Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 11, 2026

    9:03:51 AM

  • student ncrb data

    ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ 'ਚ 4.3% ਦਾ ਵਾਧਾ,...

  • big impact of us iran conflict

    ਅਮਰੀਕਾ-ਈਰਾਨ ਤਣਾਅ ਦਾ ਵੱਡਾ ਅਸਰ: ਤੇਲ ਦੀਆਂ...

  • will work from home be implemented

    PM ਮੋਦੀ ਨੇ ਫਿਰ ਕੀਤੀ ਕੋਰੋਨਾ ਵਾਲੀਆਂ ਪਾਬੰਦੀਆਂ...

  • trump rejects iran s peace proposal as unacceptable

    ਟਰੰਪ ਨੇ ਈਰਾਨ ਦੇ ਸ਼ਾਂਤੀ ਪ੍ਰਸਤਾਵ ਨੂੰ ਨਕਾਰਿਆ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਜਦੋਂ ਗਿੰਨੀ ਦੇ ਪਿਤਾ ਨੇ ਕਪਿਲ ਨੂੰ ਜਵਾਈ ਬਣਾਉਣ ਤੋਂ ਕੀਤਾ ਸੀ ਇਨਕਾਰ, ਫ਼ਿਰ ਇੰਝ ਜੋੜਿਆ ਕਿਸਮਤ ਨੇ ਦੋਹਾਂ ਦਾ ਸਾਥ

ENTERTAINMENT News Punjabi(ਤੜਕਾ ਪੰਜਾਬੀ)

ਜਦੋਂ ਗਿੰਨੀ ਦੇ ਪਿਤਾ ਨੇ ਕਪਿਲ ਨੂੰ ਜਵਾਈ ਬਣਾਉਣ ਤੋਂ ਕੀਤਾ ਸੀ ਇਨਕਾਰ, ਫ਼ਿਰ ਇੰਝ ਜੋੜਿਆ ਕਿਸਮਤ ਨੇ ਦੋਹਾਂ ਦਾ ਸਾਥ

  • Edited By Sunita,
  • Updated: 02 Apr, 2024 12:49 PM
Entertainment
indian comedian kapil sharma and ginni chatrath love story
  • Share
    • Facebook
    • Tumblr
    • Linkedin
    • Twitter
  • Comment

ਐਂਟਰਟੇਨਮੈਂਟ ਡੈਸਕ : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਵਿਆਹ ਨੂੰ 5 ਸਾਲ ਹੋ ਗਏ ਹਨ। ਕਪਿਲ ਸ਼ਰਮਾ ਨੇ ਆਪਣੀ ਪ੍ਰੇਮਿਕਾ ਗਿੰਨੀ ਚਤਰਥ ਨਾਲ ਲਵ ਮੈਰਿਜ ਕਰਵਾਈ ਸੀ। ਕਾਮੇਡੀਅਨ ਕਪਿਲ ਸ਼ਰਮਾ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਕਾਮੇਡੀਅਨਾਂ 'ਚੋਂ ਇੱਕ ਹਨ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਅਕਸਰ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨਾਲ ਜੁੜੇ ਅਪਡੇਟਸ ਦਿੰਦੇ ਰਹਿੰਦੇ ਹਨ।
ਉਹ ਅਕਸਰ ਹੀ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੌਰਾਨ ਆਪਣੀ ਪਤਨੀ ਬਾਰੇ ਦਿਲਚਸਪ ਗੱਲਾਂ ਕਰਦੇ ਨਜ਼ਰ ਆਉਂਦੇ ਹਨ ਪਰ ਸ਼ਾਇਦ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਉਨ੍ਹਾਂ ਦੇ ਵਿਆਹ 'ਚ ਕਈ ਮੁਸ਼ਕਿਲਾਂ ਆਈਆਂ ਸਨ। ਗਿੰਨੀ ਦੇ ਪਿਤਾ ਨੇ ਕਪਿਲ ਸ਼ਰਮਾ ਨੂੰ ਵਿਆਹ ਲਈ ਰਿਜੈਕਟ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਰਿਸ਼ਤਾ ਬੜੀ ਮੁਸ਼ਕਿਲ ਨਾਲ ਵਿਆਹ ਤੱਕ ਪਹੁੰਚਿਆ। ਕਪਿਲ ਨੇ ਖ਼ੁਦ ਕੁਝ ਸਾਲ ਪਹਿਲਾਂ ਇੱਕ ਇੰਟਰਵਿਊ ਦੌਰਾਨ ਇਸ ਕਿੱਸੇ ਨੂੰ ਸਾਂਝਾ ਕੀਤਾ ਸੀ ਕਿ ਗਿੰਨੀ ਨਾਲ ਵਿਆਹ ਕਰਨ ਲਈ ਉਨ੍ਹਾਂ ਨੂੰ ਕਈ ਮੁਸ਼ਕਿਲਾਂ 'ਚੋਂ ਲੰਘਣਾ ਪਿਆ ਸੀ। 

