ਮੁੰਬਈ (ਬਿਊਰੋ) — ਹਿੰਦੀ ਤੇ ਸਾਊਥ ਫ਼ਿਲਮਾਂ ਦੀ ਅਦਾਕਾਰਾ ਮਿਸ਼ਟੀ ਮੁਖਰਜੀ ਦੀ ਕਿਡਨੀ ਫੇਲ੍ਹ ਹੋਣ ਕਾਰਨ ਬੀਤੇ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਭਾਰ ਘਟਾਉਣ ਲਈ ਕੀਟੋ ਡਾਈਟ 'ਤੇ ਸੀ ਅਤੇ ਅਚਾਨਕ ਉਸ ਦੀ ਸਿਹਤ ਵਿਗੜ ਗਈ। ਅਦਾਕਾਰਾ ਦੀ ਮੌਤ ਤੋਂ ਬਾਅਦ ਪਿਤਾ ਨੇ ਦੱਸਿਆ ਕਿ ਅੰਤਿਮ ਸਮੇਂ 'ਚ ਧੀ ਮਿਸ਼ਟੀ ਕਾਫ਼ੀ ਕਮਜ਼ੋਰ ਤੇ ਪਤਲੀ ਹੋ ਗਈ ਸੀ। ਉਂਝ ਮਿਸ਼ਟੀ ਅਜਿਹੀ ਪਹਿਲੀ ਅਦਾਕਾਰਾ ਨਹੀਂ ਹੈ, ਜਿਸ ਨੇ ਮੋਟਾਪਾ ਘੱਟ ਕਰਨ ਲਈ ਆਪਣੀ ਜ਼ਿੰਦਗੀ ਨੂੰ ਖ਼ਤਰੇ 'ਚ ਪਾਇਆ ਤੇ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ। ਇਸ ਤੋਂ ਪਹਿਲਾਂ ਵੀ ਕਈ ਸਿਤਾਰਿਆਂ 'ਤੇ ਮੋਟਾਪਾ ਘੱਟ ਕਰਨ ਜਾਨੂੰਨ ਜਾਨਲੇਵਾ ਸਾਬਿਤ ਹੋਇਆ ਹੈ।
ਆਰਤੀ ਅਗਰਵਾਲ
ਤੇਲੁਗੂ ਫ਼ਿਮਲ ਅਦਾਕਾਰਾ ਆਰਤੀ ਅਗਰਵਾਲ ਦਾ ਦਿਹਾਂਤ 6 ਜੂਨ 2015 ਨੂੰ ਨਿਊ ਜਰਸੀ 'ਚ ਹੋਇਆ ਸੀ। ਆਰਤੀ ਮੋਟਾਪੇ ਦੇ ਨਾਲ ਹੀ ਫੇਫੜਿਆਂ ਦੀ ਬੀਮਾਰੀ ਤੋਂ ਵੀ ਪੀੜਤ ਸੀ। ਮੋਟਾਪੇ 'ਤੇ ਕਾਬੂ ਪਾਉਣ ਲਈ ਲਿਪੋਸਕਸ਼ਨ ਸਰਜਰੀ ਕਰਵਾਈ ਸੀ। ਇਸ ਸਰਜਰੀ ਤੋਂ 1 ਮਹੀਨੇ ਬਾਅਦ ਉਸ ਦੀ ਮੌਤ ਹੋ ਗਈ। ਇਸ ਸਰਜਰੀ ਨਾਲ ਉਸ ਦੇ ਮੋਟਾਪੇ ਨੂੰ ਹਟਾਇਆ ਗਿਆ ਸੀ। ਹਾਲਾਂਕਿ ਹੈਦਰਾਬਾਦ ਦੇ ਇਕ ਡਾਕਟਰ ਨੇ ਉਸ ਨੂੰ ਸਰਜਰੀ ਨਾ ਕਰਾਉਣ ਦੀ ਸਲਾਹ ਦਿੱਤੀ ਸੀ ਪਰ ਉਸ ਨੇ ਡਾਕਟਰ ਦੀ ਗੱਲ ਨਹੀਂ ਮੰਨੀ।
