ਫ਼ਰੀਦਕੋਟ (ਰਾਜਨ) : ਸਥਾਨਕ ਜੇਲ ਵਿੱਚੋਂ ਕੈਦੀ ਨੰਬਰ 426/135 ਗੁਰਪ੍ਰੇਮ ਸਿੰਘ ਉਰਫ਼ ਸੰਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮੱਤਾ ਜੋ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਪੈਰੋਲ ’ਤੇ ਜਾਣ ਉਪ੍ਰੰਤ ਨਿਰਧਾਰਿਤ ਮਿਤੀ ਨੂੰ ਜੇਲ ਵਾਪਸ ਨਹੀਂ ਗਿਆ ਜਿਸ’ਤੇ ਸੁਪਰਡੈਂਟ ਕੇਂਦਰੀ ਜੇਲ ਵੱਲੋਂ ਕੀਤੀ ਗਈ ਸ਼ਿਕਾਇਤ ’ਤੇ ਉਕਤ ਕੈਦੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪ੍ਰਾਪਤ ਵੇਰਵੇ ਅਨੁਸਾਰ ਜੇਲ ਪ੍ਰਸ਼ਾਨਨ ਵੱਲੋਂ ਇਸ ਕੈਦੀ ਨੂੰ ਮਾਨਯੋਗ ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਦੇ ਰਿਹਾਈ ਹੁਕਮ ਨੰਬਰ 4407/ਪੇਸ਼ੀ ਮਿਤੀ 9 ਸਤੰਬਰ 2024 ਅਨੁਸਾਰ 8 ਹਫ਼ਤੇ ਦੀ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ ਅਤੇ ਇਸ ਕੈਦੀ ਦੀ ਜੇਲ ਵਾਪਸੀ 5 ਨਵੰਬਰ 2024 ਬਣਦੀ ਸੀ ਪ੍ਰੰਤੂ ਇਹ ਕੈਦੀ ਵਾਪਿਸ ਨਹੀਂ ਗਿਆ।
ਬੰਬੀਹਾ ਗਰੁੱਪ ਦੇ 4 ਖ਼ਤਰਨਾਕ ਗੈਂਗਸਟਰ ਹਥਿਆਰਾਂ ਸਮੇਤ ਗ੍ਰਿਫ਼ਤਾਰ
NEXT STORY