ਜਦੋਂ ਸ਼ਰਾਬ ਪੀ ਕੇ ਕਪਿਲ ਨੇ ਗਿੰਨੀ ਨੂੰ ਕੀਤਾ ਸੀ ਪ੍ਰਪੋਜ਼
ਕਪਿਲ ਨੇ ਗਿੰਨੀ ਨੂੰ ਪ੍ਰਪੋਜ਼ ਕਰਨ ਦਾ ਕਿੱਸਾ ਸਾਂਝਾ ਕੀਤਾ ਹੈ। ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਉਨ੍ਹਾਂ ਨੇ ਆਪਣੀ ਪਤਨੀ ਗਿੰਨੀ ਚਤਰਥ ਨਾਲ ਆਪਣੀ ਪ੍ਰੇਮ ਕਹਾਣੀ ਨੂੰ ਆਪਣੇ ਨੈੱਟਫਲਿਕਸ ਸਟੈਂਡ-ਅੱਪ ਸਪੈਸ਼ਲ 'ਤੇ ਸ਼ੇਅਰ ਕੀਤਾ। ਬੀਤੇ ਸੋਮਵਾਰ ਨੂੰ ਸ਼ੇਅਰ ਕੀਤੇ ਗਏ ਇੱਕ ਨਵੇਂ ਪ੍ਰੋਮੋ ਵੀਡੀਓ 'ਚ ਕਪਿਲ ਸ਼ਰਮਾ ਪਹਿਲੀ ਵਾਰ ਗਿੰਨੀ ਚਤਰਥ ਨਾਲ ਆਪਣੀ ਲਵ ਸਟੋਰੀ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਕਪਿਲ ਸ਼ਰਮਾ ਦੱਸ ਰਹੇ ਹਨ ਕਿ ਕਿਵੇਂ ਉਸ ਨੇ ਇੱਕ ਬ੍ਰਾਂਡ ਦਾ ਧੰਨਵਾਦ ਕਰਨ ਦੇ ਨਾਲ ਇੱਕ ਫੋਨ ਕਾਲ 'ਤੇ ਗਿੰਨੀ ਨੂੰ ਵਿਆਹ ਦਾ ਪ੍ਰਸਤਾਵ ਦੇਣ ਦੀ ਹਿੰਮਤ ਇਕੱਠੀ ਕਰਨ ਲਈ ਸ਼ਰਾਬ ਦਾ ਸਹਾਰਾ ਲਿਆ। ਵੀਡੀਓ 'ਚ ਕਪਿਲ ਕਹਿ ਰਹੇ ਹਨ ਕਿ ਪਹਿਲੀ ਵਾਰ ਉਨ੍ਹਾਂ ਨੇ ਇੰਨੀ ਹਿੰਮਤ ਨਾਲ ਗਿੰਨੀ ਨੂੰ ਪ੍ਰਪੋਜ਼ ਕੀਤਾ ਸੀ ਅਤੇ ਇਹ ਹਿੰਮਤ ਸ਼ਰਾਬ ਕਾਰਨ ਹੀ ਉਨ੍ਹਾਂ 'ਚ ਆਈ ਸੀ।

PunjabKesari

ਪਹਿਲੀ ਮੁਲਾਕਾਤ
ਕਪਿਲ ਸ਼ਰਮਾ ਤੇ ਗਿੰਨੀ ਦੀ ਪਹਿਲੀ ਮੁਲਾਕਾਤ ਕਾਲਜ ਸਮੇਂ ਹੋਈ ਸੀ। ਕਪਿਲ ਕਾਲਜ 'ਚ ਥੀਏਟਰ ਗਰੁੱਪ ਦੇ ਡਾਇਰੈਕਟਰ ਸਨ। ਇਸ ਦੌਰਾਨ ਗਿੰਨੀ ਔਡੀਸ਼ਨ ਦੇਣ ਲਈ ਆਈ ਸੀ। ਪਹਿਲੀ ਮੁਲਾਕਾਤ 'ਚ ਉਹ ਗਿੰਨੀ ਤੋਂ ਕਾਫ਼ੀ ਪ੍ਰਭਾਵਿਤ ਹੋਏ ਸਨ। ਗਿੰਨੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਕਪਿਲ ਨੂੰ ਪਹਿਲੀ ਮੁਲਾਕਾਤ 'ਚ ਹੀ ਪਸੰਦ ਕਰਨ ਲੱਗੀ ਸੀ। 

