ਐਂਟਰਟੇਨਮੈਂਟ ਡੈਸਕ– ਰਣਵੀਰ ਸਿੰਘ ਨੂੰ ਪੰਜਾਬੀ ਗੀਤ ਕਿੰਨੇ ਪਸੰਦ ਹਨ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਰਣਵੀਰ ਨੂੰ ਸਿੱਧੂ ਮੂਸੇ ਵਾਲਾ ਦੇ ਅਣਗਿਣਤ ਗੀਤਾਂ ’ਤੇ ਵੀਡੀਓਜ਼ ਸਾਂਝੀਆਂ ਕਰਦੇ ਦੇਖਿਆ ਗਿਆ ਹੈ।
ਹੁਣ ਰਣਵੀਰ ਸਿੰਘ ਕਰਨ ਔਜਲਾ ਦੇ ਵੀ ਮੁਰੀਦ ਹੋ ਗਏ ਹਨ। ਰਣਵੀਰ ਨੇ ਇੰਸਟਾਗ੍ਰਾਮ ’ਤੇ ਇਕ ਸਟੋਰੀ ਪੋਸਟ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਕਰਨ ਔਜਲਾ ਦੇ ਗੀਤ ‘ਐਡਮਾਇਰਿੰਗ ਯੂ’ ਨੂੰ ਸਾਂਝਾ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਦੇ ਘਰ ਦੇ ਬਾਹਰ ਪਹੁੰਚੇ ਪ੍ਰਦਰਸ਼ਨਕਾਰੀ, ਮੁੰਬਈ ਪੁਲਸ ਨੇ ਵਧਾਈ ਸੁਰੱਖਿਆ, ਜਾਣੋ ਕੀ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ‘ਐਡਮਾਇਰਿੰਗ ਯੂ’ ਕਰਨ ਔਜਲਾ ਦੀ ਹਾਲ ਹੀ ’ਚ ਰਿਲੀਜ਼ ਹੋਈ ਨਵੀਂ ਐਲਬਮ ‘ਮੇਕਿੰਗ ਮੈਮਰੀਜ਼’ ਦਾ ਪਹਿਲਾ ਗੀਤ ਹੈ। ਐਲਬਮ ਤੋਂ ਦੋ ਗੀਤਾਂ ਦੀਆਂ ਵੀਡੀਓਜ਼ ਰਿਲੀਜ਼ ਹੋ ਚੁੱਕੀਆਂ ਹਨ, ਜਿਨ੍ਹਾਂ ’ਚ ‘ਐਡਮਾਇਰਿੰਗ ਯੂ’ ਤੇ ‘ਟ੍ਰਾਈ ਮੀ’ ਸ਼ਾਮਲ ਹਨ।

ਰਣਵੀਰ ਸਿੰਘ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਨ੍ਹਾਂ ਵਲੋਂ ‘ਡੌਨ 3’ ਦਾ ਐਲਾਨ ਕੀਤਾ ਗਿਆ ਹੈ। ਰਣਵੀਰ ਸਿੰਘ ਇਸ ਵਾਰ ‘ਡੌਨ’ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਜੋ ਪਹਿਲਾਂ ਸ਼ਾਹਰੁਖ ਖ਼ਾਨ ਵਲੋਂ ਨਿਭਾਈ ਗਈ ਹੈ। ਇਹ ਫ਼ਿਲਮ 2025 ’ਚ ਰਿਲੀਜ਼ ਹੋਣ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਰਹੂਮ ਮੂਸੇਵਾਲਾ ਦੇ ਪਿਤਾ ਦੇ ਬੋਲ- ਮੈਨੂੰ ਰੱਬ ’ਤੇ ਭਰੋਸਾ ਹੈ ਕਿ ਇਨਸਾਫ ਮਿਲੇਗਾ
NEXT STORY