟ ਯਸ਼ਦੀਪ ਚਾਹਲ ਨੇ ਜਾਰੀ ਕੀਤਾ ਹੈ। ਦਿੱਲੀ ਦੇ ਇੱਕ ਉਦਯੋਗਪਤੀ ਨੇ ਆਪਣੀ ਪਟੀਸ਼ਨ ਵਿੱਚ ਦੋਸ਼ ਲਾਇਆ ਹੈ ਕਿ ਉਸ ਨੂੰ ਧਰਮ ਢਾਬਾ ਫਰੈਂਚਾਇਜ਼ੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ ਅਤੇ ਧੋਖਾਧੜੀ ਕੀਤੀ ਗਈ ਸੀ। ਅਦਾਲਤ ਨੇ ਧਰਮਿੰਦਰ ਅਤੇ ਹੋਰਾਂ ਨੂੰ ਸੰਮਨ ਜਾਰੀ ਕਰਕੇ ਮਾਮਲੇ ਦੀ ਸੁਣਵਾਈ 20 ਫਰਵਰੀ 2025 ਨੂੰ ਤੈਅ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲਿਪਸ ਨੂੰ ਵੱਡਾ ਦਿਖਾਉਣ ਲਈ ਲਾਈ ਹਰੀ ਮਿਰਚ, Video 'ਤੇ ਲੋਕ ਬੋਲੇ- ਅੱਖਾਂ 'ਤੇ ਵੀ....
NEXT STORY