ਇਹ ਸੀ ਬ੍ਰੇਕਅੱਪ ਦਾ ਕਾਰਨ
ਕਪਿਲ ਸ਼ਰਮਾ ਤੇ ਗਿੰਨੀ ਦਾ ਬਰੇਕਅੱਪ ਵੀ ਹੋ ਗਿਆ ਸੀ। ਕਪਿਲ ਮੁਤਾਬਕ, ਮੈਂ ਮੁੰਬਈ 'ਚ ਕਈ ਔਡੀਸ਼ਨ ਦਿੱਤੇ ਪਰ ਹਰ ਵਾਰ ਦੀ ਤਰ੍ਹਾਂ ਰਿਜੈਕਟ ਕਰ ਦਿੱਤਾ ਜਾਂਦਾ ਸੀ। ਇਸ ਤੋਂ ਬਾਅਦ ਮੈਂ ਗਿੰਨੀ ਨੂੰ ਫੋਨ ਕਰਕੇ ਕਿਹਾ ਕਿ ਮੈਨੂੰ ਕਦੇ ਕਾਲ ਨਾ ਕਰੀ। ਬਰੇਕਅੱਪ ਦਾ ਕਾਰਨ ਦੱਸਦੇ ਹੋਏ ਕਪਿਲ ਨੇ ਕਿਹਾ ਕਿ ਦਰਅਸਲ ਉਹ ਮੇਰੇ ਤੋਂ ਫਾਇਨੈਂਸ਼ਇਲੀ ਜ਼ਿਆਦਾ ਮਜ਼ਬੂਤ ਸਨ।

PunjabKesari

ਗਿੰਨੀ ਨੇ ਦਿੱਤੀ ਸੀ ਵਧਾਈ
ਇਸ ਤੋਂ ਇਲਾਵਾ ਸਾਡੀ ਕਾਸਟ ਵੀ ਵੱਖ-ਵੱਖ ਸੀ। ਅਜਿਹੇ 'ਚ ਮੈਨੂੰ ਲੱਗਾ ਕਿ ਇਸ ਰਿਲੇਸ਼ਨਸ਼ਿਪ ਦਾ ਕੋਈ ਫਿਊਚਰ ਨਹੀਂ ਹੈ। ਹਾਲਾਂਕਿ,  ਔਡੀਸ਼ਨ 'ਚ ਸਲੈਕਟ ਹੋਣ ਤੋਂ ਬਾਅਦ ਗਿੰਨੀ ਨੇ ਮੈਨੂੰ ਫੋਨ ਕਰਕੇ ਵਧਾਈ ਦਿੱਤੀ ਸੀ। ਕਪਿਲ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਵਿਵਾਦਾਂ ਕਾਰਨ ਬ੍ਰੇਕ ’ਤੇ ਸਨ ਤਾਂ ਉਨ੍ਹਾਂ ਨੇ ਗਿੰਨੀ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ। 

ਗਿੰਨੀ ਲਈ ਕਪਿਲ ਸ਼ਰਮਾ ਨੂੰ ਕੀਤਾ ਸੀ ਰਿਜੈਕਟ
ਕਪਿਲ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਜਦੋਂ ਉਨ੍ਹਾਂ ਦੀ ਮਾਂ ਪਹਿਲੀ ਵਾਰ ਵਿਆਹ ਦਾ ਪ੍ਰਸਤਾਵ ਲੈ ਕੇ ਗਿੰਨੀ ਦੇ ਪਿਤਾ ਕੋਲ ਗਈ ਤਾਂ ਉਨ੍ਹਾਂ ਨੇ ਰਿਜੈਕਟ ਕਰ ਦਿੱਤਾ ਸੀ। ਕਪਿਲ ਸ਼ਰਮਾ ਨੇ ਅਜਿਹਾ ਸਮਾਂ ਵੀ ਦੇਖਿਆ ਜਦੋਂ ਉਨ੍ਹਾਂ ਕੋਲ ਪੈਸੇ ਨਹੀਂ ਸਨ।
ਆਰਥਿਕ ਤੰਗੀ 'ਚੋਂ ਗੁਜ਼ਰ ਚੁੱਕੇ ਕਪਿਲ ਸ਼ਰਮਾ ਟੀ. ਵੀ. ਇੰਡਸਟਰੀ ਦਾ ਇੱਕ ਵੱਡਾ ਨਾਂ ਹੈ। ਆਪਣੇ ਇੰਟਰਵਿਊ 'ਚ ਉਨ੍ਹਾਂ ਦੀ ਪ੍ਰੇਮ ਕਹਾਣੀ ਦਾ ਖੁਲਾਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ, ''ਜਦੋਂ ਮੈਨੂੰ ਪਤਾ ਲੱਗਾ ਕਿ ਗਿੰਨੀ ਉਨ੍ਹਾਂ ਨੂੰ ਪਸੰਦ ਕਰਦੀ ਹੈ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਜਿਸ ਕਾਰ 'ਚ ਆਉਂਦੇ ਹੋ, ਉਸ ਦੀ ਕੀਮਤ ਮੇਰੇ ਪਰਿਵਾਰ ਦੀ ਕਮਾਈ ਤੋਂ ਜ਼ਿਆਦਾ ਹੈ, ਇਸ ਲਈ ਅਸੀਂ ਇਹ ਰਿਸ਼ਤਾ ਨਹੀਂ ਰੱਖ ਸਕਦੇ।\