ਸਰਜਰੀ ਤੋਂ ਬਾਅਦ ਉਸ ਨੂੰ ਸਾਹ ਲੈਣ 'ਚ ਔਖ ਹੋਣ ਲੱਗੀ। ਉਹ ਇਲਾਜ ਲਈ ਨਿਊ ਜਰਸੀ ਦੇ ਇਕ ਹਸਪਤਾਲ 'ਚ ਦਾਖ਼ਲ ਰਹੀ ਹੈ, ਜਿਥੇ ਉਸ ਦਾ ਇਕ ਆਪਰੇਸ਼ਨ ਹੋਣਾ ਸੀ ਪਰ ਅਚਾਨਕ ਉਸ ਦੀ ਮੌਤ ਹੋ ਗਈ।
ਰਾਕੇਸ਼ ਦੀਵਾਨਾ
ਰਾਕੇਸ਼ ਦੀਵਾਨਾ ਨੇ ਅਪ੍ਰੈਲ 2014 'ਚ ਬੈਰੀਆਟ੍ਰਿਕ ਸਰਜਰੀ ਕਰਵਾਈ ਸੀ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਰਾਕੇਸ਼ ਨੇ 'ਮਹਾਦੇਵ', 'ਰਮਾਇਣ' ਵਰਗੇ ਟੀ. ਵੀ. ਸੀਰੀਅਲ ਤੇ 'ਰਾਊਡੀ ਰਾਠੌਰ', 'ਡਬਲ ਧਮਾਲ' ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ ਸੀ। 48 ਸਾਲ ਦੀ ਉਮਰ 'ਚ ਜਦੋਂ ਉਸ ਨੇ ਮੋਟਾਪੇ ਤੋਂ ਪਰੇਸ਼ਾਨ ਹੋ ਕੇ ਸਰਜਰੀ ਕਰਵਾਈ ਪਹਿਲਾਂ ਤਾਂ ਇਹ ਸਫ਼ਲ ਲੱਗੀ ਪਰ 4 ਦਿਨਾਂ ਬਾਅਦ ਬਲੱਡ ਪ੍ਰੈੱਸ਼ਰ ਵਧਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਜਗਬਾਣੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਅਦਾਕਾਰਾ ਦੀ ਮੌਤ ਅਸਲ 'ਚ 'ਕੀਟੋ ਡਾਈਟ' ਨਾਲ ਹੋਈ ਸੀ ਪਰ ਇਸ ਘਟਨਾ ਤੋਂ ਬਾਅਦ 'ਕੀਟੋ ਡਾਈਟ' ਜ਼ਰੂਰ ਸੁਰਖੀਆਂ 'ਚ ਆ ਗਈ ਹੈ।
ਕੀਟੋ ਡਾਈਟ ਕੀ ਹੁੰਦੀ ਹੈ?
