ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ A Kay ਵਿਆਹ ਦੇ ਬੰਧਨ ’ਚ ਬੱਝ ਚੁੱਕੇ ਹਨ। A Kay ਦੇ ਵਿਆਹ ਸਮਾਗਮ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ A Kay ਨੂੰ ਪੰਜਾਬੀ ਕਲਾਕਾਰਾਂ ਨਾਲ ਮਿਲ ਕੇ ਮਹਿਫ਼ਿਲ ਲਗਾਉਂਦੇ ਦੇਖਿਆ ਜਾ ਚੁੱਕਾ ਹੈ।
ਇਸ ਦੌਰਾਨ A Kay ‘ਮੈਂ ਤੇਰੀ ਤੂੰ ਮੇਰਾ’ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਗਾਇਕ ਨਿੰਜਾ ਤੇ ਜੀ ਖ਼ਾਨ ਨੂੰ ਵੀ ਮਸ਼ਹੂਰ ਗੀਤ ਗਾਉਂਦੇ ਦੇਖਿਆ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਐਲੀ ਮਾਂਗਟ ਨੂੰ ਮਾਰਨ ਆਏ ਸੀ ਸ਼ੂਟਰ, ਪੁਲਸ ਨੇ ਮੁਕਾਬਲੇ ਮਗਰੋਂ ਕੀਤਾ ਗ੍ਰਿਫ਼ਤਾਰ
A Kay ਦੇ ਗੀਤਾਂ ਦੀ ਗੱਲ ਕਰੀਏ ਤਾਂ ਉਸ ਦਾ ਆਖਰੀ ਰਿਲੀਜ਼ ਹੋਇਆ ਗੀਤ ‘ਜਾਲ’ ਹੈ, ਜੋ ਟੀ-ਸੀਰੀਜ਼ ਆਪਣਾ ਪੰਜਾਬ ਚੈਨਲ ’ਤੇ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਯੂਟਿਊਬ ’ਤੇ 3.4 ਮਿਲੀਅਨ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ।
ਗੀਤ ਨੂੰ ਜਿਥੇ A Kay ਨੇ ਗਾਇਆ, ਉਥੇ ਇਸ ਦੇ ਬੋਲ ਜਗਦੀਪ ਸੰਗਾਲਾ ਨੇ ਲਿਖੇ ਹਨ। ਗੀਤ ਨੂੰ ਜੇ. ਡੀ. ਨੇ ਸੰਗੀਤ ਦਿੱਤਾ ਹੈ, ਜਿਸ ਦੀ ਵੀਡੀਓ ਜੀਕਲਾਸ ਫ਼ਿਲਮਜ਼ ਵਲੋਂ ਬਣਾਈ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬਾਲੀਵੁੱਡ ਦੇ ਪ੍ਰਸਿੱਧ ਫੈਸ਼ਨ ਡਿਜ਼ਾਈਨਰ ਦੀ ਹਾਲਤ ਨਾਜ਼ੁਕ, ਹਸਪਤਾਲ 'ਚ ਲੜ ਰਹੇ ਨੇ ਜ਼ਿੰਦਗੀ-ਮੌਤ ਦੀ ਜੰਗ
NEXT STORY