PunjabKesari

ਮਾੜੇ ਸਮੇਂ 'ਚ ਗਿੰਨੀ ਨੇ ਦਿੱਤਾ ਪੂਰਾ ਸਾਥ 
ਕਪਿਲ ਸ਼ਰਮਾ ਨੇ ਇਸ ਇੰਟਰਵਿਊ 'ਚ ਆਪਣੀ ਜ਼ਿੰਦਗੀ ਦੇ ਕਈ ਰਾਜ਼ ਦੱਸੇ। ਪਤਨੀ ਗਿੰਨੀ ਚਤਰਥ ਨਾਲ ਆਪਣੀ ਲਵ ਸਟੋਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ''ਗਿੰਨੀ ਮੇਰੇ ਤੋਂ 3-4 ਸਾਲ ਜੂਨੀਅਰ ਸੀ। ਉਹ ਜਲੰਧਰ ਦੇ ਗਰਲਜ਼ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਹੀ ਸੀ ਅਤੇ ਮੈਂ ਕਮਰਸ਼ੀਅਲ ਆਰਟਸ 'ਚ ਪੀਜੀ ਡਿਪਲੋਮਾ ਕੀਤਾ ਹੈ। ਉਸ ਸਮੇਂ ਪੈਸਿਆਂ ਦੀ ਬਹੁਤ ਘਾਟ ਸੀ, ਇਸ ਲਈ ਮੈਂ ਜੇਬ ਖਰਚ ਲਈ ਥਿਏਟਰ ਕਰਦਾ ਸੀ, ਜਿਸ ਕਾਰਨ ਮੈਂ ਦੂਜੇ ਕਾਲਜਾਂ 'ਚ ਜਾਂਦਾ ਰਿਹਾ।''

ਕਪਿਲ ਅਤੇ ਗਿੰਨੀ ਵੀ ਹੋ ਗਏ ਸਨ ਵੱਖ
ਇਕ ਇੰਟਰਵਿਊ ਦੌਰਾਨ ਕਪਿਲ ਸ਼ਰਮਾ ਨੇ ਆਖਿਆ ਸੀ ਕਿ, "ਮੈਨੂੰ ਲੱਗਦਾ ਸੀ ਕਿ ਸਾਡੇ ਰਿਸ਼ਤੇ ਦਾ ਕੋਈ ਭਵਿੱਖ ਨਹੀਂ ਹੈ, ਕਿਉਂਕਿ ਉਹ ਆਰਥਿਕ ਤੌਰ 'ਤੇ ਬਿਹਤਰ ਸੀ ਅਤੇ ਅਸੀਂ ਵੱਖ-ਵੱਖ ਜਾਤਾਂ ਨਾਲ ਸਬੰਧ ਰੱਖਦੇ ਹਾਂ। ਇਸ ਲਈ ਅਸੀਂ ਵੱਖ ਹੋ ਗਏ ਪਰ ਗਿੰਨੀ ਨੇ ਕਦੇ ਆਪਣਾ ਸਬਰ ਨਹੀਂ ਗੁਆਇਆ। ਜਦੋਂ ਮੈਂ ਥੋੜ੍ਹਾ ਚੰਗਾ ਕਮਾਉਣ ਲੱਗਾ ਤਾਂ ਮੇਰੀ ਮਾਂ ਗਿੰਨੀ ਦੇ ਘਰ ਵਿਆਹ ਦਾ ਰਿਸ਼ਤਾ ਲੈ ਕੇ ਗਈ, ਪਰ ਉਹ ਠੁਕਰਾ ਦਿੱਤਾ ਗਿਆ ਸੀ।"

