ਐਂਟਰਟੇਨਮੈਂਟ ਡੈਸਕ - ਮਸ਼ਹੂਰ ਯੂਟਿਊਬਰ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਰਣਵੀਰ ਇਲਾਹਾਬਾਦੀਆ ਲਗਾਤਾਰ ਮੁਸੀਬਤਾਂ ਵਿੱਚ ਘਿਰ ਰਹੇ ਹਨ। ਸਮੇਂ ਰੈਨਾ ਵੱਲੋਂ ਆਪਣੇ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' ਵਿੱਚ ਮਾਪਿਆਂ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦਾ ਵਿਵਾਦ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਰਣਵੀਰ ਖ਼ਿਲਾਫ਼ ਇੱਕ ਤੋਂ ਬਾਅਦ ਇੱਕ FIR ਦਰਜ ਹੋ ਰਹੀ ਹੈ ਅਤੇ ਹੁਣ ਰਣਵੀਰ ਨੂੰ ਇੱਕ WWE ਪਹਿਲਵਾਨ ਨੇ ਧਮਕੀ ਦਿੱਤੀ ਹੈ। WWE ਪਹਿਲਵਾਨ ਸੌਰਵ ਗੁਰਜਰ ਨੇ ਖੁੱਲ੍ਹ ਕੇ ਕਿਹਾ ਹੈ ਕਿ ਜੇਕਰ ਉਹ ਰਣਵੀਰ ਦੇ ਸਾਹਮਣੇ ਆਉਂਦਾ ਹੈ ਤਾਂ ਸੁਰੱਖਿਆ ਵੀ ਉਸ ਨੂੰ ਨਹੀਂ ਬਚਾ ਸਕੇਗੀ ਅਤੇ ਦੁਨੀਆਂ ਵਿੱਚ ਕੋਈ ਸ਼ਕਤੀ ਨਹੀਂ, ਜੋ ਉਸ ਨੂੰ ਮੇਰੇ ਕੋਲੋਂ ਬਚਾ ਸਕੇ।
ਮੁਆਫ਼ੀ ਮੰਗਣ ਵਾਲਾ ਨਹੀਂ ਹੈ : ਪਹਿਲਵਾਨ ਸੌਰਵ ਗੁਰਜਰ
ਸੌਰਵ ਗੁਰਜਰ, ਜਿਸ ਨੂੰ ਸਾਂਗਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਨੇ ਆਪਣੇ ਐਕਸ ਅਕਾਊਂਟ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ 'ਚ ਉਹ ਕਹਿ ਰਿਹਾ ਹੈ, 'ਉਹ (ਰਣਵੀਰ ਇਲਾਹਾਬਾਦੀਆ) ਮਾਫ਼ੀ ਦੇ ਲਾਇਕ ਨਹੀਂ ਹੈ।' ਜੇਕਰ ਅਸੀਂ ਅੱਜ ਇਸ 'ਤੇ ਕਾਰਵਾਈ ਨਹੀਂ ਕੀਤੀ ਤਾਂ ਕੱਲ੍ਹ ਦੂਜਾ, ਤੀਜਾ, ਚੌਥਾ ਵਿਅਕਤੀ ਅਜਿਹੀਆਂ ਗੰਦੀਆਂ ਟਿੱਪਣੀਆਂ ਕਰਦਾ ਰਹੇਗਾ। ਜੇਕਰ ਅਸੀਂ ਆਪਣੀ ਅਗਲੀ ਪੀੜ੍ਹੀ, ਸਿਸਟਮ ਅਤੇ ਧਰਮ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਅਜਿਹੇ ਲੋਕਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਦੁਬਾਰਾ ਅਜਿਹਾ ਕਰਨ ਬਾਰੇ ਨਾ ਸੋਚੇ।
ਇਹ ਵੀ ਪੜ੍ਹੋ- ਮਸ਼ਹੂਰ ਨਿਰਦੇਸ਼ਕ ਨੂੰ 3 ਮਹੀਨੇ ਦੀ ਹੋਈ ਜੇਲ, ਜਾਣੋ ਕੀ ਹੈ ਮਾਮਲਾ
ਤੈਨੂੰ ਕੋਈ ਨਹੀਂ ਬਚਾ ਸਕਦਾ!
