ਮੁੰਬਈ - ਅਦਾਕਾਰਾ ਸੰਨੀ ਲਿਓਨ ਨਾਲ ਆਨਲਾਈਨ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਧਿਆਨ ਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਪਿਛਲੇ ਕਈ ਦਿਨਾਂ ਤੋਂ ਕਈ ਯੂਜ਼ਰਸ ਇੰਡੀਆਬੁਲਜ਼ ਦੇ ਫਿਨਟੇਕ ਪਲੇਟਫਾਰਮ ਧਾਨੀ ਸਟਾਕਸ ਲਿਮਿਟੇਡ 'ਤੇ ਲੋਨ ਧੋਖਾਧੜੀ ਦੀ ਸ਼ਿਕਾਇਤ ਕਰ ਰਹੇ ਹਨ। ਹੁਣ ਇਸ ਵਿਚ ਅਦਾਕਾਰਾ ਸੰਨੀ ਲਿਓਨ ਦਾ ਨਾਂ ਵੀ ਜੁੜ ਗਿਆ ਹੈ। ਸੰਨੀ ਲਿਓਨ ਨੇ ਦਾਅਵਾ ਕੀਤਾ ਹੈ ਕਿ ਕਿਸੇ ਨੇ ਉਸ ਦੇ ਪੈਨ ਦੀ ਵਰਤੋਂ ਕਰਕੇ 2,000 ਰੁਪਏ ਦਾ ਕਰਜ਼ਾ ਲਿਆ ਹੈ। ਉਨ੍ਹਾਂ ਦੇ ਪਛਾਣ ਪੱਤਰ ਵੀ ਚੋਰੀ ਕਰ ਲਏ।
ਸੰਨੀ ਲਿਓਨ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਇਸ ਦੀ ਜਾਣਕਾਰੀ
ਇਸ ਗੱਲ ਦੀ ਜਾਣਕਾਰੀ ਬਾਲੀਵੁੱਡ ਅਦਾਕਾਰਾ ਨੇ ਟਵਿਟਰ 'ਤੇ ਦਿੱਤੀ ਹੈ। ਸੰਨੀ ਲਿਓਨ ਨੇ ਟਵਿੱਟਰ 'ਤੇ ਲਿਖਿਆ ਕਿ ਕਿਸੇ ਨੇ ਉਸ ਦੀ ਜਾਣਕਾਰੀ ਤੋਂ ਬਿਨਾਂ ਉਸ ਦੇ ਪੈਨ ਨੰਬਰ 'ਤੇ 2,000 ਰੁਪਏ ਦਾ ਕਰਜ਼ਾ ਲਿਆ ਹੈ। ਸੰਨੀ ਲਿਓਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਮੇਰੇ ਨਾਲ ਧੋਖਾ ਕੀਤਾ ਹੈ, ਉਨ੍ਹਾਂ ਨੇ ਮੇਰਾ CIBIL ਸਕੋਰ (sic) ਖਰਾਬ ਕਰ ਦਿੱਤਾ ਹੈ। ਹਾਲਾਂਕਿ ਬਾਅਦ 'ਚ ਸੰਨੀ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਅਤੇ ਕੁਝ ਸਮੇਂ ਬਾਅਦ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ।
ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਇਹ ਮਾਮਲਾ
ਸੰਨੀ ਲਿਓਨ ਦੀ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਇਹ ਮਾਮਲਾ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਬਹੁਤ ਸਾਰੇ ਪੀੜਤਾਂ ਨੂੰ ਹੁਣ ਏਜੰਟਾਂ ਦੇ ਫੋਨ ਆ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕਾਂ ਦੇ ਨਾਂ 'ਤੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ। ਇਸ ਮਾਮਲੇ 'ਚ ਇਕ ਪੱਤਰਕਾਰ ਆਦਿਤਿਆ ਕਾਲੜਾ ਨੇ 13 ਫਰਵਰੀ ਨੂੰ ਟਵਿੱਟਰ 'ਤੇ ਦੱਸਿਆ ਕਿ ਧਾਨੀ ਐਪ ਨੇ ਉਨ੍ਹਾਂ ਦੇ ਨਾਂ 'ਤੇ ਲੋਨ ਦਿੱਤਾ ਹੈ, ਜਿਸ ਲਈ ਉਨ੍ਹਾਂ ਨੇ ਅਪਲਾਈ ਨਹੀਂ ਕੀਤਾ। ਅਦਿੱਤਿਆ ਕਾਲੜਾ ਨੇ ਇੱਕ ਟਵੀਟ ਵਿੱਚ ਕਿਹਾ ਕਿ ਇਹ ਕਰਜ਼ਾ ਇੰਡੀਆਬੁਲਜ਼ ਦੀ ਤਤਕਾਲ ਲੋਨ ਐਪ ਧਾਨੀ ਤੋਂ ਉਸਦੇ ਪੈਨ ਨੰਬਰ ਦੀ ਵਰਤੋਂ ਕਰਕੇ ਲਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਾਹਨਵੀ ਕਪੂਰ ਨੇ ਸਾਂਝੀਆਂ ਕੀਤੀਆਂ ਹੌਟ ਤਸਵੀਰਾਂ, ਬੈੱਡ 'ਤੇ ਲੇਟ ਦਿੱਤੇ ਖ਼ੂਬਸੂਰਤ ਪੋਜ਼
NEXT STORY