PunjabKesari

ਫੋਨ ਕਰਕੇ ਗਿੰਨੀ ਨੂੰ ਆਖੀ ਸੀ ਇਹ ਗੱਲ
ਕਪਿਲ ਸ਼ਰਮਾ ਨੇ ਅੱਗੇ ਕਿਹਾ ਕਿ ਜਿਸ ਸਮੇਂ ਮੈਂ ਮੁੰਬਈ 'ਚ ਸੈਟਲ ਹੋ ਰਿਹਾ ਸੀ, ਉਸ ਸਮੇਂ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਸਨ ਪਰ ਗਿੰਨੀ ਨੇ ਕਦੇ ਆਪਣਾ ਸਬਰ ਨਹੀਂ ਗੁਆਇਆ। ਕੁਝ ਸਮੇਂ ਬਾਅਦ ਸਾਲ 2016 'ਚ ਮੈਂ ਗਿੰਨੀ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਇਸ ਤੋਂ ਬਾਅਦ ਦੋਹਾਂ ਨੇ 12 ਦਸੰਬਰ 2018 ਨੂੰ ਵਿਆਹ ਕਰਵਾ ਲਿਆ। ਵਿਆਹ ਦੇ ਇੱਕ ਸਾਲ ਬਾਅਦ ਉਨ੍ਹਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਅਤੇ ਫਿਰ 2021 'ਚ ਇੱਕ ਪੁੱਤਰ ਨੇ ਜਨਮ ਲਿਆ।

ਕਪਿਲ ਕਰਦੈ ਕਰੋੜਾਂ ਦੀ ਕਮਾਈ
ਮੀਡੀਆ ਰਿਪੋਰਟਾਂ ਮੁਤਾਬਕ ਕਪਿਲ ਸ਼ਰਮਾ ਦੀ ਹਰ ਮਹੀਨੇ ਦੀ ਕਮਾਈ ਕਰੋੜਾਂ 'ਚ ਹੈ। ਫੋਰਬਸ 2019 ਦੀ ਸੂਚੀ ਮੁਤਾਬਕ, ਸਾਲ 2019 'ਚ ਕਪਿਲ ਦੀ ਕਮਾਈ 35 ਕਰੋੜ ਰੁਪਏ ਸੀ। ਕਪਿਲ ਆਪਣੇ ਪ੍ਰੋਡਕਸ਼ਨ ਹਾਊਸ 'ਕੇ9' ਪ੍ਰੋਡਕਸ਼ਨ ਦੇ ਨਾਲ-ਨਾਲ 'ਦਿ ਕਪਿਲ ਸ਼ਰਮਾ ਸ਼ੋਅ' ਦੇ ਬੈਨਰ ਹੇਠ ਫ਼ਿਲਮਾਂ ਬਣਾ ਕੇ ਵੀ ਕਾਫ਼ੀ ਕਮਾਈ ਕਰਦੇ ਹਨ। ਉਨ੍ਹਾਂ ਦਾ ਮੁੰਬਈ 'ਚ ਆਲੀਸ਼ਾਨ ਘਰ ਹੈ।

PunjabKesari

ਮਹਿੰਗੀਆਂ ਤੇ ਲਗਜ਼ਰੀਆਂ ਗੱਡੀਆਂ ਦੇ ਨੇ ਮਾਲਕ
ਮੀਡੀਆ ਰਿਪੋਰਟਾਂ ਮੁਤਾਬਕ, ਕਪਿਲ ਸ਼ਰਮਾ ਕੋਲ ਆਪਣੀ ਇੱਕ ਲਗਜ਼ਰੀ ਵੈਨਿਟੀ ਵੈਨ ਵੀ ਹੈ, ਜਿਸ ਦੀ ਕੀਮਤ ਕਰੀਬ 5.5 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਕਪਿਲ ਨੂੰ ਮਹਿੰਗੀਆਂ ਗੱਡੀਆਂ ਦਾ ਵੀ ਸ਼ੌਕ ਹੈ। ਕਪਿਲ ਸ਼ਰਮਾ ਕੋਲ ਕਈ ਲਗਜ਼ਰੀ ਕਾਰਾਂ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਕਪਿਲ ਕੋਲ Mercedes Benz S350 CDI ਅਤੇ Range Rover Evoque SD4 ਵਰਗੀਆਂ ਮਹਿੰਗੀਆਂ ਅਤੇ ਲਗਜ਼ਰੀ ਗੱਡੀਆਂ ਹਨ। ਕਪਿਲ 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਕਾਫ਼ੀ ਕਮਾਈ ਕਰਦੇ ਹਨ। ਉਹ ਹਰ ਐਪੀਸੋਡ ਲਈ ਸ਼ੋਅ ਦੇ ਮੇਕਰਸ ਤੋਂ 60-70 ਲੱਖ ਰੁਪਏ ਵਸੂਲਦਾ ਹੈ।

  • Indian Comedian
  • Kapil Sharma
  • Birthday Special
  • Ginni Chatrath
  • Father
  • Rejected
  • Love Story
  • Financial Condition

ਕੋਲਡ ਡਰਿੰਕ ਕੰਪਨੀ 'ਚ ਕੰਮ ਕਰਦਾ ਸੀ ਕਪਿਲ ਸ਼ਰਮਾ, ਜਾਣੋ ਕਿਵੇਂ ਬਣਿਆ ਕਾਮੇਡੀ ਦਾ ਬਾਦਸ਼ਾਹ?