ਸੌਰਭ ਗੁਰਜਰ ਨੇ ਅੱਗੇ ਕਿਹਾ, ''ਮੈਂ ਮਹਾਰਾਸ਼ਟਰ ਅਤੇ ਕੇਂਦਰ ਸਰਕਾਰ ਨੂੰ ਇਸ ਵਿਰੁੱਧ ਕਾਰਵਾਈ ਕਰਨ ਦੀ ਬੇਨਤੀ ਕਰਦਾ ਹਾਂ।'' ਸਾਬਕਾ WWE ਪਹਿਲਵਾਨ ਨੇ ਰਣਵੀਰ ਨੂੰ ਅੱਗੇ ਧਮਕੀ ਦਿੱਤੀ ਅਤੇ ਕਿਹਾ, ''ਉਸ ਨੇ (ਰਣਵੀਰ) ਆਪਣੇ ਮਾਪਿਆਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ।'' ਮੈਨੂੰ ਸਮਝ ਨਹੀਂ ਆ ਰਿਹਾ ਕਿ ਇੰਨਾ ਬੇਸ਼ਰਮ ਆਦਮੀ ਆਪਣੇ ਮਾਪਿਆਂ ਦੀਆਂ ਅੱਖਾਂ 'ਚ ਕਿਵੇਂ ਝਾਕ ਸਕਦਾ ਹੈ। ਮੈਨੂੰ ਇੰਨਾ ਗੁੱਸਾ ਹੈ ਕਿ ਜੇ ਮੈਂ ਇਸ ਵਿਅਕਤੀ ਨੂੰ ਮੁੰਬਈ 'ਚ ਕਿਤੇ ਵੀ, ਕਿਸੇ ਵੀ ਪਾਰਟੀ 'ਚ, ਕਿਸੇ ਵੀ ਸ਼ੋਅ 'ਚ ਮਿਲਦਾ ਹਾਂ ਤਾਂ ਨਾ ਤਾਂ ਉਸ ਦੀ ਸੁਰੱਖਿਆ ਅਤੇ ਨਾ ਹੀ ਦੁਨੀਆ ਦੀ ਕੋਈ ਤਾਕਤ ਉਸ ਨੂੰ ਬਚਾ ਸਕੇਗੀ। ਬੇਸ਼ਰਮ ਬੰਦੇ, ਥੋੜ੍ਹੀ ਸ਼ਰਮ ਕਰੋ। ਭਾਵੇਂ ਉਹ ਮੁਆਫ਼ੀ ਮੰਗੇ ਜਾਂ ਕੁਝ ਵੀ ਕਰੇ, ਸਾਨੂੰ ਕਾਰਵਾਈ ਕਰਨੀ ਹੀ ਪਵੇਗੀ।
ਇਹ ਵੀ ਪੜ੍ਹੋ- ਗੋਵਿੰਦਾ ਦੀ ਪਤਨੀ ਨੇ ਪੁੱਤਰ ਨਾਲ ਮਨਾਇਆ ਖ਼ਾਸ ਅੰਦਾਜ਼ 'ਚ ਵੈਲੈਨਟਾਈਨ ਡੇਅ
ਕੀ ਮਾਮਲਾ ਹੈ?
ਰਣਵੀਰ ਇਲਾਹਾਬਾਦੀਆ ਹਾਲ ਹੀ 'ਚ ਕਾਮੇਡੀਅਨ ਸਮੇਂ ਰੈਨਾ ਦੇ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' 'ਚ ਗਏ ਸਨ। ਇਹ ਸ਼ੋਅ ਅਸ਼ਲੀਲ ਟਿੱਪਣੀਆਂ ਅਤੇ ਗੰਦੀਆਂ ਗੱਲਾਂ ਕਾਰਨ ਖ਼ਬਰਾਂ 'ਚ ਬਣਿਆ ਰਹਿੰਦਾ ਹੈ। ਸ਼ੋਅ 'ਤੇ ਰਣਵੀਰ ਨੇ ਇੱਕ ਪ੍ਰਤੀਯੋਗੀ ਨੂੰ ਪੁੱਛਿਆ ਸੀ ਕਿ ਕੀ ਉਹ ਆਪਣੇ ਮਾਪਿਆਂ ਨੂੰ ਆਪਣੀ ਪੂਰੀ ਜ਼ਿੰਦਗੀ ਸਰੀਰਕ ਸੰਬੰਧ ਬਣਾਉਂਦੇ ਦੇਖਣਾ ਚਾਹੁੰਦੇ ਹਨ ਜਾਂ ਕੀ ਉਹ ਇੱਕ ਵਾਰ ਇਸ 'ਚ ਸ਼ਾਮਲ ਹੋਣਾ ਚਾਹੁੰਦੇ ਹਨ ਅਤੇ ਇਸ ਨੂੰ ਹਮੇਸ਼ਾ ਲਈ ਖਤਮ ਕਰ ਦੇਣਾ ਚਾਹੁੰਦੇ ਹਨ। ਇਲਾਬਾਦੀਆ ਦੀ ਇਸ ਅਸ਼ਲੀਲ ਟਿੱਪਣੀ 'ਤੇ ਵਿਵਾਦ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਦਾ ਵਿਆਹ! ਦੇਖੋ ਵੀਡੀਓ
NEXT STORY