ਮੁੰਬਈ (ਬਿਊਰੋ)– ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਨੂੰ ਇਕ ਹਫ਼ਤਾ ਬੀਤ ਚੁੱਕਾ ਹੈ। ਹੁਣ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸ਼ੇਅਰ ਹੋਣ ਲੱਗੀਆਂ ਹਨ। ਇਸ ਦੌਰਾਨ ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨੇ ਪਿਛਲੇ ਹਫ਼ਤੇ ਚੂੜ੍ਹਾ ਸੈਰੇਮਨੀ ਤੋਂ ਪਰਿਣੀਤੀ ਚੋਪੜਾ ਦੀ ਇਕ ਪਿਆਰੀ ਤੇ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਖ਼ੂਬਸੂਰਤ ਤਸਵੀਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਦੀ ਛੋਟੀ ਡਰੈੱਸ ਦੇਖ ਭੜਕੇ ਲੋਕ, ਅਦਾਕਾਰਾ ਨੇ ਕਿਹਾ– ‘ਜੋ ਪਹਿਨਿਆ ਹੈ, ਉਹ ਵੀ ਉਤਾਰ ਦੇਵਾਂਗੀ’
ਵਿਆਹ ਦੇ ਜਸ਼ਨਾਂ ਦੇ ਖ਼ਤਮ ਹੋਣ ਦੇ ਲਗਭਗ ਇਕ ਹਫ਼ਤੇ ਬਾਅਦ ਮਧੂ ਚੋਪੜਾ ਨੇ ਐਤਵਾਰ ਨੂੰ ਚੂੜ੍ਹੇ ਦੀ ਰਸਮ ਤੋਂ ਪਰਿਣੀਤੀ ਦੀ ਇਕ ਪਿਆਰੀ ਤਸਵੀਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ, ਜਿਸ ’ਚ ਅਦਾਕਾਰਾ ਇਕ ਸੁੰਦਰ ਪੀਲੇ ਸਲਵਾਰ ਸੂਟ ’ਚ ਕੈਮਰੇ ਲਈ ਪੋਜ਼ ਦਿੰਦੀ ਮੁਸਕਰਾਉਂਦੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਕੈਪਸ਼ਨ ’ਚ ਲਿਖਿਆ ਸੀ, ‘‘ਲਾੜੀ ਨੂੰ ਉਸ ਦੇ ਚੂੜ੍ਹੇ ਦੀ ਰਸਮ ’ਤੇ ਸ਼ੁਭਕਾਮਨਾਵਾਂ।’’ ਜਿਵੇਂ ਹੀ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ, ਦਿਲ ਦੇ ਇਮੋਜੀ ਤੇ ਵਧਾਈਆਂ ਦੇ ਕੁਮੈਂਟਸ ਆਉਣੇ ਸ਼ੁਰੂ ਹੋ ਗਏ। ਹਾਲਾਂਕਿ ਹੁਣ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਪਰਿਣੀਤੀ ਨੇ ਪ੍ਰਸ਼ੰਸਕਾਂ ਨੂੰ ਇਕ ਖ਼ਾਸ ਗੀਤ ‘ਓ ਪੀਆ’ ਨਾਲ ਆਪਣੇ ਵਿਆਹ ਦੀ ਝਲਕ ਦਿਖਾਈ ਸੀ। ਉਸ ਨੇ ਇਹ ਆਪਣੇ ਪਤੀ ਰਾਘਵ ਚੱਢਾ ਨੂੰ ਤੋਹਫ਼ੇ ਵਜੋਂ ਦਿੱਤਾ ਹੈ। ਵੀਡੀਓ ਦੀ ਸ਼ੁਰੂਆਤ ਪਰਿਣੀਤੀ ਵਿਆਹ ਦੇ ਜਲੂਸ ਤੋਂ ਛੁਪ ਕੇ ਹੁੰਦੀ ਹੈ। ਜਿਥੇ ਉਹ ਚੀਕਦੀ ਹੈ, ‘‘ਓ ਮਾਈ ਗੌਡ, ਇਹ ਹੋ ਰਿਹਾ ਹੈ।’’ ਲਾੜੀ ਦੀ ਐਂਟਰੀ ਤੇ ਜੈਮਾਲਾ ਦੀ ਰਸਮ ਅੱਗੇ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੂੰ ਸਾਰੇਗਾਮਾਪਾ ਦੇ ਗੀਤ ਦੀ ਵੀਡੀਓ ’ਚ ਵੀ ਫੇਰਿਆਂ ਦੀ ਝਲਕ ਦੇਖਣ ਨੂੰ ਮਿਲੀ ਹੈ, ਜੋ ਕਿ ਚਰਚਾ ’ਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਕਸ਼ੇ ਕੁਮਾਰ ਨਾਲ ਅਫੇਅਰ ਬਾਰੇ ਰਵੀਨਾ ਨੂੰ ਪੁੱਛਿਆ ਸਵਾਲ, ਅਦਾਕਾਰਾ ਨੇ ਦਿੱਤਾ ਇਹ ਜਵਾਬ
NEXT STORY