NEXT STORY

Stories You May Like

  • canada adds india to spy list
    Canada ਨੇ ਜਾਸੂਸੀ ਵਾਲੀ ਲਿਸਟ 'ਚ India ਨੂੰ ਕੀਤਾ ਸ਼ਾਮਲ, ਪਹਿਲਾਂ ਖ਼ੁਦ ਕੀਤਾ ਸੀ ਇਨਕਾਰ
  • shopkeepers target shop in jalandhar
    ਜਲੰਧਰ 'ਚ ਦੁਕਾਨ 'ਤੇ ਨੌਸਰਬਾਜ਼ਾਂ ਨੇ ਬਣਾਇਆ ਨਿਸ਼ਾਨਾ, ਸਾਮਾਨ ਖ਼ਰੀਦਣ ਦੌਰਾਨ ਇੰਝ ਕੀਤੀ ਠੱਗੀ
  • incident in punjab incident in sangrur
    ਪੰਜਾਬ 'ਚ ਵੱਡੀ ਵਾਰਦਾਤ, ਜਵਾਈ ਨੇ ਸਹੁਰੇ ਤੇ ਸਾਲ਼ੇ ਨੂੰ ਮਾਰੀਆਂ ਗੋਲ਼ੀਆਂ
  • in laws  son in law  alcohol poison
    ਸਹੁਰੇ ਨੇ ਜਵਾਈ ਨੂੰ ਸ਼ਰਾਬ 'ਚ ਮਿਲਾ ਪਿਲਾਈ ਸਲਫਾਸ, 120 ਦਿਨਾਂ ਬਾਅਦ ਸਾਹਮਣੇ ਆਈ ਖ਼ੌਫ਼ਨਾਕ ਸੱਚਾਈ
  • now your work may stop without pan card  instructions issued
    ਸਾਵਧਾਨ! ਹੁਣ PAN ਕਾਰਡ ਤੋਂ ਬਿਨਾਂ ਰੁਕ ਸਕਦੇ ਨੇ ਤੁਹਾਡੇ ਕੰਮ, ਵਿਭਾਗ ਨੇ ਜਾਰੀ ਕੀਤੇ ਨਿਰਦੇਸ਼
  • father along with his friends injured his son by beating him
    ਪਿਤਾ ਨੇ ਸਾਥੀਆਂ ਨਾਲ ਮਿਲ ਕੇ ਪੁੱਤ ਨੂੰ ਸੱਟਾਂ ਮਾਰ ਕੇ ਕੀਤਾ ਜ਼ਖ਼ਮੀ, ਮਾਮਲਾ ਕਰੇਗਾ ਹੈਰਾਨ
  • innocents fall under a moving train
    ਸੁਪਰ ਹੀਰੋ ਪਿਤਾ: ਚਲਦੀ ਟ੍ਰੇਨ ਦੇ ਹੇਠਾਂ ਡਿੱਗੇ ਮਾਸੂਮ, ਪਿਤਾ ਨੇ ਆਪਣੀ ਜਾਨ 'ਤੇ ਖੇਡ ਕੇ ਇੰਝ ਬਚਾਈ ਜਾਨ
  • labour s luck changed with rupee lottery he became a millionaire
    Punjab: ਮਜ਼ਦੂਰ ਦੀ ਕਿਸਮਤ ਨੇ ਮਾਰ 'ਤੀ ਪਲਟੀ! ਬਣਿਆ ਲੱਖਪਤੀ, ਜਿੱਤਿਆ 5 ਲੱਖ ਰੁਪਏ ਦਾ ਇਨਾਮ
  • 15 pcs officers transferred
    15 PCS ਅਧਿਕਾਰੀਆਂ ਦੇ ਤਬਾਦਲੇ
  • woman crossing railway line dies after being hit by train
    ਜਲੰਧਰ 'ਚ ਦਰਦਨਾਕ ਹਾਦਸਾ: ਰੇਲਵੇ ਲਾਈਨ ਪਾਰ ਕਰ ਰਹੀ ਔਰਤ ਦੀ ਟ੍ਰੇਨ ਦੀ ਲਪੇਟ...
  • punjab heavy rain meteorological department alert issue
    ਪੰਜਾਬ 'ਚ 4 ਦਿਨ ਲਗਾਤਾਰ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ,...
  • heartbreaking accident in punjab former sarpanch s son dies in tragic accident
    ਪੰਜਾਬ 'ਚ ਰੂਹ ਕੰਬਾਊ ਹਾਦਸਾ! ਸਾਬਕਾ ਸਰਪੰਚ ਦੇ ਪੁੱਤਰ ਦੀ ਦਰਦਨਾਕ ਮੌਤ
  • pinkoo tv releases a new animation video my rooster
    ਬੱਚਿਆਂ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣ ਲਈ ਜ਼ਰੂਰ ਵਿਖਾਓ Pinkoo TV ਦੀ ਇਹ...
  • punjab phone alert
    ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! 12 ਜ਼ਿਲ੍ਹਿਆਂ ਵੱਡੀ ਚਿਤਾਵਨੀ, ਅਗਲੇ 48...
  • mini punjab in britain
    ਬ੍ਰਿਟੇਨ 'ਚ ਵਸਿਆ 'ਮਿੰਨੀ ਪੰਜਾਬ'! ਪੰਜਾਬੀ ਸਟ੍ਰੀਟ ਦਾ ਵੀਡੀਓ ਵਾਇਰਲ
  • major revelation in the case of suicide by an employee at a lottery shop
    ਪੰਜਾਬ: 'ਰੱਬ ਦਾ ਵਾਸਤਾ ਮੇਰੀਆਂ ਧੀਆਂ ਨੂੰ ਵੱਸਣ ਦਿਓ', ਪਤੀ ਨੇ WhatsApp 'ਤੇ...
Trending
Ek Nazar
asim munir statement

