ਐਂਟਰਟੇਨਮੈਂਟ ਡੈਸਕ : ਪ੍ਰਸਿੱਧ ਹਾਸ ਕਲਾਕਾਰ ਬਾਲ ਮੁਕੰਦ ਸ਼ਰਮਾ ਨੂੰ ਨਵੇਂ ਫੂਡ ਕਮਿਸ਼ਨਰ ਵਜੋਂ ਚੁਣਿਆ ਗਿਆ ਹੈ। ਚੋਣ ਜ਼ਾਬਤਾ ਲੱਗਣ ਤੋਂ ਇਕ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਇਹ ਕਾਰਜਭਾਰ ਸੌਂਪਿਆ ਹੈ। ਉਥੇ ਹੀ ਬੀਤੇ ਦੋ ਦਿਨ ਪਹਿਲਾਂ ਹੀ 8 ਸੰਸਦੀ ਉਮੀਦਵਾਰਾਂ ਦਾ ਐਲਾਨ ਕੀਤਾ ਸੀ, ਜਿਨ੍ਹਾਂ 'ਚ ਪ੍ਰਸਿੱਧ ਕਾਮੇਡੀਅਨ ਅਦਾਕਾਰ ਕਰਮਜੀਤ ਅਨਮੋਲ ਵੀ ਹਨ। ਕਰਮਜੀਤ ਅਨਮੋਲ ਮੁੱਖ ਮੰਤਰੀ ਦੇ ਕਾਫੀ ਕਰੀਬੀ ਹਨ।
ਇਹ ਖ਼ਬਰ ਵੀ ਪੜੋ - ਅਦਾਕਾਰ ਕਰਮਜੀਤ ਅਨਮੋਲ ਖੇਡਣਗੇ ਸਿਆਸੀ ਪਾਰੀ, ਲੋਕ ਸਭਾ ਚੋਣਾਂ 'ਚ ਇਸ ਹਲਕੇ ਤੋਂ ਲੜਨਗੇ ਚੋਣ
ਦੱਸ ਦਈਏ ਕਿ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਕਲਾਕਾਰ ਸ਼ਰਮਾ ਕਾਮੇਡੀ ਸ਼ੋਅਜ਼ ਦੇ ਨਾਲ-ਨਾਲ ਮਾਰਕਫੈਡ 'ਚ ਲੰਮਾ ਸਮਾਂ ਕਾਰਜਸ਼ਾਲੀ ਰਹੇ ਹਨ। ਬਾਲ ਮੁਕੰਦ ਸ਼ਰਮਾ ਦੀ ਗੱਲ ਕਰਿਏ ਤਾਂ ਉਹ ਪੰਜਾਬੀ ਟੈਲੀਵਿਜ਼ਨ ਤੇ ਫ਼ਿਲਮਾਂ ਦੇ ਬਿਹਤਰੀਨ ਕਲਾਕਾਰਾਂ 'ਚੋਂ ਇਕ ਹਨ। ਜਸਵਿੰਦਰ ਭੱਲਾ ਨਾਲ ਉਨ੍ਹਾਂ ਨੇ ਕਈ ਫ਼ਿਲਮਾਂ ਤੇ ਨਾਟਕਾਂ ਅਤੇ ਵੀਡੀਓਜ਼ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਮਾਰਕਫੈਡ 'ਚ ਇਕ ਹੁਨਰਮੰਦ ਅਧਿਕਾਰੀ ਦੇ ਰੂਪ 'ਚ ਕਾਰਜਸ਼ੀਲ ਰਹੇ ਹਨ।
ਇਹ ਖ਼ਬਰ ਵੀ ਪੜੋ - ਅਮਿਤਾਭ ਬੱਚਨ ਦੀ ਸਿਹਤ ਨੂੰ ਕੀ ਹੋਇਆ? ਅਫਵਾਹਾਂ ’ਤੇ ਅਦਾਕਾਰ ਦਾ ਆਇਆ ਵੱਡਾ ਬਿਆਨ
ਦੱਸਣਯੋਗ ਹੈ ਕਿ ਫੂਡ ਕਮਿਸ਼ਨਰ ਦਾ ਅਹੁਦਾ ਡੀ. ਪੀ. ਰੈੱਡੀ ਦੇ ਸੇਵਾਮੁਕਤ ਹੋਣ ਮਗਰੋਂ ਖਾਲੀ ਚੱਲ ਰਿਹਾ ਸੀ। ਉਨ੍ਹਾਂ ਨੂੰ 1985 ਬੈਚ ਦੇ ਆਈ. ਏ. ਐੱਸ. ਅਧਿਕਾਰੀ ਡੀ. ਪੀ. ਰੈੱਡੀ ਨੂੰ ਪਿਛਲੀ ਸਰਕਾਰ ਦੌਰਾਨ ਫੂਡ ਕਮਿਸ਼ਨਰ ਲਾਇਆ ਗਿਆ ਸੀ। ਉਨ੍ਹਾਂ ਦੇ ਸੇਵਾਮੁਕਤ ਹੋਣ ਮਗਰੋਂ ਹੁਣ ਬਾਲ ਮੁਕੰਦ ਸ਼ਰਮਾ ਨੂੰ ਇਹ ਅਹੁਦਾ ਸੌਪਿਆਂ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਮਿਤਾਭ ਬੱਚਨ ਦੀ ਸਿਹਤ ਨੂੰ ਕੀ ਹੋਇਆ? ਅਫਵਾਹਾਂ ’ਤੇ ਅਦਾਕਾਰ ਦਾ ਆਇਆ ਵੱਡਾ ਬਿਆਨ
NEXT STORY