ਕੀਟੋ ਡਾਈਟ ਜਿਸ ਨੂੰ ਕੀਟੋਜੈਨਿਕ ਡਾਈਟ ਵੀ ਕਿਹਾ ਜਾਂਦਾ ਹੈ, ਇਕ ਹਾਈ ਫੈਟ ਡਾਈਟ ਹੁੰਦੀ ਹੈ। ਇਸ ਡਾਈਟ 'ਚ ਸਰੀਰ ਊਰਜਾ ਲਈ ਫੈਟ 'ਤੇ ਨਿਰਭਰ ਕਰਦਾ ਹੈ। ਇਸ ਡਾਈਟ 'ਚ ਕਾਰਬੋਹਾਈਡ੍ਰੇਟ ਬਹੁਤ ਘੱਟ ਅਤੇ ਪ੍ਰੋਟੀਨ ਬਹੁਤ ਹੀ ਮੌਡਰੇਟ ਜਾਂ ਘੱਟ ਮਾਤਰਾ 'ਚ ਦਿੱਤੀ ਜਾਂਦੀ ਹੈ।
ਇਸ ਡਾਈਟ 'ਚ ਕੀਟੋ ਸ਼ੇਕਸ, ਚੀਜ਼, ਕੁਝ ਗਿਣੀਆਂ-ਚੁਣੀਆਂ ਸਬਜ਼ੀਆਂ ਖਾਂਦੇ ਹਨ ਅਤੇ ਫਲ ਨਹੀਂ ਖਾਂਦੇ। ਪ੍ਰੋਟੀਨ ਦੇ ਤੌਰ 'ਤੇ ਤੁਸੀਂ ਚਿਕਨ, ਮਟਨ, ਫਿਸ਼, ਨਾਰੀਅਲ ਦੇ ਤੇਲ 'ਚ ਸਮੂਦੀ ਦੀ ਵਰਤੋਂ ਕਰਦੇ ਹੋ ਅਤੇ ਭਾਰਤ 'ਚ ਲੋਕ ਇਸ ਡਾਈਟ ਦੌਰਾਨ ਚੀਜ਼ ਬਹੁਤ ਖਾਂਦੇ ਹਨ।
ਕਿਵੇਂ ਘਟਦਾ ਹੈ ਭਾਰ
ਮਾਹਰਾਂ ਮੁਤਾਬਕ ਕੀਟੋ ਡਾਈਟ ਦਾ ਅਸਰ ਘੱਟੋ-ਘੱਟ ਇਕ ਹਫ਼ਤੇ 'ਚ ਤੁਹਾਡੇ ਸਰੀਰ 'ਤੇ ਨਜ਼ਰ ਆਉਣ ਲੱਗ ਜਾਂਦਾ ਹੈ। ਜਦੋਂ ਤੁਸੀਂ ਇਸ ਤਰ੍ਹਾਂ ਦੀ ਡਾਈਟ ਲੈ ਰਹੇ ਹੁੰਦੇ ਹੋ ਤਾਂ ਤੁਹਾਡਾ ਖਾਣਾ ਅਜਿਹੇ ਖਾਣੇ ਨੂੰ ਪਚਾ ਹੀ ਨਹੀਂ ਰਿਹਾ ਹੁੰਦਾ ਹੈ ਅਤੇ ਸਭ ਅੰਤੜੀਆਂ ਤੋਂ ਜਾ ਰਿਹਾ ਹੁੰਦਾ ਹੈ ਅਤੇ ਜੋ ਖਾਣਾ ਪਚ ਰਿਹਾ ਹੁੰਦਾ ਹੈ ਉਹ ਤੁਹਾਡੇ ਲੀਵਰ ਅਤੇ ਗੌਲਡਬਲੈਡਰ 'ਚ ਭਰਦਾ ਰਹਿੰਦਾ ਹੈ।
ਸਰੀਰ ਸਰਵਾਈਵਲ ਮੋਡ 'ਚ ਚਲਿਆ ਜਾਂਦਾ ਹੈ। ਅਜਿਹੇ 'ਚ ਸਰੀਰ ਕੀਟੋਨ ਤੋਂ ਆਪਣੀ ਊਰਜਾ ਲੈਂਦਾ ਹੈ ਪਰ ਇਸ ਦੇ ਮਾੜੇ ਨਤੀਜੇ ਵੀ ਸਰੀਰ 'ਤੇ ਦਿਖਣ ਲੱਗਦੇ ਹਨ। ਕੀਟੋ ਡਾਈਟ ਦਾ ਆਪਣੇ ਸਰੀਰ 'ਤੇ ਅਸਰ ਦੋ ਜਾਂ ਤਿੰਨ ਦਿਨ 'ਚ ਦਿਖਣ ਲੱਗਦਾ ਹੈ।
ਸਪਨਾ ਚੌਧਰੀ ਦੇ ਪੁੱਤਰ ਦੀ ਪਹਿਲੀ ਝਲਕ ਆਈ ਸਾਹਮਣੇ
NEXT STORY