ਆਪਰੇਸ਼ਨ ਸਿੰਦੂਰ "ਦੋ ਵਿਚਾਰਧਾਰਾਵਾਂ ਵਿਚਕਾਰ ਲੜਾਈ" ਸੀ: ਅਸੀਮ ਮੁਨੀਰ

major action by italian police

ਇਟਲੀ ਪੁਲਸ ਦੀ ਵੱਡੀ ਕਾਰਵਾਈ, ਭਾਰਤੀ ਵਿਅਕਤੀ ਦੀ ਲੱਖਾਂ ਰੁਪਏ ਦੀ ਨਕਦੀ ਅਤੇ...

most expensive house in america

ਅਮਰੀਕਾ ਦਾ ਸਭ ਤੋਂ ਮਹਿੰਗਾ ਘਰ, ਕੀਮਤ ਹੈ 37,78,00,00,000

sanskrit compulsory in army public schools of punjab

ਪੰਜਾਬ ਦੇ ਆਰਮੀ ਪਬਲਿਕ ਸਕੂਲਾਂ ’ਚ ਸੰਸਕ੍ਰਿਤ ਲਾਜ਼ਮੀ, ਪੰਜਾਬੀ ਨੂੰ ‘ਐਡੀਸ਼ਨਲ’...

famous youtuber receives threat

'ਦੋ ਦਿਨਾਂ 'ਚ ਦਿਓ 10 ਕਰੋੜ ਨਹੀਂ ਤਾਂ ਮਾਰ ਦਿਆਂਗੇ ਗੋਲੀ' ! ਮਸ਼ਹੂਰ...

policemen killed in suicide attack

ਪਾਕਿਸਤਾਨ ਤੋਂ ਵੱਡੀ ਖ਼ਬਰ, ਆਤਮਘਾਤੀ ਹਮਲੇ 'ਚ ਮਾਰੇ ਗਏ 15 ਪੁਲਸ ਕਰਮਚਾਰੀ!

diljit dosanjh again denies reports of entering politics

"ਮੈਂ ਪਾਗਲ ਆਂ ਜੋ ਸਿਆਸਤ 'ਚ ਆਵਾਂ..?", ਦੋਸਾਂਝਾਵਾਲੇ ਨੇ ਰਾਜਨੀਤੀ 'ਚ ਆਉਣ...

motorcycle gets stuck in traffic light

ਸਰੀ-ਡੈਲਟਾ ਸਰਹੱਦ ਨੇੜੇ ਭਿਆਨਕ ਹਾਦਸਾ, ਟ੍ਰੈਫਿਕ ਲਾਈਟ ਨਾਲ ਲਟਕਿਆ ਮੋਟਰਸਾਈਕਲ

preity zinta pays homage at sri darbar sahib

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪ੍ਰੀਤੀ ਜ਼ਿੰਟਾ, ਪੰਜਾਬ ਦੀ ਜਿੱਤ ਲਈ ਕੀਤੀ...

robbery cricket board

ਕ੍ਰਿਕਟ ਬੋਰਡ ਦੇ ਦਫ਼ਤਰ 'ਚ ਵੜ ਗਏ ਲੁਟੇਰੇ, ਬੰਦੂਕ ਦੀ ਨੋਕ 'ਤੇ ਕੀਤੀ ਵੱਡੀ ਲੁੱਟ

new rule t20 cricket

ਹੁਣ ਫਾਲੋਅਰਜ਼ ਤੈਅ ਕਰਨਗੇ ਖਿਡਾਰੀਆਂ ਕੀਮਤ! ਇਸ T20 ਲੀਗ ਨੇ ਬਣਾਏ ਅਜੀਬੋ-ਗਰੀਬ...

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ ਦਾ ਗੋਚਰ ਕਰੇਗਾ ਮਾਲਾਮਾਲ

ncp leader supriya sule s car met with an accident

NPC ਨੇਤਾ ਸੁਪ੍ਰੀਆ ਸੁਲੇ ਦੀ ਕਾਰ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੀ ਸਾਂਸਦ

your ugc net application may be rejected

ਰੱਦ ਹੋ ਸਕਦੀ ਹੈ ਤੁਹਾਡੀ UGC NET ਦੀ ਅਰਜ਼ੀ! NTA ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

social media watermelon video

ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ...

delhi viral couple romance car stunt viral

ਸੜਕ 'ਤੇ ਜੋੜੇ ਵੱਲੋਂ ਹੱਦਾਂ ਪਾਰ! ਚੱਲਦੀ ਕਾਰ ਦੀ ਛੱਤ 'ਤੇ ਰੋਮਾਂਸ ਦੀ ਵੀਡੀਓ...

thunderstorm rain alert in 16 states of india imd alert

ਮੌਸਮ ਲੈਣ ਵਾਲੈ ਯੂ-ਟਰਨ! 16 ਸੂਬਿਆਂ ਲਈ IMD ਨੇ ਜਾਰੀ ਕੀਤਾ ਮੀਂਹ-ਹਨੇਰੀ ਦਾ ਅਲਰਟ

visa rules 2026 indian passport

ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਦੇਸ਼ਾਂ ਨੇ Visa ਨਿਯਮਾਂ 'ਚ ਕੀਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • bollywood actress controversy
      ਜਿਸਮ ਫਰੋਸ਼ੀ ਨਾਲ ਕਮਾਇਆ ਪੈਸਾ, ਬਾਥਰੂਮ 'ਚੋਂ ਨਿਕਲੇ ਨੋਟਾਂ ਦੇ ਢੇਰ ! ਜਦੋਂ...
    • sonam kapoor anand ahuja name their second child rudralokh
      ਸੋਨਮ ਕਪੂਰ, ਆਨੰਦ ਆਹੂਜਾ ਨੇ ਆਪਣੇ ਦੂਜੇ ਬੱਚੇ ਦਾ ਕੀਤਾ ਨਾਮਕਰਨ, ਸਾਂਝੀ ਕੀਤੀ...
    • swayambhu   shot at the same location as   pushpa
      ‘ਪੁਸ਼ਪਾ’ ਵਾਲੀ ਲੋਕੇਸ਼ਨ ’ਤੇ ਹੋਈ ਫਿਲਮ ‘ਸਵਯਮਭੂ’ ਦੀ ਸ਼ੂਟਿੰਗ
    • preity zinta pays homage at sri darbar sahib
      ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪ੍ਰੀਤੀ ਜ਼ਿੰਟਾ, ਪੰਜਾਬ ਦੀ ਜਿੱਤ ਲਈ ਕੀਤੀ...
    • the grand trailer of   peddi   will be released on may 16 in bhopal
      ਭੋਪਾਲ ’ਚ 16 ਮਈ ਨੂੰ ਹੋਵੇਗਾ ‘ਪੇੱਡੀ’ ਦਾ ਗ੍ਰੈਂਡ ਟ੍ਰੇਲਰ ਰਿਲੀਜ਼
    • trisha krishnan arrives for vijay s tamil nadu cm swearing in ceremony
      ਅੱਜ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਥਾਲਾਪਤੀ ਵਿਜੇ; ਵੈਨਿਊ 'ਤੇ ਪੁੱਜੀ...
    • world famous singer sues samsung for  15 million
      ਦੁਨੀਆ ਦੀ ਮਸ਼ਹੂਰ ਗਾਇਕਾ ਨੇ Samsung 'ਤੇ ਠੋਕਿਆ 15 ਮਿਲੀਅਨ ਡਾਲਰ ਦਾ ਮੁਕੱਦਮਾ,...
    • co director booked for sexual harassment
      ਜਿਨਸੀ ਸ਼ੋਸ਼ਣ ਦੇ ਦੋਸ਼ ’ਚ ਸਹਿ-ਨਿਰਦੇਸ਼ਕ ਖ਼ਿਲਾਫ ਮਾਮਲਾ ਦਰਜ
    • famous influencers  video leak  internet
      ਮਸ਼ਹੂਰ ਇਨਫਲੂਐਂਸਰ ਦਾ ਵੀਡੀਓ ਲੀਕ! ਇੰਟਰਨੈੱਟ 'ਤੇ ਮਚੀ ਹਲਚਲ
    • vijay s fan sets himself on fire critical condition
      ਵਿਜੇ ਦੇ ਫੈਨ ਨੇ ਖੁਦ ਨੂੰ ਲਾ ਲਈ ਅੱਗ! ਸਹੁੰ ਚੁੱਕ ਸਮਾਗਮ ਰੱਦ ਹੋਣ ਮਗਰੋਂ TN 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +